ਚਾਹ
ਓਏ ਗਰੀਬੋ , ਤੁਸੀਂ ਚਾਹ ਬਹੁਤ ਪੀਂਦੇ ਹੋ !! ਆਹ , ਦਰਸ਼ਨ ਕੇ ਤਾਂ ਇੱਕ ਕਿੱਲਾ ਝੋਨੇ ਦਾ ਲਾ ਕੇ ਸਾਨੂੰ ਜਵਾਬ ਦੇ ਗਏ , ਕਹਿੰਦੇ ਤੁਸੀਂ ਦੋ ਵਾਰ ਚਾਹ ਨੀ ਦਿੰਦੇ । ਰੱਜੇ – ਪੁੱਜੇ ਜ਼ਿਮੀਂਦਾਰ ਸ਼ਮਿੰਦਰ ਬਰਾੜ ਨੇ ਮੁੱਛਾਂ ਨੂੰ ਵੱਟ ਜਿਹਾ ਦੇ ਕੇ ਬੀ. ਏ ਦੀ ਪੜ੍ਹਾਈ ਕਰ ਰਹੇ ਨੌਜਵਾਨ ਮੁੰਡੇ ਛਿੰਦੇ ਨੂੰ ਕਿਹਾ , ਜੋ ਉਸਦੇ ਖੇਤ ਆਪਣੇ ਛੋਟੇ ਭਰਾਵਾਂ ਨਾਲ ਝੋਨਾ ਲਾਉਣ ਆਇਆ ਸੀ ।
ਕੀ ਦੱਸੀਏ , ਬਰਾੜ ਸਾਹਿਬ , ਚਾਹ ਸਾਡੇ ਸਰੀਰ ‘ ਚ ਹੀ ਨਹੀਂ , ਜ਼ਿਹਨ ‘ ਚ ਵਸੀ ਪਈ ਐ , ਇਹੀ ਸਾਡੇ ਦੁੱਖ – ਸੁੱਖ ਦੀ ਸਾਥਣ ਹੈ । ਬੱਚਿਆਂ ਦਾ ਮਨ ਪਰਚਾਉਣ ਲਈ ਮਾਂ- ਬਾਪ ਕੁਲਫੀਆਂ, ਖਿਡੌਣੇ, ਆਈਸਕ੍ਰੀਮਾਂ ਜਾਂ ਹੋਰ ਚੀਜ਼ਾਂ ਲੈ ਕੇ ਦਿੰਦਾ ਹੈ ।
ਸਾਡੇ ਖਿਡੌਣੇ ਤਾਂ ਬਣਦੇ ਨੇ ਤੁਹਾਡੇ ਖੇਤਾਂ ਦੀਆਂ ਮੁੱਢੀਆਂ ਤੇ ਇੱਟਾਂ – ਰੋੜੇ ਤੇ ਜਾਂ ਕਦੇ- ਕਦੇ ਖੇਤਾਂ ਵਿੱਚੋਂ ਲੱਭਿਆ ਕੋਈ ਕਿੱਲ ਤੇ ਲੋਹਾ ਪੱਤਰੀ , ਸਾਡੇ ਤਾਂ ਇਹੀ ਟੈਂਡੀ ਬੀਅਰ ਨੇ ।
ਇੱਕ ਮਿੰਟ – ਇੱਕ ਮਿੰਟ ਬਰਾੜ ਸਾਹਿਬ ਨੇ ਰੋਕਦੇ ਹੋਏ ਨੇ ਕਿਹਾ , ਪਾਣੀ ਟੁੱਟ ਗਿਆ, ਉਏ ਸੀਰੇ ।
ਆਪਣੇ ਸੀਰੀ ਨੂੰ ਅਵਾਜ਼ ਦੇਣ ਤੋਂ ਬਾਅਦ ਉਸਨੇ ਕਿਹਾ ਹਾਂ ਹੁਣ ਦੱਸ , ਗੱਲਾਂ ਤੇਰੀਆਂ ਠੀਕ ਨੇ ਯਾਰ , ਉਸਨੇ ਵੱਟ ਤੇ ਠੀਕ ਹੋ ਕੇ ਬੈਠਦਿਆਂ ਕਿਹਾ ।
ਹਾਂ, ਜੀ , ਛਿੰਦੇ ਨੇ ਪਨੀਰੀ ਦੀਆਂ ਗੁੱਟੀਆਂ ਵੱਟ ਤੇ ਰੱਖਦੇ ਹੋਏ ਨੇ ਕਿਹਾ , ਬਰਾੜ ਸਾਹਿਬ , ਗਰੀਬਾਂ ਦੇ ਜੁਆਕ ਬੜੇ ਚਾਅ ਨਾਲ ਪਸ਼ੂ ਪਾਲਦੇ ਨੇ ਤਾਂ ਕਿ ਦੁੱਧ ਪੀਣ , ਦਹੀਂ ਖਾਣ , ਘਿਓ ਖਾਣ ।
ਸਾਰਾ ਸਾਲ ਸਾਡਾ ਮਾਂ – ਪਿਓ ਲਾਲਚ ਦਿੰਦਾ ਕਿ ਆਪਣੀ ਮੱਝ ਸੂਣ ਵਾਲੀ ਹੈ , ਇਹਦਾ ਸਾਰਾ ਦੁੱਧ ਤੁਸੀਂ ਹੀ ਪੀਣਾ ਤੇ ਜਦੋਂ ( ਛਿੰਦਾ ਥੋੜ੍ਹਾ ਚੁੱਪ ਹੋ ਜਾਂਦਾ ਹੈ )
ਬਰਾੜ ਹੈਰਾਨੀ ਜਿਹੀ ਨਾਲ ਦੇਖਦਾ ਹੈ , ਮੱਥੇ ਤੇ ਆਏ ਹੋਏ ਪਸੀਨੇ ਨੂੰ ਪੂੰਝ ਕੇ ਛਿੰਦਾ ਅੱਗੋਂ ਬੋਲਦਾ ਹੈ , ਮੱਝ ਸੂ ਪੈਂਦੀ ਹੈ ।
ਅਸੀਂ ਦੋ ਦਿਨ ਬੜੇ ਚਾਅ ਨਾਲ ਬਹੁਲੀ ਪੀਂਦੇ ਹਾਂ ,ਰੱਜ- ਰੱਜ ਕੇ ਪਰ ਤੀਜੇ ਦਿਨ ਮੱਝ ਦਾ ਗਾਹਕ ਆ ਜਾਂਦਾ ਹੈ । ਅਸੀਂ ਉਦਾਸ ਹੋ ਜਾਂਦੇ ਹਾਂ ਤੇ ਮਾਪੇ ਕਈ ਮਜਬੂਰੀਆਂ ਦੱਸ ਕੇ ਸਾਨੂੰ ਸਮਝਾ ਲੈਂਦੇ ਹਨ ਤੇ ਫੇਰ ਕਹਿੰਦੇ ਨੇ ਆਹ ਕੱਟੀ ਨੀ ਵੇਚਦੇ ਆਪਾਂ ਤੇ ਬਹੁਲੀ ਨਾਲ ਭਰੇ ਸਾਡੇ ਕੌਲੇ ਚਾਹ ਨਾਲ ਭਰ ਜਾਂਦੇ ਨੇ , ਦੁੱਧ ਤੇ ਬਹੁਲੀ ਦਾ ਵਿਛੋੜਾ ਇਹ ਚਾਹ ਭੁਲਾ ਦਿੰਦੀ ਐ , ਬੱਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ