ਖੁਦ ਨਾਲ ਵਾਪਰੀ ਸਾਂਝੀ ਕਰ ਰਿਹਾ ਹਾਂ
ਨੱਬੇ-ਕਾਨਵੇਂ ਬੇਰਿੰਗ ਕਾਲਜ ਵੇਲੇ ਬਟਾਲੇ ਸ਼ਹਿਰ ਬਾਣੀਆਂ ਦਾ ਮੁੰਡਾ ਨਾਲ ਪੜਦਾ ਹੁੰਦਾ ਸੀ..
ਬਾਪ ਦਮੇ ਦਾ ਮਰੀਜ..!
ਦਿੱਲੀ ਧਰਨੇ ਤੇ ਟਰਾਲੀ ਟਾਈਮਸ ਵਾਲੇ ਉਦੋਕੇ ਭਾਜੀ ਦੇ ਪਿੰਡ ਲਾਗੇ ਨਹਿਰ ਤੇ ਪੈਂਦਾ ਛੋਟਾ ਜਿਹਾ ਇੱਕ ਹੋਰ ਪਿੰਡ ਭੋਏਵਾਲ..!
ਓਥੇ ਦੇਸੀ ਦਵਾਈਆਂ ਦਾ ਮਸ਼ਹੂਰ ਡਾਕਟਰ ਕਸ਼ਮੀਰ ਸਿੰਘ!
ਇਕ ਦਿਨ ਜ਼ੋਰ ਪਾ ਕੇ ਮੈਨੂੰ ਦਵਾਈ ਲੈਣ ਨਾਲ ਲੈ ਗਿਆ..ਅਖ਼ੇ ਮਾਹੌਲ ਖਰਾਬ ਨੇ ਤੇ ਘਰਦੇ ਕੱਲੇ ਨੂੰ ਨਹੀਂ ਘੱਲਦੇ!
ਸਿਆਲਾਂ ਦਾ ਟਾਈਮ..ਦਿਨ ਛੇਤੀ ਢਲ ਗਿਆ..ਮੁੜਨ ਲੱਗੇ ਆਹਂਦਾ..ਚੱਲ ਰਾਮਦੀਵਾਲੀ ਪਿੰਡ ਵੱਲੋਂ ਦੀ ਹੋ ਕੇ ਚੱਲਦੇ ਹਾਂ!
ਅਜੇ ਕੁਝ ਕੂ ਵਿਥ ਤੇ ਗਏ ਹੋਵਾਂਗੇ..ਕਮਾਦ ਵਿਚੋਂ ਨਿੱਕਲੇ ਇੱਕ ਗਰੁੱਪ ਨੇ ਖਲਿਆਰ ਲਿਆ..
ਫੇਰ ਤਲਾਸ਼ੀ ਲੈ ਅੰਦਰ ਵੱਲ ਨੂੰ ਤੋਰ ਲਿਆ..
ਅੰਦਰ ਜਾ ਕੇ ਪੰਦਰਾਂ ਵੀਹ ਮਿੰਟ ਬਿਠਾਈ ਰਖਿਆ..ਕੁਝ ਸਵਾਲ ਪੁੱਛੇ ਤੇ ਅੱਧੇ ਘੰਟੇ ਬਾਅਦ ਕਿੰਨੀਆਂ ਸਾਰੀਆਂ ਬਦਾਮ ਦੀਆਂ ਗਿਰੀਆਂ ਨਾਲ ਬੋਝੇ ਭਰ ਦਿੱਤੇ ਤੇ ਆਖਣ ਲੱਗੇ ਜਾਓ!
ਰਾਹ ਵਿਚ ਆਉਂਦੇ ਵਕਤ ਮਗਰ ਬੈਠੇ ਨੇ ਕੋਈ ਗੱਲ ਨਹੀਂ ਕੀਤੀ..
ਫੇਰ ਅੱਗੋਂ ਜਦੋਂ ਵੀ ਦਵਾਈ ਲੈਣ ਗਿਆ..ਕੱਲਾ ਹੀ ਗਿਆ..ਪੁੱਛਣਾ ਬਾਮਣਾ ਤੈਨੂੰ ਕੱਲੇ ਨੂੰ ਡਰ ਨੀ ਲੱਗਦਾ..ਆਖਣਾ ਡਰ ਕਾਹਦਾ..ਇਹ ਵੀ ਤੇ ਸਾਡੇ ਹੀ ਭਰਾ ਨੇ!
ਅੱਜ ਜਗਰਾਉਂ ਤੋਂ ਇੱਕ ਹਿੰਦੂ ਵੀਰ..
ਜਵਾਨ ਧੀ ਪੁੱਤ ਨਾਲ ਧਰਨੇ ਵਾਲੀ ਥਾਂ ਤੇ ਅੱਪੜਿਆਂ ਆਖ ਰਿਹਾ ਸੀ..ਨਿਆਣੇ ਕਹਿੰਦੇ ਡੈਡੀ ਡਲਹੌਜੀ ਜਾਣਾ..
ਮੈਂ ਆਖਿਆ ਆਓ ਥੋਨੂੰ ਅੱਜ ਦਿੱਲੀ ਵਾਲਾ ਡਲਹੌਜੀ ਵਿਖਾਉਂਦਾ ਹਾਂ..
ਰਾਹ ਵਿਚ ਏਨੀ ਠੰਡ ਵਿਚ ਠੰਡੇ ਪਾਣੀ ਨਾਲ ਨਹਾਉਂਦੇ ਬਜ਼ੁਰਗ ਵਿਖਾਏ..ਫਿਲਮ ਬਣਾ ਲਈ..ਪੱਕਦੇ ਲੰਗਰ..ਨਾਮ ਜੱਪਦੀ ਸੰਗਤ ਤੇ ਹੋਰ ਵੀ ਬੜਾ ਕੁਝ..ਆਖ ਰਿਹਾ ਸੀ ਸੀ ਜੇ ਗੁਰੂ ਤੇਗ ਬਹਾਦੁਰ ਨਾ ਹੁੰਦੇ ਤਾਂ ਹਿੰਦੂ ਕੌਮ ਨਾ ਹੁੰਦੀ..!
ਅਖ਼ੇ ਜੇ ਮਕਾਨ ਦੁਕਾਨ ਵੀ ਵੇਚਣੇ ਪਏ ਤਾਂ ਉਹ ਵੀ ਵੇਚਾਂਗੇ..ਪਰ ਹੱਕ ਸੱਚ ਦੀ ਲੜਾਈ ਵਿਚ ਬਿਨਾ ਜਿੱਤਿਆਂ ਵਾਪਿਸ ਨਹੀਂ ਪਰਤਣਾ!
ਥੱਲੇ ਇਕ ਕੁਮੈਂਟ ਸੀ..ਕਿਸੇ ਜਥੇਬੰਦੀ ਨੇ ਚੰਗੇ ਪੈਸੇ ਦੇ ਕੇ ਘੱਲਿਆ ਲੱਗਦਾ..ਖਬਰ ਬਣਾਉਣ ਲਈ..!
ਬੱਤੀ ਸਾਲ ਪਹਿਲਾਂ ਵਾਲਾ ਜਗਰਾਓਂ ਚੇਤੇ ਆ ਗਿਆ..
ਮੇਰਾ ਤਾਏ ਦਾ ਪੁੱਤ ਵਿਆਹਿਆ ਸੀ ਓਥੇ..ਕੋਠੇ ਸ਼ੇਰ ਜੰਗ..
ਪਹਿਲੀ ਵਾਰ ਇਹ ਸ਼ਹਿਰ ਵੇਖਿਆ..ਓਦੋਂ ਪਤਾ ਲੱਗਾ ਇਥੋਂ ਦੇ ਲਾਲੇ ਬੜੀ ਕੱਟੜ ਨੇ..
ਅੱਜ ਓਸੇ ਸ਼ਹਿਰ ਤੋਂ ਆਏ ਇਸ ਪਰਿਵਾਰ ਨੇ ਮੇਰੀ ਧਾਰਨਾ ਬਦਲ ਦਿੱਤੀ!
ਅੰਮ੍ਰਿਤਸਰੋਂ ਵਟਾਲੇ ਨੂੰ ਤੁਰੀ ਆਖਰੀ ਬੱਸ ਅਜੇ ਕੱਥੂਨੰਗਲ ਪਹੁੰਚੀ ਸੀ ਕੇ ਇੱਕ ਮੁੰਡਾ ਉਠਿਆ..
ਡਰਾਈਵਰ ਨੂੰ ਆਹਂਦਾ ਬੱਸ ਲਿੰਕ ਸੜਕ ਵੱਲ ਨੂੰ ਮੋੜ ਲੈ..
ਨਾਲ ਬੈਠਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gagandeep Sidhu
👍