ਚੱਲਦੀ ਬਹੁਤ ਆ ਥੋਡੇ ਬਾਈ ਦੀ।
ਗੱਲ ਪਟਿਆਲੇ ਵਿਕਰਮ ਕਾਲਜ਼ ਪੜ੍ਹਦਿਆਂ ਦੀ ਆ। ਸਾਡਾ ਦੋਸਤ ਬਿੰਦਰੀ ਰਾਜਿੰਦਰਾ ਕਾਲਜ ਚ ਡਾਕਟਰੀ ਕਰ ਰਿਹਾ ਸੀ ਤੇ ਅਸੀਂ ਵਿਕਰਮ ਕਾਲਜ਼ ਚ ਬੀ ਕਾਮ। ਬਿੰਦਰੀ ਸਾਨੂੰ ਅਕਸਰ ਹੀ ਕਹਿ ਦਿਆ ਕਰੇ ਕਿ ਆਓ ਬਾਈ ਕਦੇ ਮਿਲਣ ਤੁਹਾਡੀ ਸੇਵਾ ਕਰਨੀ ਆ ਆਓ ਕਦੇ ਸਾਡੇ ਹੋਸਟਲ ਚ ਦਿਓ ਮੌਕਾ ਸੇਵਾ ਦਾ।
ਘਰ ਹਰ ਰੋਜ਼ ਘਰ ਨਾ ਜਾ ਸਕਣ ਕਰਕੇ ਡੇਰੇ ਸਾਡੇ ਵੀ ਪਟਿਆਲੇ ਲਾਏ ਹੋਏ ਸੀ ਇੱਥੇ ਹੀ ਰਹਿੰਦੇ ਕਦੇ ਕਦਾਈ ਬੀਅਰ ਵੀ ਸ਼ਾਮ ਨੂੰ ਡਕਾਰ ਲੈਦੇਂ ਸੀ। ਬਿੰਦਰੀ ਵੀ ਸਾਨੂੰ ਤਾਂ ਹੀ ਯਾਦ ਕਰਦਾ ਸੀ ਕਿ ਜਦੋਂ ਆਏ ਨਾਲੇ ਮੈਂ ਵੀ ਪੀ ਲਉ ਸੰਗ ਬਣਜੂ।
ਇੱਕ ਦਿਨ ਬਣ ਗਿਆ ਸਬੱਬ ਅਸੀਂ ਦੋ ਜਣੇ ਚਲੇ ਗਏ ਆਪਦੇ ਦੋਸਤ ਬਿੰਦਰੀ ਕੋਲ। ਬਿੰਦਰੀ ਕਹਿੰਦਾ ਵੀਰੇ ਅੱਜ ਬੀਅਰ ਪੀਣੀ ਆ ਅਸੀਂ ਤਾਂ ਗਏ ਹੀ ਮੂਡ ਬਣਾਉਣ ਸੀ ਸੋਚਿਆ ਸੀ ਕਿ ਬੀਅਰ ਪੀ ਕੇ ਵਾਪਿਸ ਮੁੜ ਆਵਾਂਗੇ ਪਰ ਬਿੰਦਰੀ ਵਾਪਿਸ ਭੇਜਣ ਤੇ ਨਾ ਮੰਨਿਆ ਕਹਿੰਦਾ ਅੱਜ ਤਾਂ ਵੀਰੇ ਕੱਠੇ ਹੀ ਖਾਵਾਂਗੇ,ਪੀਵਾਂਗੇ ਤੇ ਸੌਵਾਂਗੇ।
ਬੀਅਰ ਪੀਦੇਂ ਪਤਾ ਹੀ ਲੱਗਿਆ ਸਮੇਂ ਦਾ ਸਰੂਰ ਚ ਬੈਠੇ ਗੱਲਾਂ ਮਾਰਦੇ ਰਹੇ ਕਹਿੰਦਾ ਚੱਲੋ ਬਾਈ ਹੋਸਟਲ ਚੱਲੀਏ ਆਪਣੇ ਕਮਰੇ ਚ ਤੇ ਮੈੱਸ ਚ ਰੋਟੀ ਖਾਂਦੇ ਆ ਮੇਰੇ ਬਾਈਆ ਲਈ ਬਣਵਾਉਂਦਾ ਆ ਆਂਡਿਆਂ ਦੀ ਭੁਰਜ਼ੀ ਚੱਲੋ ਚਲ਼ੀਏ। ਥੋਡੇ ਬਾਈ ਦੀ ਫੁੱਲ ਚੱਲਦੀ ਆ ਕੋਈ ਨੀ ਖੰਘਦਾ ਆਪਣੇ ਅੱਗੇ ਸਾਰੇ ਹੋਸਟਲ ਚ ਠੁੱਕ ਆ ਬਾਈ ਥੋਡੇ ਬਿੰਦਰੀ ਬਾਈ ਦੀ। ਹੋਸਟਲ ਚ ਮਾਰਕੇ ਲਲਕਾਰਾ ਕਹਿੰਦਾ ਬੁਰਰਰਰਾਾਾਾਾਾ
ਹੋਸਟਲ ਆਉਦਿਆਂ ਨੂੰ ਮੈਨ ਗੇਟ ਬੰਦ ਬਹੁਤ ਹਾਕਾਂ ਮਾਰੇ ਬਿੰਦਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ