ਭੂਆ ਤੇ ਫੁੱਫੜ ਜੀ ਜਦੋਂ ਵੀ ਆਉਂਦੇ ਸਾਰੇ ਪਿੰਡ ਨੂੰ ਚਾਅ ਜਿਹਾ ਚੜ ਜਾਇਆ ਕਰਦਾ..!
ਸਾਰੇ ਪਿੰਡ ਦੀ ਭੂਆ ਜੀ ਗਲੀ ਦੇ ਜੁਆਕਾਂ ਲਈ ਕਿੰਨੀਆਂ ਸਾਰੀਆਂ ਸ਼ੈਆਂ ਜੂ ਲਿਆਇਆ ਕਰਦੀ ਸੀ..!
ਪਰ ਉਸ ਦਿਨ ਫੁਫੜ ਜੀ ਕੱਲਾ ਹੀ ਆਇਆ..ਪਤਾ ਲੱਗਾ ਭੂਆ ਜੀ ਥੋੜੀ ਢਿੱਲੀ ਸੀ..!
ਫੁੱਫੜ ਜੀ ਦੇ ਕੰਟੀਨ ਵਿਚੋਂ ਲਿਆਂਦੇ ਫੌਜੀ ਸਾਈਕਲ ਅੱਗੇ ਇੱਕ ਬੈਟਰੀ ਨਾਲ ਚੱਲਣ ਵਾਲੀ ਬੱਤੀ ਲੱਗੀ ਹੁੰਦੀ ਸੀ..!
ਨਿਆਣੇ ਉਚੇਚਾ ਆਖਿਆ ਕਰਦੇ..ਫੁਫੜ ਜੀ ਇੱਕ ਵੇਰ ਜਗਾ ਕੇ ਤਾਂ ਵਿਖਾਓ..!
ਪਰ ਉਸ ਦਿਨ ਫੁੱਫੜ ਜੀ ਥੋੜਾ ਉਦਾਸ ਸਨ..ਆਖਣ ਲੱਗੇ ਪੁੱਤਰੋ ਖਰਾਬ ਹੋ ਗਈ ਏ..ਅੱਜ ਨਹੀਂ ਜਗਦੀ!
ਉਸ ਸ਼ਾਮ ਨਾ ਬੱਤੀ ਜਗੀ ਤੇ ਨਾ ਭੂਆ ਜੀ ਹੀ ਆਈ..ਕਿੰਨੀਆਂ ਸ਼ੈਆਂ ਦੀ ਆਸ ਲਾਈ ਨੱਸੇ ਆਏ ਨਿਆਣੇ ਖਾਲੀ ਹੱਥ ਨਿਰਾਸ਼ ਹੋ ਕੇ ਘਰਾਂ ਨੂੰ ਮੁੜ ਗਏ..!
ਫੁੱਫੜ ਜੀ ਨੂੰ ਆਇਆਂ ਨੂੰ ਅਜੇ ਥੋੜੀ ਦੇਰ ਹੀ ਹੋਈ ਹੋਣੀ ਕੇ ਮਗਰੋਂ ਸੁਨੇਹਾ ਆ ਗਿਆ..ਘਰ ਇੱਕ ਪੁੱਤ ਨੇ ਜਨਮ ਲਿਆ..ਵਿਆਹ ਤੋਂ ਪੂਰੇ ਦਸਾਂ ਸਾਲਾਂ ਬਾਅਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ