ਛਤਰੀ ਵਾਲਾ
ਸੰਨ ਉੱਨੀ ਸੌ ਪਚਾਸੀ..
ਲੈਕਚਰਾਰ ਲੱਗਣ ਮਗਰੋਂ ਰਿਸ਼ਤਿਆਂ ਦਾ ਜਿਵੇਂ ਹੜ ਆ ਗਿਆ ਹੋਵੇ..
ਰਸੋਈ..ਗੇਟ ਦੇ ਬਿਲਕੁਲ ਸਾਹਮਣੇ ਹੋਣ ਕਰਕੇ ਹਰ ਅੰਦਰ ਲੰਘ ਆਏ ਨੂੰ ਅੰਦਰੋਂ ਵੇਖ ਲਿਆ ਕਰਦੀ..
ਫੇਰ ਹਰੇਕ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਨਾਂਹ ਕਰ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਮਗਰੋਂ ਦਾਦੀ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ..
ਆਖਿਆ ਕਰਦੀ ਕੇ ਕੋਈ ਅਰਸ਼ੋਂ ਹੀ ਉੱਤਰੂ ਜਿਸਨੂੰ ਇਹ ਕੁੜੀ “ਹਾਂ” ਕਰੂ..ਪਰ ਪਾਪਾ ਹੱਸ ਕੇ ਹਰ ਗੱਲ ਆਈ ਗਈ ਕਰ ਦਿਆ ਕਰਦੇ..
ਮਗਰੋਂ ਫੋਟੋ ਫਰੇਮ ਵਿਚ ਹਰ ਵੇਲੇ ਹੱਸਦੀ ਹੋਈ ਮੇਰੀ “ਮਾਂ” ਵੀ ਅਕਸਰ ਹੀ ਮੇਰੀ ਹਿਮਾਇਤ ਤੇ ਉੱਤਰ ਆਇਆ ਕਰਦੀ..
ਮੇਰੇ ਆਸ ਪਾਸ ਇੱਕ ਤੋਂ ਵੱਧ ਖਰੂਦੀ ਸਹੇਲੀਆਂ ਦਾ ਘੇਰਾ ਹੋਇਆ ਕਰਦਾ ਸੀ..
ਹਰ ਵੇਲੇ ਬੱਸ ਮੁੰਡਿਆਂ ਦੀ ਨੁਕਤਾ ਚੀਨੀ..ਅਖ਼ੇ ਪੋਚਵੀਂ ਪੱਗ ਵਾਲਾ ਆਕੜ-ਖ਼ਾਨ ਹੁੰਦਾ..ਬਾਹਰੋਂ ਆਏ ਨੇ ਅਕਸਰ ਹੀ ਬਾਹਰ ਵਿਆਹ ਕਰਵਾਇਆ ਹੁੰਦਾ..
ਫ਼ੀਏਟ ਕਾਰ ਤੇ ਆਇਆ ਦਿਖਾਵੇਬਾਜ ਅਤੇ ਲਾਲਚੀ ਹੁੰਦਾ..
ਬਹੁਤੇ ਲੰਮੇ ਮੁੰਡੇ ਹਮੇਸ਼ਾਂ ਰੋਹਬ ਥੱਲੇ ਰੱਖਦੇ..
ਗੱਲ ਕੀ ਬੀ ਦਿਮਾਗ ਵਿਚ ਬੈਠ ਗਿਆ ਕੇ ਦੁਨੀਆ ਦਾ ਹਰ ਮੁੰਡਾ ਬੱਸ ਐਬਾਂ ਦੀ ਹੀ ਪੰਡ ਹੈ..ਵਿਚਾਰੇ..
ਕਈ ਵਾਰ ਅਗਲੇ ਤੇ ਤਰਸ ਅਤੇ ਆਪਣੇ ਤੇ ਗੁੱਸਾ ਵੀ ਆ ਜਾਂਦਾ ਪਰ ਅਗਲੇ ਹੀ ਪਲ ਇਹ ਸੋਚ ਫੇਰ ਭਾਰੂ ਹੋ ਜਾਇਆ ਕਰਦੀ..ਕੇ ਜੋ ਕਰ ਰਹੀਆਂ ਹਾਂ..ਇਹ ਸਾਡਾ ਜਮਾਂਦਰੂ ਹੱਕ ਏ..!
ਸਾਨੂੰ ਕਾਲਜ ਦੀ ਬੱਸ ਘਰ ਛੱਡ ਕੇ ਆਇਆ ਕਰਦੀ ਸੀ..
ਚਿੱਟੀ ਦਾਹੜੀ ਵਾਲੇ ਡਰਾਈਵਰ ਅੰਕਲ..ਰਿਟਾਇਰਡ ਫੌਜੀ..ਸਖਤ ਸੁਭਾਅ..ਇੱਕ ਮਿੰਟ ਵੀ ਲੇਟ ਹੋ ਗਏ ਸਮਝੋ ਬੱਸ ਨਿੱਕਲ ਗਈ..ਇਸੇ ਲਈ ਦਸ ਮਿੰਟ ਪਹਿਲਾਂ ਹੀ ਆ ਜਾਇਆ ਕਰਦੀ..!
ਗਰਮੀਆਂ ਦੀਆਂ ਛੁਟੀਆਂ ਵਿਚ ਪੱਤਰ ਵਿਹਾਰ ਵਾਲਿਆਂ ਦੀਆਂ ਕਲਾਸਾਂ ਸਨ..
ਇੱਕ ਦਿਨ ਬੱਸ ਉਡੀਕਦੀ ਨੂੰ ਅਜੇ ਪੰਜ ਮਿੰਟ ਹੀ ਹੋਏ ਹੋਣੇ ਕੇ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ..ਕੁਝ ਨਾ ਸੁੱਝੇ ਕੇ ਹੁਣ ਕੀ ਕਰਾਂ..
ਏਨੇ ਨੂੰ ਪੋਚਵੀਂ ਪੱਗ ਵਾਲਾ ਉਚਾ-ਲੰਮਾ ਸਰਦਾਰ ਮੁੰਡਾ ਪਤਾ ਨੀ ਕਿਧਰੋਂ ਨਿੱਕਲ ਆਇਆ ਤੇ ਕੋਲ ਆ ਸਕੂਟਰ ਦੀ ਬ੍ਰੇਕ ਮਾਰ ਦਿੱਤੀ..
ਮੇਰੇ ਵੱਲ ਇੱਕ ਛਤਰੀ ਵਧਾਉਂਦਾ ਹੋਇਆ ਆਖਣ ਲੱਗਾ “ਜੀ ਰੱਖ ਲਵੋ ਜੇ ਮੋੜਨੀ ਹੋਵੇ ਤਾਂ ਕੱਲ ਸਾਇੰਸ ਬਲਾਕ ਦੇ ਦਫਤਰ ਵਿਚ ਦੇ ਜਾਇਓ..”
...
/>
ਸਾਰਾ ਕੁਝ ਏਨੀ ਛੇਤੀ ਹੋਇਆ ਕੇ ਮੈਂ ਹੀ ਕੁਝ ਪੁੱਛ ਹੀ ਨਾ ਸਕੀ..
ਅਗਲੇ ਦਿਨ ਪਤਾ ਕਰਾਇਆ..ਅਸਿਸਟੈਂਟ ਲੈਕਚਰਰ ਦੀ ਸਿਲੈਕਸ਼ਨ ਹੋਈ ਸੀ..
ਮਗਰੋਂ ਅਕਸਰ ਹੀ ਜਦੋਂ ਕਦੀ ਅਗਿਓਂ ਤੁਰੇ ਆਉਂਦੇ ਨਾਲ ਟਾਕਰੇ ਹੋ ਜਾਂਦੇ ਤਾਂ ਹੌਲੀ ਜਿਹੀ ਸਸਰੀ ਕਾਲ ਬੁਲਾ ਨੀਵੀਂ ਪਾਈ ਕੋਲੋਂ ਦੀ ਲੰਘ ਜਾਂਦਾ..
ਗੁੱਸਾ ਆਉਂਦਾ ਕੇ ਬੜਾ ਅਜੀਬ ਏ..ਸਿਵਾਏ ਸਾਸਰੀ ਕਾਲ ਤੋਂ ਹੋਰ ਕੋਈ ਵਾਧੂ ਗੱਲ ਹੀ ਨਹੀਂ..ਪਰ ਉਸਦਾ ਇਹ ਵਰਤਾਰਾ ਮੈਨੂੰ ਹੀਣ-ਭਾਵਨਾ ਵਾਲੇ ਸਮੁੰਦਰ ਵਿਚ ਧੱਕ ਦਿਆ ਕਰਦਾ..
ਮੇਰੇ ਵਿਦਿਆਰਥੀ ਵੀ ਜਦੋਂ ਕਦੀ ਉਸਦੀਆਂ ਸਿਫਤਾਂ ਕਰਦੇ ਹੋਏ ਦਿਸ ਪੈਂਦੇ ਤਾਂ ਮੇਰੇ ਕੰਨ ਖੜੇ ਹੋ ਜਾਇਆ ਕਰਦੇੇ..ਕਈ ਵਾਰ ਕੱਲੀ ਬੈਠੀ ਦੇ ਮਨ ਵਿਚ ਖਿਆਲ ਆਉਂਦਾ ਕੇ ਕਾਸ਼ ਕੋਈ ਇਹੋ ਜਿਹਾ “ਮੁੰਡਾ” ਹੀ..”
ਫੇਰ ਇੱਕ ਦਿਨ ਪਾਪਾ ਜੀ ਆਖਣ ਲੱਗੇ ਕੇ ਆਉਂਦੇ ਐਤਵਾਰ ਫੇਰ ਕੁਝ ਪ੍ਰਾਹੁਣੇ ਆ ਰਹੇ ਨੇ..
ਇੱਕ ਵਾਰ ਫੇਰ ਮਿੱਥੇ ਟਾਈਮ ਰਸੋਈ ਵਿਚ ਪਾਸੇ ਜਿਹੇ ਹੋ ਖਲੋ ਗਈ..
ਜਦੋਂ ਸਾਰੇ ਜਣੇ ਅੰਦਰ ਅੰਦਰ ਲੰਘਣ ਲੱਗੇ ਤਾਂ ਹੋਸ਼-ਹਵਾਸ ਉੱਡ ਗਏ..
ਇਹ ਤਾਂ ਓਹੀ ਹੀ ਸੀ ਛਤਰੀ ਵਾਲਾ..ਦਿਲ ਕੀਤਾ ਕੇ ਖੰਬ ਲਾ ਕੇ ਕਿਤੇ ਦੂਰ ਅੰਬਰਾਂ ਵਿਚ ਉਡਾਰੀ ਲਾ ਆਵਾਂ..ਖੈਰ ਖਰੂਦੀ ਮਨ ਨੂੰ ਇੱਕ ਅਜੀਬ ਸ਼ਰਾਰਤ ਜਿਹੀ ਸੁਝੀ..
ਜਾਣ ਬੁਝਕੇ ਉਸਦੇ ਕੱਪ ਵਿਚ ਤਿੰਨ ਚਮਚੇ ਖੰਡ ਦੇ ਵਾਧੂ ਦੇ ਪਾ ਦਿੱਤੇ..ਉਸ ਵਿਚਾਰੇ ਨੇ ਨਿੱਮਾ-ਨਿੱਮਾ ਹੱਸਦੇ ਹੋਏ ਨੇ ਚੁੱਪ ਚਾਪ ਪੀ ਲਈ..
ਫੇਰ ਸੰਖੇਪ ਜਿਹੀ ਰਸਮੀਂ ਗੱਲਬਾਤ ਮਗਰੋਂ ਮੈਂ ਫੇਰ ਰਸੋਈ ਵਿਚ ਪਰਤ ਆਈ..!
ਆਦਤਨ ਪਾਪਾ ਜੀ ਇਸ ਵਾਰ ਫੇਰ ਮੇਰੇ ਹਾਵ-ਭਾਵ ਜਾਨਣ ਬਹਾਨੇ ਜਿਹੇ ਨਾਲ ਰਸੋਈ ਅੰਦਰ ਲੰਘ ਆਏ..
ਅੱਗੇ ਤਾਂ ਉਹ ਇੱਕ ਗੱਲ ਪਤਾ ਨੀ ਕਿੰਨੀ ਵਾਰ ਪੁੱਛਿਆ ਕਰਦੇ ਤਾਂ ਜਾ ਕੇ ਕਿਤੇ ਮੇਰਾ ਮੂੰਹ ਖੁਲਿਆ ਕਰਦਾ ਪਰ ਇਸ ਵਾਰ ਮੈਨੂੰ ਪਤਾ ਨੀ ਕੀ ਗਿਆ ਸੀ..
ਅਜੇ ਓਹਨਾ ਕੁਝ ਪੁੱਛਿਆ ਵੀ ਨਹੀਂ ਸੀ ਕੇ ਮੇਰੇ ਮੂੰਹੋਂ ਆਪਮੁਹਾਰੇ ਹੀ “ਹਾਂ” ਨਿੱਕਲ ਗਈ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Ninder SinghUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਇਸ ਸਮਾਜ ਦੇ ਵਿਚ ਹਰ ਇਕ ਇਨਸਾਨ ਦੇ ਦੋ ਚਿਹਰੇ ਹਨ । ਇੱਕ ਤਾਂ ਉਹ ਚਿਹਰਾ ਜੋ ਸਭ ਜਾਣਦੇ ਹਨ । ਦੂਜਾ ਉਹ ਚਿਹਰਾ ਜੋ ਉਹ ਆਪ ਜਾਣਦੇ ਹਨ, ਜਾਂ ਫਿਰ ਕੋਈ ਹੋਰ ਜੋ ਉਸ ਵਿਅਕਤੀ ਦੇ ਬਹੁਤ ਕਰੀਬ ਹਨ । ਮੇਰੀ ਇਸ ਕਹਾਣੀ ਦੇ ਵਿਚ ਐਸੇ ਹੀ Continue Reading »
ਵਾਪਸੀ ਸਤਵੀਰ ਸਿੰਘ ਦਾ ਛੋਟੀ ਉਮਰ ਵਿੱਚ ਹੀ ਕੁਲਵੰਤ ਕੌਰ ਨਾਲ ਵਿਆਹ ਹੋ ਗਿਆ ਸੀ। ਸਤਵੀਰ ਵਿਆਹ ਕਰਨਾ ਤਾਂ ਨਹੀਂ ਚਾਹੁੰਦਾ ਸੀ ਪਰ ਮਾਤਾ ਦੀ ਮੌਤ ਹੋਣ ਕਾਰਨ ਘਰ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਸੀ ।ਇਸ ਲਈ ਸਤਵੀਰ ਦੇ ਬਾਪੂ ਦੇ ਜੋਰ ਪਾਉਣ ਕਰਕੇ ਵਿਆਹ ਕਰਵਾ ਲਿਆ। “ਵੇਖ ਪੁੱਤਰ Continue Reading »
“ਮੰਮਾ-ਮੰਮਾ ਵੋ ਛੱਤ ਪਰ ਬਲੈਕ ਸਾ ਬਰਡ ਕਿਆ ਹੈ???” ,,,,,,,,,, ਸੁਣ ਕੇ ਕਾਂ ਦਾ ਕਾਲਜਾ ਚੀਰਿਆ ਗਿਆ,,,,”ਹਾਏ ਓਏ ਰੱਬਾ!!! ਇੰਨੀ ਬੇਕਦਰੀ,,,,,, ਇਹਨਾਂ ਘਰਾਂ ਚ ਕਦੇ ਮੇਰੀ ਆਵਾਜ਼ ਤੋਂ ਪ੍ਰਾਹੁਣਿਆਂ ਦੀ ਆਮਦ ਦਾ ਪਤਾ ਲੱਗਦਾ ਸੀ,,, ਤੇ ਹੁਣ ਆਹ ਟੁੱਕ ਜੇ ਨੇ ਮੇਰੀ ਰੜਕ ਮਾਰ ਛੱਡੀ ਆ”,,, ਹੈਲੋ ਹਾਂ ਚੱਲ ਪਏ, Continue Reading »
ਕਹਿੰਦੇ ਇਕ ਵਾਰ ਇਕ ਜੰਗਲ ਵਿਚ ਬਹੁਤ ਭਿਆਨਕ ਅੱਗ ਲੱਗ ਗਈ. ਸਾਰੇ ਜਾਨਵਰ ਪਰਿੰਦੇ ਜਾਨ ਬਚਾਉਣ ਲਈ ਇਧਰ ਓਧਰ ਜਾ ਰਹੇ ਸੀ. ਇਕ ਚਿੜੀ ਕਿਤਿਓਂ ਦੂਰ ਨਦੀ ਵਿੱਚੋ ਪਾਣੀ ਨਾਲ ਆਪਣੇ ਖਭ ਗਿਲੇ ਕਰ ਕੇ ਜੰਗਲ ਵਿਚ ਲੱਗੀ ਅੱਗ ਉਪਰ ਵਾਰ ਵਾਰ ਝਾੜ ਰਹੀ ਸੀ. ਉਸਦੇ ਵਾਰ ਵਾਰ ਏਦਾਂ ਕਰਨ Continue Reading »
ਧੀਏ ਮੈਂ ਝੂਠਾ ਨਹੀਂ ਆ ਵੇਖਲਾ ਧੀਏ! ਤੇਰਾ ਪਿਓ ਇੱਕ ਵੀ ਸਿੱਧਾ ਕੰਮ ਨਹੀਂ ਕਰਦਾ! ਜਦੋਂ ਵੀ ਕੁੱਝ ਕਹੋ ਕੰਮ ਕਰਨ ਨੂੰ ਕਹਾਂ ਕਹਿੰਦਾ ਕੋਈ ਨਾ ਹੋ ਜਾਂਦਾ,! ਕਦੋੰ ਦਾ ਕਿਹਾ ਆਪਣੇ ਲਈ ਕੋਈ ਪੈਂਟ ਕਮੀਜ਼ ਲੈ ਆਓ ! ਸਾਲ ਹੋ ਗਿਆ ਓਹੋ ਪੱਗ ਓਹੀ ਇੱਕੋ ਪੈਂਟ ਕਮੀਜ਼ ਪਾ ਨਿਕਲ Continue Reading »
ਸੁਖਵਿੰਦਰ ਕੌਰ ਸੁਭਾਅ ਦੀ ਮਿੱਠੀ ਪਰ ਅੰਦਰੋਂ ਖੋਟੀ ਕਿਸਮ ਦੀ ਔਰਤ ਸੀ। ਸਾਂਝੇ ਪਰਿਵਾਰ ਤੇ ਉਸਦੀ ਤੜੀ ਚੱਲਦੀ ਸੀ। ਪੁਰਾਣੇ ਸਮਿਆਂ ਦੀ ਬੀ:ਏ: ਪਾਸ ਹੋਣ ਕਰਕੇ ਸਭ ਨੂੰ ਟਿੱਚ ਜਾਣਦੀ ਸੀ। ਉਹਦੇ ਘਰ ਵਾਲਾ ਤੇ ਜੇਠ ਟੱਬਰ ਦੀ ਇੱਜ਼ਤ-ਵੁੱਕਤ ਦੇ ਮੱਦੇਨਜ਼ਰ ਉਹਨੂੰ ਅਣਗੌਲਿਆਂ ਕਰ ਛੱਡਦੇ। ਸੱਸ-ਸਹਰੇ ਦੇ ਗੁਜ਼ਰਨ ਤੋਂ ਬਾਅਦ Continue Reading »
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਕੁੜੀ ਨੂੰ ਘਰ ਤੋਂ ਪੰਜ ਕਿਲੋਮੀਟਰ ਦੂਰ ਵੀ ਇੱਕਲੀ ਨੂੰ ਨਹੀਂ ਜਾਣ ਦਿੰਦੇ, ਪਰ ਆਈਲੈਟਸ ਕਰਾ ਕੇ ਸੱਤ ਸਮੁੰਦਰ ਪਾਰ ਇੱਕਲੀ ਨੂੰ ਭੇਜ ਦਿੰਦੇ ਆ। 😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਆਪਣੀ ਕੁੜੀ ਨੂੰ ਕਿਸੇ ਅਣਜਾਣ ਮੁੰਡੇ ਨਾਲ Continue Reading »
ਅਮੀਰ ਰਿਸ਼ਤੇਦਾਰਾਂ ਵਿੱਚ ਵਿਆਹ ਜਾਣ ਵੇਲੇ ਮੇਰੀ ਮਾਰੂਤੀ ਕਾਰ ਤੋ ਬਿਨਾ ਸਭ ਕੋਲ ਵੱਡੀਆਂ-2 ਕਾਰਾਂ ਸਨ। ਜਿਨਾਂ ਕੋਲ ਪਹਿਲਾਂ ਛੋਟੀਆਂ ਕਾਰਾਂ ਸਨ, ਉਨ੍ਹਾਂ ਨੇ ਵੀ ਬਦਲ ਕੇ ਵੱਡੀਆਂ ਗੱਡੀਆਂ ਲੈ ਲਈਆਂ ਸਨ। ਮੈਨੂੰ ਆਪਣੀ ਕਾਰ ‘ਚੌ ਉਤਰਨ ਵੇਲੇ ਥੋੜੀ ਸ਼ਰਮ ਜਿਹੀ ਆਈ। ਮੇਰੇ ਨਾਲ ਹੀ ਇੱਕ ਬੀ. ਐਮ. ਡਬਲਿਊ. ਕਾਰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Mehak
ਰੂਹ ਦੇ ਸਕੂਨ ਜਿਹੀ ਆ ਕਹਾਣੀ♥️
Mukhtiar Singh
ਬਹੁਤ ਹੀ ਵਧੀਆ ਜੀ !!
babal yar
bahut sohni c kahani 🤗🤗♥️♥️
Simran
Very nyc story👌👌👌👌
Kuldeep kaur
very nice 👍👌