ਬੋਲੀਵੀਆ ਵਾਟਰ ਵਾਰ।
ਤਕਰੀਬਨ ਵੀਹ ਕੁ ਸਾਲ ਪਹਿਲਾਂ ਬੋਲੀਵੀਆ ਦੇਸ਼ ਦੇ ਹਾਕਮਾਂ ਨੇ ਵੀ ਨਿੱਜੀਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਸਭ ਕੁਝ ਨਿੱਜੀ ਹੱਥਾਂ ਵਿੱਚ ਚਲਾ ਗਿਆ ਸੀ। ਇਥੋਂ ਤਕ ਕਿ ਪਾਣੀ ਦੇ ਹੱਕ ਇਕ ਬਹੁ ਕੌਮੀ ਕੰਪਨੀ ਨੇ ਖਰੀਦ ਲਏ। ਪਾਣੀ ਦਾ ਰੇਟ ਇੰਨਾ ਵਧਿਆ, ਲੋਕਾਂ ‘ਚ ਹਾਹਾਕਾਰ ਮੱਚ ਗਈ। ਔਸਤਨ ਅੱਧੀ ਤਨਖਾਹ ਸਭ ਦੀ ਪਾਣੀ ਖਰੀਦਣ ‘ਚ ਖਰਚ ਹੋਣ ਲੱਗੀ। ਲੋਕ ਨਹਿਰਾਂ, ਝੀਲਾਂ ਤੋਂ ਪਾਣੀ ਲਿਆਉਣ ਲੱਗੇ। ਸਰਕਾਰ ਨੇ ਉਥੇ ਨਿੱਜੀ ਕੰਪਨੀ ਦੇ ਕਹਿਣ ਤੇ ਪੁਲਸ ਤੇ ਫੌਜ ਦਾ ਪਹਿਰਾ ਲਗਾ ਦਿੱਤਾ।
ਲੋਕ ਵਿਚਾਰੇ ਮੀਹਾਂ ਨੂੰ ਉਡੀਕਦੇ। ਰੱਬ ਸਬੱਬੀ ਮੀਂਹ ਪੈਂਦਾ, ਤਾਂ ਪਾਣੀ ਇਕੱਠਾ ਕਰਦੇ। ਇਹ ਘਾਟਾ ਪੈਂਦਾ ਵੇਖ ਕੇ ਨਿੱਜੀ ਕੰਪਨੀ ਨੇ ਸਰਕਾਰ ਦਾ ਕੰਨ ਫੜ ਕੇ ਹੁਕਮ ਜਾਰੀ ਕਰਵਾਇਆ ਕਿ ਮੀਂਹ ਦਾ ਪਾਣੀ ਇਕੱਠਾ ਕਰਨ ਨੂੰ ਚੋਰੀ ਸਮਝਿਆ ਜਾਵੇਗਾ ਕਿਉਂਕਿ ਇਸ ਪਾਣੀ ਉਤੇ ਵੀ ਕੰਪਨੀ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਗੁਰਜੰਟ ਸਿੰਘ
ਹੋ ਸਾਡੇ ਦੇਸ਼ ਵਿੱਚ ਵੀ ਐਦਾ ਹੀ ਰਿਹਾ