ਮੇਰਾ ਨਾਮ ਦੀਪ ਹੈ । ਮੈਂ ਆਪਣੇ ਮਾਂ ਪਿਓ ਦੀ ਇਕਲੌਤੀ ਧੀ ਰੀਝਾਂ ਚਾਵਾਂ ਨਾਲ ਪਾਲੀ ਹੋਈ । ਮੇਰੇ ਪਿਤਾ ਜੀ ਕੁਵੈਤ ਦੀ ਇਕ ਕੰਪਨੀ ਵਿੱਚ ਫ਼ੋਰਮੈਨ ਹਨ। ਮੇਰਾ ਇਕ ਵੱਡਾ ਵੀਰ +2 ਦੀ ਪੜਾਈ ਕਰਨ ਤੋਂ ਬਾਅਦ ਖੇਤੀ ਕਰਨ ਲੱਗ ਗਿਆ (ਜੋ ਕਿ ਹੁਣ ਵਿਆਇਆ ਹੈ) ਮੇਰੇ ਨਾਨਾ ਨਾਨੀ ਜੀ ਅਮ੍ਰਿਤਸਰ ਵਿੱਚ ਰਹਿੰਦੇ ਸਨ । ਮੈਨੂੰ ਵੀ ਪੜਣ ਲਈ ਉੱਥੇ ਹੀ ਭੇਜ ਦਿੱਤਾ । ਮੇਰੇ ਮੰਮੀ ਨੇ ਮੈਨੂੰ ਫ਼ੋਨ ਅਤੇ ਐਕਟਿਵਾ ਲੈ ਕੇ ਦਿੱਤਾ ਤਾਂ ਕਿ ਮੈਂ ਉਹਨਾਂ ਨਾਲ ਘਰੇ ਗੱਲ ਬਾਤ ਕਰ ਲਿਆ ਕਰਾ। ਗ੍ਰਰੈਜੁਏਸਨ ਦੀ ਪੜਾਈ ਕਰਨ ਲਈ ਮੈਂ ਖਾਲਸਾ ਕਾਲਜ ਵਿੱਚ ਦਾਖਲਾ ਲੈ ਲਿਆ ।
ਮੈਂ ਬੀ ਕਾਮ ਭਾਗ ਦੂਜੇ ਵਿੱਚ ਪੜ੍ਹਦੀ ਸੀ, ਕਿ ਸਾਡੀ ਰਿਸ਼ਤੇਦਾਰੀ ਵਿੱਚੋਂ ਇੱਕ ਅੰਕਲ ਸਾਡੇ ਘਰੇ ਆਏ । ਉਸ ਦਿਨ ਮੇਰੇ ਮੰਮੀ ਵੀ ਸਾਨੂੰ ਮਿਲਣ ਆਏ ਸਨ । ਮੇ ਉਸ ਦਿਨ ਗੁਲਾਬੀ ਰੰਗ ਦਾ ਸੂਟ ਪਾਇਆ ਸੀ । ਮੈਂ ਪਾਣੀ ਦਾ ਗਿਲਾਸ ਲੈ ਕੇ ਅੰਕਲ ਨੂੰ ਦੇਣ ਗਈ ਤੇ ਉਹ ਲਗਾਤਾਰ ਮੇਰੇ ਵੱਲ ਦੇਖੀ ਜਾ ਰਿਹਾ ਸੀ । ਮੈਨੂੰ ਉਹਦਾ ਦੇਖਣਾ ਬਿਲਕੁਲ ਚੰਗਾ ਨਹੀਂ ਲੱਗ ਰਿਹਾ ਸੀ ਪਰ ਮੈਂ ਫਿਰ ਵੀ ਉਸ ਦੇ ਪਾਣੀ ਪੀਣ ਦਾ ਇੰਤਜ਼ਾਰ ਕਰ ਰਹੀ ਸੀ ।
ਖਾਲ਼ੀ ਗਿਲਾਸ ਚੁੱਕ ਕੇ ਮੈਂ ਰਸੋਈ ਵੱਲ ਤੁਰ ਪਈ । ਤੇ ਉਹ ਅੰਕਲ ਮੇਰੇ ਜਾਣ ਪਿੱਛੋਂ ਮੇਰੀ ਮੰਮੀ ਨੂੰ ਮੇਰੇ ਬਾਰੇ ਪੁੱਛਣ ਲੱਗਾ ਕਿ ਕੁੜੀ ਕੀ ਕਰਦੀ ਹੈ ਇਹ ਰੱਜ ਕੇ ਸੁਨੱਖੀ ਹੈ ਕਿਦਰੇ ਮੰਗੀ ਤਾਂ ਨਹੀਂ । ਮੇਰੇ ਮੰਮੀ ਨੇ ਨਾਂ ਵਿੱਚ ਉੱਤਰ ਦਿੰਦੇ ਕਿਹਾ ਕਿ ਚੰਗਾ ਮੁੰਡਾ ਤੇ ਚੰਗਾ ਕਾਰੋਬਾਰ ਲੱਬਾ ਤਾਂ ਮੰਗ ਦਿਆਂ ਗੇ । ਅੰਕਲ ਨੇ ਖੁੱਸ਼ ਹੁੰਦੇ ਕਿਹਾ ” ਮੁੰਡਾ ਚੰਗਾ ਹੈਗਾ ਆਪਣੇ ਕੋਲ , ਵਧਿਆ ਕਾਰੋਬਾਰ, ਮੇਰਾ ਮੁੰਡਾ ਸੁੱਖਰਾਜ ਜੋ ਕਿ ਬੀ ਏ ਦੀ ਪੜਾਈ ਕਰ ਰਿੱਹੈ । ਏਨੇ ਨੂੰ ਮੈਂ ਰਸੋਈ ਵਿੱਚੋਂ ਚਾਹ ਬਣਾ ਕੇ ਲੈ ਆਈ ਉਸ ਨੇ ਮੈਨੂੰ ਲਾਗੇ ਬੈਠਣ ਲਈ ਕਿਹਾ ਤੇ ਮੈਂ ਆਪਣੀ ਮੰਮੀ ਵੱਲ ਦੇਖਣ ਲੱਗ ਗਈ। ਮੰਮੀ ਨੇ ਇਸ਼ਾਰਾ ਕੀਤਾ ਕਿ ਬੈਠ ਜਾਂ । ਚਾਹ ਪੀਣ ਤੋਂ ਬਾਅਦ ਉਸ ਨੇ ਜੇਬ ਵਿਚੌ ਪੈਸੈ ਕੱਢੇ ਤੇ ਮੈਨੂੰ ਦਿੰਦੇ ਕਿਹਾ ਕਿ ਮੈਂ ਕੁੜੀ ਨੂੰ ਰੋਕ ਚੱਲਿਆ ਹਾਂ । ਮੈਂ ਬਹੁਤ ਹੈਰਾਨ ਹੋ ਕਿ ਉਸ ਵੱਲ ਦੇਖ ਰਹੀ ਸੀ ਕਿ ਇਹ ਕਿ ਹੋ ਰਿਹਾ ਹੈ (ਜਦ ਕਿ ਇਹ ਸਾਰੀ ਗੱਲ਼ ਮੈਨੂੰ ਬਾਅਦ ਵਿਚ ਪਤਾ ਲੱਗੀ) ਕੋਲ ਬੈਠੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jaspreet kaur
reallly very interesting story g.. waiting fr 2nd part
Jasmail Randhawa
pls send 2nd part
Bika Baath
kdo upload krna 2nd part dsdo
Monika singh
Agy da part v dso… agy ki hoya
Bika Baath
where is 2nd part 🤔
Harpreet
It’s my real story… thanks for reading
nav kiran
real story ya nai
Deep
Jldi upload krdo 2 part v
Rekha Rani
please jaldi upload karu story very interesting story hai