ਬਲਵਿੰਦਰ ਸਿੰਘ ਭੁੱਲਰ
ਚੋਣਾਂ ਨੇੜੇ ਆ ਗਈਆਂ ਤਾਂ ਸਿਆਸੀ ਆਗੂਆਂ ਦਾ ਦਲਬਦਲੀਆਂ ਦਾ ਦੌਰ ਸੁਰੂ ਹੋ ਗਿਆ। ਇੱਕ ਪਾਰਟੀ ਦੇ ਉੱਚ ਅਹੁਦਿਆਂ ਤੇ ਬਿਰਾਜਮਾਨ ਇੱਕ ਆਗੂ ਨੇ ਆਪਣੀ ਪਤਨੀ ਨੂੰ ਹੋਰ ਪਾਰਟੀ ਵਿੱਚ ਭੇਜ ਦਿੱਤਾ, ਕਿ ਆਪਣੀ ਪਾਰਟੀ ਨੇ ਤਾਂ ਟਿਕਟ ਤੋਂ ਜਵਾਬ ਦੇ ਹੀ ਦਿੱਤੈ ਸ਼ਾਇਦ ਦੂਜੀ ਪਾਰਟੀ ਨਾਲ ਰਲ ਕੇ ਹੀ ਕੁਰਸੀ ਹਾਸਲ ਹੋ ਜਾਵੇ। ਇੱਕ ਹੋਰ ਆਗੂ ਆਪਣੀ ਮਾਂ ਪਾਰਟੀ ਤੋਂ ਸਦਾ ਲਈ ਦੂਰ ਹੋ ਕੇ ਉਸ ਪਾਰਟੀ ਵਿੱਚ ਜਾ ਸ਼ਾਮਲ ਹੋਇਆ, ਜਿਸਦੇ ਮੁਖੀ ਨੂੰ ਉਹ ਆਪਣੇ ਬਾਪ ਦਾ ਕਾਤਲ ਦੱਸਿਆ ਕਰਦਾ ਸੀ। ਹਰ ਗਲੀ ਮੁਹੱਲੇ ਹੱਟੀ ਭੱਠੀ ਤੇ ਅਜਿਹੇ ਆਗੂਆਂ ਦੀ ਚਰਚਾ ਹੋ ਰਹੀ ਸੀ।
ਚੋਣਾਂ ਹੋਈਆਂ ਸਰਕਾਰ ਦੂਜੀ ਪਾਰਟੀ ਦੀ ਬਣ ਗਈ। ਫਰੀਦਕੋਟ ਦੇ ਰਸਤੇ ’ਚ ਇੱਕ ਬੋਹੜ ਦੇ ਦਰਖਤ ਹੇਠ ਬਣੇ ਥੜੇ ਤੇ ਸਟੋਵ ਰੱਖ ਕੇ ਚਾਹ ਬਣਾ ਰਹੇ ਸਾਧੇ ਕੋਲ ਅਸੀਂ ਚਾਹ ਪੀਣ ਲਈ ਰੁਕ ਗਏ। ਬੋਹੜ ਦੇ ਤਣੇ ਤੇ ਉਸਨੇ ਪਹਿਲਾਂ ਵਾਲੇ ਮੁੱਖ ਮੰਤਰੀ ਦੀ ਤਸਵੀਰ ਵਾਲਾ ਬੈਨਰ ਲਾਇਆ ਹੋਇਆ ਸੀ।
‘‘ਸਰਕਾਰ ਬਦਲ ਗਈ ਐ, ਸਾਧਿਆ! ਹੁਣ ਮੁੱਖ ਮੰਤਰੀ ਦੂਜੀ ਪਾਰਟੀ ਦਾ ਬਣ ਗਿਐ, ਤੂੰ ਆਹ ਬੈਨਰ ਲਾਹ ਦੇ’’ ਚਾਹ ਪੀਣ ਲਈ ਰੁਕੇ ਇੱਕ ਸੱਜਣ ਨੇ ਸੁਝਾਅ ਦਿੱਤਾ।
‘‘ਬੋਰਡ ਲਾਹੁਣ ਨੂੰ ਦਿਲ ਜਾ ਨਹੀਂ ਮੰਨਦਾ, ਆਪਾਂ ਤਾਂ ਉਹਦੇ ਨਾਲ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ