ਓਏ ਜੀਤਿਆ, ਭੱਜਕੇ ਜਾਹ, ਮੇਰੇ ਕਮਰੇ ਚੋ ਚਾਰ ਕੱਪ ਚਾਹ ਬਣਾਕੇ ਲਿਆ।” ਨਛੱਤਰ ਸਿੰਘ ਮਾਸਟਰ ਨੇ ਸੱਤਵੇਂ ਪੀਰੀਅਡ ਵਿੱਚ ਆਉਂਦੇ ਹੀ ਕਿਹਾ।
ਜੀਤ ਦਾ ਚਿਹਰਾ ਖੁਸ਼ੀ ਨਾਲ ਖਿੜ ਗਿਆ। ਨਾਲੇ ਦੋ ਪੀਰੀਅਡਾਂ ਦੀ ਛੁੱਟੀ ਤੇ ਨਾਲੇ ਖੰਡ ਦੀ ਚਾਹ ਮਿਲਣ ਦਾ ਚਾਅ।
“ਜੀ ਮੈਂ ਲਾਭੇ ਨੂੰ ਨਾਲ ਲੈਜਾ?” ਜੀਤ ਨੇ ਆਪਣੇ ਬੇਲੀ ਦਾ ਨਾਮ ਲਿਆ।
“ਲੈਜਾ। ਪਰ ਜਲਦੀ ਆਇਓ।” ਮਾਸਟਰ ਜੀ ਨੇ ਸੁਚੇਤ ਕਰਦੇ ਹੋਏ ਨੇ ਕਿਹਾ। ਮਾਸਟਰ ਨਛੱਤਰ ਸਿੰਘ ਸਕੂਲ ਦੇ ਨੇੜੇ ਸਰਪੰਚ ਨਰ ਸਿੰਘ ਦੇ ਨੋਹਰੇ ਵਿੱਚ ਬਣੇ ਕਮਰੇ ਵਿੱਚ ਰਹਿੰਦੇ ਸਨ।
ਅੱਠਵੇਂ ਪੀਰੀਅਡ ਦੀ ਸਮਾਪਤੀ ਦੇ ਨੇੜੇ ਜੀਤਾ ਤੇ ਲਾਭਾ ਚਾਹ ਦਾ ਡੋਲੂ ਚੁੱਕੀ ਸਕੂਲ ਆ ਵੜੇ। ਮਾਸਟਰ ਨਛੱਤਰ ਸਿੰਘ ਨੇ ਥੋੜੀ ਜਿਹੀ ਝਿੜਕੀ ਦੇਕੇ ਸਟਾਫ ਰੂਮ ਚੋ ਕੱਪ ਮੰਗਵਾ ਲਏ। ਮਾਸਟਰ ਜੀ ਦੇ ਨਾਲ ਦੋ ਭੈਣ ਜ਼ੀਆਂ ਤੇ ਇੱਕ ਡਰਾਇੰਗ ਵਾਲੇ ਮਾਸਟਰ ਜੀ ਨੇ ਚਾਹ ਪੀਤੀ।
“ਜੀਤਾ ਤੇ ਲਾਭਾ ਖਡ਼ੇ ਹੋ ਜੋ।” ਅਗਲੇ ਦਿਨ ਪਹਿਲੇ ਪੀਰੀਅਡ ਵਿੱਚ ਮਾਸਟਰ ਨਛੱਤਰ ਸਿੰਘ ਨੇ ਆਉਂਦੇ ਹੀ ਕਿਹਾ।
“ਓਏ ਖੰਡ ਕਿੱਥੇ ਲਕੋਈ ਆ ਤੁਸੀਂ?” ਮਾਸਟਰ ਜੀ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ