ਕੱਲ੍ਹ ਪੇਕੇ ਮਿਲਣ ਗਈ ..ਪੇਕੇ ਘਰ ਆਈ ਨੂੰ ਵੇਖ ਭਾਬੀ ਵੀ ਮਿਲਣ ਆ ਗਈ ਜਿਹੜੀ ਕਈ ਵਰੇ ਘਰ ਗੋਹਾ ਕੂੜਾ ਕਰਦੀ ਰਹੀ ਸੀ । ਅਕਸਰ ਮੇਰਾ ਨਾਮ ਲੈ ਕੇ ਹੀ ਆਵਾਜ਼ ਮਾਰਿਆ ਕਰਦੀ ਸੀ । ਜਦੋਂ ਕੱਲ੍ਹ ਮੇਰਾ ਨਾਮ ਲੈ ਕੇ ਅਵਾਜਾਂ ਮਾਰੀਆਂ ਤਾਂ ਇੱਕ ਬੇਰੂਪੀ ਉਮਰੋਂ ਪਹਿਲਾਂ ਬੁੱਢੀ ਹੋਈ …ਛੋਟੀ ਉਮਰ ਦੀ ਔਰਤ ਗੇਟ ਮੂਹਰੇ ਖੜੀ ਵੇਖੀ ..!!
ਮਾਂ ਨੇ ਆਵਾਜ ਦਿੱਤੀ,” ਲੰਘ ਆਜਾ !
ਮੈਂ ਘਰ ਹੀ ਹਾਂ “
ਜਦੋਂ ਮਾਂ ਨੂੰ ਮੈਂ ਪੁੱਛਿਆ , “ਮੰਮੀ ਇਹ ਔਰਤ ਕੌਣ ਹੈ ??
ਤਾਂ , ਮਾਂ ਨੇ ਦੱਸਿਆ ਤੇਰੀ ਗੁਰਜੀਤ ਭਾਬੀ ਹੈ …!!
ਹੈਅ ! ਇਹ ਭਾਬੀ ਹੈ …ਇਹਨੂੰ ਕੀ ਹੋ ਗਿਆ ਮੰਮੀ ??
ਪੇਕੇ ਘਰ ਆਈ ਨੂੰ ਵੇਖ ਭਾਬੀ ਵੀ ਮਿਲਣ ਆ ਗਈ …ਜਿਹੜੀ ਕਈ ਵਰ੍ਹੇ ਘਰ ਗੋਹਾ ਕੂੜਾ ਕਰਦੀ ਰਹੀ ਸੀ ।
ਅਕਸਰ ਮੇਰਾ ਨਾਮ ਲੈ ਕੇ ਹੀ ਆਵਾਜ਼ ਮਾਰਿਆ ਕਰਦੀ ਸੀ । ਜਦੋਂ ਕੱਲ੍ਹ ਮੇਰਾ ਨਾਮ ਲੈ ਭਾਬੀ ਨੇ ਆਵਾਜ਼ ਮਾਰੀ ਤਾਂ ਬੇਪਛਾਣ ਹੋਈ ਨੂੰ ਵੇਖ ਮੇਰੀ ਹਾਅ ਨਿਕਲ ਗਈ … ਮੰਮੀ ਭਾਬੀ ਦਾ ਹੱਥ ਫੜ ਮੇਰੇ ਕੋਲ ਲੈ ਆਏ ..ਮੈਨੂੰ ਭਾਬੀ ਦੀ ਹਾਲਤ ਵੇਖ ਰੋਣਾ ਆ ਗਿਆ …!!
ਧੁੰਦਲੀ ਨਜ਼ਰ ਮੂੰਹ ਵਿੰਗਾ ਤੇ ਟੋਹ ਟੋਹ ਕੇ ਤੁਰਦੀ ਨੂੰ ਵੇਖ ਮੈਂ ਪੁੱਛਣ ਲੱਗੀ .. ਭਾਬੀ ਤੂੰ ਐਨੀ ਜਵਾਨ ਸੀ …ਤੂੰ ਐਨੀ ਹਿੰਮਤੀ ਸੀ …ਐਨਾ ਕੰਮ ਕਰਦੀ ਸੀ …ਤੈਨੂੰ ਕੀ ਹੋ ਗਿਆ ??
ਭਾਬੀ ਰੋਣ ਲੱਗੀ ਤੇ ਦੱਸਣ ਲੱਗੀ ਨਨਾਣੇ .. ਕੀ ਦੱਸਾਂ ਤੈਨੂੰ …??
“ਮੈਂ ਤਾਂ ਮਸਾਂ ਬਚੀ ਹਾਂ ..ਦੋ ਸਾਲ ਹੋ ਗਏ ਬਿਮਾਰ ਹੋਈ ਨੂੰ ਪਾਣੀ ਤੇ ਹੀ ਸੀ ਬਸ ਸੈਹਕਦੀ …”
ਮੈਂ .. ਹੁਣ ਮਸਾਂ ਤੁਰਦੀ ਹਾਂ …ਅੱਖਾਂ ਦੀ ਰੋਸ਼ਨੀ ਵੀ ਧੁੰਦਲੀ ਹੋ ਗਈ …ਬਸ ਨਨਾਣੇ ਤੇਰੀ ਅਵਾਜ ਦੀ ਪਛਾਣ ਆਉਦੀ ਹੈ …
ਮੈਂ ਫਿਰ ਪੁੱਛ ਲਿਆ ਭਾਬੀ …ਐਨੀ ਹਾਲਤ ਖਰਾਬ ਕਿਵੇਂ ਹੋ ਗਈ ਇੱਕ ਦਮ ??
ਭਾਬੀ ਕਹਿਣ ਲੱਗੀ …ਕੀ ਦੱਸਾਂ ਤੈਨੂੰ ??
ਆਵਦਾ ਝੱਗਾ ਚੁੱਕ ਆਪੇ ਨੰਗੀ ਹੋਣਾਂ ..!!
ਆਵਦਾ ਢਿੱਡ ਹੀ ਮਾੜਾ ਹੋ ਗਿਆ …ਕੀ ਦੋਸ਼ ਦੇਵਾਂ ਕਿਸੇ ਨੂੰ …??
“ਆਹ ਜਿਹੜੀ ਮੇਰੀ ਧੀ ਸੁੱਖੀ ਸੀ …ਛੋਟੀ
ਉਮਰੇ ਮਾੜੀ ਹੋ ਗਈ ਸੀ …ਮੈਂ ਕੰਮਕਾਜ ਕਰਦੀ ਰਹੀ …ਤੇਰਾ ਬਾਈ ਨਸ਼ਾ ਖਾ ਕੇ ਪਿਆ ਰਹਿੰਦਾ ਸੀ ਘਰੇ ਤੇ ਕੁੜੀ ਮਾੜੇ ਕੰਮਾਂ ਚ ਪੈ ਗਈ …!!
ਆਂਢ ਗੁਆਂਢ ਦੇ ਕਹਿਣ ਤੇ ਵਿਆਹ ਦਿੱਤੀ ਤੇ ਚਾਰ ਸਾਲ ਉੱਥੇ ਵੱਸੀ ….ਫਿਰ ਦੋ ਜੁਆਕ ਲੈ ਕੇ ਮੇਰੇ ਬੂਹੇ ਆ ਬੈਠੀ ….
ਮੈਂ ਸੋਚਣਾ ਧੀ ਹੈ ਕਿੱਥੇ ਜਾਵੇ ਹੁਣ…?
ਜੇ ਸਹੁਰੇ ਮਾੜੇ ਹਨ ??
ਕੀ ਪਤਾ ਸੀ …ਚੰਦਰੀ ਧੀ ਦੇ ਲੱਛਣ ਮਾੜੇ ਸਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ