ਪਿਛਲੇ ਵਿਹੜੇ ਚ ਇੱਕ ਨਿੰਮ ਦਾ ਦਰੱਖਤ ਸੀ, ਗਰਮੀਆਂ ਚ ਕਦੇ ਕਦੇ ਮੈਂ ਉਹਦੀ ਛਾਂ ਹੇਠ ਬਹਿ ਜਾਂਦੀ. ਇੱਕ ਦਿਨ ਮੈਂ ਦੇਖੀਆਂ ਉੱਥੇ ਚਿੜੀਆਂ ਨੇ ਆਲਣਾ ਪਾਇਆ ਹੋਇਆਂ ਸੀ, ਤੇ ਮੈਂ ਹੁਣ ਰੋਜ਼ ਉੱਥੇ ਕਿੰਨਾ ਕਿੰਨਾ ਟਾਈਮ ਬੈਠੀ ਰਹਿੰਦੀ ਮੈਨੂੰ ਚਿੜੀਆਂ ਦੇ ਚਹਿਕਣ ਦੀ ਆਵਾਜ਼ ਬੜੀ ਚੰਗੀ ਲੱਗਣ ਲੱਗੀ, ਮੈਨੂੰ ਇਉਂ ਲੱਗਦਾ ਜਿਵੇਂ ਉਹ ਮੇਰੇ ਨਾਲ ਗੱਲਾਂ ਕਰਦੀਆਂ ਹੋਣ. ਜਿਵੇਂ ਹੁਣ ਮੈਨੂੰ ਉਹਨਾਂ ਦੀ ਆਦਤ ਜੀ ਪੈ ਗਈ ਹੋਵੇ। ਹਰ ਰੋਜ਼ ਦੀ ਤਰਾਂ ਅੱਜ ਵੀ ਮੈਂ ਪਿੱਛਲੇ ਵਿਹੜੇ ਵਿੱਚ ਬੈਠੀ ਸਾਂ ਐ ਲੱਗਦਾ ਸੀ ਜਿਵੇਂ ਬਹੁਤ ਤੇਜ਼ ਹਨੇਰੀ ਆਣ ਵਾਲੀ ਹੋਵੇ ਮੈਂ ਉਹਨਾਂ ਚਿੜੀਆਂ ਵੱਲ ਦੇਖ ਰਹੀ ਸੀ ਅੱਜ ਉਹਨਾਂ ਦਾ ਚਹਿਕਣਾ ਪਹਿਲਾ ਵਾਂਗ ਨਹੀਂ ਸੀ ਜਿਵੇਂ ਆਣ ਵਾਲੇ ਤੂਫ਼ਾਨ ਦਾ ਉਹਨਾਂ ਨੂੰ ਪਹਿਲਾ ਹੀ ਪਤਾ ਲੱਗ ਗਿਆ ਹੋਵੇ, ਇੰਨੇ ਨੂੰ ਮੈਨੂੰ ਅੰਦਰੋਂ ਮਾਂ ਨੇ ਅਵਾਜ਼ ਮਾਰੀ ਕੁੜੇ ਕੱਪੜੇ ਉਤਾਰ ਲਿਆ ਮੀਂਹ ਆਉਣ ਵਾਲਾ ਇਨੇ ਨੂੰ ਤੇਜ਼ ਮੀਂਹ ਆਉਣ ਲੱਗ ਗਿਆ ਮੈਂ ਛੇਤੀ ਛੇਤੀ ਤਾਰ ਤੋਂ ਕੱਪੜੇ ਉਤਾਰੇ ਤੇ ਅੰਦਰ ਚਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harmeet Kaur
ਸੱਚ ਬਿਲਕੁਲ 👍👍
ranjeetsas
bht nice kahani
jassie chahal
bhut shoni gll likhi aw🙏🙏