ਦੋ ਦਹਾਕੇ ਪਹਿਲੋਂ..ਵਟਾਲਿਓਂ ਰੋਜਾਨਾ ਸਵਾ ਸੱਤ ਵਾਲੀ ਸਵਾਰੀ ਗੱਡੀ ਫੜ ਅਮ੍ਰਿਤਸਰ ਆਇਆ ਕਰਦਾ ਸਾਂ..ਓਹਨੀ ਦਿੰਨੀ ਰੇਲ ਦਾ ਇੱਕ ਡਰਾਈਵਰ ਹੋਇਆ ਕਰਦਾ..ਅਵਤਾਰ ਸਿੰਘ ਨਾਮ ਸੀ..ਬੜਾ ਮਸ਼ਹੂਰ..ਸਾਰੇ ਹਨੇਰੀ ਆਖਿਆ ਕਰਦੇ..ਗੱਡੀ ਬਹੁਤ ਤੇਜ ਚਲਾਇਆ ਕਰਦਾ!
ਕੱਥੂਨੰਗਲ ਤੋਂ ਥੋੜਾ ਅੱਗੇ ਨਹਿਰ ਦੇ ਪੁਲ ਤੇ ਰੇਲ ਪਟੜੀ ਇੱਕ ਤਿਖਾ ਮੋੜ ਲਿਆ ਕਰਦੀ..ਬਾਕੀ ਡਰਾਈਵਰ ਤਾਂ ਓਥੋਂ ਗੱਡੀ ਹੌਲੀ ਕਰ ਲਿਆ ਕਰਦੇ ਪਰ ਅਵਤਾਰ ਸਿੰਘ ਉਰਫ ਹਨੇਰੀ ਦੀ ਸਪੀਡ ਓਨੀ ਹੀ ਰਹਿੰਦੀ..ਕਈ ਵੇਰ ਲੱਗਦਾ ਗੱਡੀ ਇਥੋਂ ਪੱਕਾ ਲੀਹੋਂ ਲਹਿ ਜਾਵੇਗੀ..ਪਰ ਸਹੀ ਸਲਾਮਤ ਲੰਘ ਜਾਂਦੀ..!
ਇੱਕ ਵੇਰ ਬਟਾਲੇ ਟੇਸ਼ਨ ਤੇ ਕੰਮ ਕਰਦੇ ਆਪਣੇ ਪਿਤਾ ਜੀ ਨੂੰ ਪੁੱਛ ਲਿਆ ਕੇ ਇਹ ਅਵਤਾਰ ਸਿੰਘ ਗੱਡੀ ਏਨੀ ਤੇਜ ਕਿਓਂ ਭਜਾਉਂਦਾ..ਅੱਗਿਓਂ ਹੱਸ ਪਏ ਅਖ਼ੇ ਕੁਝ ਲੋਕਾਂ ਦੇ ਅੰਦਰ ਹਰ ਵੇਲੇ ਕਿੰਨੇ ਸਾਰੇ ਵੱਡੇ ਤੂਫ਼ਾਨ ਚੱਲ ਰਹੇ ਹੁੰਦੇ..ਜਵਾਲਾਮੁਖੀ ਵੀ ਫੁੱਟਦੇ..ਓਹਨਾ ਨੂੰ ਹੌਲੀ ਚੱਲਣਾ ਚੰਗਾ ਹੀ ਨਹੀਂ ਲੱਗਦਾ..!
ਓਦੋਂ ਬੋਧਿਕਤਾ ਏਨੀ ਵਿਕਸਤ ਨਹੀਂ ਸੀ ਹੋਈ..ਸੋ ਗੱਲ ਆਈ ਗਈ ਕਰ ਦਿੱਤੀ ਪਰ ਅੱਜ ਏਨੇ ਵਰ੍ਹਿਆਂ ਬਾਅਦ ਇਸ ਠੰਡੇ ਮੁਲਖ ਵਿਚ ਅਕਸਰ ਹੀ ਕਈ ਅਵਤਾਰ ਸਿੰਘ ਮਿਲ ਪੈਂਦੇ..ਹਮੇਸ਼ਾਂ ਦੌੜੇ ਜਾਂਦੇ..ਹਨੇਰੀ ਅਤੇ ਵਾ-ਵਰੋਲੇ ਵਾਂਙ..ਜਿੱਦਾਂ ਕੱਲ ਦਾ ਦਿਨ ਚੜਣਾ ਹੀ ਨਾ ਹੋਵੇ..ਮਾਰੋ ਮਾਰ..ਹਫੜਾ-ਦਫੜੀ..ਅੰਦਰੋਂ ਫੁੱਟਦੇ ਜਵਾਲਾਮੁਖੀ ਜੁਬਾਨ ਰਾਂਹੀ ਲਾਵਾ ਵੀ ਉੱਗਲਦੇ ਰਹਿੰਦੇ..ਹਰ ਵੇਲੇ ਫਿਕਰਾਂ ਦੇ ਮਾਰੇ..ਸੋਚਾਂ ਵਿਚ ਗਵਾਚੇ..ਕਿਸੇ ਦੋਚਿੱਤੀ ਅਤੇ ਦੁਬਿਧਾ ਵਿਚ ਪਏ ਹੋਏ..!
ਕਈ ਵੇਰ ਪੁੱਛ ਲੈਂਦਾ ਹਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ