ਅਪ੍ਰੈਲ ਦੇ ਮਹੀਨੇ ਕਿਸੇ ਨੂੰ ਲੈਣ ਵਿੰਨੀਪੈਗ ਏਅਰਪੋਰਟ ਗਿਆ..
ਫਲਾਈਟ ਘੰਟਾ ਲੇਟ ਸੀ…ਏਧਰ ਓਧਰ ਘੁੰਮਦੇ ਦੀ ਨਜਰ “ਕੇਨ” ਨਾਮ ਦੇ ਇਸ ਗੋਰੇ ਤੇ ਜਾ ਪਈ..ਵਿਚਕਾਰ ਜਿਹੇ ਟੇਬਲ ਤੇ ਕੁਝ ਫਲ ਫਰੂਟ ਰੱਖ ਕਿਸੇ ਕਮੇਡੀ ਸ਼ੋ ਦੀ ਪ੍ਰਮੋਸ਼ਨ ਕਰਨ ਬੈਠਾ ਸੀ..!
ਨਜਰਾਂ ਮਿਲੀਆਂ ਤਾਂ ਅੱਗੋਂ ਹੱਸ ਪਿਆ ਆਖਣ ਲੱਗਾ ਕੇ ਖਾ ਪੀ ਲੈ ਮਿੱਤਰਾ ਕੁਝ..ਸਾਰਾ ਕੁਝ ਮੁਫ਼ਤ ਏ..!
ਮੈਂ ਧੰਨਵਾਦ ਆਖਦਿਆਂ ਦੱਸ ਦਿੱਤਾ ਕੇ ਨਾਸ਼ਤਾ ਕਰ ਕੇ ਆਇਆ ਹਾਂ…
ਆਖਣ ਲੱਗਾ ਕੇ ਅੱਜ ਜਿੰਨਿਆਂ ਨੂੰ ਵੀ ਸੁਲਾ ਮਾਰੀ..ਸਾਰਿਆਂ ਦਾ ਬੱਸ ਏਹੀ ਜੁਆਬ ਸੀ..ਕਹਿੰਦਾ ਲੋਕੀ ਫੋਨਾਂ ਦੇ ਗੁਲਾਮ ਹੋ ਬਣ ਕੇ ਰਹਿ ਗਏ ਨੇ…ਇੱਕ ਮਿੰਟ ਵੀ ਹੈਨੀ ਕਿਸੇ ਕੋਲ ਇੱਕ ਦੂਜੇ ਨਾਲ ਗੱਲ ਕਰਨ ਦਾ..ਗੂੰਗੇ-ਬੋਲਿਆਂ ਦਾ ਪਲੈਨੇਟ ਬਣ ਗਈ ਏ ਇਹ ਸਾਰੀ ਦੁਨੀਆ..!
ਮੈਂ ਕੋਲ ਖਾਲੀ ਪਈ ਕੁਰਸੀ ਤੇ ਬੈਠਦਿਆਂ ਪੁੱਛ ਲਿਆ ਕੇ ਮਿੱਤਰਾ ਕਿੱਦਾਂ ਦੀ ਹੁੰਦੀ ਸੀ ਤੇਰੇ ਵੇਲੇ ਦੀ ਦੁਨੀਆ?
ਗੱਲਾਂ ਗੱਲਾਂ ਵਿਚ ਹੀ ਮੈਨੂੰ ਆਪਣੇ ਸੱਠ ਕਿਲੋਮੀਟਰ ਦੂਰ ਪਿੰਡ ਦੇ ਸੋਹਣੇ ਜਿਹੇ ਫਾਰਮ ਹਾਊਸ ਤੇ ਲੈ ਗਿਆ ਤੇ ਆਖਣ ਲੱਗਾ ਕੇ ਇੱਕ ਟਾਈਮ ਹੁੰਦਾ ਸੀ ਲੋਕੀ ਇੱਕ ਦੂਜੇ ਦੇ ਸਾਹਾਂ ਨਾਲ ਸਾਹ ਲਿਆ ਕਰਦੇ ਸਨ…ਕੁਦਰਤੀ ਪੇਂਡੂ ਮਾਹੌਲ ਵਿਚ ਆਪਸੀ ਪਿਆਰ ਮੁਹੱਬਤ ਦੇ ਦਰਿਆ ਵਗਿਆ ਕਰਦੇ ਸਨ..ਇੱਕ ਬਿਮਾਰ ਹੁੰਦਾ ਤੇ ਸਾਰਾ ਪਿੰਡ ਖਬਰ ਲੈਣ ਆ ਜਾਇਆ ਕਰਦਾ…ਬਾਹਰੀ ਵਿਖਾਵਾ,ਸ਼ੋਸ਼ੇ-ਬਾਜੀਆਂ ਤੇ ਘਟੀਆ ਬਨਾਉਟੀ ਪਣ ਕੀ ਸ਼ੈਵਾਂ ਹੁੰਦੀਆਂ ਨੇ..ਕਿਸੇ ਨੂੰ ਕੁਝ ਨਹੀਂ ਸੀ ਪਤਾ ਹੁੰਦਾ!
ਲੰਮਾ ਸਾਹ ਭਰ ਆਖਣ ਲੱਗਾ ਕੇ ਅੱਜ ਕੱਲ ਖੁਸ਼ ਹੋ ਕੇ ਬਾਕੀ ਦੁਨੀਆਂ ਨੂੰ ਦਿਖਾਉਣਾ ਇਨਸਾਨ ਦੀ ਮਜਬੂਰੀ ਬਣਾ ਦਿੱਤੀ ਗਈ ਹੈ..ਪਹਿਲਾਂ ਪੁੱਠੇ ਸਿਧੇ ਤਰੀਕਿਆਂ ਨਾਲ ਪੈਸੇ ਕਮਾਉਂਦੇ ਨੇ ਤੇ ਫੇਰ ਇਸਦੀ ਭੱਦੀ ਨੁਮਾਇਸ਼ ਲੱਗਦੀ ਹੈ ਤੇ ਫੇਰ ਇਹ ਭਰਮ ਪਾਲ ਲਿਆ ਜਾਂਦਾ ਏ ਕੇ ਹੁਣ ਬਾਕੀ ਦੀ ਦੁਨੀਆ ਇਸ ਬੇਹੂਦਾ ਨੁਮਾਇਸ਼ ਦਾ ਰੋਹਬ ਝੱਲੂਗੀ..ਜਦੋਂ ਰੋਹਬ ਨਹੀਂ ਝੱਲਦੀ ਤਾਂ ਇਹ ਜੈਨਰੇਸ਼ਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੀ…ਬੱਸ ਏਹੀ ਜੜ ਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jamna
bilkul shi message ditta hai tusi sanu es story to very nice story ji