ਏਹਨਾਂ ਨੂੰ CCD ਦਾ ਪਤਾ ਈ ਨੀਂ..ਨਾ ਏਹ ਬਿਲ ਦੇਣ ਵੇਲੇ ਵਾਸ਼ਰੂਮ ਚ ਹੱਥ ਧੋਣ ਜਾਂਦੇ ਨੇ…ਹਾਂ ਪਰ ਖੇਤ ਇੱਟਾਂ ਦੇ ਬਣਾਏ ਚੁੱਲੇ੍ ਤੇ ਰੱਖੀ ਗਿਆਰਾਂ ਆਲੀ ਚਾਹ ਵੇਲੇ,ਕੋਲੋੰ ਨੰਘਦੇ ਹਰਿਕ ਨੂੰ ਜਰੂਰ ਕਹਿੰਦੇ ਨੇ…ਆਜਾ ਭਰਧਾਨ ਚਾਹ ਪੀਜਾ ਘੁੱਟ..ਬਣੀ ਪਈ ਆ
ਫਲਾਨਾ ਡੇਅ-ਢਿਮਕਾ ਡੇਅ ਤੇ ਕਾਰਡ ਕੂਰਡ ਦੇਣ ਬਾਰੇ ਏਹ ਘੱਟ ਈ ਜਾਣਦੇ ਨੇ…ਹਾਂ ਪਰ ਜਦੋਂ ਕੁੜੀਆਂ ਕੱਤਰੀਆਂ ਪਿੰਡ ਪਹੁੰਚੀਆਂ ਬੰਨਣ ਆਉਦੀਆਂ ਨੇ ਤਾਂ ਸ਼ਹਿਰ ਬੱਸ ਅੱਡੇ ਚ ਖੜੀ ਬੱਸ ਚ ਵਿਕਦੇ ਤੇ ਦਸਾਂ ਦੇ ਖ੍ਰੀਦੇ ਬਟੂਏ ਚੋਂ ਏਹ ਪਜਾਹਾਂ ਦਾ ਨੋਟ ਜਰੂਰ ਦਿੰਦੇ ਨੇ..
ਏਹਨਾਂ ਨੂੰ ਸ਼ੈਦ ਈ ਪਤਾ ਹੋਵੇ ਬੀ ਫੋਨ ਤੇ ਆਹ ਪੀਜ਼ੇ ਪੂਜ਼ੇ ਘਰੇ ਆ ਜਾਂਦੇ ਨੇ…ਹਾਂ ਪਰ ਜਦੋਂ ਛੇਆਂ ਮੀਅਨੇ ਬਾਦ ਸ਼ੈਹਰ ਕਣਕ ਜਾਂ ਨਰਮਾ ਵੇਚਕੇ ਆਉਦੇਂ ਨੇ ਤਾਂ ਫਾਟਕਾਂ ਕੋਲੇ ਖੜੀ ਰੇਅੜੀ ਤੋਂ ਜਬਾਕਾਂ ਵਾਸਤੇ ਤੀਹਾਂ ਦੇ ਕੇਲੇ ਜਰੂਰ ਲੈ ਲੈਂਦੇ ਨੇ…
ਅੱਜਕੱਲ ਦੇ ਸਿੰਗਲ ਟਰੈਕਾਂ ਬਾਰੇ ਮੈਨੂੰ ਨੀਂ ਲੱਗਦਾ ਬੀ ਏਹਨਾਂ ਨੂੰ ਪਤਾ ਹੋਊ.. ਪਰ ਜਦੋਂ ਬੱਡੇ ਸ਼ਹਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Kuldeep kaur
vah ji vah very nice 👌👌❤️
malkeet
wah yr.kya likht ae
simran
rightt