More Punjabi Kahaniya  Posts
ਚਰਿੱਤਰਹੀਣ ਭਾਗ- ਛੇਵਾਂ


(ਫਿਰ ਤੋਂ ਜਗਮਗਾਉਂਦੇ ਅਹਿਸਾਸ)
#gurkaurpreet
(ਪਿਛਲੀ ਅਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਸਿਮਰਨ ਨੂੰ ਹਰਮਨ ਦੇ ਨਜਾਇਜ਼ ਸੰਬੰਧਾਂ ਬਾਰੇ ਪਤਾ ਲੱਗਿਆ ਸੀ, ਤੇ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ ਪਰ ਉਸਦੀ ਸੱਸ ਨੇ ਉਸਨੂੰ ਸਮਝਾ ਲਿਆ ਸੀ ਕਿ ਸਮੇਂ ਦੇ ਨਾਲ ਸਭ ਠੀਕ ਹੋ ਜਾਵੇਗਾ। ਹੁਣ ਅੱਗੇ ਪੜੋ। )
#gurkaurpreet
ਸੱਸ ਦੀਆਂ ਸਮਝਾਈਆਂ ਗੱਲਾਂ ਮੇਰੇ ਦਿਮਾਗ ਵਿੱਚ ਆ ਗਈਆਂ, ਮੈਨੂੰ ਵੀ ਕਿਤੇ ਨਾ ਕਿਤੇ ਠੀਕ ਹੀ ਲੱਗਾ, ਕਿ ਆਖਿਰ ਮੈਂ ਜਿਆਦਾ ਤੋਂ ਜਿਆਦਾ ਕੀ ਕਰ ਲਵਾਂਗੀ, ਤਲਾਕ ਹੀ ਲਵਾਂਗੀ ਤੇ ਆਪਣੇ ਮਾਪਿਆਂ ਦੇ ਸਿਰ ਤੇ ਬੋਝ ਬਣ ਜਾਵਾਂਗੀ, ਹਾਲੇ ਬਾਕੀ ਰਹਿੰਦੇ ਦੋਨਾਂ ਭੈਣ ਭਰਾਵਾਂ ਦਾ ਵੀ ਉਹਨਾਂ ਨੇ ਵਿਆਹ ਕਰਨਾ ਹੈ, ਤਾਂ ਮੈਂ ਉੱਥੇ ਜਾ ਕੇ ਕਿਵੇਂ ਬੈਠ ਸਕਦੀ ਹਾਂ। ਦੁਨੀਆਂ ਦੀ ਹਰ #gurkaurpreet ਸਹੂਲਤ ਮੇਰੇ ਕੋਲ ਹੈ, ਤਾਂ ਕੀ ਹੋਇਆ ਜੇ ਹਰਮਨ ਮੈਨੂੰ ਪਿਆਰ ਨੀ ਕਰਦੇ, ਤਾਂ ਕੀ ਹੋਇਆ ਜੇ ਉਹ ਮੇਰੀ ਇੱਜ਼ਤ ਨੀ ਕਰਦੇ, ਤਾਂ ਕੀ ਹੋਇਆ ਜੇ ਉਹਨਾਂ ਨੇ ਮੈਨੂੰ ਕਦੀ ਸਮਝਣ ਦੀ ਕੋਸ਼ਿਸ਼ ਨੀ ਕੀਤੀ। ਆਖਿਰ ਦੁਨੀਆਂ ਸਾਹਮਣੇ ਖੁਸ਼ ਦਿਖਣ ਲਈ ਤਾਂ ਧੰਨ ਦੌਲਤ, ਸੁੱਖ ਸਹੂਲਤਾਂ ਹੀ ਕਾਫ਼ੀ ਨੇ, ਕੌਣ ਦੇਖਣ ਆਉਣ ਲੱਗਾ ਹੈ ਕਿ ਮੈਂ ਅੰਦਰੋਂ ਕਿਵੇਂ ਬਿਖਰ ਚੁੱਕੀ ਹਾਂ, ਕਿਸੇ ਨੂੰ ਕੀ ਮਤਲਬ ਕਿ ਮੇਰੀ ਰੂਹ ਜਿਉਂਦੀ ਹੈ ਜਾਂ ਮਰ ਗਈ। ਮੈਂ ਹਰਮਨ ਦੀ ਪਤਨੀ ਹਾਂ ਤੇ ਉਹ ਮੇਰਾ ਪਤੀ ਹੈ, ਆਪਣੇ ਪਤੀ ਨੂੰ ਖੁਸ਼ ਰੱਖਣਾ ਮੇਰਾ ਫ਼ਰਜ਼ ਹੈ, ਫਿਰ ਚਾਹੇ ਉਹਨਾਂ ਫਰਜਾਂ ਨੂੰ ਨਿਭਾਉਂਦੀ ਹੋਈ ਮੈਂ ਕਿਉਂ ਨਾ ਖਤਮ ਹੋ ਜਾਵਾਂ। ਇਹੋ ਤਾਂ ਹੁੰਦਾ ਹੈ ਸਮਾਜ ਵਿੱਚ,#gurkaurpreet ਪਤੀ ਲਈ ਘਰ ਸਜਾਉ, ਉਹਦੇ ਲਈ ਖਾਣੇ ਬਣਾਉ, ਉਹਦੇ ਲਈ ਖੁਦ ਨੂੰ ਸਜਾਉ ਤੇ ਰਾਤ ਨੂੰ ਉਸਨੂੰ ਆਪਣਾ ਜਿਸਮ ਸੌਂਪ ਦਿਉ, ਚਾਹੇ ਉਹ ਤੁਹਾਡੀ ਰੂਹ ਨਾਲ ਜੁੜਿਆ ਹੈ ਜਾਂ ਨਹੀਂ।
ਮੇਰੀ ਜ਼ਿੰਦਗੀ ਵੀ ਐਵੇਂ ਦੀ ਹੀ ਹੋ ਗਈ ਸੀ। ਹਰਮਨ ਮੈਨੂੰ ਕਠਪੁਤਲੀ ਵਾਂਗ ਨਾਚ ਨਚਾਉਂਦਾ, ਤੇ ਮੈਂ ਨੱਚਦੀ ਰਹਿੰਦੀ। ਮੈਨੂੰ ਹਮੇਸ਼ਾ ਹਰਮਨ ਦੇ ਕੱਪੜਿਆਂ ਚੋਂ ਓਪਰੀ ਖੁਸ਼ਬੂ ਆਉਂਦੀ, ਪਰ ਮੈਂ ਕੁਝ ਵੀ ਨਹੀਂ ਸੀ ਕਰ ਸਕਦੀ। ਹਰਮਨ ਦੇ ਘਰ ਲੇਟ ਆਉਣ ਤੇ ਕੋਈ ਸਵਾਲ ਵੀ ਨਹੀਂ ਸੀ ਕਰ ਸਕਦੀ, ਅਗਰ ਕਦੀ ਸਵਾਲ ਕੀਤਾ ਵੀ ਤਾਂ #gurkaurpreet ਹਰਮਨ ਗਾਲੀ ਗਲੋਚ ਤੇ ਉੱਤਰ ਆਉਂਦਾ। ਜਦੋਂ ਹਰਮਨ ਨੇ ਸ਼ਰਾਬ ਪੀਤੀ ਵਿੱਚ ਮੈਨੂੰ ਪਹਿਲੀ ਵਾਰ ਗਾਲ ਕੱਢੀ ਸੀ, ਮੈਨੂੰ ਬਹੁਤ ਬੁਰਾ ਲੱਗਿਆ ਸੀ, ਮੈਂ ਬਹੁਤ ਰੋਈ ਸੀ, ਪੇਕੇ ਘਰ ਵਿੱਚ ਕਦੀ ਇਹੋ ਜਿਹਾ ਕੁਝ ਨਹੀਂ ਸੀ ਸੁਣਿਆ। ਇੱਕ ਵਾਰ ਮੈਂ ਰਾਤ ਨੂੰ ਦਰਵਾਜ਼ਾ ਖੋਲਣ ਵਿੱਚ ਲੇਟ ਹੋ ਗਈ ਸੀ, ਹਰਮਨ ਨੇ ਅੰਦਰ ਵੜਦਿਆਂ ਹੀ ਮੈਨੂੰ ਵਾਲਾਂ ਤੋਂ ਫੜ ਲਿਆ ਸੀ ਗਾਲਾਂ ਵਰਾਉਣੀਆਂ #gurkaurpreet ਸ਼ੁਰੂ ਕਰ ਦਿੱਤੀਆਂ ਸੀ, ਮੈਂ ਉਹ ਸਾਰੀ ਰਾਤ ਬਾਥਰੂਮ ਵਿੱਚ ਬੈਠ ਕੇ ਕੱਟੀ ਸੀ, ਮੈਂ ਪੂਰੀ ਰਾਤ ਰੋਂਦੀ ਰਹੀ ਸੀ। ਅਗਲੀ ਦਿਨ ਫਿਰ ਉਹੀ ਸਭ, ਹੁਣ ਤਾਂ ਗਾਲ੍ਹਾਂ ਦਾ ਸਿਲਸਿਲਾ ਆਮ ਜਿਹਾ ਹੋ ਗਿਆ ਸੀ। ਮੈਂ ਆਦਤ ਪਾ ਲਈ ਸੀ ਖੁਦ ਨੂੰ ਇਹ ਸਭ ਸੁਣਨੇ ਦੀ, ਇੱਕ ਉਮੀਦ ਸੀ ਕਿ ਆਖਿਰ ਕਦੇ ਤਾਂ ਬਦਲੇਗਾ ਹਰਮਨ।
ਕਈ ਦਿਨ ਤੋਂ ਮੇਰੀ ਤਬੀਅਤ ਖਰਾਬ ਸੀ, ਹਰ ਵੇਲੇ ਦਿਲ ਭਰਿਆ ਭਰਿਆ ਜਿਹਾ ਰਹਿੰਦਾ, ਕੁਝ ਵੀ ਖਾਣ ਨੂੰ ਦਿਲ ਨਾ ਕਰਦਾ। ਇੱਕ ਦਿਨ ਹਰਮਨ ਲਈ ਸਵੇਰ ਦਾ ਨਾਸ਼ਤਾ ਲਗਾ ਰਹੀ ਸੀ, ਹੱਥ ਚ ਖਾਣੇ ਦੀ ਪਲੇਟ ਸੀ, ਇੱਕ ਦਮ ਚੱਕਰ ਖਾ ਕੇ ਗਿਰ ਗਈ। ਹਰਮਨ ਨੇ #gurkaurpreet ਮੈਨੂੰ ਉਠਾ ਕੇ ਸੋਫੇ ਤੇ ਬਿਠਾਇਆ, ਮੈਨੂੰ ਕੁਝ ਹੋਸ਼ ਆਇਆ ਤਾਂ ਮੈਂ ਹਰਮਨ ਨੂੰ ਦੱਸਿਆ ਕਿ ਕਈ ਦਿਨਾਂ ਤੋਂ ਐਵੇਂ ਹੋ ਰਿਹਾ ਹੈ, ਤੇ ਮੈਂ ਉਹਨੂੰ ਇਹ ਵੀ ਦੱਸਿਅਾ ਕਿ 10 ਦਿਨ ਉੱਪਰ ਹੋ ਗਏ ਨੇ ਮੈਨੂੰ ਪੀਰੀਅਡਸ ਨਹੀਂ ਆਏ। ਐਨਾ ਸੁਣ ਕੇ ਹਰਮਨ ਮੈਨੂੰ ਕਲੀਨਿਕ ਲੈ ਗਏ, ਪਹਿਲੀ ਵਾਰ ਇਸ ਤਰ੍ਹਾਂ ਹੋਇਆ ਸੀ ਕਿ ਹਰਮਨ ਨੇ ਮੇਰੀ ਗੱਲ ਝੱਟਪੱਟ ਮੰਨ ਲਈ ਸੀ, ਮੇਰੀ ਖਰਾਬ ਤਬੀਅਤ ਨੂੰ ਬਹਾਨਾ ਨਹੀ ਸੀ ਕਿਹਾ। ਡਾਕਟਰ ਨੇ ਚੈੱਕਅੱਪ ਕੀਤਾ, ਨਾਲ ਹੀ ਪਰੈਗਨੈਂਸੀ ਟੈਸਟ ਵੀ ਹੋਇਆ, ਰਿਪੋਰਟ ਨੂੰ ਕੁਝ ਸਮਾਂ ਲੱਗਣਾ ਸੀ,ਹਰਮਨ ਮੈਨੂੰ ਘਰ ਛੱਡ ਕੇ ਆਪਣੇ ਦਫਤਰ ਚਲੇ ਗਏ ਤੇ ਕਿਹਾ, “ਆਪਣਾ ਖਿਆਲ ਰੱਖੀਂ, ਰਿਪੋਟ ਮੈਂ ਆਉਂਦਾ ਹੋਇਆ ਲੈ ਆਉਂਗਾ”, ਹੁਣ ਤੱਕ ਹਰਮਨ ਨੀਲ ਬਿਤਾਏ ਸਮੇਂ ਚ ਪਹਿਲੀ ਵਾਰ ਮੈਨੂੰ ਹਰਮਨ ਦੇ ਬੋਲਾਂ ਚ ਕੁਝ ਮਹਿਸੂਸ ਹੋਇਆ ਸੀ, ਸੱਚ ਕਹਿੰਦੇ ਨੇ ਕਿ ਕੋਈ ਵੀ ਆਦਮੀ ਆਪਣੇ ਬੱਚਿਆਂ ਦੀ ਮਾਂ ਦੀ ਬੇਕਦਰੀ ਨਹੀਂ ਕਰਦਾ, ਮੈਨੂੰ ਚਾਅ ਜਿਹਾ ਚੜ ਗਿਆ ਸੋਚ ਕੇ ਕਿ #gurkaurpreet ਅਗਰ ਮੈਂ ਮਾਂ ਬਣਨ ਵਾਲੀ ਹੋਈ ਤਾਂ ਹੋ ਸਕਦਾ ਹਰਮਨ ਦੇ ਦਿਲ ਚ ਮੈਂ ਉਹ ਥਾਂ ਬਣਾ ਲਵਾਂ ਜੋ ਮੇਰੇ ਦਿਲ ਵਿੱਚ ਉਸਦੀ ਥਾਂ ਸੀ। ਮੇਰਾ ਦਿਲ ਕਹਿ ਰਿਹਾ ਸੀ ਕਿ ਰਿਪੋਰਟ ਪਾਜਿਟਿਵ ਹੋਵੇਗੀ, ਮੈਂ ਸ਼ੀਸ਼ੇ ਸਾਹਮਣੇ ਖੜ ਕੇ ਖੁਦ ਨੂੰ ਦੇਖਿਆ, ਆਪਣੇ ਢਿੱਡ ਨੂੰ ਪੋਲੇ ਪੋਲੇ ਹੱਥਾਂ ਨਾਲ ਛੂਹਿਆਂ ਤਾਂ ਮੈਨੰ ਇੰਝ ਅਹਿਸਾਸ ਹੋਇਆ ਕਿ ਮੇਰੇ ਅੰਦਰ ਇੱਕ ਰੂਹ ਪਨਪ ਰਹੀ ਹੈ, ਮੇਰੀਆਂ ਗੱਲਾਂ ਤੇ ਲਾਲੀ ਛਾ ਗਈ। ਮੇਰੇ ਚੇਹਰੇ ਤੇ ਅਲੱਗ ਹੀ ਚਮਕ ਆ ਗਈ, ਮੈਨੂੰ ਹਰਮਨ ਤੇ ਰੱਜ ਰੱਜ ਪਿਆਰ ਆਉਣ ਲੱਗਾ, ਉਸਦਾ ਰੁੱਖਾਪਣ, ਉਸਦਾ ਧੋਖਾ, ਉਸਦੀਆਂ ਗਾਲ੍ਹਾਂ, ਮੈਂ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)