ਚੱਲ ਕੋਈ ਨਾ ……
ਬਚਪਣ ਵਰਗੀ ਮੌਜ ਕਦੇ ਜ਼ਿੰਦਗੀ ਵਿੱਚ ਦੁਬਾਰਾ ਮੁੜ ਕੇ ਨੀ ਆ ਸਕਦੀ. ਜੈਲੇ ਨੇ ਆਪਣਾ ਬਚਪਣ ਆਪਣੇ ਦੋਵੇ ਭਰਾਵਾ ਨਾਲ ਬਹੁਤ ਵਧੀਆਂ ਕੱਢਿਆ. ਸਾਰਾ ਦਿਨ ਮੌਜ ਮਸਤੀ ਕਰਨੀ, ਦੁਪਿਹਰ ਨੂੰ ਬਾਬੇ ਤੇ ਦਾਦੇ ਦੀ ਰੋਟੀ ਖੇਤ ਫੜਾ ਕੇ ਫੇਰ ਤੰਬੂਆਂ ਵਾਲੇ ਖੇਤਾਂ ਕੋਲ ਖੇਡਣ ਲੱਗ ਜਾਇਆ ਕਰਦੇ. ਰਾਤ ਪਈ ਨੂੰ ਸ਼ਾਉਣੀ ਵਿੱਚ ਮੂਵੀ ਦੇਖਣ ਚਲੇ ਜਾਂਦੇ, ਜਿਹੜੀ ਕੇ ਹਰੇਕ ਹਫਤੇ ਬਦਲ ਜਾਇਆ ਕਰਦੀ ਸੀ. ਸਵੇਰ ਨੂੰ ਕਿਸੇ ਵੀ ਭਰਾ ਨੇ ਵੱਡੇ ਦਿਨ ਤੱਕ ਨਾ ਉੱਠਣਾ,ਫੇਰ ਬਾਬੇ ਤੋਂ ਖੂੰਡੇ ਖਾਣੇ ਤੇ ਹੌਲੀ ਹੌਲੀ ਸਬ ਨੇ ਕੰਮੀ ਲੱਗ ਜਾਣਾ.
ਸਮਾ ਲੰਗਦਾ ਗਿਆ, ਜੈਲਾ ਤੇ ਉਸਦਾ ਵੱਡਾ ਭਰਾ ਸੁਖਵੰਤ ਜਵਾਨੀ ਵੇਲੇ ਮੇਲਿਆਂ ਤੇ ਆਪਣੀਆਂ ਬਾਹਾਂ ਦਾ ਜ਼ੋਰ ਅਜ਼ਮਾਉਂਦੇ. ਉਹਨਾ ਆਪਣੇ ਬਾਬੇ ਨਾਲ ਮੇਲਿਆਂ ਜਾਂ ਫਿਰ ਖੇਡਾ ਤੇ ਜਾ ਕੇ ਡੇਢ ਕੁਅੰਨਟਲ ਮਿੱਟੀ ਨਾਲ ਭਰੀ ਬੋਰੀ ਦਾ ਵਾਰੋ ਵਾਰੀ ਬਾਲਾ ਕੱਢ ਦਿੰਦੇ. ਸੁਣਦੇ ਹਾਂ, ਓਹਨਾ ਦੇ ਮੁਕਾਬਲੇ ਦਾ ਹੋਰ ਗੱਬਰੂ ਕਦੇ ਨਜ਼ਰ ਨਾ ਆਇਆ ਮੈਦਾਨ ਵਿੱਚ.
ਬਾਬੇ ਤੇ ਦਾਦੇ ਨੇ ਸਮੇ ਦੇ ਹਿਸਾਬ ਨਾਲ ਆਪਣੇ ਮੁੰਡਿਆਂ ਦਾ ਵਿਆਹ ਕਰ ਦਿੱਤਾ. ਰੱਜ ਕੇ ਮਿਹਨਤ ਕਰੀ ਤੇ ਘਰ ਵਿੱਚ ਕਿਸੇ ਵੀ ਕਿਸਮ ਦੀ ਘਾਟ ਨਾ ਛੱਡੀ. ਭਾਵੇ ਜੈਲੇ ਦਾ ਬਾਬਾ ਤੇ ਦਾਦਾ ਸੁਬਾਹ ਪੱਖੋਂ ਸਖ਼ਤ ਸਨ ਪਰ ਘਰ ਵਿੱਚ ਕਿਸੇ ਔਰਤ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਨਾ ਰੱਖਿਆ. ਨਾ ਘਰ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਸਮਜਿਆ ਗਿਆ ਤੇ ਨਾ ਹੀ ਮਰਦਾ ਨਾਲੋਂ ਘੱਟ ਸਮਜਿਆ ਗਿਆ. ਰੋਹਬ ਤੇ ਰੁਤਬਾ ਇਹਨਾਂ ਕੇ ਜੇਕਰ ਓਹਨਾ ਨੂੰ ਇਹ ਵੀ ਸੁਣਨ ਨੂੰ ਮਿਲ ਜਾਵੇ ਕੇ ਸ਼ਰੀਕੇ ਵਾਲਿਆਂ ਨੇ ਹੋਰ ਜ਼ਮੀਨ ਲੈ ਕੇ ਓਹਨਾ ਤੋਂ ਉੱਪਰ ਦੀ ਹੋ ਜਾਣਾ ਤਾਂ ਰਾਤੋ ਰਾਤ ਸਾਈ ਫੜਾ ਕੇ ਓਹਨਾ ਤੋਂ ਜ਼ਿਆਦਾ ਜ਼ਮੀਨ ਦਾ ਸੌਦਾ ਕਰਕੇ ਘਰ ਆਉਂਦੇ ਤੇ ਸਵੇਰ ਨੂੰ ਪਿੰਡ ਵਿੱਚ ਏਹੀ ਸੁਣਨ ਨੂੰ ਮਿਲਦਾ ਕੇ ਸਰਦਾਰਾ ਸਿਓ ਫੇਰ ਬਾਜੀ ਮਾਰ ਗਿਆ.
ਕਹਿੰਦੇ ਹੁੰਦੇ ਖ਼ੁਸ਼ੀਆਂ, ਹਾਸੇ ਤੇ ਮੌਜ ਬਹਾਰਾਂ ਸਦਾ ਨੀ ਰਹਿੰਦੇ. ਪਤਾ ਨੀ ਕਿਹੜੀ ਮਾੜੀ ਘੜੀ ਸੀ ਜਦ ਜੈਲੇ ਦਾ ਬਾਬਾ ਅਚਾਨਕ ਹੀ ਪੂਰਾ ਹੋ ਗਿਆ. ਜਿੰਮੇਵਾਰੀਆਂ ਦੀ ਪੰਡ ਆਪਣੇ ਜਵਾਨ ਪੁੱਤਰਾਂ ਦੇ ਸਿਰ ਰੱਖ ਗਿਆ. ਇਕ ਦੋ ਮਹੀਨੇ ਪਿੱਛੋਂ ਘਰ ਬਲਦ ਨੇ ਜੈਲੇ ਦੇ ਦਾਦੇ ਵਿੱਚ ਟੱਕਰ ਮਾਰ ਦਿਤੀ. ਜ਼ਖਮ ਗਹਿਰੇ ਸੀ ਜ਼ਿਆਦਾ ਦਿਨ ਨਾ ਕੱਢਦੇ ਹੋਏ ਉਹ ਵੀ ਸਦੀਵੀ ਵਿਛੋੜਾ ਦੇ ਗਿਆ. ਘਰ ਦਾ ਸਾਰਾ ਮਹੌਲ ਹੁਣ ਬਦਲ ਚੁੱਕਾ ਸੀ. ਘਰ ਦੀ ਮੁਖਤਿਆਰੀ ਹੁਣ ਜੈਲੇ ਦੀ ਮਾਂ ਪਿਆਰੋ ਦੇ ਹੱਥ ਸੀ. ਪਿਆਰੋ ਦਾ ਆਪਣੇ ਵੱਡੇ ਮੁੰਡੇ ਮੁਖਤਿਆਰ ਤੇ ਛੋਟੇ ਮੁੰਡੇ ਨਿਮੇ ਨਾਲ ਜ਼ਿਆਦਾ ਮੇਲ ਸੀ.
ਕਹਿ ਸਕਦੇ ਆ ਮੁੰਡਿਆਂ ਨੂੰ ਬਾਬੇ ਤੇ ਦਾਦੇ ਦੀਆਂ ਕਰੀਆਂ ਕਮਾਈਆ ਤੇ ਮਿਹਨਤਾ ਦਾ ਕੋਈ ਜ਼ਿਆਦਾ ਗਿਆਨ ਨਹੀਂ ਸੀ. ਤਾਹੀਓਂ ਪਿਆਰੋ ਮਗਰ ਲੱਗ ਕੇ ਜੈਲੇ ਦੇ ਵੱਡੇ ਭਰਾ ਨੇ ਜ਼ਮੀਨਾ ਨੂੰ ਵੇਚਣਾ ਸ਼ੁਰੂ ਕਰ ਦਿੱਤਾ. ਜੇ ਮਾਂ ਅਕਲ ਵਾਲੀ ਹੁੰਦੀ ਤਾਂ ਮੁੰਡਿਆਂ ਨੂੰ ਕੰਮੀ ਲਾ ਕੇ ਰੱਖਦੀ, ਦੋ ਤੋਂ ਚਾਰ ਬਣਾਉਂਦੀ. ਪਰ ਅਫ਼ਸੋਸ ਹੁਣ ਕਹਾਣੀ ਕੁੱਜ ਹੋਰ ਹੀ ਸੀ. ਅੰਗੂਠੇ ਲਾ-ਲਾ ਹੁਣ ਨਿੱਤ ਢੋਲੇ ਦੀਆਂ ਲਾਈਆਂ ਜਾਂਦੀਆਂ. ਜੈਲੇ ਦੀ ਘਰਵਾਲੀ ਮਿੰਦਰੋ ਨੂੰ ਏਦਾਂ ਜ਼ਮੀਨਾਂ ਦਾ ਵੇਚਣਾ ਪਸੰਦ ਨੀ ਸੀ. ਸ਼ਾਇਦ ਏਸੇ ਕਰਕੇ ਓਹਦੀ ਬਾਕੀ ਘਰਦਿਆਂ ਨਾਲ ਮੱਤ ਨੀ ਮਿਲੀ. ਹੌਲੀ ਹੌਲੀ ਕਰਦੇ ਕਰਾਉਂਦੇ ਨੋਕ ਝੋਕ ਵੱਧਦੀ ਗਈ ਤੇ ਫੇਰ ਵਟਵਾਰਾ ਕਰਨ ਦਾ ਫੈਸਲਾ ਕਰ ਲਿਆ.
ਜੈਲੇ ਨੂੰ ਘਰ ਵਿੱਚ ਆਉਂਦਾ ਹਿੱਸਾ ਦੇ ਕੇ ਓਹਦੇ ਭਰਾ ਤੇ ਮਾਂ (ਪਿਆਰੋ) ਖੇਤ ਘਰ ਪਾ ਕੇ ਰਹਿਣ ਲੱਗ ਪਏ. ਜਿਹੜਾ ਪਿੰਡ ਵਿੱਚ ਹਿੱਸਾ ਆਇਆ ਸੀ ਘਰ ਦਾ ਪਿਆਰੋ ਨੇ ਉਹ ਵੀ ਵੇਚ ਦਿੱਤਾ. ਭਲਾ ਪੁੱਛੇ ਇਹਨਾਂ ਨੂੰ ਕੋਈ ਜੇ ਥੋਡਾ ਪਿਓ-ਦਾਦਾ ਜਿਓੰਦਾ ਹੁੰਦਾ ਇਹਨਾਂ ਕੁੱਜ ਵੇਚ ਲੈਂਦੇ ? ਜਿਓਂਦਿਆਂ ਦੇ ਡੱਕਰੇ ਕਰ ਦਿੰਦੇ ਉਹ ਤਾਂ ਸਾਰੇ ਟੱਬਰ ਦੇ. ਪਿਆਰੋ ਦੇ ਤਿੰਨ ਮੁੰਡੇ ਪਰ ਜ਼ਮੀਨ ਦੇ ਚਾਰ ਹਿਸੇ ਪਾ ਦਿਤੇ. ਪਿਆਰੋ ਨੇ ਚੌਥਾ ਹਿੱਸਾ ਆਪਣੇ ਨਾਮ ਦਾ ਰੱਖ ਲਿਆ. ਜੈਲਾ ਜ਼ਮੀਨ ਦਾ ਚੌਥਾ ਹਿੱਸਾ ਲੈ ਕੇ ਵੀ ਖ਼ੁਸ਼ ਸੀ. ਭਰਾਵਾ ਨਾਲ ਓਹਨੂੰ ਪਹਿਲਾ ਤੋਂ ਹੀ ਬਹੁਤ ਪਿਆਰ ਸੀ. ਮਿੰਦਰੋ ਨੇ ਨਿੱਤ ਆਖਣਾ ਜ਼ਮੀਨ ਦੀ ਵੰਡ ਸਹੀ ਨਹੀਂ ਹੋਈਂ ਤੇ ਉਪਰੋ ਜਿਹੜਾ ਖੇਤ ਹਿੱਸੇ ਆਇਆ ਓਹਦੇ ਵਿੱਚ ਮੋਟਰ ਵੀ ਹੈਨੀ. ਅਫਸੋਸ ਦੀ ਗੱਲ, ਜੈਲੇ ਨੂੰ ਫਸਲਾਂ ਨੂੰ ਪਾਣੀ ਵੀ ਆਪਣੇ ਭਰਾਵਾਂ ਕੋਲੋਂ ਮੁੱਲ ਲੈ ਕੇ ਲਾਉਣਾ ਪੈਂਦਾ.
ਮਿੰਦਰੋ ਨੇ ਜੈਲੇ ਕੋਲੋਂ ਪੁੱਛਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ