ਨਿੱਕੇ ਹੁੰਦਿਆਂ ਭੈਣ ਜੀ ਦੇ ਸੱਟ ਲੱਗ ਜਾਇਆ ਕਰਦੀ ਤਾਂ ਦੁਹਾਈ ਦੇ ਕੇ ਕਿੰਨੀ ਖਲਕਤ ਇਕੱਠੀ ਕਰ ਲਿਆ ਕਰਦੀ..!
ਪਹਿਲੋਂ ਗਲੀ ਦੇ ਮੋੜ ਤੇ ਬੈਠ ਲੱਗੀ ਸੱਟ ਨੂੰ ਘੁੱਟ-ਘੁੱਟ ਕਿੰਨਾ ਸਾਰਾ ਲਹੂ ਕੱਢ ਲਿਆ ਕਰਦੀ ਤੇ ਮਗਰੋਂ ਹਰ ਆਉਂਦੇ ਜਾਂਦੇ ਨੂੰ ਰੋ ਰੋ ਕੇ ਵਿਖਾਇਆ ਕਰਦੀ..!
ਕੋਲੋਂ ਲੰਘਦਾ ਹਰ ਕੋਈ ਪਹਿਲੋਂ ਲਾਡ-ਪਿਆਰ ਕਰਦਾ ਤੇ ਮਗਰੋਂ ਕਦੀ ਗੁੜ ਦੀ ਪੇਸੀ,ਤਿੱਲਾਂ ਦੀ ਮੁੱਠ ਤੇ ਕਦੀ ਤਾਜੀਆਂ ਪੁੱਟੀਆਂ ਮੁੱਲੀਆਂ ਦੀ ਗੰਢ ਫੜਾ ਜਾਇਆ ਕਰਦਾ..!
ਉਹ ਓਥੇ ਬੈਠੀ ਓਦੋਂ ਹੀ ਉੱਠਦੀ ਜਦੋਂ ਦਿਨ ਢਲੇ ਭਾਪਾ ਜੀ ਬਾਹਰੋਂ ਡੰਗਰ ਲੈ ਕੇ ਆਉਂਦੇ ਹੋਏ ਦਿਸ ਪਿਆ ਕਰਦੇ..!
ਫੇਰ ਓਹਨਾ ਨੂੰ ਲੱਗੀ ਸੱਟ ਵਿਖਾ ਢੇਰ ਸਾਰਾ ਪਿਆਰ ਵੀ ਲੈਂਦੀ ਤੇ ਕਿੰਨੇ ਸਾਰੇ ਪੈਸੇ ਵੀ..ਅਗਲੇ ਹੀ ਪਲ ਅਸੀਂ ਦੋਵੇਂ ਹੱਟੀ ਤੇ ਅੱਪੜ ਮਨਮਰਜੀ ਕਰ ਰਹੇ ਹੁੰਦੇ!
ਭਾਪਾ ਜੀ ਨੇ ਰਿਸ਼ਤੇਦਾਰੀ ਅਤੇ ਪਿੰਡ ਵਿਚ ਕਿੰਨੇ ਸਾਰੇ ਰਿਸ਼ਤੇ ਵੀ ਕਰਵਾਏ ਪਰ ਆਪਣੀ ਧੀ ਦੀ ਵਾਰੀ ਏਡਾ ਵੱਡਾ ਧੋਖਾ ਪਤਾ ਨੀ ਕਿੱਦਾਂ ਖਾ ਗਏ..!
ਪਹਿਲੋਂ ਆਖਣ ਲੱਗੇ ਬਰਾਤ ਦੀ ਸੇਵਾ ਨਹੀਂ ਹੋਈ..ਫੇਰ ਮੋਟਰ ਸਾਈਕਲ ਤੇ ਹੋਰ ਵੀ ਕਿੰਨਾ ਕੁਝ..ਜਮੀਨ ਵੀ ਓਨੀ ਨਹੀਂ ਸੀ ਨਿੱਕਲੀ ਜਿੰਨੀ ਆਖ ਰਿਸ਼ਤਾ ਕੀਤਾ ਸੀ!
ਹੌਲੀ ਹੌਲੀ ਪੇਕਿਆਂ ਨੂੰ ਮਿਲਣੋਂ ਵੀ ਹਟਾ ਦਿੱਤਾ..ਆਖਣ ਲੱਗੇ ਕੇ ਜੇ ਮੇਲ ਜੋਲ ਰਖਿਆ ਤਾਂ ਪੱਕੀ ਪੇਕੇ ਘੱਲ ਦਿਆਂਗੇ..ਉਹ ਫੇਰ ਵੀ ਚੋਰੀ ਚਿੱਠੀ ਲਿਖਿਆ ਕਰਦੀ..ਇੱਕ ਵੇਰ ਸੁਨੇਹੇ ਦਾ ਰੁੱਕਾ ਫੜਿਆ ਗਿਆ ਤਾਂ ਬੜਾ ਤੰਗ ਕੀਤਾ!
ਬੀਜੀ ਤੇ ਭਾਪਾ ਜੀ ਨੂੰ ਵੀ ਸ਼ਾਇਦ ਇਹੋ ਝੋਰਾ ਲੈ ਬੈਠਾ ਸੀ..ਛੇ ਮਹੀਨਿਆਂ ਵਿਚ ਹੀ ਅੱਗੜ ਪਿੱਛੜ ਰਵਾਨਗੀ ਪਾ ਗਏ!
ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ