ਸਦਾ ਨਾ ਬਾਗੀਂ ਬੁਲਬੁਲ ਬੋਲੇ
ਉੱਨੀ ਸੌ ਨੱਬੇ ਦੀ ਮਈ ਮਹੀਨੇ ਦੇ ਸ਼ੁਰੂ ਦੀ ਗੱਲ ਏ..
ਬਟਾਲਿਓਂ ਰਿਸ਼ਤੇਦਾਰੀ ਵਿਚ ਜਰੂਰੀ ਸੁਨੇਹਾ ਦੇਣ ਛੱਬੀ ਕਿਲੋਮੀਟਰ ਦੂਰ ਹਰਚੋਵਾਲ ਤੋਂ ਅੱਗੇ ਇੱਕ ਪਿੰਡ ਜਾਣਾ ਪੈ ਗਿਆ..
ਕੁਤਰੀਆਂ ਕਣਕਾਂ ਅਤੇ ਉਡਦੀ ਤੂੜੀ ਦਾ ਗਹਿਰ ਚਾਰੇ ਪਾਸੇ ਛਾਇਆ ਹੋਇਆ ਸੀ..!
ਬਟਾਲੇ ਤੋਂ ਤੁਰੇ ਹੋਏ ਨੇ ਸਿੱਧਾ ਰਣਜੀਤ ਬਾਵੇ ਦੇ ਪਿੰਡ ਵਡਾਲਾ ਗ੍ਰੰਥੀਆਂ ਜਾ ਕੇ ਹੀ ਬ੍ਰੇਕ ਮਾਰੀ..
ਅੱਗੇ ਪੁਲਸ ਦਾ ਨਾਕਾ ਸੀ..ਓਹਨਾ ਥੋੜੀ ਬਹੁਤ ਪੁੱਛਗਿੱਛ ਕੀਤੀ ਤੇ ਮਗਰੋਂ ਜਾਣ ਦਿੱਤਾ..!
ਆਥਣ ਵੇਲੇ ਵਾਪਿਸ ਪਰਤਣਾ ਸੀ..
ਸੋ ਕਾਹਲੀ ਕਾਹਲੀ ਪੈਡਲ ਮਾਰਦਾ ਹੋਇਆ ਆਪਣੀ ਮੰਜਿਲ ਵੱਲ ਵਧਣ ਲੱਗਾ..!
ਰਾਹ ਵਿਚ ਲੀਲ,ਧੰਨੇ-ਚੀਮੇ ਤੇ ਹੋਰ ਵੀ ਕਿੰਨੇ ਸਾਰੇ ਪਿੰਡ ਟੱਪਦਾ ਹੋਇਆ ਅਜੇ ਕਾਹਲਵਾਂ ਕੋਲ ਹੀ ਹੋਵਾਂਗਾ ਕੇ ਪਿੱਛੋਂ ਸੜਕ ਤੇ ਧੂੜ ਜਿਹੀ ਉੱਡਦੀ ਦਿੱਸੀ..ਮੈਂ ਵੀ ਆਪਣੀ ਸਪੀਡ ਚੱਕ ਦਿੱਤੀ..!
ਮਸੀਂ ਪਿੰਡ ਪਹੁੰਚਿਆਂ ਹੀ ਸਾਂ ਕੇ ਮਗਰੋਂ ਕਿੰਨੀਆਂ ਸਾਰੀਆਂ ਗੱਡੀਆਂ ਦਾ ਵੱਡਾ ਸਾਰਾ ਕਾਫਲਾ ਐਨ ਉੱਤੇ ਹੀ ਆਣ ਚੜਿਆ..!
ਲੋਹੇ ਦੀਆਂ ਬੁਲਟ ਪ੍ਰੂਫ਼ ਚਾਦਰਾਂ ਨਾਲ ਢੱਕੀਆਂ ਹੋਈਆਂ ਕਿੰਨੀਆਂ ਸਾਰੀਆਂ ਐਲਵਿਨ ਨਿਸ਼ਾਨ ਗੱਡੀਆਂ,ਸਵਰਾਜ ਮਜਦਾ ਅਤੇ ਬੁਲੇਟ ਪ੍ਰੂਫ਼ ਜਿਪਸੀਆਂ ਤੇ ਮਸ਼ੀਨਗੰਨਾਂ,ਅਸਾਲਟਾਂ ਅਤੇ ਐਸ.ਐੱਲ.ਆਰਾਂ ਅਤੇ ਹੋਰ ਵੀ ਅੱਤ ਆਧੁਨਿਕ ਹਥਿਆਰਾਂ ਦੀ ਖੁੱਲੀ ਨੁਮਾਇਸ਼ ਕਰਦੇ ਕਿੰਨੇ ਸਾਰੇ ਨਿਹੰਗ ਬਾਣੇ ਵਾਲੇ ਸਿੰਘ ਸੜਕ ਤੇ ਤੁਰੇ ਜਾਂਦਿਆਂ ਨੂੰ ਰਾਹ ਤੋਂ ਲਾਂਬੇ ਹੋਣ ਦਾ ਇਸ਼ਾਰਾ ਕਰੀ ਜਾ ਰਹੇ ਸਨ..!
ਜੋ ਨਾ ਹਟਦਾ ਉਸ ਨੂੰ ਮੋਟੀ ਸਾਰੀ ਗਾਹਲ ਪਰੋਸ ਦਿੱਤੀ ਜਾਂਦੀ!
ਮੈਂ ਵੀ ਸਾਈਕਲ ਕੱਚੇ ਲਾਹ ਲਿਆ..
ਸਭ ਤੋਂ ਅਗਲੀ ਜਿਪਸੀ ਦੇ ਉੱਤੇ ਵੱਡੇ ਮੈਗਜੀਨ ਵਾਲੀ ਮਸ਼ੀਨ ਗੰਨ ਲੱਗੀ ਹੋਈ ਸੀ..
ਐਨ ਉੱਤੇ ਵੱਡੇ ਸਾਰੇ ਦੁਮਾਲੇ ਤੇ ਭਾਰੇ ਸਰੀਰ ਵਾਲਾ ਨਿਹੰਗ ਸਿੰਘ ਉਚੀ ਉਚੀ ਬੱਕਰੇ ਬੁਲਾਉਂਦਾ ਹੋਇਆ ਕਿਸੇ ਨੂੰ ਮਾਂ ਭੈਣ ਦੀਆਂ ਗੰਦੀਆਂ ਗਾਹਲਾਂ ਕੱਢੀ ਜਾ ਰਿਹਾ ਸੀ..!
ਲਾਗੇ ਹੀ ਇੱਕ ਬੋਹੜ ਹੇਠ ਬਣੇ ਥੜੇ ਤੇ ਇੱਕ ਬਾਪੂ ਜੀ ਬੈਠੇ ਹੋਏ ਸਨ..ਮੈਂ ਸਾਈਕਲ ਸਟੈਂਡ ਤੇ ਲਾ ਕੇ ਓਹਨਾ ਕੋਲ ਬੈਠ ਗਿਆ..!
ਆਖਣ ਲੱਗੇ ਓਧਰ ਨਾ ਵੇਖ..ਇਹ ਸਰਕਾਰੀ ਸਹਿ ਤੇ ਪਲਦਾ ਹੋਇਆ ਦਹਿਸ਼ਤਗਰਦ ਅਜੀਤ ਸਿੰਘ ਪੂਹਲਾ...
...
ਹੈ..
ਜਿਹੜਾ ਕੁਝ ਦਿਨਾਂ ਤੋਂ ਗਾਲੋਵਾਲ ਨਾਮੀ ਪਿੰਡ ਦੇ ਕਿਸੇ ਗੁਰਿੰਦਰ ਸਿੰਘ ਨੂੰ ਲੱਭਦਾ ਫਿਰਦਾ ਏ..ਅੱਖਾਂ ਬਿਲਕੁਲ ਵੀ ਨਾ ਮਿਲਾਵੀਂ..ਇਹਨਾਂ ਨੂੰ ਕਿਸੇ ਨੂੰ ਵੀ ਚੁੱਕ ਕੇ ਖਪਾ ਦੇਣ ਦੀ ਪੂਰੀ ਖੁੱਲ ਏ..!
ਦਸ ਕੂ ਮਿੰਟ ਚੱਲੇ ਦਹਿਸ਼ਤਗਰਦੀ ਦੇ ਇਸ ਨੰਗੇ ਨਾਚ ਮਗਰੋਂ ਉੱਡਦੀ ਹੋਈ ਧੂੜ ਅੱਖੋਂ ਓਹਲੇ ਹੋ ਗਈ ਤੇ ਮਗਰੋਂ ਮਹਿਸੂਸ ਕੀਤਾ ਕੇ ਆਮ ਇਨਸਾਨ ਦੀ ਵੁੱਕਤ ਇਹਨਾਂ ਦਰਿੰਦਿਆਂ ਸਾਹਵੇਂ ਕਿਸੇ ਨਾਲੀ ਦੇ ਕੀੜੇ ਤੋਂ ਵੱਧ ਨਹੀਂ ਸੀ..
ਦੱਸਦੇ ਇਸੇ ਇਨਸਾਨ ਨੇ ਉੱਨੀ ਸੌ ਸਤਾਨਵੇਂ ਵਿਚ ਜਦੋਂ ਇਕ ਉਘੇ ਪੰਥਕ ਢਾਡੀ ਦੀ ਤੇਰਾਂ ਸਾਲ ਦੀ ਪੋਤਰੀ ਜਬਰਦਸਤੀ ਚੁੱਕ ਲਈ ਤਾਂ ਉਹ ਸਿੰਘ ਸ੍ਰੀ ਹਰਗੋਬਿੰਦ ਪੁਰ ਵਿਚ ਹੁੰਦੇ ਇੱਕ ਅਕਾਲੀ ਸਮਾਗਮ ਵਿਚ ਪੰਥ ਰਤਨ ਅਤੇ ਉਸ ਵੇਲੇ ਦੇ ਨਵੇਂ ਬਣੇ ਮੁਖ ਮੰਤਰੀ ਸਾਹਵੇਂ ਪੇਸ਼ ਹੋ ਗਿਆ..!
ਪੂਰੀ ਗੱਲ ਸੁਣਨ ਮਗਰੋਂ ਪੰਥ ਰਤਨ ਕੋਲ ਹੀ ਬੈਠੇ ਇਲਾਕੇ ਦੇ ਵਿਧਾਇਕ ਕੈਪਟਨ ਬਾਠ ਨੂੰ ਹੱਸਦਿਆਂ ਹੋਇਆ ਆਖਣ ਲੱਗਾ “ਬਾਠ ਸਾਬ ਵੇਖ ਲਵੋ ਤੁਹਾਡਾ ਯਾਰ (ਪੂਹਲਾ) ਕੀ ਕਰੀ ਜਾਂਦਾ ਏ..ਸਮਜਾਓ ਕੁਝ ਉਸਨੂੰ..
ਦੱਸਦੇ ਸਟੇਜ ਤੇ ਹਾਸਾ ਪੈ ਗਿਆ ਤੇ ਗੱਲ ਆਈ ਗਈ ਹੋ ਗਈ..
ਪੂਹਲੇ ਵਰਗੇ ਮੋਹਰਿਆਂ ਦੀ ਸਿਸਟਮ ਨੂੰ ਹਮੇਸ਼ਾ ਹੀ ਲੋੜ ਰਹਿੰਦੀ ਆਈ ਏ..
ਇਹ ਕਿਸੇ ਨਾ ਕਿਸੇ ਰੂਪ ਵਿਚ ਅੱਗੋਂ ਵੀ ਪੈਦਾ ਕੀਤੇ ਜਾਂਦੇ ਰਹਿਣਗੇ..ਪਰ ਇੱਕ ਹਕੀਕਤ ਜਿਹੜੀ ਇਹਨਾਂ ਦੇ ਮਨਾ ਵਿਚੋਂ ਜਾਣ ਬੁਝ ਕੇ ਵਿਸਾਰ ਦਿੱਤੀ ਜਾਂਦੀ ਏ ਕੇ ਇਹਨਾਂ ਦਾ ਵਜੂਦ ਬਹੁਤ ਥੋੜ ਚਿਰਾ ਹੁੰਦਾ ਏ ਤੇ ਲੋੜ ਪੂਰੀ ਹੋਣ ਮਗਰੋਂ ਇਹ ਵਰਤੇ ਹੋਏ ਨੈਪਕਿਨ ਵਾਂਙ ਕੂੜੇ ਦੇ ਢੇਰਾਂ ਤੇ ਪਏ ਅਕਸਰ ਹੀ ਮਿਲ ਜਾਇਆ ਕਰਦੇ ਨੇ!
ਕਿਓੰਕੇ ਕਿਸੇ ਸਹੀ ਆਖਿਆ ਏ ਕੇ “ਸਦਾ ਨਾ ਬਾਗੀਂ ਬੁਲਬੁਲ ਬੋਲੇ ਸਦਾ ਨਾ ਮੌਜ ਬਹਾਰਾਂ”
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
———-ਪੀਨੂੰ (ਇੱਕ ਯਾਦ ਪੁਰਾਣੀ) ————- ਕਈ ਵਾਰ ਕੁੱਝ ਯਾਦਾਂ ਤੁਹਾਡੇ ਚੇਤਿਆਂ ਵਿੱਚ ਕਿਧਰੇ ਦੱਬੀਆਂ ਪਈਆਂ ਹੁੰਦੀਆਂ ਹਨ । ਉਹ ਆਪਣੀ ਵਾਰੀ ਦੇ ਇੰਤਜਾਰ ਵਿੱਚ ਮਨ ਦੇ ਹਨ੍ਹੇਰੇ ਕਮਰੇ ਵਿੱਚੋ ਝੀਥਾਂ ਰਾਹੀ ਤੱਕਦੀਆਂ ਰਹਿੰਦੀਆਂ ਹਨ ਅਤੇ ਅਚਾਨਕ ਇੱਕ ਦਿਨ ਤੁਹਾਡੇ ਸਾਹਵੇਂ ਆ ਖਲੋ ਜਾਂਦੀਆਂ ਹਨ। ‘ਪੀਨੂੰ’ ਵੀ ਉਸ ਯਾਦਾਂ ਦੇ ਝਰੋਖੇ Continue Reading »
. *ਸਮਾਂ* *ਪੰਜਵੀਂ ਤਁਕ* ਘਰ ਤੋਂ ਫਁਟੀ ਲੈ ਕੇ ਸਕੂਲ ਗਏ ਸੀ। *ਸਲੇਟ ਨੂੰ ਜੀਭ ਨਾਲ ਚੱਟ ਕੇ* ਅੱਖਰ ਮਿਟਾਉਣੇ ਸਾਡੀ ਸਥਾਈ ਆਦਤ ਸੀ,ਲੇਕਿਨ ਇਸ ਵਿੱਚ ਪਾਪ-ਬੋਧ ਵੀ ਸੀ ਕਿ ਕਿੱਧਰੇ ਵਿੱਦਿਆ ਮਾਤਾ ਨਰਾਜ ਨਾਂ ਹੋ ਜਾਏ। *ਪਡ਼ਾਈ ਦਾ ਤਨਾਉ* ਅਸੀਂ ਪੈਨਸਿਲ ਦਾ ਮਗਰਲਾ ਹਿੱਸਾ ਚੱਬ ਕੇ ਮਿਟਾਇਆ ਸੀ। *ਸਕੂਲ Continue Reading »
ਇਕ ਦਿਨ ਮੈਨੂੰ ਫੇਸਬੁਕ ਤੇ ਇਕ ਫ਼੍ਰੈਂਡ ਰੁਕਵਸਟ(friend request) ਆਈ,,ਮੈ ਉਹਦਾ ਨਾਂ ਤੇ ਉਹਦੀਆ ਪੋਸਟ ਵੇਖਕੇ ਉਹਨੂੰ ਆਪਣੇ ਫੇਸਬੁਕ ਦੋਸਤ ਖਾਤੇ ਵਿੱਚ ਸਾਮਲ ਕਰ ਲਿਆ,,ਮੈ ਉਹਦੇ ਫੇਸਬੁਕ ਖਾਤੇ ਤੇ ਜਾ ਕੇ ਵੇਖਿਆਂ ਕੇ ਉਹ ਬੰਦਾ ਹਰ ਰੋਜ਼ ਮਾਂ ਪਿਓ(ਬੁੱਢਪੇ) ਦੇ ਬਾਰੇ ਕੁੱਝ ਨਾ ਕੁੱਝ ਲਿਖਕੇ ਜਾ ਕਿਸੇ ਦਾ ਲਿਖਿਆਂ ਸ਼ੇਅਰ Continue Reading »
“ਮਹਿਕ ਨੀ ਆਈ।” ਮੈਂ ਸ਼ਗੁਣ ਇਕੱਲੀ ਨੂੰ ਆਈ ਵੇਖਕੇ ਪੁੱਛਿਆ। “ਸਾਡੀ ਕਾਟ ਹੋਗੀ।” ਸ਼ਗੁਣ ਨੇ ਭੋਲੇਪਨ ਵਿੱਚ ਜਬਾਬ ਦਿੱਤਾ। “ਕਿਓੰ।” ਮੈਂ ਆਦਤਨ ਪੁੱਛਿਆ। “ਅੰਕਲ ਜਦੋ ਸਾਡੇ ਵਿੱਚ ਕੋਈ ਤੀਜਾ ਆ ਜਾਂਦਾ ਹੈ ਤਾਂ ਸਾਡੀ ਕਾਟ ਹੋ ਜਾਂਦੀ ਹੈ।” ਉਸ ਦੀਆਂ ਅੱਖਾਂ ਵਿੱਚ ਨਰਮੀ ਸੀ ਤੇ ਦੁੱਖ ਜਿਹਾ ਵੀ। ਮਹਿਕ ਤੇ Continue Reading »
ਢੁਡੀਕੇ ਤੋਂ ਮੋਗੇ ਦਾ ਕਿਰਾਇਆ ਦੋ ਪੈਸੇ ਹੋਇਆ ਕਰਦਾ ਸੀ.. ਮੈਂ ਮਾਲਵਾ ਟ੍ਰਾੰਸਪੋਰਟ ਦੀ ਬੱਸ ਫੜ ਲਾਹੌਰ ਅੱਪੜ ਜਾਇਆ ਕਰਦਾ.. ਸਾਰਾ ਦਿਨ ਘੁੰਮ ਫੇਰ ਆਥਣ ਵੇਲੇ ਓਸੇ ਬੱਸ ਤੇ ਵਾਪਿਸ ਮੋਗੇ ਮੁੜ ਆਉਂਦਾ ਤੇ ਓਥੋਂ ਪਿੰਡ! ਮਿੰਟਗੁਮਰੀ ਮੇਰੇ ਨਾਨਕੇ ਪਿੰਡ ਇੱਕ ਕਤਲ ਹੋ ਗਿਆ..! ਇੱਕ ਜਿਗਰੀ ਯਾਰ ਨੂੰ ਬੇਕਸੂਰ ਹੁੰਦਿਆਂ Continue Reading »
ਅੱਜ ਬੜੇ ਚਿਰਾਂ ਬਾਅਦ ਰਿਸ਼ਤੇਦਾਰੀ ‘ਚੋਂ ਲਗਦੀ ਹਰਸ਼ਰਨ ਭਾਬੀ ਤੇ ਉਨ੍ਹਾਂ ਦਾ ਪਰਿਵਾਰ ਸਾਡੇ ਘਰ ਆਏ । ਚਾਹ- ਪਾਣੀ ਪੀਣ ਪਿੱਛੋਂ ਮੈਂ ਰਸੋਈ ਚ ਖਾਣਾ ਬਣਾਉਣ ਲੱਗੀ ਤਾਂ ਭਾਬੀ ਵੀ ਮੇਰੇ ਕੋਲ ਹੀ ਆ ਕੇ ਖਡ਼੍ਹੀ ਹੋ ਗਈ। ਉਨ੍ਹਾਂ ਦਾ ਮੇਰੇ ਨਾਲ ਕਾਫ਼ੀ ਪਿਆਰ ਹੈ। ” ਭਾਬੀ ਕੀ ਗੱਲ, ਅੱਜ Continue Reading »
ਸ਼ਰਾਬੀ ਹੋਇਆ ਜਦੋਂ ਵੀ ਗਲੀ ਵਿਚ ਦੀ ਲੰਘਦਾ..ਮਾਵਾਂ ਨਿਆਣੇ ਅੰਦਰ ਵਾੜ ਬੂਹਾ ਭੇੜ ਲਿਆ ਕਰਦੀਆਂ..! ਸ਼ਕਲ ਤੋਂ ਬੜਾ ਹੀ ਖੌਫਨਾਕ..ਜਿੰਨੇ ਮੂੰਹ ਓਨੀਆਂ ਹੀ ਗੱਲਾਂ..ਭੇੜੀਆ..ਦੈਂਤ..ਰਾਖਸ਼..ਨਿੱਕੀਆਂ ਕੁੜੀਆਂ ਦਾ ਸ਼ੌਕੀਨ! ਉਸ ਰਾਤ ਭਾਰੀ ਮੀਂਹ ਤੇ ਝੱਖੜ..ਨਸ਼ੇ ਵਿਚ ਧੁੱਤ..ਕੰਧਾਂ ਨੂੰ ਹੱਥ ਪਾਉਂਦਾ ਗਲੀ ਦੇ ਮੋੜ ਤੇ ਆਣ ਪਹੁੰਚਿਆ..ਅਚਾਨਕ ਇੱਕ ਪਰਛਾਵਾਂ ਜਿਹਾ ਉਸਦੇ ਅੱਗੋਂ ਦੀ Continue Reading »
ਇੱਕ ਨੌਜਵਾਨ ਜਿਸਨੇ ਨਵਾਂ ਨਵਾਂ ਮੋਟਰ ਸਾਈਕਲ ਕਢਵਾਇਆ ਸੀ ਤੇ ਸ਼ਹਿਰ ਦੀ ਗੇੜੀ ਮਾਰਨ ਲਈ , ਵਾਲਾਂ ਨੂੰ gel , ਅੱਖਾਂ ਤੇ ਐਨਕਾਂ ਲਾ ਕੇ ਨਿਕਲਿਆ , ਬਾਪੂ ਕਹਿ ਰਿਹਾ ਸੀ ਕ ਪੁੱਤ ਹੈਲਮੇਟ ਪਾ ਕੇ ਜਾ ਰਾਹ ਚ ਪੁਲਿਸ ਨੇ ਨਾਕਾ ਲਗਾਇਆ ਹੋਣਾ , ਪਰ ਨਵਾਂ ਖੂਨ ਉਪਰੋਂ ਮੋਟਰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)