ਸਾਡਾ ਦੋ ਜੌੜੀਆਂ ਭੈਣਾਂ ਦਾ ਇੱਕ ਚੰਨ ਵਰਗਾ ਭਰਾ ਸੀ, ਅੱਠ ਸਾਲ ਵੱਡਾ ਸੀ ਸਾਥੋਂ। ਜਦੋਂ ਅਸੀਂ ਚੌਥੀ ‘ਚ ਪਹਿਲੇ, ਦੂਜੇ ਨੰਬਰ ‘ਤੇ ਆਈਆਂ, ਉਹ ਨਵਾਂ-ਨਵਾਂ ਕਾਲਜ ਜਾਣ ਲੱਗਾ ਸੀ, ਉਹਨੇ ਖੁਸ਼ੀ ਵਿੱਚ ਆਪਣੇ ਪਾਕੇਟ ਮਨੀ ‘ਚੋਂ ਪਤਾਸੇ ਲਿਆ ਕੇ ਵੰਡੇ ਸਨ। ਕੋਈ ਟਰੱਕ ਫੇਟ ਮਾਰਕੇ ਸੁੱਟ ਗਿਆ ਸੀ ਖ਼ਤਾਨਾਂ ਵਿੱਚ। ਆਏ ਸਾਲ ਅਸੀਂ ਰੱਖੜੀ ਉਹਦੀ ਫ਼ੋਟੋ ਮੂਹਰੇ ਧਰਦੀਆਂ ਵੱਡੀਆਂ ਹੋ ਗਈਆਂ ਤੇ ਸਾਡੇ ਮਾਪੇ ਕੱਖਾਂ ਤੋਂ ਹੌਲ਼ੇ। ਉਸ ਤੋਂ ਮਗਰੋਂ ਸਾਡੇ ਘਰ ਦੇ ਬਨੇਰੇ ‘ਤੇ ਇੱਕ ਵੀ ਦਵਾਲ਼ੀ ‘ਤੇ ਦੀਵਾ ਨੀ ਬਲਿਆ।
ਜੇ ਕਿਤੇ ਰੇਡੀਓ ‘ਤੇ ਨੂਰਜਹਾਂ ਨੇ “ਇਹ ਪੁੱਤਰ ਹੱਟਾਂ ‘ਤੇ ਨਹੀਂ ਵਿਕਦੇ, ਤੂੰ ਲੱਭਦੀ ਫਿਰੇਂ ਬਜ਼ਾਰ, ਕੁੜੇ!” ਗੀਤ ਗਾਉਣਾ, ਮਾਂ ਦਾ ਰੋ-ਰੋ ਬੁਰਾ ਹਾਲ ਹੋ ਜਾਣਾ। ਸਾਡਾ ਹੁੰਦਾ-ਸੁੰਦਾ ਖੁੱਸ ਗਿਆ ਸੀ ਤਾਂ ਹੀ “ਇੱਕ ਵੀਰ ਦੇਈਂ, ਵੇ ਰੱਬਾ, ਸਹੁੰ ਖਾਣ ਨੂੰ ਬੜਾ ਚਿੱਤ ਕਰਦਾ!” ਗੀਤ ਦੇ ਮਾਇਨੇ ਸਾਡੇ ਲਈ ਹੋਰ ਵੀ ਦਿਲ-ਕੋਹਣੇ ਸਨ।
ਮੈਂ ਪੜ੍ਹਾਈ ਕਰਕੇ ਸੈੱਟ ਹੋਣ ਲਈ ਕਨੇਡਾ ਆ ਗਈ। ਮੇਰੇ ਨਾਲ਼ ਸਟੋਰ ਵਿੱਚ ਇੱਕ ਮੁੰਡਾ ਕੰਮ ਕਰਦਾ ਸੀ, ਪੱਗ ਬਿਲਕੁਲ ਵੀਰੇ ਵਰਗੀ ਬੰਨ੍ਹਦਾ ਸੀ, ਹੂ-ਬ-ਹੂ ਉਹੀ ਸ਼ਕਲ, ਉਹੀ ਸੂਰਤ, ਉਹੀ ਤੋਰ, ਉਹੀ ਬੋਲ-ਬਾਣੀ, ਉਂਝ ਲੱਗਦਾ ਮੈਨੂੰ ਹਾਣ ਦਾ ਜਾਂ ਛੋਟਾ ਸੀ, ਘੱਟ ਬੋਲਦਾ ਸੀ, ਆਪਣੇ ਕੰਮ ਨਾਲ਼ ਮਤਲਬ ਰੱਖਦਾ ਸੀ। ਮੁੰਡਿਆਂ ਆਲ਼ੀਆਂ ਗੱਲਾਂ ਈ ਨਹੀਂ ਸਨ ਉਹਦੇ ‘ਚ। ਕਦੇ ਜਿਗਰਾ ਈ ਨਾ ਪਿਆ ਉਹਦੇ ਨਾਲ਼ ਜ਼ੁਬਾਨ ਸਾਂਝੀ ਕਰਨ ਦਾ।
ਨਾਂ ਜਾਣਦਾ ਸੀ ਮੇਰਾ, ਇੱਕ ਦਿਨ ਆ ਕੇ ਕਹਿੰਦਾ,”ਰਾਜ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ