ਪਹਿਲੇ ਚਾਰ ਭਾਗ ਪੜਨ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ।
ਵਿਆਹ ਤਾਂ ਬਹੁਤ ਚਾਅ ਰੀਝਾਂ ਨਾਲ ਹੋਇਆਂ ਪਰ ਮੇਰਾ ਇਕ ਵੀ ਚਾਅ ਪੂਰਾ ਨਾਂ ਹੋਇਆ । ਮੈਂ ਰੂਪ ਨੂੰ ਪਿਆਰ ਹੀ ਏਨਾ ਕਰਦੀ ਸੀ ਕਿ ਸਭ ਚੁੱਪ ਕਰਕੇ ਸਹਿੰਦੀ ਰਹੀ ਇਕ ਕਾਰਨ ਇਹ ਸੀ ਕਿ ਅਜੇ ਵਿਆਹ ਨੂੰ ਟਾਈਮ ਹੀ ਕੀ ਹੋਇਆਂ । ਪਰ ਰੂਪ ਦੇ ਪਰਿਵਾਰ ਨੇ ਗੱਲਾਂ ਬਾਤਾਂ ਕਰ ਕੇ ਉਸ ਨੂੰ ਵੀ ਉਹਨਾ ਵਾਂਗ ਕਰਨਾ ਸ਼ੁਰੂ ਕਰ ਦਿੱਤਾ ਸੀ । ਏਨੇ ਸਭ ਵਿੱਚ ਇਕ ਖ਼ੁਸ਼ੀ ਦੀ ਗੱਲ ਇਹ ਸੀ ਕਿ ਸਾਡੇ ਘਰ ਇਕ ਨਵਾਂ ਮਹਿਮਾਨ ਆਉਣ ਵਾਲਾ ਸੀ । ਇੱਕ ਦਿਨ ਰੂਪ ਆਪਣੇ ਦੋਸਤਾਂ ਨਾਲ ਬਾਹਰ ਸੀ ਤੇ ਦੇਰ ਰਾਤ ਤੱਕ ਉਹ ਘਰ ਨੀ ਆਇਆ ਮੈਨੂੰ ਫਿਕਰ ਹੋ ਰਹੀ ਸੀ ਤਾਂ ਮੈਂ ਉਸ ਨੂੰ ਫ਼ੋਨ ਲਗਾ ਲਿਆ ਜਦੋਂ ਓਹ ਘਰ ਆਇਆ ਤਾਂ ਮੈਨੂੰ ਬਹੁਤ ਗਲਤ ਤਰੀਕੇ ਨਾਲ ਬੋਲਿਆਂ ਮੈਂ ਫਿਰ ਇਹੀ ਕਿਹਾ ਕਿ ਮੈਨੂੰ ਦੱਸ ਦਿੱਦੇ ਅਜੇ ਇੰਨਾਂ ਹੀ ਕਿ ਓਸ ਨੇ ਮੈਨੂੰ ਮਾਰਨਾ ਕੁਟੱਣਾ ਸ਼ੁਰੂ ਕਰ ਦਿੱਤਾ । ਸਾਰੀ ਰਾਤ ਰੋਂਦੀ ਦੀ ਨਿੱਕਲ ਗਈ ਅਗਲੀ ਸਵੇਰ ਵੀ ਮੈਂ ਕਿਸੇ ਨੂੰ ਕੁਝ ਨੀ ਦਸਿਆਂ ਪਰ ਰੂਪ ਨੇ ਫਿਰ ਬਹਾਨਾ ਬਣਾ ਕਿ ਮੇਰੇ ਥੱਪੜ ਮਾਰ ਦਿੱਤਾ ਮੈਂ ਬਹੁਤ ਦੁੱਖਾਂ ਸੀ ਕਿ ਮੈਂ ਬਿਨਾ ਕਸੂਰ ਤੋਂ ਮਾਰ ਖਾ ਰਹੀ ਹਾਂ । ਇਹ ਸਬ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਸੀ ਪਰ ਆਪਣੇ ਆਉਣ ਵਾਲੇ ਬੱਚੇ ਕਰਕੇ ਚੁੱਪ ਸੀ ਪਰ ਉਸ ਨੇ ਰੋਜ ਬਹਾਨੇ ਨਾਲ ਮਾਰਨਾ ਫਿਰ ਇਕ ਦਿਨ ਮੈਂ ਆਪਣੇ ਮੰਮੀ ਨੂੰ ਫ਼ੋਨ ਕਰਕੇ ਕਿਹਾ ਕਿ ਮੈਂ ਥੋੜੇ ਦਿਨ ਰਹਿਣ ਆਉਣਾ ਮੇਰੇ ਮੰਮੀ ਕਹਿੰਦੇ ਕਿ ਰੂਪ ਨੂੰ ਪੁੱਛ ਲੇਨੇ ਆ । ਮੇਰੇ ਸੋ ਤਰਲੇ ਕਰਨ ਨਾਲ ਮੈਂ ਆਪਣੇ ਘਰ ਗਈ ਪਰ ਕਿਸੇ ਨੂੰ ਕੁਝ ਨੀ ਦੱਸਿਆ । ਅਜੇ ਪਿੰਡ ਆਈ ਨੂੰ ਕੁਝ ਦਿਨ ਹੋਏ ਤਾਂ ਮੈਂ ਗੱਲਾਂ ਗੱਲਾਂ ਚ ਆਪਣੇ ਘਰਦਿਆ ਨੂੰ ਦਿਸਿਆ ਕਿ ਰੂਪ ਮਾਰਦਾ ਹੈ ਮੇਰੇ ਘਰ ਵੀ ਸਬ ਨੇ ਉਸ ਗੱਲ ਨੂੰ ਬਹੁਤ ਗਲਤ ਕਿਹਾ ਤੇ ਰੂਪ ਦੇ ਪਿਤਾ ਨੂੰ ਫ਼ੋਨ ਕਰਕੇ ਪੁੱਛਿਆਂ ਤਾਂ ਉਹ ਠੀਕ ਨਾਂ ਬੋਲਿਆਂ । ਸਾਡੇ ਘਰ ਦਿਆਂ ਨੇ ਉਹਨਾਂ ਨੂੰ ਕਿਹਾ ਕਿ ਅਸੀਂ ਦੀਪ ਨੂੰ ਵਾਪਸ ਨਹੀਂ ਭੇਜਣਾ । ਇਹ ਸੁਣ ਕੇ ਅਗਲੇ ਦਿਨ ਮੇਰਾ ਸੁਹਰਾ ਤੇ ਕੁਝ ਰਿਸ਼ਤੇ ਦਾਰ ਸਾਡੇ ਘਰ ਆਏ ਤੇ ਗੱਲਾਂ ਬਾਤਾਂ ਕਰਕੇ ਮੈਨੂੰ ਲੇ ਗਏ ਪਰ ਰੂਪ ਆਪ ਨੀ ਸੀ ਆਇਆ । ਮੇਰੇ ਘਰਦਿਆ ਵੀ ਰਿਸ਼ਤੇਦਾਰਾਂ ਦੀ ਜ਼ੁੰਮੇਵਾਰੀ ਤੇ ਭੇਜ ਦਿੱਤਾ । ਫਿਰ ਰੂਪ ਨੇ ਮੈਨੂੰ ਕਦੇ ਮਾਰਿਆਂ ਤੇ ਨਾਂ ਪਰ ਜਦੋਂ ਲੜਨਾ ਇਹੀ ਕਹਿਣਾ ਮੈਂ ਤੈਨੂੰ ਲੈਣ ਗਿਆ ਸੀ ਉਹਨਾਂ ਨਾਲ ਆਈ। ਚਲੋ ਜਿਵੇਂ ਵੀ ਸੀ ਮਾੜਾ ਚੰਗਾ ਟਾਇਮ ਨਿਕਲਦਾ ਗਿਆ ਤੇ ਸਾਡੇ ਘਰ ਇਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਮ ਕੀਰਤ ਹੈ। ਆਪਣੀ ਕੀਰਤ ਕਰਕੇ ਮੈਂ ਹਰ ਮਾਰ ਨੂੰ ਤੇ ਹਰ ਗੱਲ ਨੂੰ ਸਹਿੰਦੀ ਰਹੀ ਮੇਰੇ ਨਾਲ ਕੁਝ ਵੀ ਹੁੰਦਾ ਸੀ ਮੈਂ ਹੁਣ ਸੋਚ ਲਿਆ ਸੀ ਕਿ ਮੈਂ ਕਿਸੇ ਨੂੰ ਕੁਝ ਨੀ ਕਹਿਣਾ ਏਵੇ ਤਮਾਸ਼ਾ ਹੀ ਲੱਗਣਾ ਰਹਿਣਾ ਤਾਂ ਇੱਥੇ ਹੀ ਆ । ਮੇਰੀ ਕੀਰਤ 3 ਸਾਲ ਦੀ ਅਸੀਂ ਉਸ ਨੂੰ ਵਧੀਆਂ ਸਕੂਲ ਪਾਇਆ ਸਬ ਸਹੀ ਸੀ ਜਿਦਾ ਵੀ ਸੀ । ਕੀਰਤ ਦੇ ਪੇਪਰ ਕੋਲ ਆ ਰਹੇ ਸੀ ਮੈਂ ਵੀ ਆਪਣਾ ਸਾਰਾ ਧਿਆਨ ਕੀਰਤ ਵੱਲ ਕਰ ਲਿਆ ਤੇ ਰੂਪ ਇਕ ਦਿਨ ਕਹਿੰਦਾ ਕਿ ਮੈਂ ਹਜ਼ੂਰ ਸਾਹਿਬ ਚੱਲਿਆਂ ਕੁਝ ਸੰਗਤ ਨਾਲ ਮੈਂ ਵੀ ਮਨਾ ਨਾਂ ਕੀਤਾ ਕਿਉਂਕਿ ਮੇਰੇ ਕਹਿਣ ਨਾਲ ਹੋਣਾ ਵੀ ਕੀ ਸੀ । ਦੂਜੇ ਪਾਸੇ ਘਰੇ ਮੇਰੀ ਨਣਾਨ ਦਾ ਵਿਆਹ ਸੀ ਅਸੀਂ ਸਭ ਓਧਰ ਲੱਗੇ ਸੀ । ਰੂਪ ਤਾਂ ਚਲਾ ਗਿਆ ਪਰ ਮੈਂ ਆਪਣੀ ਪੂਰੀ ਜ਼ੁਮੇਵਾਰੀ ਨਾਲ ਕੀਰਤ ਤੇ ਆਪਣੀ ਨਣਾਨ ਦੇ ਵਿਆਹ ਚ ਲੱਗੀ ਸੀ ਚਲੋ ਇੰਨਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jaspreet kaur
bht sohni g story really..jldi upload kro sari
Aman
Fabulous story plz jaldi complete story upload kr deo
Preet
Plzzzzz yr full upload krdoooo W8 niii hundiii bhut sohniiii story a