ਇਕ ਵਾਰ ਦੀ ਗੱਲ ਹੈ ਕਿ ਇਕ ਪਿੰਡ ਵਿਚ ਇਕ ਬੁੱਢਾ ਕਿਸਾਨ ਰਹਿੰਦਾ ਸੀ | ਉਸ ਦੇ ਚਾਰ ਪੁੱਤਰ ਵੀ ਸਨ ਪਰ ਉਨ੍ਹਾਂ ਵਿਚੋਂ ਕੋਈ ਵੀ ਉਸ ਦੀ ਦੇਖਭਾਲ ਨਹੀਂ ਕਰਦਾ ਸੀ|
ਉਹ ਆਪਣੀ ਹਿੰਮਤ ਨਾਲ ਆਪਣੇ ਖੇਤਾਂ ਵਿਚ ਕੰਮ ਕਰਦਾ ਅਤੇ ਕੇਵਲ ਉਸ ਦੇ ਘਰ ਵਾਲੀ ਹੀ ਉਸ ਦੀ ਕੁਝ ਮਦਦ ਕਰਦੀ ਸੀ |ਉਹ ਹਰ ਰੋਜ਼ ਸਵੇਰੇ ਆਪਣੇ ਖੇਤਾਂ ਵਿਚ ਚਲਾ ਜਾਂਦਾ ਅਤੇ ਸ਼ਾਮ ਤੱਕ ਆਪਣੀ ਫਸਲ ਦੀ ਰਾਖੀ ਕਰਦਾ |
ਉਹ ਕਿਸੇ ਵੀ ਪੰਛੀ ਨੂੰ ਆਪਣੀ ਫਸਲ ‘ਤੇ ਬੈਠਣ ਨਾ ਦਿੰਦਾ ਅਤੇ ਉਨ੍ਹਾਂ ਨੂੰ ਡਰਾ ਕੇ ਅਤੇ ਰੋੜੇ ਮਾਰ ਕੇ ਉਡਾ ਦਿੰਦਾ |
ਪੰਛੀ ਉਸ ਦੇ ਖੇਤ ਕੋਲ ਆਉਂਦੇ ਅਤੇ ਉਸ ਨੂੰ ਦੇਖ ਕੇ ਵਾਪਸ ਮੁੜ ਜਾਂਦੇ |ਇਕ ਵਾਰ ਬੁੱਢੇ ਕਿਸਾਨ ਦੀ ਫਸਲ ‘ਤੇ ਹਰੀਆਂ ਸੁੰਡੀਆਂ ਦਾ ਹਮਲਾ ਹੋ ਗਿਆ | ਉਹ ਫਸਲ ‘ਤੇ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਨਾ ਚਾਹੁੰਦਾ ਸੀ ਪਰ ਉਸ ਕੋਲ ਦਵਾਈਆਂ ਖਰੀਦਣ ਲਈ ਪੈਸੇ ਨਹੀਂ ਸਨ |
ਉਹ ਆਪਣੀ ਘਰ ਵਾਲੀ ਨੂੰ ਦੱਸ ਕੇ ਦਵਾਈਆਂ ਖਰੀਦਣ ਲਈ ਸ਼ਹਿਰ ਗਿਆ | ਦੁਕਾਨਦਾਰਾਂ ਨੇ ਉਸ ਦੀ ਗਰੀਬੀ ਕਰਕੇ ਦਵਾਈਆਂ ਉਧਾਰ ਦੇਣ ਤੋਂ ਨਾਂਹ ਕਰ ਦਿੱਤੀ | ਫਿਰ ਉਹ ਆੜ੍ਹਤੀ ਕੋਲ ਪੈਸੇ ਉਧਾਰ ਲੈਣ ਲਈ ਗਿਆ ਪਰ ਉਸ ਦੀ ਮਾੜੀ ਹਾਲਤ ਦੇਖ ਕੇ ਆੜ੍ਹਤੀਏ ਨੇ ਵੀ ਬਹਾਨਾ ਲਗਾ ਦਿੱਤਾ | ਫਿਰ ਉਹ ਆਪਣੀ ਜਾਣ-ਪਛਾਣਵਾਲੇ ਲੋਕਾਂ ਕੋਲ ਗਿਆ ਪਰ ਉਨ੍ਹਾਂ ਨੇ ਵੀ ਉਸ ਦੀ ਮਦਦ ਨਾ ਕੀਤੀ
| ਉਹ ਅਨਪੜ੍ਹ ਹੋਣ ਕਰਕੇ ਬੈਂਕ ਵਿਚ ਜਾਣ ਤੋਂ ਵੀ ਡਰ ਗਿਆ | ਉਹ ਥੱਕ-ਹਾਰ ਕੇ ਵਾਪਸ ਪਿੰਡ ਆ ਗਿਆ |
ਬੁੱਢੇ ਕਿਸਾਨ ਨੇ ਘਰ ਆ ਕੇ ਆਪਣੀ ਘਰ ਵਾਲੀ ਨੂੰ ਦੱਸਿਆ ਕਿ ਪੈਸੇ ਦਾ ਪ੍ਰਬੰਧ ਨਹੀਂ ਹੋਇਆ ਤਾਂ ਉਹ ਵੀ ਦੁਖੀ ਹੋ ਗਈ | ਨਿਰਾਸ਼ਾ ਤੇ ਗ਼ਮ ਵਿਚ ਦੋਵੇਂ.ਆਪਣੇ ਖੇਤ ਵੱਲ ਤੁਰ ਪਏ |
ਦੋਵੇਂ ਸੋਚਦੇ ਜਾ ਰਹੇ ਸਨ ਕਿ ਅੱਜ ਸਵੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
priyanka singh
wah….gajab ki seekh mili h is kahani se
ranjeetsas
good moral in this story
Rekha Rani
ryt G
Seema Goyal
Beautiful story. 😘😘😘😘