(ਬਿਖਰਦੇ ਅਹਿਸਾਸ)
(ਪਿਛਲੀ ਅੱਪਡੇਟ ਵਿੱਚ ਤੁਸੀਂ ਪੜਿਆ ਸੀ ਕਿ ਸਿਮਰਨ ਤੇ ਹਰਮਨ ਦਾ ਵਿਆਹ ਹੋ ਚੁੱਕਿਆ ਸੀ, ਸਿਮਰਨ ਆਪਣੇ ਸਹੁਰੇ ਘਰ ਆ ਗਈ ਸੀ। ਰਾਤ ਨੂੰ ਹਰਮਨ ਦੇ ਮਿੱਠੇ ਸੁਪਨਿਆਂ ਵਿੱਚ ਗਵਾਚੀ ਹੋਈ ਸੌਂ ਗਈ ਸੀ। ਹੁਣ ਅੱਗੇ ਪੜੋ,,,,)
#gurkaurpreet
ਦਿਨ ਦੀ ਬਹੁਤ ਜ਼ਿਆਦਾ ਥੱਕੀ ਹੋਣ ਕਰਕੇ ਮੈਨੂੰ ਬਹੁਤ ਗੂੜੀ ਨੀਂਦ ਆਈ ਸੀ, ਸਵੇਰੇ ਭੂਆ ਜੀ ਉਠਾਉਂਦੇ ਰਹੇ, ਬੜੀ ਮੁਸ਼ਕਿਲ ਅੱਖ ਖੁੱਲੀ ਸੀ। ਇੱਕ ਵਾਰ ਤਾਂ ਇੰਝ ਲੱਗਾ ਕਿ ਮਾਂ ਨੂੰ ਐਨੀ ਸਵੇਰ ਕੀ ਹੋ ਗਿਆ ਕਿਉਂ ਉੱਠਣ ਲਈ ਆਵਾਜ਼ਾਂ ਮਾਰੀ ਜਾ ਰਹੀ ਆ, ਫਿਰ ਇੱਕਦਮ ਖਿਆਲ ਆਇਆ ਕਿ ਮੈਂ ਤਾਂ ਆਪਣੇ ਸਹੁਰੇ ਘਰ ਹਾਂ, ਮੈਂ ਘਬਰਾ ਕੇ ਉੱਠ ਕੇ ਬੈਠ ਗਈ। ਫਿਰ ਧਿਆਨ ਆਇਆ ਕਿ ਅੱਜ ਮੈਂ ਆਪਣੇ ਪੇਕੇ ਘਰ ਫੇਰਾ ਪਾਉਣ ਜਾਣਾ, ਮੰਮੀ-ਡੈਡੀ ਨੂੰ ਮਿਲਣ ਦਾ ਚਾਅ ਜਿਹਾ ਚੜ ਗਿਆ। ਮੈਂ ਨਹਾ-ਧੋ ਤਿਆਰ ਹੋ ਕੇ ਬਾਹਰ ਆ ਗਈ। ਹਰਮਨ ਮੈਨੂੰ ਕਿਤੇ ਵੀ ਨਜ਼ਰ ਨਹੀਂ ਸੀ ਆ ਰਹੇ। ਬਾਕੀ ਪਰਿਵਾਰ ਵੀ ਤਿਆਰ ਹੋ ਰਿਹਾ ਸੀ, ਹਾਲੇ ਕਾਫ਼ੀ ਰਿਸ਼ਤੇਦਾਰ ਘਰ ਹੀ ਸਨ। #gurkaurpreet ਕਈ ਰਿਸ਼ਤੇਦਾਰ ਜਾਣ ਲਈ ਵੀ ਕਾਹਲੇ ਪਏ ਹੋਏ ਸੀ, ਹਰਮਨ ਦੀ ਮੰਮੀ ਉਹਨਾਂ ਲਈ ਮਿਠਾਈ ਵਗੈਰਾ ਪਾ ਰਹੇ ਸੀ, ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਰਾਂ, ਕੀਹਨੂੰ ਬੁਲਾਵਾਂ, ਕੀਹਦੇ ਨਾਲ ਗੱਲ ਕਰਾਂ। ਇਸ ਸਮੇਂ ਮੈਨੂੰ ਆਪਣੀ ਨਿੱਕੀ ਭੈਣ ਮਨਪ੍ਰੀਤ ਦੀ ਬਹੁਤ ਯਾਦ ਆ ਰਹੀ ਸੀ। ਉਹ ਮੈਨੂੰ ਕਦੀ ਕੱਲਿਆਂ ਬੈਠਣ ਹੀ ਨਹੀਂ ਸੀ ਦਿੰਦੀ, ਸਾਰਾ ਦਿਨ ਬੋਲਦੀ ਰਹਿੰਦੀ, ਕਈ ਵਾਰ ਕਹਿ ਕੇ ਚੁੱਪ ਕਰਵਾਉਣਾ ਪੈਂਦਾ ਕਿ “ਬੱਸ ਕਰ ਹੁਣ ਮਨਪ੍ਰੀਤ, ਕਿਸੇ ਘੜੀ ਮੂੰਹ ਬੰਦ ਵੀ ਕਰ ਲਿਆ ਕਰ, ਸਿਰ ਦੁਖਣ ਲਾ ਦਿੰਨੀ ਆ ਤੂੰ”, ਉਹ ਅੱਗੋਂ ਹਮੇਸ਼ਾ ਇਹੋ ਆਖਦੀ, ” ਦੀਦੀ ਸਹੁਰੇ ਜਾਏਂਗੀ ਨਾ ਤਾਂ ਸਭ ਤੋਂ ਜਿਆਦਾ ਮੈਨੂੰ ਹੀ ਯਾਦ ਕਰੇਂਗੀ”, ਸੱਚਮੁੱਚ ਅੱਜ ਸਭ ਤੋਂ ਜਿਆਦਾ ਉਸੇ ਦੀ ਯਾਦ ਆ ਰਹੀ ਸੀ। #gurkaurpreet
ਜਦੋਂ ਸਭ ਤਿਆਰ ਹੋ ਗਏ ਸੀ, ਉਦੋਂ ਮੈਂ ਹਰਮਨ ਨੂੰ ਅੰਦਰ ਆਉਂਦੇ ਦੇਖਿਆ, ਬੜੇ ਸੋਹਣੇ ਲੱਗ ਰਹੇ ਸੀ, ਗੂੜੇ ਨੀਲੇ ਰੰਗ ਦਾ ਕੋਟ ਪੈਂਟ ਪਾਇਆ ਸੀ ਤੇ ਅੱਜ ਹਰਮਨ ਨੇ ਪੱਗ ਨਹੀਂ ਸੀ ਬੰਨ੍ਹੀ। ਪਹਿਲੀ ਵਾਰ ਬਿਨਾ ਪੱਗ ਤੋਂ ਦੇਖਿਆ ਸੀ, ਮੈਨੂੰ ਪੱਗ ਚ ਜਿਆਦਾ ਫੱਬਦੇ ਸੀ ਹਰਮਨ, ਮੈਂ ਭੂਆ ਨੂੰ ਪੁੱਛਿਆ ਕਿ ਹਰਮਨ ਨੇ ਪੱਗ ਕਿਉਂ ਨਹੀਂ ਬੰਨ੍ਹੀ ਤਾਂ ਭੂਆ ਅੱਗੋਂ ਜਵਾਬ ਦਿੱਤਾ, ” ਤੂੰ ਕਿਤੇ ਉਹਨੂੰ ਨਾ ਕਹਿ ਦੇਈਂ, ਉਹਨੂੰ ਟੋਕਾ-ਟਕਾਈ ਬਿਲਕੁਲ ਪਸੰਦ ਨੀ, ਨਾਲੇ ਪੱਗ ਤੋਂ ਬਿਨਾ ਕਿਹੜਾ ਮਾੜਾ ਲੱਗਦਾ”, ਹਾਂ ਸੋਹਣੇ ਤਾਂ ਬਹੁਤ ਲੱਗ ਰਹੇ ਸੀ ਪਰ ਪੱਗ ਚ ਗੱਲ ਹੀ ਵੱਖਰੀ ਹੁੰਦੀ ਹੈ। ਹੁਣ ਮੈਨੂੰ ਐਨਾ ਕੁ ਤਾਂ ਪਤਾ ਲੱਗ ਗਿਆ ਸੀ ਕਿ ਹਰਮਨ ਚ ਗੁੱਸਾ ਬਹੁਤ ਸੀ।#gurkaurpreet ਹਰਮਨ ਅੰਦਰ ਆਏ ਤਾਂ ਮੇਰੇ ਵੱਲ ਤੱਕਿਆ ਵੀ ਨਾ, ਮੈਂ ਹਰਮਨ ਦੀਆਂ ਨਜਰਾਂ ਚ ਜਚਣ ਲਈ, ਵਿਆਹ ਤੋਂ ਪਹਿਲਾਂ ਉਚੇਚਾ ਮੇਕਅੱਪ ਕਰਨਾ ਸਿੱਖਿਆ ਸੀ। ਮੇਰਾ ਮੇਕਅੱਪ ਐਵੇਂ ਵਿਅਰਥ ਚਲਾ ਜਾਊਗਾ ਇਹ ਤਾਂ ਮੈਂ ਸੋਚਿਆ ਵੀ ਨਹੀਂ ਸੀ।
ਪੇਕੇ ਪਿੰਡ ਨੂੰ ਆਉਣ ਵੇਲੇ ਮੈਂ ਕਾਰ ਵਿੱਚ ਹਰਮਨ ਦੇ ਨਾਲ ਹੀ ਬੈਠੀ ਸੀ, ਸਾਡੇ ਵਿੱਚ ਅਜੀਬ ਜਿਹੀ ਚੁੱਪ ਪਸਰੀ ਸੀ, ਮੈਂ ਤਾਂ ਸੰਗਦੀ ਮਾਰੀ ਕੁਝ ਬੋਲ ਨਹੀਂ ਸੀ ਪਾ ਰਹੀ ਪਰ ਹਰਮਨ ਉਹ ਤਾਂ ਆਪਣੇ ਆਪ ਚ ਹੀ ਮਸ਼ਰੂਫ ਸੀ, ਜਿਵੇਂ ਮੈਨੂੰ ਵਿਆਹ ਕੇ ਨਾ ਸਗੋਂ #gurkaurpreet ਖਰੀਦ ਕੇ ਲੈ ਕੇ ਆਏ ਹੋਣ। ਮੈਂ ਰੋਣ ਹਾਕੀ ਹੋਈ ਪਈ ਸੀ, ਐਨਾ ਕੁ ਤਾਂ ਉਹਨਾਂ ਨੂੰ ਪਤਾ ਹੀ ਹੋਵੇਗਾ ਕਿ ਕੁੜੀਆਂ ਪਹਿਲ ਨਹੀਂ ਕਰਦੀਆਂ।
ਅਸੀਂ ਮੇਰੇ ਘਰ ਪਹੁੰਚ ਗਏ, ਮਾਂ, ਭੈਣ, ਵੀਰ, ਮਨਪ੍ਰੀਤ ਸਭ ਬਾਹਾਂ ਉਲਾਰ ਕੇ ਮਿਲੇ ਮੈਨੂੰ, ਇੰਝ ਲੱਗ ਰਿਹਾ ਸੀ ਜਿਵੇਂ ਕਈ ਸਾਲਾਂ ਮਗਰੋਂ ਆਈ ਹੋਵਾਂ। ਮਾਮੇ ਮਾਮੀਆਂ ਸਭ ਰਿਸ਼ਤੇਦਾਰ ਹਾਲੇ ਘਰ ਹੀ ਸੀ, ਘਰਦੇ ਮੇਰੇ ਸਹੁਰਾ ਪਰਿਵਾਰ ਦੀ ਆਓ ਭਗਤ ਵਿੱਚ ਲੱਗ ਗਏ। ਮੰਮੀ ਨਾਲ ਕੰਮਕਾਰ ਚ ਹੱਥ ਵਟਾਉਣ ਲਈ ਅੰਮ੍ਰਿਤ ਹਾਲੇ ਵੀ ਰੁਕੀ ਸੀ। ਉਹ ਮੈਨੂੰ ਅਲੱਗ ਲੈ ਗਈ ਸੀ, ਕੁਝ ਜਰੂਰੀ ਗੱਲਾਂ ਸਮਝਾਉਣ ਲਈ ਜੋ ਆਉਣ ਵਾਲੀ ਰਾਤ ਚ ਮੇਰੇ ਲਈ ਬਹੁਤ ਜਰੂਰੀ ਸੀ। #gurkaurpreet ਮੈਨੂੰ ਆਉਣ ਵਾਲੀ ਰਾਤ ਬਾਰੇ ਸੋਚ ਸੋਚ ਬਹੁਤ ਘਬਰਾਹਟ ਹੋ ਰਹੀ ਸੀ। ਘਬਰਾਹਟ ਐਨੀ ਸੀ ਕਿ ਮੇਰੀ ਹਾਲਾਤ ਖਰਾਬ ਹੋ ਗਈ ਸੀ, ਮੇਰੇ ਢਿੱਡ ਵਿੱਚ ਦਰਦ ਹੋਣ ਲੱਗਾ, ਮੈਂ ਬਾਰ ਬਾਰ ਟੁਆਇਲਟ ਜਾ ਰਹੀ ਸੀ। ਮੈਂ ਆਪਣੀ ਹਾਲਾਤ ਬਾਰੇ ਅੰਮ੍ਰਿਤ ਨੂੰ ਦੱਸਿਆ ਤਾਂ ਉਸਨੇ ਬਹੁਤ ਸਮਝਾਇਆ, ” ਐਨਾ ਨਾ ਡਰ ਸਿਮਰਨ, ਜੀਜੂ ਪੜਿਆ ਲਿਖਿਆ ਸਮਝਦਾਰ ਇਨਸਾਨ ਏ”, ਪਰ ਮੈਨੂੰ ਕੋਈ ਧਰਵਾਸ ਨਹੀ ਸੀ ਮਿਲ ਰਿਹਾ, ਅਖੀਰ ਗੱਲ ਪਿ੍ਮਲ ਦੀਦੀ ਨੂੰ ਦੱਸਣੀ ਪਈ। ਪੇਟ ਦਰਦ ਤੋਂ ਉਨ੍ਹਾਂ ਮੈਨੂੰ ਦਵਾਈ ਦਿੱਤੀ ਤੇ ਨਾਲ ਹੀ ਸਮਝਾਇਆ ਕਿ “ਜਿੰਨਾ ਤੂੰ ਘਬਰਾਏਂਗੀ ਓਨਾ ਹੀ ਤੂੰ ਆਪਣੇ ਪਿਆਰ ਦੇ ਖੂਬਸੂਰਤ ਪਲਾਂ ਨੂੰ ਖਰਾਬ ਕਰੇਂਗੀ, ਇਹ ਪਲ ਬਹੁਤ ਖਾਸ ਹੁੰਦੇ ਨੇ, ਤੈਨੂੰ ਸਾਰੀ ਜਿੰਦਗੀ ਯਾਦ ਰਹਿਣਗੇ, #gurkaurpreet ਏਸ ਲਈ ਹਰਮਨ ਦਾ ਪੂਰਾ ਸਾਥ ਦਈਂ ਇਹਨਾਂ ਪਲਾਂ ਨੂੰ ਯਾਦਗਾਰ ਤੇ ਖੂਬਸੂਰਤ ਬਣਾਉਣ ਚ।” ਹੁਣ ਮੈਨੂੰ ਇੱਕ ਗੱਲ ਤਾਂ ਸਮਝ ਆ ਗਈ ਸੀ ਕਿ ਘਬਰਾ ਕੇ ਕੁਝ ਨਹੀਂ ਹੋਣਾ, ਹੋ ਸਕਦਾ ਮੈਂ ਹਰਮਨ ਦਾ ਮੂਡ ਹੀ ਖਰਾਬ ਕਰ ਦੇਵਾਂ ਉਹ ਵੀ ਪਹਿਲੀ ਰਾਤ, ਨਹੀ ਮੈਂ ਹਰਮਨ ਦੀ ਨਰਾਜਗੀ ਨਹੀਂ ਸੀ ਝੱਲਣਾ ਚਾਹੁੰਦੀ, ਇਸ ਲਈ ਮੈਂ ਆਪਣੇ ਡਰ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਕੁਝ ਹੱਦ ਤੱਕ ਹਾਲਾਤ ਕਾਬੂ ਵਿੱਚ ਹੋ ਗਏ ਸੀ। ਦੁਪਿਹਰ ਢਲ ਚੁੱਕੀ ਸੀ ਤੇ ਹੁਣ ਪੇਕੇ ਪਿੰਡ ਤੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
next part seti post kreya kro g