ਜੇ ਇਨਸਾਨ ਕੋਲ ਖੁਦ ਵਰਗੇ ਜਿਉਂਦੇ ਜਾਗਦੇ ਅਣਗਿਣਤ ਬੁੱਤ ਘੜਨ ਦੀ ਮੁਹਾਰਤ ਹਾਸਿਲ ਹੋ ਗਈ ਹੁੰਦੀ ਤਾਂ ਉਸਨੇ ਪਰਾ ਵਿੱਚ ਬੈਠ ਅਕਸਰ ਹੀ ਫੜ ਮਾਰਿਆ ਕਰਨੀ ਸੀ ਕੇ ਮੇਰੇ ਘਰ ਪੂਰੇ ਅੱਠ ਕਮਰੇ ਤੇ ਅੱਧੇ ਕਮਰਿਆਂ ਵਿੱਚ ਸਿਰਫ ਮੈਂ ਆਪ ਹੀ ਸੌਂਦਾ ਹਾਂ..ਰੱਬ ਸੁੱਖ ਰੱਖੇ ਜੇ ਅਗਲੇ ਸਾਲ ਸ਼ੇਅਰ ਮਾਰਕੀਟ ਵਿਚ ਪਾਸਾ ਸਿੱਧਾ ਪੈ ਗਿਆ ਤਾਂ ਪੂਰੇ ਅੱਠ ਦੇ ਅੱਠ ਹੀ ਤੇਰੇ ਵੀਰ ਥੱਲੇ ਹੋਣਗੇ!
ਇਨਸਾਨ ਭਾਵੇਂ ਜਿੰਨੀ ਮਰਜੀ ਤਰੱਕੀ ਕਰ ਲਵੇ..ਉਸ ਕੋਲ ਇੱਕ ਵੇਲੇ ਸਿਰਫ ਇੱਕ ਥਾਂ ਰਹਿਣ ਦੀ ਸਹੂਲਤ ਹੀ ਰਹਿਣ ਦਿੱਤੀ ਗਈ ਏ..ਜਾਂ ਪੰਜਾਬ ਤੇ ਜਾਂ ਫੇਰ ਕਨੇਡਾ..!
ਜੇ ਮੁੱਲ ਖਰੀਦ ਕੇ ਉਮਰ ਵਧਾਈ ਜਾ ਸਕਦੀ ਹੁੰਦੀ ਤਾਂ ਅਗਿਓਂ ਲੰਘਦੀ ਅਰਥੀ ਵੇਖ ਕਈਆਂ ਮਖੌਲ ਕਰਿਆ ਕਰਨੇ ਸਨ..ਹਮਾਤੜ ਗਰੀਬ ਸੀ ਤਾਂ ਹੀ ਮਰ ਗਿਆ!
ਖਲੀਲ ਜਿਬਰਾਨ ਲਿਖਦਾ ਏ ਕੇ ਇਨਸਾਨ ਇੱਕ ਵੇਲੇ ਇਕੱਠਾ ਕਦੀ ਵੀ ਨਹੀਂ ਮਰਦਾ..ਸਗੋਂ ਜਦੋਂ ਕੋਈ ਮਿੱਤਰ ਪਿਆਰਾ ਧੋਖਾ ਦੇ ਜਾਵੇ ਤਾਂ ਉਸਦੇ ਵਜੂਦ ਦਾ ਇੱਕ ਹਿੱਸਾ ਟੁੱਟ ਕੇ ਹੇਠਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ