ਦਾਦਾ ਜੀ,,,, ਡੈਡੀ ਨੂੰ ਕਹਿ ਦਿਓ ਮੈਨੂੰ ਬ੍ਰਾਂਡੇਡ ਲਿਆ ਦੇਣਗੇ,,, ਪਤਾ ਸਾਡੀ ਕਲਾਸ ਦੇ ਨਾ ਸਾਰੇ ਬੱਚੇ ਬ੍ਰਾਂਡੇਡ ਹੀ ਪਾਉਂਦੇ ਆ,,,
ਬ੍ਰਾਂਡੇਡ!!!!!!!! ਇਹ ਕੀ ਸ਼ੈਅ ਆ ਪੁੱਤ ਓਏ ?? ਮੈਂ ਤਾਂ ਪਹਿਲੀ ਵਾਰੀ ਸੁਣੀ ਆ,,,,,
ਓ ਹੋ ਦਾਦਾ ਜੀ, ਤੁਸੀਂ ਤਾਂ ਜਮਾਂ ਈ ਦੇਸੀ ਓ ਸੱਚੀਂ,,,,,, ਬ੍ਰਾਂਡੇਡ ਬਾਹਰਲੀਆਂ ਕੰਪਨੀਆਂ ਦੀਆਂ ਚੀਜ਼ਾਂ ਨੂੰ ਕਹਿੰਦੇ ਨੇ,,,,, ਨਾਇਕੀ ਦੇ ਬੂਟ, ਟੌਮੀ ਦੀ ਸ਼ਰਟ, ਅਰਮਾਨੀ ਐਨਕ, ਰੋਲੈਕਸ ਦੀ ਘੜੀ,,,,,, ਇਹ ਚੀਜ਼ਾਂ ਮਹਿੰਗੀਆਂ ਹੁੰਦੀਆਂ ਨੇ ਦਾਦਾ ਜੀ,,,,, ਪਰ ਟੌਹਰ ਬਹੁਤ ਬਣਦੀ ਆ ਇਹਨਾਂ ਨਾਲ,, ਤੇ ਰੋਅਬ ਪੈਂਦਾ ,,,,,,,,, ਹੁਣ ਦੱਸੋ, ਲਾਉਂਗੇ ਫਿਰ ਸਿਫ਼ਾਰਸ਼ ਮੇਰੀ ਡੈਡੀ ਕੋਲੇ,,,,,,
ਓਏ ਮਹਿੰਗੇ ਦੀ ਤਾਂ ਕੋਈ ਗੱਲ ਨੀ ਸ਼ੇਰਾ!! ਤੇਰੀ ਖੁਸ਼ੀ ਤੋਂ ਮਹਿੰਗਾ ਕੁਝ ਵੀ ਨਹੀਂ,,,, ਔਖੇ-ਸੌਖੇ ਲਿਆ ਦੇਵਾਂਗੇ,,,,,ਪਰ ਇਕ ਗੱਲ ਕਹਾਂ ਸ਼ੇਰਾ,,,,, ਬਾਹਰਲੀਆਂ ਕੰਪਨੀਆਂ ਤੈਨੂੰ ਬਾਹਰੋਂ ਤਾਂ ਸੋਹਣਾ ਬਣਾ ਸਕਦੀਆਂ,,, ਪਰ ਅੰਦਰੋਂ ਨੀ,,, ਅੰਦਰੋਂ ਸੋਹਣਾ ਬਣਨ ਵਾਸਤੇ ਤੈਨੂੰ ਹੋਰ ਬ੍ਰਾਂਡ ਚਾਹੀਦੇ ਆ ਸ਼ੇਰਾ!! ਤੇ ਜਦੋਂ ਅੰਦਰੋਂ ਸੋਹਣਾ ਹੋ ਗਿਆ,,,, ਫਿਰ ਬਾਹਰਲੀਆਂ ਕੰਪਨੀਆਂ ਦੀ ਲੋੜ ਈ ਨੀ ਪੈਣੀ ਪੁੱਤ ,,,,, ਕਿਉਂਕਿ ਹੀਰੇ ਨੂੰ ਕਦੇ ਵੀ ਗਹਿਣਿਆਂ ਦੀ ਲੋੜ ਨੀ ਪੈਂਦੀ ਸ਼ੇਰਾ,,,,,,
ਸਾਰੀ ਉਮਰ ਇਹ ਲੱਭਣ ‘ਚ ਹੀ ਲੰਘਾ ਦਿੰਦੇ ਕਿ ਲੱਭਣਾ ਕੀ ਆ?? ਜੇ ਲੱਭ ਜਾਵੇ ਤਾਂ ਇਹ ਨੀ ਲੱਭਦਾ ਕਿ ਇਸ ਦਾ ਕਰਨਾ ਕੀ ਆ,,,,,
ਦਾਦਾ ਜੀ ਇਹ ਕਿਹੜੇ ਬ੍ਰਾਂਡ ਨੇ??? ਮੈਂ ਤਾਂ ਕਦੇ ਸੁਣੇ ਨੀ,,,, ਤਾਂ ਫਿਰ ਸੁਣ ਸ਼ੇਰਾ!!
ਮਨ ਨੀਵਾਂ ਹੋਵੇ,
ਮੱਤ ਉੱਚੀ ਹੋਵੇ |
ਦਿਲ ‘ਚ ਦਲੇਰੀ,
ਨੀਅਤ ਸੁੱਚੀ ਹੋਵੇ |
ਹਿੰਮਤ ਦੇ ਨਾਲ ,
ਕਿਰਤ ਗਹਿਣਾ ਹੋਵੇ |
ਸੋਚ ਦੀ ਉਡਾਰੀ ਨਾਲ,
ਸਾਦਗੀ ‘ਚ ਰਹਿਣਾ ਹੋਵੇ |
ਬੋਝਾ ਭਾਵੇਂ ਖਾਲੀ,
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ