(ਅਣਪਛਾਤੇ ਅਹਿਸਾਸ)
(ਕੱਲ ਤੁਸੀਂ ਪੜਿਆ ਸੀ ਕਿ ਅੰਮ੍ਰਿਤ ਬਰਾਤ ਵੇਖਣ ਚਲੀ ਗਈ ਸੀ, ਤੇ ਸਿਮਰਨ ਰੁਮਾਨੀ ਅਹਿਸਾਸਾਂ ਨਾਲ ਹਰਮਨ ਦੇ ਸੁਪਨਿਆਂ ਚ ਖੋ ਗਈ ਸੀ, ਹੁਣ ਅੱਗੇ ਪੜੋ।)
ਥੋੜੀ ਦੇਰ ਮਗਰੋਂ ਮੇਰੀ ਨਿੱਕੀ ਭੈਣ ਮੇਰੇ ਕੋਲ ਆਈ, ਉਸਨੇ ਰਿਬਨ ਕਟਾਈ ਵੇਲੇ ਹਰਮਨ ਨੂੰ ਦੇਣ ਲਈ ਗਿਫਟ ਲਿਆ ਸੀ, ਉਹੀ ਗਿਫਟ ਲੈਣ ਆਈ ਸੀ। ਮੈਂ ਉਸਨੂੰ ਪੁੱਛਿਆ, ” ਹਰਮਨ ਨੂੰ ਦੇਖਿਆ ਤੂੰ?” ਅੱਗੋਂ ਉਹ ਮੂੰਹ ਜਿਹਾ ਬਣਾਉਂਦੀ ਹੋਈ ਬੋਲੀ, ” ਦੀਦੀ ਤੂੰ ਹਰ ਕਿਸੇ ਨੂੰ ਨਾ ਪੁੱਛ, ਹੈਪੀ ਨੇ ਬਾਹਰ ਜਾ ਕੇ ਸਭ ਕੋਲ ਰੌਲਾ ਪਾ ਦਿੱਤਾ ਕਿ ਦੀਦੀ ਪੁੱਛਦੀ ਏ ਹਰਮਨ ਨੇ ਕਿਹੜੇ ਰੰਗ ਦੀ ਪੱਗ ਬੰਨ੍ਹੀ ਏ?”
“ਅੱਛਾ ਚਲ ਫਿਰ ਤੂੰ ਤਾਂ ਦੱਸਦੇ”, ਮੈਂ ਉਸਦੀ ਗੱਲ ਨੂੰ ਅਣਗੌਲਦਿਆਂ ਆਖਿਆ। ਉਹ ਮੱਥੇ ਤੇ ਹੱਥ ਮਾਰਦੀ ਹੋਈ ਬੋਲੀ, ” ਦੀਦੀ ਪਹਿਲੀ ਗੱਲ ਤਾਂ ਇਹ ਆ ਕਿ ਜੀਜੂ ਨੇ ਲਾਲ ਪੱਗ ਬੰਨ੍ਹੀ ਆ ਤੇ ਦੂਜੀ ਇਹ ਕਿ ਐਨਾ ਲੰਮਾ ਸਿਹਰਾ ਲਟਕਾਇਆ, ਮੂੰਹ ਤਾਂ ਦਿਖਦਾ ਹੀ ਨਹੀਂ, ਹੁਣ ਮੈਂ ਚੱਲੀ ਰਿਬਨ ਵੀ ਕਟਵਾਉਣਾ, ਨਾਲੇ ਨਾਸ਼ਤਾ ਕਰਕੇ ਉਹਨਾਂ ਇੱਥੇ ਹੀ ਆਉਣਾ ਏ, ਵੇਖੀ ਜਾਈਂ ਫੇਰ ਬੈਠ ਕੇ।” ਐਨਾ ਆਖ ਕੇ ਉਹ ਕਾਹਲੇ ਕਦਮੀ ਬਾਹਰ ਚਲੇ ਗਈ।
ਹਰਮਨ ਨੇ ਲਾਲ ਪੱਗ ਬੰਨ੍ਹੀ ਸੀ, ਗੁਲਾਬੀ ਨਹੀਂ, ਇਹ ਸੋਚ ਕੇ ਇੱਕ ਵਾਰ ਤਾਂ ਮੇਰਾ ਮਨ ਮਾਯੂਸ ਹੋ ਗਿਆ, ਪਰ ਮੈਨੂੰ ਖਿਆਲ ਆਇਆ ਕਿ ਮੈਂ ਵੀ ਤਾਂ ਲਾਲ ਲਹਿੰਗਾ ਪਾਇਆ, ਇਹਦਾ ਮਤਲਬ ਸਾਡੀ ਪਸੰਦ ਵੀ ਮਿਲਦੀ ਆ, ਮੇਰਾ ਦਿਲ ਫਿਰ ਤੋਂ ਚਾਅ ਨਾਲ ਭਰ ਗਿਆ। ਅੱਧੇ ਕੁ ਘੰਟੇ ਮਗਰੋਂ ਸਾਰੀਆਂ ਕੁੜੀਆਂ ਮੇਰੇ ਕੋਲ ਆ ਗਈਆਂ, ਸਭ ਬਹੁਤ ਖੁਸ਼ ਸੀ, ਮੈਨੂੰ ਪੁੱਛ ਰਹੀਆਂ ਸੀ, “ਤੂੰ ਤਾਂ ਸੋਮਵਾਰ ਦੇ ਵਰਤ ਵੀ ਨਹੀਂ ਸੀ ਰੱਖਦੀ, ਫੇਰ ਐਨਾ ਸੋਹਣਾ ਪਰਾਹੁਣਾ ਤੈਨੂੰ ਕਿੱਥੋਂ ਮਿਲ ਗਿਆ?”, ਹਾਲੇ ਜਵਾਬ ਮੈਂ ਦਿੱਤਾ ਨਹੀਂ ਸੀ ਕਿ ਇੱਕ ਹੋਰ ਕੁੜੀ ਬੋਲੀ, ” ਤੁਸੀਂ ਦੋਨਾਂ ਨੇ ਪੱਕਾ ਸਲਾਹ ਕੀਤੀ ਹੋਣੀ ਆ, ਤਾਂ ਹੀ ਜੀਜਾ ਤੇਰੇ ਲਹਿੰਗੇ ਨਾਲ ਦੀ ਪੱਗ ਬੰਨ ਕੇ ਆਇਆ “, ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਸੀ ਦੇ ਰਹੀਆਂ ਐਨੇ ਨੂੰ ਅੰਮ੍ਰਿਤ ਬੋਲੀ, ” ਸਿਮਰਨ ਜੀਜੂ ਸੱਚੀਂ ਬਹੁਤ ਸੋਹਣਾ ਏ, ਤੈਨੂੰ ਸਾਂਭ-ਸਾਂਭ ਰੱਖਣਾ ਪੈਣਾ”, ਮੈਨੂੰ ਕੁੜੀਆਂ ਚ ਖੜੀ ਨੂੰ ਇੰਝ ਮਹਿਸੂਸ ਹੋ ਰਿਹਾ ਸੀ, ਜਿਵੇਂ ਮੈਂ ਕੋਈ ਰਾਣੀ ਹੋਵਾਂ ਤੇ ਹਰਮਨ ਕਿਸੇ ਦੇਸ਼ ਦਾ ਰਾਜਾ ਹੋਵੇ। ਮੈਂ ਕਿੰਨੀ ਵੀ ਕੋਸ਼ਿਸ਼ ਕਰਦੀ ਪਰ ਮੇਰੇ ਤੋਂ ਆਪਣੀ ਖੁਸ਼ੀ ਲੁਕੋਈ ਨਹੀਂ ਸੀ ਜਾ ਰਹੀ। ਹਰਮਨ ਨੇ ਵੀ ਮੇਰੀ ਨਿੱਕੀ ਭੈਣ ਨੂੰ ਦੋ ਗਿਫਟ ਦਿੱਤੇ ਸੀ, ਜਦੋਂ ਪਹਿਲਾ ਗਿਫਟ ਖੋਲਿਆ ਤਾਂ ਉਸ ਵਿੱਚ ਨਿਰੇ ਕਾਗਜ਼ ਭਰੇ ਹੋਏ ਸੀ, ਤੇ ਦੂਜੇ ਵਿੱਚ ਮੇਕਅੱਪ ਕਿੱਟ ਸੀ। ਅੰਮ੍ਰਿਤ ਨੇ ਮੇਰੇ ਕੰਨ ਚ ਹੌਲੀ ਜਿਹੀ ਕਿਹਾ, “ਜੀਜੂ ਹਸਮੁੱਖ ਹੈ, ਮਜਾਕੀਆ ਸੁਭਾਅ ਦਾ, ਤੇ ਪੈਸੇ ਖਰਚਣ ਵੇਲੇ ਕੰਜੂਸੀ ਨੀ ਕਰਦਾ, ਮਹਿੰਗੀ ਵਾਲੀ ਮੇਕਅੱਪ ਕਿੱਟ ਦਿੱਤੀ ਆ ਮਨਪ੍ਰੀਤ ਨੂੰ, ਤੂੰ ਅੰਦਾਜ਼ਾ ਲਗਾ ਲਾ ਤੇਰੀ ਜਿੰਦਗੀ ਰਾਣੀਆਂ ਵਰਗੀ ਹੋਵੇਗੀ।”
ਸੱਚਮੁੱਚ ਮੈਨੂੰ ਲੱਗ ਰਿਹਾ ਸੀ ਕਿ ਰੱਬ ਨੇ ਬਿਨ ਮੰਗਿਆ ਹੀ ਮੇਰੀ ਝੋਲੀ ਖੁਸ਼ੀਆਂ ਨਾਲ ਭਰ ਦਿੱਤੀ ਸੀ। ਅੰਬਾਰ ਲੱਗ ਗਿਆ ਸੀ ਖੁਸ਼ੀਆਂ ਦਾ, ਦਿਲ ਡਰ ਵੀ ਰਿਹਾ ਸੀ ਕਿ ਮੈਂ ਸੰਭਾਲ ਵੀ ਲਵਾਂਗੀ ਇਹਨਾਂ ਖੁਸ਼ੀਆਂ ਨੂੰ।
ਥੋੜੀ ਦੇਰ ਬਾਅਦ ਭੂਆ ਜੀ ਕਮਰੇ ਚ ਆ ਗਏ, ਨਾਲ ਹੀ ਮੇਰੇ ਲਈ ਨਾਸ਼ਤਾ ਵੀ ਲਗਾ ਲਿਆਏ, ਉਨ੍ਹਾਂ ਬਾਕੀ ਕੁੜੀਆਂ ਨੂੰ ਜਾਣ ਦਾ ਇਸ਼ਾਰਾ ਕਰਕੇ ਕਿਹਾ, ” ਚਲੋ ਕੁੜੀਓ ਹੁਣ ਨਿਕਲੋ ਇੱਥੋਂ, ਜਾ ਕੇ ਨਾਸ਼ਤਾ ਕਰਲੋ, ਨਾਲੇ ਆਪਣੇ ਦਿਮਾਗ਼ ਨੂੰ ਵੀ ਹੁਣ ਚੁਸਤ ਕਰਲੋ, ਜੁੱਤੀ ਵੀ ਚੱਕਣੀ ਆ ਤੁਸੀਂ।” ਕੁੜੀਆਂ ਚਹਿਕਦੀਆਂ ਹੋਈਆਂ ਕਮਰੇ ਚੋਂ ਬਾਹਰ ਚਲੀਆਂ ਗਈਆਂ। ਫੇਰ ਭੂਆ ਜੀ ਨੇ ਮੈਨੂੰ ਕਿਹਾ, ” ਸਿਮਰਨ ਪੁੱਤ ਤੂੰ ਫਟਾਫਟ ਕੁਝ ਖਾ ਲੈ, ਫੋਟੋਆਂ ਖਿੱਚਣ ਵਾਲੇ ਨੇ ਆ ਜਾਣਾ ਨਾਲੇ ਹਰਮਨ ਵੀ ਆਉਂਦਾ ਹੋਉੂ, ਉਹਦੇ ਨਾਲ ਵੀ ਤੇਰੀਆਂ ਫੋਟੋਆਂ ਹੋਣੀਆਂ ਨੇ”, ਭੂਆ ਜੀ ਉਥੋਂ ਚਲੇ ਗਏ, ਮੇਰੇ ਕੋਲ ਅੰਮ੍ਰਿਤ ਤੇ ਭੂਆ ਜੀ ਦੀ ਬੇਟੀ ਪਿ੍ਮਲ ਰਹਿ ਗਈਆਂ ਸੀ, ਮੇਰੇ ਤੋਂ ਕੁਝ ਖਾਧਾ ਹੀ ਨਹੀਂ ਸੀ ਜਾ ਰਿਹਾ। ਪਿ੍ਮਲ ਦੀਦੀ ਨੇ ਮੈਨੂੰ ਕਿਹਾ, “ਮੈਂ ਸਮਝਦੀ ਹਾਂ, ਇਹ ਟਾਈਮ ਹੀ ਐਵੇਂ ਦਾ ਹੁੰਦਾ ਏ, ਪਰ ਅੌਖੇ ਸੌਖੇ ਕੁਝ ਖਾ ਲਈ, ਨਹੀਂ ਤਾਂ ਲਾਵਾਂ ਵੇਲੇ ਚੱਕਰ ਆਉਣਗੇ।” ਫਿਰ ਜਿੰਨਾ ਕੁ ਮੇਰੇ ਤੋਂ ਖਾਧਾ ਗਿਆ ਮੈਂ ਖਾ ਲਿਆ, ਅੰਮ੍ਰਿਤ ਮੈਨੂੰ ਸਮਝਾਉਂਦਿਆਂ ਕਹਿਣ ਲੱਗੀ, “ਦੇਖ ਥੋੜੀ ਦੇਰ ਚ ਜੀਜੂ ਨੇ ਇੱਥੇ ਆ ਜਾਣਾ, ਨਾ ਜਿਆਦਾ ਸੰਗੀ ਸ਼ਰਮੀਂ ਤੇ ਨਾ ਘਬਰਾਈਂ, ਫੋਟੋਆਂ ਵਧੀਆਂ ਨੀ ਆਉਣੀਆਂ ਫੇਰ, ਆਹ ਤਾਂ ਕੁਝ ਕੁ ਘੜੀਆਂ ਨੇ, ਪਰ ਫੋਟੋਆਂ ਸਾਰੀ ਜ਼ਿੰਦਗੀ ਰਹਿਣੀਆਂ ਨੇ, ਇਸ ਲਈ ਸਹਿਜ ਰਹੀਂ, ਮੈਂ ਤੇ ਦੀਦੀ ਇੱਥੇ ਹੀ ਹੋਵਾਂਗੀਆਂ।” ਅੰਮ੍ਰਿਤ ਚੰਗੀ ਦੋਸਤ ਹੋਣ ਦਾ ਹਰ ਫਰਜ਼ ਨਿਭਾ ਰਹੀ ਸੀ। ਉਸਨੂੰ ਪਤਾ ਸੀ ਕਿ ਮੈਂ ਕਦੀ ਕਾਲਜ ਚ ਵੀ ਕਿਸੇ ਦੇ ਸਾਹਮਣੇ ਫੋਟੋ ਨਹੀਂ ਸੀ ਖਿਚਵਾਉਂਦੀ ਹੁੰਦੀ, ਅੱਜ ਤਾਂ ਫੇਰ ਵੀ ਹਰਮਨ ਨੇ ਹੋਣਾ ਸੀ ਕੋਲ। ਮੈਂਨੂੰ ਘਬਰਾਹਟ ਤਾਂ ਹੋ ਹੀ ਰਹੀ ਸੀ, ਐਨੇ ਨੂੰ ਕੈਮਰੇ ਵਾਲਾ ਆ ਗਿਆ, ਉਸਨੇ ਮੇਰੀ ਕੱਲੀ ਦੀਆਂ ਕਈ ਸਾਰੀਆਂ ਫੋਟੋਆਂ ਖਿੱਚੀਆਂ, ਮੈਂ ਅੱਕ ਗਈ ਸਾਂ ਵੱਖੋ ਵੱਖ ਪੋਜ਼ ਬਣਾਉਂਦੇ ਹੋਏ। ਫੇਰ ਥੋੜੀ ਦੇਰ ਬਾਅਦ ਹਰਮਨ ਵੀ ਆ ਗਏ, ਤੇ ਨਾਲ ਉਹਨਾਂ ਦੇ ਇੱਕ ਦੋ ਦੋਸਤ ਸੀ, ਮੇਰੇ ਦਿਲ ਨੇ ਇੱਕ ਦਮ ਤੇਜ ਤੇਜ ਧੜਕਨਾ ਸ਼ੁਰੂ ਕਰ ਦਿੱਤਾ। ਮੈਂ ਸਹਿਜ ਰਹਿਣ ਦੀ ਹਰ ਸੰਭਵ ਕੋਸ਼ਿਸ਼...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ