ਜੱਸੀ ਪੂਰੇ ਪੰਜ ਸਾਲ ਬਾਅਦ ਆਈ ਸੀ ਇੰਡੀਆ l ਉਸਦੀਆਂ ਸਹੇਲੀਆਂ ਮਿਲਣ ਆਈਆਂ ਹੋਈਆਂ ਸੀ ਅੱਜ, ਜਿਸ ਕਰਕੇ ਉਸਨੇ ਆਪਣੀ ਮੰਮੀ ਨੂੰ ਕਿਹਾ ਸੀ ਕਿ ਅੱਜ ਉਸਨੂੰ ਡਿਸਟਰਬ ਨਾ ਕੀਤਾ ਜਾਵੇ, ਬੜੇ ਲੰਮੇ ਅਰਸੇ ਬਾਅਦ ਮਿਲਣਾ ਸੀ ਉਹਨਾਂ ਨੇ, ਰੱਜ ਕੇ ਗੱਲਾਂ ਵੀ ਕਰਨੀਆਂ ਸੀ l ਓਹ ਸਾਰੀਆਂ ਜੱਸੀ ਨੂੰ ਕੈਨੇਡਾ ਦੀ ਸੋਹਣੀ ਜ਼ਿੰਦਗੀ ਬਾਰੇ ਪੁੱਛ ਰਹੀਆਂ ਸੀ, ਜੱਸੀ ਉਂਝ ਤਾਂ ਸਾਰਾ ਕੁਝ ਹੱਸ – ਹੱਸ ਕੇ ਦੱਸ ਰਹੀ ਏ ਪਰ ਦਿਲ ਦੇ ਕਿਸੇ ਕੋਨੇ ਵਿੱਚ ਉਸਦੇ ਦਰਦ ਛੁਪਿਆ ਹੋਇਆ l ਨਿੰਮੀ ਨੇ ਉਸਨੂੰ ਪੁੱਛਿਆ, ” ਹਾਂ ਫਿਰ ਜੱਸੀ ਕਿਵੇਂ ਆ ਜੀਜਾ ਸਾਡਾ, ਪਿਆਰ ਤਾਂ ਬਹੁਤ ਕਰਦਾ ਹੋਣਾ? ”
” ਹਾਂ, ਬਹੁਤ ਕਰਦਾ ”
” ਕੀ ਗੱਲ ਬੜੀ ਦੱਬੀ ਜਿਹੀ ਆਵਾਜ਼ ਚ ਬੋਲੀ ਏ ”
” ਨਹੀਂ ਨਹੀਂ ਤੈਨੂੰ ਹੀ ਲੱਗਿਆ ”
” ਚੱਲ ਛੱਡ ਇਹਨੂੰ ਤਾਂ ਭੁਲੱਖੇਰੀਆ ਹੋਇਆ ਵਾ ” ਪ੍ਰੀਤੀ ਨੇ ਹੱਸ ਕੇ ਕਿਹਾ l
” ਭੁਲੱਖੇਰੀਆ? ਓਹ ਕੀ ਹੁੰਦਾ? ”
” ਹਾਏ ਮੇਰੀ ਜਾਨ ਐਨਾ ਨਾ ਸੋਚ, ਇਹਨੂੰ ਭੁਲੇਖਾ ਲੱਗਦਾ ਰਹਿੰਦਾ ਏ, ਮਤਲਬ ਭੁਲੱਖੇਰੀਆ ”
” ਹਾ ਹਾ ਹਾ, ਜਾਓ ਨੀ ਤੁਸੀ ਵੀ ”
” ਅੜੀਏ , ਕੁਝ ਮਰਜ਼ੀ ਕਹਿ ਪਰ ਤੇਰੇ ਚਿਹਰੇ ‘ ਤੇ ਓਹ ਰੌਣਕ ਹੈਨੀ ” ਨਿੰਮੀ ਨੇ ਉਸਦਾ ਅੰਦਰ ਟਟੋਲਣਾ ਚਾਹਿਆ l
” ਕੀ ਹੋਇਆ ਚਿਹਰੇ ਨੂੰ, ਗੋਰੀ ਚਿੱਟੀ ਤਾਂ ਪਈ ਆ ” ਸ਼ਰਾਰਤੀ ਪ੍ਰੀਤੀ ਨੇ ਕਿਹਾ l
” ਆਹੋ, ਨਿੰਮੀ ਨੂੰ ਤਾਂ ਊਈਂ ਭੁਲੱਖੇਰੀਆ ਹੋ ਗਿਆ ” ਕਹਿ ਕੇ ਜੱਸੀ ਹੱਸ ਪਈ ਤੇ ਨਾਲ ਪ੍ਰੀਤੀ ਨੇ ਵੀ ਸਾਥ ਦਿੱਤਾ ਪਰ ਨਿੰਮੀ ਨੇ ਮੁਸਕਰਾ ਕੇ ਹੀ ਕੰਮ ਨਬੇੜ ਦਿੱਤਾ ਤੇ ਫਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ