ਬੁਲੇਟ ਮੋਟਰਸਾਇਕਲ ਕਰਕੇ ਪਈ ਸੱਚੀ ਯਾਰੀ
ਪੰਜਾਬ ਵਿੱਚ 18 ਤੋਂ 60 ਸਾਲ ਦੀ ਉਮਰ ਦੇ ਪੰਜਾਬੀਆਂ ਵਿੱਚ ਰਾਇਲ ਐਨਫ਼ੀਲਡ ਜਾਂ ਆਮ ਭਾਸ਼ਾ ਵਿੱਚ ਬੁਲੇਟ ਮੋਟਰਸਾਇਕਲ ਦੇ ਪ੍ਤੀ ਮੋਹ ਸਭ ਨੂੰ ਪਤਾ ਹੈ ਤੇ ਹੁਣ ਵਿਦੇਸ਼ਾਂ ਵਾਂਗ ਬੁਲੇਟ ਮਾਲਕਾਂ ਦੇ ਕਲੱਬ ਅਤੇ ਲੰਬੀ ਦੂਰੀ ਤੱਕ ਇਕੱਠੇ ਯਾਤਰਾ ਕਰਨ ਦਾ ਰੁਝਾਣ ਵੀ ਚੱਲ ਪਿਆ ਹੈ। ਚੰਡੀਗੜ੍ਹ ਡੀ ਏ ਵੀ ਕਾਲਜ ਵਿਚ ਬਾਰਵੀਂ ਕਰਨ ਵੇਲੇ ਪਹਿਲਾਂ ਰੇਂਜਰ ਸਾਇਕਲ ਤੇ ਮਗਰੋਂ ਬਜਾਜ ਚੇਤਕ ਹੋਸਟਲ ਵਿੱਚ ਰੱਖਿਆ ਹੋਇਆ ਸੀ ਪਰ ਯੂਨੀਵਰਸਿਟੀ ਜਦ ਦਾਖਲਾ ਲਿਆ ਤਾਂ ਮਾਪਿਆਂ ਤੋਂ ਵਿਸ਼ੇਸ਼ ਤੌਰ ਤੇ ਬੁਲੇਟ ਲੈਣ ਦੀ ਜਿੱਦ ਕੀਤੀ ਜੋ ਪੂਰੀ ਹੋਣ ਤੇ ਲੱਗਦਾ ਸੀ ਹੁਣ ਪਤਾ ਨਹੀਂ ਕੀ ਦਿੱਲੀ ਦਾ ਲਾਲ ਕਿਲਾ ਫਤਿਹ ਕਰ ਲੈਣਾ ਹੈ। ਲਾਅ ਵਿਭਾਗ ਵਿੱਚ ਭਾਵੇਂ ਸਾਲ 2000 ਵਿੱਚ ਵੀ ਬਹੁਤ ਵਿਦਿਆਰਥੀ-ਵਿਦਿਆਰਥਣਾਂ ਕੋਲ ਕਾਰਾਂ ਜੀਪਾਂ ਸਨ ਪਰੰਤੂ ਬੁਲੇਟ ਨੋਟਿਸ ਕੀਤਾ ਜਾਂਦਾ ਸੀ, ਖਾਸ ਕਰਕੇ ਨੰਬਰਾਂ ਨਾਲ। ਮੈਂ ਸੌਂਕ ਨਾਲ ਚੰਡੀਗੜ੍ਹ ਨੰਬਰ 6764 ਬੁਲੇਟ ਲਿਆ ਸੀ।ਲਾਅ ਵਿਭਾਗ ਦੇ ਮੇਰੇ ਸ਼ੁਰੂਆਤੀ ਦਿਨਾਂ ਵਿੱਚ ਹੀ ਮੈਨੂੰ ਪਤਾ ਲੱਗਿਆ ਕਿ ਡੀ ਏ ਵੀ ਦੇ ਕੁਝ ਪੁਰਾਣੇ ਯਾਰ ਪੰਜਾਬੀ ਤੇ ਬੱਬੂ ਮਾਨ ਵਾਲੇ ਵਿਭਾਗ ਪੁਰਾਤਨ ਇਤਿਹਾਸ ਵਿੱਚ ਪੜਦੇ ਹਨ ਤੇ ਉਦੋਂ ਮੋਬਾਈਲ ਤਾਂ ਹੁੰਦੇ ਨਹੀਂ ਸੀ ਸੋ ਮਿਲਣ ਜਾਣਾ ਹੀ ਪੈਂਦਾ ਸੀ। ਮੈਂ ਇਕ ਦਿਨ ਆਪਣੇ ਸਾਥੀਆਂ ਨੂੰ ਮਿਲਣ ਬੜੇ ਸ਼ੌਕ ਨਾਲ ਮਿਲਣ ਗਿਆ ਪਰੰਤੂ ਮੈਨੂੰ ਕੋਈ ਉਥੇ ਨਾ ਮਿਲਿਆ ਹਾਲਾਂਕਿ ਮੈਂ ਕੈਂਟੀਨ ਤੋਂ ਲੈਕੇ ਵਿਭਾਗਾਂ ਦਾ ਹਰ ਕੋਨਾ ਛਾਣ ਮਾਰਿਆ ਸੀ। ਮੈਂ ਜਦ ਵਾਪਸ ਆਉਣ ਲੱਗਾ ਤਾਂ ਬੁਲੇਟ ਜਨਾਬ ਨੂੰ ਪਤਾ ਨਹੀ ਕੀ ਹੋਇਆ ਸਟਾਰਟ ਹੀ ਨਾ ਹੋਵੇ। ਉਧਰੋਂ ਪੰਜਾਬੀ, ਇੰਗਲਿਸ਼ ਤੇ ਹਿੰਦੀ ਵਿਭਾਗ ਦੀਆਂ ਬੀਬੀਆਂ ਵੀ ਕੋਲੋਂ ਲੰਘਦੀਆਂ ਬੋਲ ਕੇ ਹੀ ਗੁਜ਼ਰੀਆਂ “ਆ ਜਾਂਦੇ ਆ ਬੁਲਟ ਲੈ ਕੇ, ਸਟਾਰਟ ਕਰਨੇ ਆਉਦੇ ਨਹੀਂ! ” ਤੇ ਅੰਗਰੇਜ਼ੀ ਆਲੀਆ ਦਾ ਤਾਂ ਚਲੋ ਹਾਸਾ ਹੀ ਸਮਝ ਆਇਆ ਬਾਕੀ ਕੁਝ ਪਤਾ ਨਹੀਂ ਲੱਗਿਆ। ਆਪਾਂ ਵਿੰਗੇ ਟੇਢੇ ਹੋ ਬਹੁਤ ਕੋਸ਼ਿਸ਼ ਕੀਤੀ ਤੇ ਅਗਸਤ ਦੀ ਤਿੱਖੀ ਗਰਮੀ ਨੇ ਪਸੀਨੋ ਪਸੀਨੀ ਕਰ ਦਿੱਤਾ। ਸਮਝ ਨਾ ਆਵੇ ਕੀ ਕਰਾਂ ਤੇ ਦੂਜੇ ਵਿਭਾਗ ਵਿੱਚੋਂ ਬੁਲੇਟ ਰੋੜ ਕੇ ਲਿਆਉਣਾ ਆਪਣੇ ਆਪ ਵਿੱਚ ਵੱਡੀ ਬੇਇੱਜ਼ਤੀ ਲੱਗ ਰਿਹਾ ਸੀ। ਮੈਂ ਹਾਲੇ ਕੋਈ ਫੈਸਲਾ ਲੈਣ ਦੀ ਦੁੁਚਿੱਤੀ ਵਿੱਚ ਹੀ ਸੀ ਕਿ ਪਾਰਕਿੰਗ ਵਿੱਚ ਪੰਜਾਬੀ ਵਿਭਾਗ ਦੇ ਮੁੰਡਿਆਂ ਦੀ ਇਕ ਟੋਲੀ ਨੇ ਮੈਨੂੰ ਆਵਾਜ਼ ਮਾਰੀ ਤੇ ਕਿਹਾ ਬਾਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ