ਨਵਦੀਪ 24-25 ਸਾਲ ਦਾ ਬਹੁਤ ਦੀ ਸੋਹਣਾ ਸੁਨੱਖਾ ਨੌਜਵਾਨ ਸੀ। ਹਰ ਅਉਂਦੇ ਜਾਂਦੇ ਨੂੰ ਜੀ ਆਇਆਂ ਆਖਣਾ ਉਸ ਦਾ ਸੁਬਾਹ ਸੀ। ਗੱਲ ਕੀ ਹਰ ਛੋਟਾ ਵੱਡਾ ਉਸਦੀ ਜ਼ਿੰਦਾਦਿਲੀ ਦਾ ਕਾਇਲ ਹੋ ਜਾਂਦਾ।
ਪਰ ਅੱਜ ਸਾਰੇ ਸਿਵਿਆਂ ਦੇ ਵਿਚ ਇਕੱਠੇ ਹੋਏ ਸੀ, ਉਸਦੇ ਸਸਕਾਰ ਚ ਸ਼ਾਮਲ ਹੋਣ ਲਈ। ਹਰ ਅੱਖ ਨਮ, ਹਰ ਅੱਖ ਚ ਪਾਣੀ ਸੀ।
ਹਰ ਕੋਈ ਬਸ ਨਵਦੀਪ ਦੀਆ ਹੀ ਗੱਲਾਂ ਕਰ ਰਿਹਾ ਸੀ। ਪਿੰਡ ਦੇ ਬਜ਼ੁਰਗਾਂ ਦੀ ਟੋਲੀ ਕਹਿ ਰਹੀ ਕੇ, ਕੋਲੋਂ ਲੰਘਦੇ ਹਮੇਸ਼ਾ ਫਤਿਹ ਬੁਲਾ ਕੇ ਜਾਂਦਾ ਸੀ। ਪਿੰਡ ਦੀਆ ਮਾਇਆ ਕਹਿ ਰਹੀਆਂ ਸੀ ਕੇ, ਪੈਰਾਂ ਨੂੰ ਹੱਥ ਲਾਏ ਬਿਨਾਂ ਕਦੇ ਅੱਗੇ ਨੀ ਲੰਘਿਆ।
ਨਵਦੀਪ ਦੇ ਬਾਪ, ਮਾ ਤੇ ਭੈਣ ਦੇ ਪਿੱਛੇ ਉਸਦੇ ਦੋਸਤਾਂ ਦੀ ਢਾਣੀ ਖੜੀ ਸੀ। ਇਕ ਆਖ ਰਿਹਾ ਸੀ, ਕੇ ਸ਼ਰਾਬ ਬੜੀ ਮਾੜੀ ਸੀ ਉਸਦੀ, ਗੱਡੀ ਚੋ ਬੋਤਲ ਵੀ ਮਿਲੀ ਏ, ਦੂਜਾ ਕਹਿ ਉਠਿਆ ਛੱਡਦਾ ਹੀ ਕੁਝ ਨਹੀਂ ਸੀ, ਏਨੇਂ ਨੂੰ ਇਕ ਬੋਲਿਆ, ਖੋਖਲਾ ਹੋ ਚੁੱਕਾ ਸੀ ਅੰਦਰੋਂ ਤਾਂ ਬਸ ਬਾਹਰੋਂ ਢਾਂਚਾ ਹੀ ਠੀਕ ਲੱਗਦਾ ਸੀ, ਚਿੱਟਾ ਤੇ ਟੀਕੇ ਵੀ ਲਾਉਂਦਾ ਸੀ, ਨਹੀਂ ਤਾਂ ਇਹ ਕੰਮ ਨਹੀਂ ਸੀ ਹੋਣਾ।
ਨਵਦੀਪ ਦਾ ਬਾਪ, ਮਾ ਤੇ ਭੈਣ ਬੁੱਤ ਬਣਕੇ ਖੜ੍ਹੇ ਸੀ, ਤੇ ਮਨੋ ਮਨ ਆਪਣੇ ਆਪ ਨੂੰ ਕਸੂਰਵਾਰ ਮਨਕੇ, ਚਾਉਂਦੇ ਸੀ ਕਿ ਧਰਤੀ ਫਟ ਜਾਏ ਤੇ ਸਾਨੂੰ ਅੰਦਰ ਸਮਾਅ ਲਏ।
ਨਵਦੀਪ ਦਾ ਬਾਪ ਹਰੂਪ ਸਿਉ ਇਕ ਧੜੱਲੇਦਾਰ ਆਦਮੀ ਸੀ, ਸਰਕਾਰੇ ਦਰਬਾਰੇ ਤਾਂ ਉਹਦੀ ਚਲਦੀ ਹੀ ਸੀ, ਰਿਸ਼ਦੇਦਾਰੀ ਚ ਵੀ ਪੁਰਾ ਰੋਹਬ ਸੀ। ਮਹਿਫ਼ਿਲਾ ਸਜਾਉਣ ਦਾ ਉਹ ਸ਼ੋਂਕੀ ਸੀ, ਉਹਨੂੰ ਯਾਦ ਆ ਰਿਹਾ ਸੀ ਕੇ ਬਚਪਨ ਚ ਉਹਦਾ ਦਾਦਾ ਜਦੋ ਪੀ ਕੇ ਦਾਦੀ ਨੂੰ ਗਾਲ੍ਹਾਂ ਕੱਢਦਾ ਤਾਂ ਨਵਦੀਪ ਹਮੇਸ਼ਾ ਕਿਹਾ ਕਰਦਾ ਮੈਂ ਕਦੇ ਵੀ ਸ਼ਰਾਬ ਨੂੰ ਹੱਥ ਨੀ ਲਾਉਣਾ। ਫੇਰ ਕੇਰਾ ਇਕ ਵਿਆਹ ਚ, ਜਦੋ ਉਹ ਮਹਿਫ਼ਿਲ ਚ ਬੈਠਾ ਸੀ ਤਾਂ ਆਪਣੇ ਹੱਥੀ ਨਵਦੀਪ ਨੂੰ ਉਸ ਪਹਿਲਾ ਪੈਗ ਪਾ ਕੇ ਦਿੱਤਾ ਸੀ, ਤੇ ਇਕ ਅੱਜ ਦਾ ਦਿਨ ਹੈ ਜੋ ਦੇਖਣਾ ਪੈ ਰਿਹਾ।
ਨਵਦੀਪ ਦੀ ਮਾਂ, ਬਲਵੀਰ ਕੌਰ ਇਕ ਸੁਚੱਜੀ ਔਰਤ ਸੀ। ਆਡ ਗੁਆਂਢ ਚ ਜਦੋ ਕੋਈ ਖੁਸ਼ੀ ਗਮੀ ਹੁੰਦੀ ਤਾਂ ਸਾਰੀਆਂ ਉਸ ਤੋਂ ਸਲਾਹ ਲੈਣ ਆਉਂਦੀਆਂ ਤੇ ਉਸਦੀ ਰਾਏ ਨਾਲ ਕੰਮ ਨਜਿੱਠ ਦੀਆ ਜੋ ਠੀਕ ਵੀ ਹੁੰਦਾ। ਉਸਨੂੰ ਐ ਲੱਗ ਰਿਹਾ ਸੀ ਕੇ ਪੁੱਤਰ ਦੇ ਪਿਆਰ ਨੇ ਮਾਂ ਦੀ ਮਮਤਾ ਨੂੰ ਅੰਨ੍ਹੇ ਕਰ ਦਿਤਾ ਸੀ। ਨਵਦੀਪ ਜਦੋ ਦੇਰ ਰਾਤ ਨੂੰ ਖਾ ਪੀ ਕੇ ਘਰ ਆਉਂਦਾ ਤਾਂ , ਉਹ ਚੁੱਪ ਚਾਪ ਗੇਟ ਖੋਲ੍ਹ ਉਸਨੂੰ ਅੰਦਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ