ਉਸ ਚਮਕਦੇ ਤਾਰੇ ਦਾ ਨੂਰ ਬਿਲਕੁਲ ਤੇਰੇ ਚਿਹਰੇ ਵਰਗਾ ਸੀ, ਜਿਹਦੇ ਨਾਲ ਮੈਂ ਇੱਕ ਰਾਤ ਬਹੁਤ ਗੱਲਾਂ ਕੀਤੀਆਂ।ਅੱਗੋਂ ਉਹ ਵੀ ਮੈਂਨੂੰ ਹੁੰਗਾਰਾਂ ਭਰਦਾ ਜਾਪਿਆ ।ਪਤਾ ਹੀ ਨਹੀਂ ਲੱਗਿਆ ਰਾਤ ਕਦੋਂ ਲੰਘ ਗਈ।ਸੁਭਾ ਹੋਈ ਉਹ ਤਾਰਾ ਕਿਧਰੇ ਛਿਪ ਗਿਆ।ਸਾਰਾ ਦਿਨ ਮਨ ਵਿੱਚ ਰਾਤ ਹੋਣ ਦੀ ਇੱਕ ਉਡੀਕ ਜਿਹੀ ਬਣੀ ਰਹੀ।ਸ਼ਾਮ ਹੋਈ , ਮਨ ਵਿੱਚ ਉਤਸੁਕਤਾ ਜਿਹੀ ਜਾਗੀ ।ਜਲਦੀ – ਜਲਦੀ ਘਰ ਦਾ ਕੰਮ ਨਿਬੇੜ ਕੇ ਮੈਂ ਤਾਰਿਆਂ ਛਾਵੇਂ ਆਪਣੀ ਮੰਜੀ ਡਾਈ ਅਤੇ ਪੈ ਗਈ ।ਉਸ ਰਾਤ ਮੈਂ ਉਸ ਚਮਕਦੇ ਤਾਰੇ ਨੂੰ ਬਹੁਤ ਲੱਭਿਆ,ਪਰ ਉਹ ਸਾਰੇ ਬ੍ਰਹਿਮੰਡ ਵਿੱਚ ਮੈਨੂੰ ਕਿਤੇ ਨਹੀਂ ਮਿਲਿਆ।ਮਨ ਬਹੁਤ ਬੈਚੇਨ ਹੋ ਗਿਆ।ਫਿਰ ਦੇਖਿਆ ਕਿ ਉਸ ਰਾਤ ਉਸ ਚਮਕਦੇ ਤਾਰੇ ਦੇ ਦੂਜੇ ਸਾਥੀ ਵੀ ਬਹੁਤ ਮੱਧਮ ਦਿਖਾਈ ਦੇ ਰਹੇ ਸਨ।ਸੋਚਿਆ ਸ਼ਾਇਦ ਅੱਜ ਬੱਦਲ ਹਨ ਤੇ ਇਹੀ ਸੋਚ ਨੇ ਮਨ ਨੂੰ ਥੋੜ੍ਹਾ ਦਿਲਾਸਾ ਦਿੱਤਾ।ਇਹ ਸੋਚਦੀ-ਸੋਚਦੀ ਮੈਂ ਆਪਣੇ ਖਿਆਲਾਂ ਦੀ ਦੁਨੀਆਂ ਵਿੱਚ ਗੁਆਚ ਗਈ।ਉਹ ਤਾਰਾ ਜੋ ਮੈਨੂੰ ਤੇਰਾ ਕਿਰਦਾਰ ਜਾਪਦਾ ਸੀ ਤੇ ਅੱਜ ਬੱਦਲਾਂ ਓਹਲੇ ਲੁਕਿਆ ਹੋਇਆ ਸੀ, ਉਹਨੇ ਉਹ ਪਲ ਚੇਤੇ ਕਰਾ ਦਿੱਤਾ ਜਦੋਂ ਤੂੰ ਮੇਰੇ ਨਾਲ ਗੁੱਸੇ ਹੋ ਕੇ ਕਈ-ਕਈ ਦਿਨ ਗੱਲ ਨਹੀਂ ਕਰਦਾ ਹੁੰਦਾ ਸੀ।ਖਿਆਲਾਂ ਵਿੱਚ ਡੁੱਬੀ ਦੀ ਕਦੋਂ ਅੱਖ ਲੱਗ ਗਈ ਪਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Taljeet S. Dhaliwal
ਬਹੁਤ ਵਧੀਆ
Jaspreet Kaur
thnku g💚💙
ਅਮਰਿੰਦਰ ਸਿੰਘ
boht vdia likea g
Kajal chawla
😭😭😭 so sad