ਛੱਲਾ ਕੌਣ ਸੀ ਕੀ ਹੈ ਛੱਲੇ ਦੀ ਅਸਲ ਕਹਾਣੀ ।
ਦੇਸ਼ ਦੀ ਅਜਾਦੀ ਤੋਂ ਪਹਿਲਾਂ ਹਰੀਕੇ ਪੱਤਨ ਤੇ ਇਕ ਮਲਾਹ ਰਹਿੰਦਾ ਸੀ ।
ਜਿਸ ਦਾ ਨਾਮ ਜੱਲ੍ਹਾ ਸੀ ਤੇਂ ਉਹ ਲੋਕਾਂ ਨੂੰ ਸਤਲੁਜ ਦਰਿਆ ਤੋਂ ਇਸ ਪਾਸੇ ਤੋਂ ਉਸ ਪਾਸੇ ਵੱਲ ਲੈਕੇ ਜਾਦਾ ਹੁੰਦਾ ਸੀ ਜੱਲ੍ਹੇ ਦਾ ਇਕ ਪੁੱਤਰ ਸੀ ਜਿਸਦਾ ਨਾਮ ਛੱਲਾ ਸੀ ਜੱਲ੍ਹੇ ਦੀ ਪਤਨੀ ਦੀ ਮੌਤ ਕਾਫੀ ਸਮਾਂ ਪਹਿਲਾਂ ਹੋ ਗਈ ਸੀ ਅਤੇ ਜੱਲ੍ਹੇ ਨੇ ਛੱਲੇ ਨੂੰ ਬੇੜੇ ਪਿਆਰ ਨਾਲ ਪਾਲਿਆ ਸੀ ।
ਅਤੇ ਜੱਲ੍ਹੇ ਕਿਉ ਲੱਭ ਰਿਹਾ ਸੀ ਸਾਰੀ ਉਮਰ ਛੱਲੇ ਨੂੰ ।
ਪਰ ਛੱਲਾ ਕਦੇ ਵੀ ਮੁੜਕੇ ਨੀ ਆਇਆ ।
ਸਿਆਣੇ ਕਹਿੰਦੇ ਨੇ ਇਕ ਦਿਨ ਸਤਲੁਜ ਦਰਿਆ ਵਿੱਚ ਬਹੁਤ ਜਿਆਦਾ ਹੜ੍ਹ ਆਇਆ ਹੋਇਆ ਸੀ ਉਸ ਦਿਨ ਜੱਲ੍ਹਾ ਬੇੜੀ ਲੈਕੇ ਸਤਲੁਜ ਦਰਿਆ ਦੇ ਆਰ ਪਾਰ ਨਾਂ ਗਿਆ ।
ਜੱਲ੍ਹਾ ਨੂੰ ਡਰ ਸੀ ਕਿੱਤੇ ਬੇੜੀ ਪਾਣੀ ਵਿਚ ਡੁੱਬ ਨਾ ਜਾਵੇ ਪਰ ਕੁਝ ਮੁਸਾਫਿਰ ਜੱਲ੍ਹੇ ਦੀਆਂ ਮਿਨਤਾਂ ਕਰਨ ਲੱਗੇ ਅਤੇ ਜੱਲ੍ਹੇ ਨੂੰ ਆਖਣ ਲੱਗੇ ਕੀ ਸਾਨੂੰ ਦਰਿਆ ਪਾਰ ਕਰਵਾ ਦੇ ।ਪਰ ਜੱਲ੍ਹੇ ਨੇ ਕਿਹਾ ਮੈ ਭੀੜ ਹੜ੍ਹ ਦੇ ਕਾਰਨ ਬੇੜੀ ਨਹੀਂ ਲਿਜਾ ਸਕਦਾ ।
ਪਰ ਲੋਕਾਂ ਦੀਆਂ ਮਿਨਤਾਂ ਅੱਗੇ ਛੱਲਾ ਬੋਲਿਆ ਪਿਤਾ ਜੀ ਇਨ੍ਹਾਂ ਨੂੰ ਦਰਿਆ ਤੋਂ ਪਾਰ ਮੈਂ ਛੱਡ ਆਉਂਦਾ ਹਾਂ ।ਛੱਲੇ ਨੇ ਲੋਕਾਂ ਨੂੰ ਬੇੜੀ ਵਿਚ ਬਿਠਾ ਲਿਆ ਪਰ ਜਿਆਦਾ ਹੜ੍ਹ ਆਇਆ ਹੋਣ ਕਰਕੇ ਬੇੜੀ ਦਰਿਆ ਦੇ ਉਸ ਪਾਰ ਨਾਂ ਗਈ ਤੇ ਬੇੜੀ ਪਾਣੀ ਵਿੱਚ ਹੀ ਡੁੱਬ ਗਈ ਤੇ ਕਹਿੰਦੇ ਨੇ ਕੀ ਛੱਲਾ ਵੀ ਪਾਣੀ ਵਿਚ ਡੁੱਬ ਗਿਆ ਤੇ ਮੁੜ ਕੇ ਕਦੇ ਵੀ ਵਾਪਸ ਨਹੀਂ ਲੱਭਾ ।
ਦੂਜੇ ਪਾਸੇ ਜੱਲ੍ਹਾ ਸਾਰੀ ਉਮਰ ਛੱਲੇ ਨੂੰ ਉਡੀਕਦਾ ਰਿਹਾ ਅਤੇ ਜੱਲੇ ਦਾ ਦਿਮਾਗ ਵੀ ਹਿੱਲ ਗਿਆ ਅਤੇ ਜੱਲ੍ਹਾ ਦਰਿਆ ਦੇ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ ਸੀ ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Chamkaur Singh Chahal
ਬਹੁਤ ਵਧੀਆ ਹੈ ਜੀ , ਹੋਰ ਤੱਤ ਵੀ ਜਰੂਰ ਲਿਖੋ ਜੀ
malkeet
boht vdiaaa veer g likht jari rkho👍