ਇੱਕ ਵਾਰ ਗੋਤਮ ਬੁੱਧ ਭਿੱਖਆ ਲੈਣ ਇੱਕ ਪਿੰਡ ਵਿੱਚ ਗਏ। ਉੱਥੇ ਇੱਕ ਔਰਤ ਉਹਨਾਂ ਨੂੰ ਪੁੱਛਦੀ ਹੈ ਕਿ ਤੁਸੀ ਤਾਂ ਕਿਸੇ ਰਾਜ ਕੁਮਾਰ ਵਾਂਗ ਲੱਗਦੇ ਹੋ ਫਿਰ ਤੁਸੀ ਜਵਾਨ ਅਵਸਥਾ ਵਿੱਚ ਭਗਮੇ ਕੱਪੜੇ ਕਿਉ ਪਾ ਲਏ। ਉਸ ਇਸਤਰੀ ਦੀ ਗੱਲ ਸੁਣ ਬੁੱਧ ਨੇ ਕਿਹਾ ਮੈ ਤਿੰਨ ਪ੍ਰਸ਼ਨ ਦੇ ਉੱਤਰ ਲੱਭਣ ਲਈ ਸਨਿਆਸ ਲਿਆ ਹੈ। ਉਹ ਇਸਤਰੀ ਕਹਿੰਦੀ ਉਹ ਤਿੰਨ ਪ੍ਰਸ਼ਨ ਕਿਹੜੇ ਹਨ! ਗੋਤਮ ਬੁੱਧ ਕਹਿੰਦੇ ਸਾਡਾ ਸਰੀਰ ਜਵਾਨ ਤੇ ਅਕਰਸ਼ਕ ਹੁੰਦਾ ਹੈ ਪਰ ਇਹ ਬੁੱਢਾ ਹੋਵੇਗਾ ਤੇ ਅੰਤ ਵਿੱਚ ਇਹ ਮੋਤ ਨੂੰ ਪ੍ਰਾਪਤ ਹੋ ਜਾਵੇਗਾ। ਮੈਨੂੰ ਵਿਰਧ ਅਵਸਥਾ,ਬਿਮਾਰ ਤੇ ਮੋਤ ਦੇ ਕਾਰਨ ਦਾ ਗਿਆਨ ਪਤਾ ਕਰਨਾ ਸੀ। ਇਸ ਲਈ ਮੈ ਸਨਿਆਸ ਲਿਆ। ਉਹ ਇਸਤਰੀ ਬੁੱਧ ਦੀ ਗੱਲ ਸੁਣ ਕੇ ਬੁੱਧ ਨੂੰ ਕਹਿੰਦੀ ਕੀ ਤੁਹਾਨੂੰ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਮਿਲ ਗਏ! ਬੁੱਧ ਕਹਿੰਦਾ ਹਾਂ ਮੈਨੂੰ ਮੇਰੇ ਸਾਰੇ ਪ੍ਰਸ਼ਨਾਂ ਦੇ ਉੱਤਰ ਮਿਲ ਗਏ। ਬੁੱਧ ਦੀ ਗੱਲ ਸੁਣ ਉਹ ਇਸਤਰੀ ਬਹੁਤ ਪ੍ਰਭਾਵਿਤ ਹੋਈ ਤੇ ਬੁੱਧ ਨੂੰ ਆਪਣੇ ਘਰ ਭੋਜਨ ਲਈ ਬੁਲਾਇਆ। ਬੁੱਧ ਨੇ ਕਿਹਾ ਮੈ ਕੱਲ ਤੁਹਾਡੇ ਘਰ ਭੋਜਨ ਖਾਣ ਆਊਗਾ।
ਜਦੋਂ ਇਹ ਗੱਲ ਪਿੰਡ ਵਾਲਿਆ ਨੂੰ ਪਤਾ ਲੱਗਦੀ ਹੈ ਤਾਂ ਉਹ ਸਾਰੇ ਗੋਤਮ ਬੁੱਧ ਕੋਲ ਜਾਂਦੇ ਹਨ ਤੇ ਕਹਿੰਦੇ ਹਨ ਕਿ ਤੁਸੀ ਉਸ ਇਸਤਰੀ ਦੇ ਘਰ ਖਾਣਾ ਖਾਣ ਜਾਓਗੇ।
ਗੋਤਮ ਬੁੱਧ ਕਹਿੰਦੇ ਹਨ ਹਾਂ! ਕਿਉਂ ਕੀ ਹੋਇਆ? ਕੀ ਗੱਲ ਹੈ?
ਪਿੰਡ ਦੇ ਲੋਕ ਬੁੱਧ ਨੂੰ ਕਹਿੰਦੇ ਹਨ ਕਿ ਉਹ ਇਸਤਰੀ ਦੇ ਹੱਥ ਦਾ ਕੋਈ ਪਾਣੀ ਨਹੀਂ ਪੀਂਦਾ। ਤੁਸੀ ਨਹੀਂ ਜਾਣਦੇ ਉਹ ਇਸਤਰੀ ਚਰਿੱਤਰ ਹੀਣ ਹੈ। ਬੁੱਧ ਪਿੰਡ ਵਾਲਿਆ ਦੀ ਗੱਲ ਸੁਣ ਲੋਕਾਂ ਨੂੰ ਕਹਿੰਦੇ ਅੱਛਾ! ਇਸ ਤਰਾਂ ਹੈ ਤਾਂ ਮੈ ਉੱਥੇ ਬਿਲਕੁਲ ਨਹੀਂ ਜਾਂਦਾ। ਪਰ ਤੁਸੀ ਮੇਰਾ ਇਕ ਕੰਮ ਕਰੋ। ਤੁਹਾਡੇ ਪਿੰਡ ਵਿੱਚ ਜੋ ਸਭ ਤੋਂ ਸਮਝਦਾਰ ਵਿਅਕਤੀ ਹੈ ਉਸ ਨੂੰ ਬੁਲਾ ਕੇ ਮੇਰੇ ਕੋਲ ਲਿਆਓ। ਪਿੰਡ ਵਾਲੇ ਜਾਂਦੇ ਆ ਤੇ ਇੱਕ ਵਿਅਕਤੀ ਨੂੰ ਲੈ ਕੇ ਆਉਂਦੇ ਆ। ਬੁੱਧ ਉਸ ਵਿਅਕਤੀ ਨੂੰ ਕਹਿੰਦੇ ਕਿ ਤੁਹਾਡੇ ਪਿੰਡ ਵਾਲੇ ਸਹੀ ਕਹਿੰਦੇ ਆ ਤਾਂ ਉਹ ਕਹਿੰਦਾ ਹਾਂ ਬੁੱਧ ਸਹੀ ਕਹਿੰਦੇ ਹਨ।ਉਹ ਇਸਤਰੀ ਚਰਿੱਤਰ...
ਹੀਣ ਹੈ। ਬੁੱਧ ਕਹਿੰਦੇ ਠੀਕ ਹੈ ਮੈ ਭੋਜਨ ਕਰਨ ਉਸ ਦੇ ਘਰ ਨਹੀਂ ਜਾਵਾਂਗਾ ਪਰ ਮੇਰੇ ਇਕ ਪ੍ਰਸ਼ਨ ਦਾ ਉੱਤਰ ਦਓ। ਤਾਂ ਉਹ ਵਿਅਕਤੀ ਕਹਿੰਦਾ ਪੁੱਛੀਏ ਬੁੱਧ ਕੀ ਪ੍ਰਸ਼ਨ ਪੁੱਛੋਗੇ।
ਬੁੱਧ ਕਹਿੰਦੇ ਤੁਹਾਡੇ ਕੋਲ ਕਿੰਨੇ ਹੱਥ ਹਨ ਉਹ ਵਿਅਕਤੀ ਕਹਿੰਦਾ ਇਹ ਕਿਹੋ ਜਿਹਾ ਪ੍ਰਸ਼ਨ ਬੁੱਧ ਹਰ ਵਿਅਕਤੀ ਕੋਲ ਦੋ ਹੀ ਹੱਥ ਹੁੰਦੇ ਹਨ। ਮੇਰੇ ਕੋਲ ਵੀ ਦੋ ਹੀ ਹਨ।ਬੁੱਧ ਕਹਿੰਦੇ ਠੀਕ ਆ ਆਪਣੇ ਦੋਹਾ ਹੱਥਾ ਨੂੰ ਸਾਹਮਣੇ ਲਿਆਓ ਤੇ ਮੰਨ ਲਓ ਤੁਹਾਡਾ ਇੱਕ ਹੱਥ ਉਹ ਇਸਤਰੀ ਹੈ ਤੇ ਦੂਸਰਾ ਪਿੰਡ ਵਾਲੇ! ਉਹ ਵਿਅਕਤੀ ਕਹਿੰਦਾ ਹੈ ਠੀਕ ਹੈ ਬੁੱਧ ਮੰਨ ਲਿਆ। ਬੁੱਧ ਕਹਿੰਦੇ ਹੁਣ ਆਪਣੇ ਹੱਥਾਂ ਨਾਲ ਜ਼ੋਰ ਜ਼ੋਰ ਨਾਲ ਤਾੜੀ ਬਜਾਓ।ਉਹ ਵਿਅਕਤੀ ਇੱਦਾਂ ਹੀ ਕਰਦਾ ਹੈ। ਬੁੱਧ ਕਹਿੰਦੇ ਹੁਣ ਰੁੱਕੋ ਤੇ ਦੱਸੋ ਇਹ ਤਾੜੀ ਕਿਹੜੇ ਹੱਥ ਦੇ ਕਾਰਣ ਜ਼ਿਆਦਾ ਤੇਜ਼ ਵੱਜੀ। ਉਹ ਵਿਅਕਤੀ ਕਹਿੰਦਾ ਬੁੱਧ ਤਾੜੀ ਵਜਾਓਣ ਲਈ ਦੋਹਾਂ ਹੱਥਾਂ ਦਾ ਬਰਾਬਰ ਸਹਿਯੋਗ ਚਾਹਿਦਾ ਹੈ। ਫਿਰ ਬੁੱਧ ਕਹਿੰਦੇ ਹੁਣ ਉਹ ਹੱਥ ਅੱਗੇ ਲਿਆਓ ਜਿਸ ਨੂੰ ਉਹ ਇਸਤਰੀ ਸਮਝਿਆਂ ਸੀ ਤੇ ਤਾੜੀ ਵਜਾਓ ਤੇ ਵਿਅਕਤੀ ਕਹਿੰਦਾ ਇਹ ਤਾਂ ਅਸੰਭਵ ਹੈ ਬੁੱਧ। ਬੁੱਧ ਕਹਿੰਦੇ ਜੇ ਤਾੜੀ ਵਜਾਓਣ ਵਿੱਚ ਦੋਹਾ ਹੱਥਾਂ ਦਾ ਬਰਾਬਰ ਯੋਗਦਾਨ ਹੈ ਤਾਂ ਚਰਿੱਤਰ ਹੀਣ ਇਸਤਰੀ ੲਕੇਲੀ ਕਿਉ! ਤੁਸੀ ਉਨੇ ਹੀ ਚਰਿੱਤਰ ਹੀਣ ਹੋ ਜਿੰਨਾਂ ਉਹ ਇਸਤਰੀ ਜਦੋਂ ਤੱਕ ਕਿਸੇ ਦੇ ਚਰਿੱਤਰ ਤੇ ਕੋਈ ਦਾਗ ਕੋਣ ਵਾਲਾ ਨਹੀਂ ਹੋਵੇਗਾ ਉਨਾਂ ਚਿਰ ਉਹ ਕੋਈ ਇਸਤਰੀ ਚਰਿੱਤਰ ਹੀਣ ਹੋ ਸਕਦੀ ਹੈ। ਪਰ ਸਮਾਜ ਦੇ ਕਹਿਣ ਦਾ ਢੰਗ ਦੇਖੋ ਇਸਤਰੀ ਤਾਂ ਚਰਿੱਤਰ ਹੀਣ ਹੋ ਜਾਂਦੀ ਪਰ ਕੋਈ ਕਿਸੇ ਪੁਰਸ਼ ਨੂੰ ਚਰਿੱਤਰ ਹੀਣ ਨਹੀਂ ਕਹਿੰਦਾ। ਬੁੱਧ ਕਹਿੰਦੇ ਉਹ ਉਹ ਇਸਤਰੀ ਚਰਿੱਤਰ ਹੀਣ ਨਾ ਹੁੰਦੀ ਜੇ ਤੁਹਾਡੇ ਪਿੰਡ ਦੇ ਲੋਕ ਚਰਿੱਤਰ ਹੀਣ ਨਾ ਹੁੰਦੇ। ਪਿੰਡ ਵਾਲਿਆ ਨੂੰ ਬੁੱਧ ਦੀ ਗੱਲ ਸਮਝ ਆ ਜਾਂਦੀ ਹੈ ਤੇ ਬੁੱਧ ਕੋਲੋਂ ਮਾਫੀ ਮੰਗ ਲੈਂਦੇ ਹਨ।
Access our app on your mobile device for a better experience!
Seema Goyal
It’s a inspirational story. Very nice. God bless you. 🤗🤗🤗