ਚੰਨਣ ਦਾ ਟਾਂਗਾ 🌷🌷
ਹਾੜ੍ਹ ਮਹੀਨੇ ਦੀ ਤਿਖੜ ਦੁਪਹਿਰ ਤੇ ਵਗਦੀ ਤੱਤੀ ਲੋਅ ਜਿਥੇ ਲੋਕਾਂ ਦੇ ਜਿਸਮ ਝੁਲਸਦੀ ਉਥੇ ਸਰੀਰਾਂ ਚੋਂ ਵਗਦਾ ਮੁੜਕਾ (ਪਸੀਨਾ) ਲੀੜੇ ਗੜੁੱਚ ਕਰੀ ਜਾਂਦਾ । ਵਾ- ਵਰੋਲੇ ਕਣਕ ਦੇ ਵੱਢਾਂ ਚੋਂ ਘਾਹ /ਕੱਖ ਨੂੰ ਭੰਬੀਰੀ ਵਾਂਗ ਘੁਮਾਉੰਦੇ ਅਕਾਸ਼ ਵਿੱਚ ਉੱਡਾ ਆਪਣੀ ਕਲਾਕਾਰੀ ਦਾ ਤਮਾਸ਼ਾ ਕਰਦੇ। ਜਦੋਂ ਗਰਮੀ ਨਾਲ ਕਾਂ ਦੀ ਅੱਖ ਨਿਕਲਣ ਵਰਗੇ ਹਲਾਤ ਹੋਣ ਤਾਂ ਚੰਨਣ ਦਾ ਟਾਂਗਾ ਰਾਹਗੀਰਾਂ ਵਾਸਤੇ ਮੰਜ਼ਿਲਾਂ ਤੱਕ ਪਾਰ ਉਤਾਰਾ ਕਰਨ ਲਈ ਆਣ ਬੋਹੜਦਾ।
ਚੰਨਣ ਨੇ ਘੋੜੀ ਦੇ ਅਗੋੰ ਫੱਕ ਤੇ ਵੰਡ ਵਾਲੀ ਬੋਰੀ ਚੁੱਕੀ । ਘੋੜੀ ਨੂੰ ਪਾਣੀ ਪਿਆਇਆ ਤੇ ਬਾਕੀ ਬਚਿਆ ਪਾਣੀ ਟਾਂਗੇ ਦੇ ਪਹੀਆਂ -ਗਜਾਂ ਤੇ ਪਾ ਦਿੱਤਾ ਤਾਂ ਕਿ ਲੋਹੇ ਦਾ ਚਾੜ੍ਹਿਆ ਹਾਲ ਗਰਮ ਹੋਕੇ ਉਤਰ ਨਾ ਜਾਵੇ।
ਉਸ ਸਵਾਰੀਆਂ ਨੂੰ ਹੋਕਾ ਦੇ ਅਵਾਜ਼ ਮਾਰੀ , “ਆ ਜਾਓ ਭਾਈ ਬਲੱੜਵਾਲ ਤੋਂ ਅਜਨਾਲਾ , ਬਲੱੜਵਾਲ ਤੋਂ ਅਜਨਾਲਾ ਜਾਣ ਵਾਲੇ।”
ਚੰਨਣ ਦੀ ਮਾਖਿਓ ਮਿੱਠੀ ਬੋਲ ਬਾਣੀ ਤੇ ਮਿਲਾਪੜਾ ਸੁਭਾਅ ਹਰੇਕ ਨੂੰ ਆਪਣੇ ਵੱਲ ਖਿੱਚਦਾ। ਉਸਦੇ ਟਾਂਗੇ ਵਿੱਚ ਹਰ ਕੋਈ ਚਾਂਈ ਚਾਂਈ ਛਾਲ ਮਾਰਕੇ ਬੈਠਣ ਨੂੰ ਕਾਹਲਾ ਹੁੰਦਾ।
ਚੰਨਣ ਛੋਟੇ ਬੱਚਿਆਂ ਅਤੇ ਸਵਾਰੀ ਦੇ ਹੱਥਲੇ 10-20 ਸੇਰ(ਕਿਲੋ) ਸਮਾਨ ਦਾ ਕਦੀ ਕੋਈ ਕਰਾਇਆ ਨਾ ਵਸੂਲਦਾ। ਅਜਨਾਲੇ ਜਾਣ ਲਈ ਟਾਂਗਾ ਸਵਾਰੀਆਂ ਨਾਲ ਭਰ ਚੁੱਕਾ ਸੀ ਪ੍ਰੰਤੂ ਅੱਡੇ ਤੇ ਖੜ੍ਹੀਆਂ ਬਾਕੀ ਸਵਾਰੀਆਂ ਸ਼ਹਿਰ ਨੂੰ ਹੋਰ ਸਾਧਨ ਨਾ ਹੋਣ ਕਰਕੇ , ਟਾਂਗੇ ਉੱਤੇ ਬਹਿਣ ਲਈ ਟਾਂਗੇ ਨੂੰ ਹਾਲੇ ਵੀ ਘੇਰੀ ਖੜ੍ਹੀਆਂ ਸਨ।
ਲਗਦੀ ਵਾਹੇ ! ਉਹ ਰੱਬ ਦਾ ਬੰਦਾ , ਕਦੀ ਕਿਸੇ ਨੂੰ ਟਾਂਗੇ ਤੇ ਬਹਿਣ ਤੋਂ ਨਾ ਰੋਕਦਾ। ਹਸੂੰ ਹਸੂੰ ਕਰਦੇ ਖਿੜੇ ਚਹਿਰੇ ਦੇ ਮਾਲਕ , ਚੰਨਣ ਨੇ ਸਾਰਿਆਂ ਨੂੰ ਹੀ ਟਾਂਗੇ ਦੇ ਅਗੇ ਪਿੱਛੇ ਕਰਕੇ ਬੇੈਠਾ ਲਿਆ।
ਚੰਨਣ ਨੇ ਘੋੜੀ ਦੀ ਲਗਾਮ ਖਿੱਚਕੇ ਢਿੱਲੀ ਛੱਡੀ, ਟਾਂਗੇ ਨਾਲ ਕੁੱਝ ਕਦਮ ਦੌੜਿਆ ਅਤੇ ਪਲਾਕੀ ਮਾਰ ਬਾਂਸ ( ਬੰਬੂ) ਉੱਤੇ ਬੈਠ ਗਿਆ । ਘੋੜੀ ਨੂੰ , ” ਚਲ ਬਿੱਲੋ” ਆਖ !! ਇਕ ਪੋਲਾ ਜੇਹਾ ਛਾਂਟਾ ਉਸਦੇ ਲੱਕ ਤੇ ਜੜਿਆ ਤਾਂ ਬਿੱਲੋ ਆਪਣੇ ਪੂਰੇ ਬਲ/ਬੂਤੇ ਨਾਲ ਟਾਂਗਾ ਖਿੱਚ ਅਜਨਾਲੇ ਸ਼ਹਿਰ ਨੂੰ ਰਵਾਨਾ ਹੋ ਤੁਰੀ।
ਹਾਲੇ ਟਾਂਗਾ ਥੋੜ੍ਹਾ ਹੀ ਚਲਿਆ ਸੀ ਕਿ ਟਾਂਗਾ ਦਾਬੂ ਹੋ ਗਿਆ (ਅਗਲੇ ਪਾਸੇ ਵੱਧ ਭਾਰ)। ਚੰਨਣ ਨੇ ਅਗਲੀ ਸੀਟ ਦੇ ਪੈਰਾਂ ਵਿਚੋਂ ਦੋ ਜੁਆਕ ਕੁੱਛੜ ਚੁੱਕੇ ਅਤੇ ਪਿਛਲੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ