ਚੀਨੀ ਬੱਚਾ
ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਅਤੇ ਸਾਂਝੇ ਘਰ ਵਿਚ ਬਾਰਾਂ ਤੇਰਾਂ ਨਿਆਣੇ।ਉਹਨਾਂ ਵਿੱਚੋਂ ਵੀ ਅਸੀਂ ਦਸ ਨੰਬਰੀਆ ਵਿੱਚ ਜ਼ਲਦੀ ਹੀ ਨਾਮ ਦਰਜ ਕਰਵਾ ਲਿਆ। ਇਲੁਤਾਂ ਵੀ ਮਿੱਥ ਕੇ ਕਰਦੇ।ਸਾਡੀ ਇਕ ਭੂਆ ਜੀ ਜੌ ਹਿਟਲਰ ਵਾਂਙੂ ਘਰ ਵਿਚ ਰੋਹਬ ਜਮਾਈ ਰੱਖਦੀ ਅਤੇ ਸਾਨੂੰ ਸ਼ਰਾਰਤ ਕਰਨ ਤੇ ਛੱਲੀਆਂ ਵਾਂਙੂ ਕੁੱਟ ਕੱਢਦੀ ਸੀ। ਪਰ ਉਸਨੂੰ ਚਰਖੇ ਦਾ ਬਹੁਤ ਸ਼ੌਂਕ ਸੀ।ਅਸੀ ਕੁੱਟ ਖਾਂ ਕੇ ਜਖ਼ਮੀ ਸ਼ੇਰ ਵਾਂਗੂ ਬਦਲੇ ਵਜੋਂ ਅਸੀ ਠੁੱਡੇ ਮਾਰ ਉਸਦਾ ਚਰਖੇ ਦਾ ਪਹੀਆ ਖ਼ਰਾਬ ਕਰਦੇ ਜਾਂ ਤ੍ਕਲਾ ਵਿੰਗਾਂ ਕਰਦੇ। ਇੱਕ ਦਿਨ ਸਾਡੀ ਦੋ ਤਿੰਨ ਜਣਿਆਂ ਦੀ ਕਿਸੇ ਸ਼ਰਾਰਤ ਕਾਰਨ ਤਾਜ਼ੀ ਤਾਜ਼ੀ ਸੇਵਾ ਹੋਈ ਸੀ ਕੇ ਬਚਾ ਗੈਂਗ ਨੇ ਵੀ ਬਦਲਾ ਲੈਣ ਦੀ ਵਿਉਂਤ ਬਣਾਈ ਅਤੇ ਯੋਜਨਾਂ ਨੂੰ ਅਮਲੀ ਰੂਪ ਦੇਣ ਲਈ ਕੰਮ ਲੱਗ ਗਏ।ਅਸੀ ਦੋ ਜਣੇ ਵਿਹੜੇ ਵਿੱਚਲੇ ਤੂਤ ਦੇ ਦਰਖ਼ਤ ਜਿਸ ਦੀ ਸੰਘਣੀ ਛਾਂ ਹੇਠਾਂ ਭੂਆ ਜੀ ਅਤੇ ਦਾਦੀ ਜੀ ਚਰਖ਼ਾ ਕਤਦੀਆਂ ਸਨ ਉਸ ਉਪਰ ਚੜ ਕੇ ਬੈਠ ਗਏ।ਦਰ ਅਸਲ ਅਸੀ ਭੂਆ ਜੀ ਦੇ ਕਤੇ ਹੋਏ ਸੂਤ ਦੀਆਂ ਅਟੀਆਂ ਉਪਰ ਮੂਤਣ ਦਾ ਮਤਾ ਪਕਾਇਆ ਸੀ। ਇੱਕ ਚਰਖੇ ਤੇ ਦਾਦੀ ਬੈਠੀ ਕਤ ਰਹੀ ਸੀ ਭੂਆ ਜੀ ਵਾਲਾ ਚਰਖ਼ਾ ਖ਼ਾਲੀ ਸੀ।ਮੇਰੇ ਚਚੇਰੇ ਭਰਾ ਜੌ ਮੇਰੇ ਨਾਲ ਹੀ ਦਰਖ਼ਤ ਤੇ ਥੋੜ੍ਹਾ ਹਟਵਾਂ ਨੇ ਭੂਆ ਜੀ ਦੀਆਂ ਸੂਤ ਵਾਲੀਆ ਅਟੀਆ ਗਿਲੀਆ ਕਰਨ ਦਾ ਕੰਮ ਸੁਰੂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ