ਛਾਵੇਂ ਬੈਠੀ ਦੁਖਦੇ ਹੋਏ ਗੋਡਿਆਂ ਤੇ ਤੇਲ ਮਲਦੀ ਹੋਈ ਦਾਦੀ ਥੋੜੀ ਦੂਰ ਹੀ ਭੁੰਜੇ ਚਾਦਰ ਤੇ ਬੈਠੇ ਖੇਡਦੇ ਹੋਏ ਪੋਤਰੇ ਨੂੰ ਨਿਹਾਰ ਰਹੀ ਸੀ..!
ਪਲਾਸਟਿਕ ਦੇ ਨਿੱਕੇ-ਨਿੱਕੇ ਬਲਾਕਾਂ ਨਾਲ ਚਾਰ ਮੰਜਿਲਾ ਘਰ ਬਣਾਉਣ ਵਿਚ ਰੁੱਝਿਆ ਹੋਇਆ ਸੀ..!
ਉਹ ਅਕਸਰ ਹੀ ਉਸਦੇ ਬਣਾਏ ਘਰ ਵੱਲ ਵੇਖ ਪੁੱਛ ਲੈਂਦੀ..ਵੇ ਤੇਰੇ ਚਾਚੇ ਦਾ ਕਮਰਾ ਕਿਥੇ..ਤੇਰੇ ਡੈਡੀ ਦਾ ਕਿਥੇ..ਤੇਰੀ ਭੂਆ ਕਿਥੇ ਰਹੂ..ਪ੍ਰਾਹੁਣੇ ਕਿਥੇ ਅਤੇ ਕਾਮਿਆਂ ਦਾ ਕਿਹੜਾ ਕਮਰਾ?
ਉਹ ਅੱਗਿਓਂ ਗਿਣਾਉਣ ਲੱਗ ਜਾਇਆ ਕਰਦਾ..ਚਾਚਾ ਦੂਜੀ ਮੰਜ਼ਿਲ ਤੇ..ਡੈਡ ਅਤੇ ਮੰਮੀ ਤੀਜੀ ਮੰਜਿਲ ਤੇ..ਭੂਆ ਸਭ ਤੋਂ ਹੇਠਾਂ..!
ਫੇਰ ਪੁੱਛਦੀ ਵੇ ਮੇਰਾ ਕਮਰਾ ਕਿਥੇ ਈ?
ਅੱਗੋਂ ਆਖਦਾ ਸਭ ਤੋਂ ਉੱਤੇ ਵਾਲੀ ਮੰਜਿਲ ਤੇ..ਜਿਥੋਂ ਤੁਸੀਂ ਸਭ ਨੂੰ ਵੇਖ ਸਕੋ..!
ਅਚਾਨਕ ਉਸਨੇ ਦਾਦੀ ਵੱਲ ਗਹੁ ਨਾਲ ਵੇਖਿਆ..ਫੇਰ ਇੱਕਦਮ ਹੀ ਸਾਰਾ ਕੁਝ ਢਾਹ ਦਿੱਤਾ..ਫੇਰ ਵੇਹਂਦਿਆ-ਵੇਹਂਦਿਆ ਹੀ ਸਾਰੇ ਕਮਰੇ ਹੇਠਲੀ ਮੰਜਿਲ ਤੇ ਬਣਾ ਦਿੱਤੇ..!
ਫੇਰ ਇੱਕ ਕਮਰੇ ਵੱਲ ਇਸ਼ਾਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ