ਚਿੱਟੀ ਪੱਗ
ਮੇਰੀ ਗੱਲ ਸੁਣੋ ਇਹ ਪਹਿਲੀ ਵਾਰ ਆ ਪਲੀਸ ਮੈਨੂੰ ਦੱਸ ਦੋ ਮੈਨੂੰ ਕੋਈ ਪ੍ਰੌਬਲਮ ਤਾਂ ਨਹੀਂ ਹੋਊਗੀ । ਹੋਲੀ ਹੋਲੀ ਸੁਮਨ ਫੋਨ ਤੇ ਗੱਲ ਕਰ ਰਹੀ ਸੀ । ਓਹ ਨਹੀਂ ਨਹੀਂ ਇੱਦਾ ਕੁਝ ਨਹੀਂ ਹੁੰਦਾ…. ਰਣਜੀਤ ਨੇ ਕਿਹਾ । ਕਲ ਸਵੇਰੇ 10 ਵਜੇ ਪਹੁੰਚ ਜਾਊਗੀ । ਸਨ ਨੇ ਫਿਰ ਕਿਹਾ । ਚਲ ਠੀਕ ਹੈ ਪਰ ਗੱਲ ਸੁਣ ਕਲ ਸਾਰਾ ਕੁਝ ਬਲੈਕ ਹੀ ਹੋਵੇ ਫਿਰ .. ਰਣਜੀਤ ਨੇ ਕਿਹਾ । ਬੇਸ਼ਰਮ ਜੇਹੇ … ਸੁਮਨ ਨੇ ਇਹ ਕਹਿ ਕੇ ਫੋਨ ਕਟ ਦਿੱਤਾ ।
ਸੁਰਿੰਦਰ ਸਿੰਘ ( ਸੁਮਨ ਦੇ ਪਾਪਾ ) ਸਭ ਕੁਝ ਸੁਣ ਰਹੇ ਸੀ । ਪਹਿਲਾ ਓਹ ਸੁਮਨ ਵਲ ਨੂੰ ਵੱਧਣ ਲੱਗੇ ਸੀ ਪਰ ਫਿਰ ਕਦਮ ਰੋਕ ਲਏ। ਨਾ ਸੁਰਿੰਦਰ ਸਿਆ ਅਗਰ ਮੈ ਇਸਨੂੰ ਹੁਣ ਰੋਕ ਦਿੱਤਾ ਜਾਂ 2 ਥੱਪੜ ਮਾਰ ਦਿੱਤੇ ਤਾਂ ਇਸਨੂੰ ਇਸਦੀ ਗਲਤੀ ਸਮਝ ਨਹੀਂ ਆਉਣੀ । ਇਸ ਨੂੰ ਕੋਈ ਅਲਗ ਤਰੀਕੇ ਨਾਲ ਸਮਝਾਉਣਾ ਪੈਣਾ ।
ਦੂਸਰੇ ਦਿਨ ਸਵੇਰੇ ਬਾਹਰ ਹਾਲ ਵਿੱਚ ਸੁਰਿੰਦਰ ਸਿੰਘ ਬਿਨਾ ਪੱਗ ਬੰਨ੍ਹੇ ਤੋ ਬੈਠਾ ਸੀ । ਸੁਮਨ ਤਿਆਰ ਹੋ ਕੇ ਕਾਲਜ ਨੂੰ ਚੱਲੀ ਸੀ ।
ਸੁਮਨ : ਪਾਪਾ ਮੈ ਚਲੀ ਆ । ਥੋੜਾ ਲੇਟ ਹੋ ਗਈ ਆ ।
ਸੁਰਿੰਦਰ : ਠੀਕ ਆ ਮੇਰੀ ਲਾਡਲੀ ਧੀ ।
ਸੁਮਨ : ਪਰ ਪਾਪਾ ਤੁਸੀ ਅੱਜ ਐਵੇਂ ਹੀ ਬੈਠੇ ਹੋ । ਤੁਹਾਡੀ ਪੱਗ ਕਿੱਥੇ ਆ ?
ਸੁਰਿੰਦਰ : ਪੱਗ ਨੂੰ ਹੱਥ ਚ ਫੜ ਕੇ ਸੁਮਨ ਵਲ ਨੂੰ ਕੀਤੀ । ਸੁਮਨ ਆ ਪੱਗ ਤੂੰ ਅੱਜ ਆਪਣੇ ਨਾਲ ਲੈਕੇ ਜਾ । ਬਸ ਜਦੋਂ ਵੀ ਤੇਰੀ ਕਲਾਸ ਸ਼ੁਰੂ ਹੋਈ ਤੂੰ ਇਸ ਪੱਗ ਨੂੰ ਚੁੰਨੀ ਬਣਾ ਕੇ ਆਪਣੇ ਸਿਰ ਤੇ ਲਈ ਲਵੀ ।
ਸੁਮਨ : ( ਹਸਦੇ ਹੋਏ ) ਪਾਪਾ ਇਹ ਕੀ ਗੱਲ ਆ ਮੈ ਸਮਝੀ ਨੀ।
ਸੁਰਿੰਦਰ : ਪੁੱਤ ਸਮਝਣਾ ਜਰੂਰੀ ਨਹੀਂ ਆ ਬੱਸ ਤੂੰ ਲੈਕੇ ਜਾ।
ਸੁਮਨ : ( ਪੱਗ ਨੂੰ ਆਪਣੇ ਹੱਥ ਚ ਫੜ ਦੀ ਹੋਈ ) ਠੀਕ ਹੈ ਲਿਆਓ ।
( ਸੁਮਨ ਮੰਨ ਚ ਸੋਚਦੇ ਹੋਏ ) ਪਾਪਾ ਵੀ ਮੇਰੇ ਭੋਲੇ ਹੀ ਆ ਵੈਸੇ ਮੈ ਕਿਹੜਾ ਕਾਲਜ ਜਾਣਾ ਅੱਜ । ਘਰੋ ਬਾਹਰ ਨਿਕਲ ਗਈ ।
ਮੈ ਘਰੋ ਨਿਕਲ ਗਈ ਆ । ਤੁਸੀ ਮੈਨੂੰ ਕਿੱਥੇ ਮਿਲੋਗੇ .. ਰਣਜੀਤ ਨੂੰ ਫੋਨ ਕਰਦੇ ਹੋਏ ।
ਰਣਜੀਤ : ਤੂੰ ਇੱਕ ਕੰਮ ਕਰੀ ਬੱਸ ਅੱਡੇ ਉਤਰ ਕੇ ਰਿਕਸ਼ਾ ਲੈ ਲਵੀ ਤੇ ______ ਆ ਹੋਟਲ ਦਾ ਕੇ ਦਵੀ । ਰਿਕਸ਼ੇ ਵਾਲਾ ਲੈ ਆਉਗਾ ।
ਸੁਮਨ : ਚਲੋ ਠੀਕ ਆ ।
ਇਸ ਤਰਾਂ ਦੀਆਂ ਰੋਜ਼ਾਨਾ ਕਹਾਣੀਆਂ ਪੜ੍ਹਨ ਜਾਂ ਆਪਣੀ ਕਹਾਣੀ ਸਾਂਝੀ ਕਰਨ ਲਈ ਜਰੂਰ ਇੰਸਟਾਲ ਕਰੋ ਸਾਡੀ “ਕਲਮ” ਐਪ
ਕਲਿੱਕ ਕਰੋ ਇੰਸਟਾਲ ਕਰਨ ਲਈ : ਐਂਡਰਾਇਡ ਲਈ ਇਥੇ ਕਲਿੱਕ ਕਰੋ, ਆਈਫੋਨ ਲਈ ਇਥੇ ਕਲਿੱਕ ਕਰੋ
ਰਣਜੀਤ ਮੁਤਾਬਿਕ ਕਹੇ ਓਹ ਰਿਕਸ਼ਾ ਲੈਕੇ ਹੋਟਲ ਪਹੁੰਚ ਜਾਂਦੀ ਆ । ਬਾਹਰ ਹੀ ਖੜਾ ਰਣਜੀਤ ਹੁੰਦਾ ਆ ।
ਰਣਜੀਤ ਦੇਖਦਾ ਆ ਕੇ ਸੁਮਨ ਬਲੈਕ ਸੂਟ ਪਾ ਕੇ ਹੀ ਆਈ ਆ ।
ਰਣਜੀਤ : ਓਹੋ .. ਲਗਦਾ ਅੱਜ ਤਾਂ ਮਾਰ ਸੁੱਟਣਾ ਆ ਮੈਨੂੰ ਫਿਰ ਜਨਾਬ ਨੇ ।
ਸੁਮਨ : ( ਸ਼ਰਮਾਉਂਦੇ ਹੋਏ ) ਬੱਸ ਕਰੋ ।
ਰਣਜੀਤ : ਚਲ ਆਜਾ ਜਲਦੀ ।
ਅੰਦਰ ਜਾ ਕੇ ਹੋਟਲ ਵਾਲੇ ਨੂੰ ਅਪਣਾ ਅਧਾਰ ਕਾਰਡ ਦੇ ਕੇ ਰੂਮ ਵਾਸਤੇ ਕੇਹਂਦਾ ਹੈ । ਹੋਟਲ ਵਾਲਾ ਲੜਕਾ ਕੁੜੀ ਦਾ ਵੀ ਅਧਾਰ ਕਾਰਡ ਮੰਗਦਾ ਹੈ । ਸੁਮਨ ਪਹਿਲਾ ਤਾਂ ਮਨਾ ਕਰਦੀ ਹੈ ਪਰ ਰਣਜੀਤ ਦੇ ਕਹਿਣ ਤੇ ਦੇ ਦਿੰਦੀ ਹੈ । ਫਿਰ ਓਹ ਰੂਮ ਦੀ ਚਾਬੀ ਲੈਕੇ ਰੂਮ ਵਿੱਚ ਚਲੇ ਜਾਂਦੇ ਆ ।
ਰਣਜੀਤ ਦਰਵਾਜਾ ਬੰਦ ਕਰਦੇ ਹੀ ਸੁਮਨ ਨੂੰ ਜੱਫੀ ਪਾ ਲੈਂਦਾ । ਅੱਜ ਨੀ ਰਿਹਾ ਜਾ ਰਿਹਾ । ਤੇ ਉਪਰੋ ਤੂੰ ਅੱਜ ਬਲੈਕ ਪਾ ਕੇ ਤਾਂ ਕੇਹਰ ਹੀ ਢਾਹ ਰਹੀ ਹੈ ।
ਸੁਮਨ : ਸਬਰ ਕਰੋ ਯਾਰ । ਅੱਜ ਸ਼ਾਮ ਤਕ ਤੁਹਾਡੇ ਕੋਲ ਹੀ ਆ । ਪਹਿਲਾ ਚਲੋ ਕੁਝ ਗੱਲਾ ਬਾਤਾ ਤਾਂ ਕਰ ਲਈਏ।
ਰਣਜੀਤ : ਗੱਲਾ ਨੂੰ ਤਾਂ ਸਾਰਾ ਦਿਨ ਪਿਆ ਆ। ਪਹਿਲਾ ਕੁਝ ਹੋ ਨਾ ਜਾਏ ।
ਸੁਮਨ : ਅੱਛਾ … ਪਲੀਸ ਇਸ ਤਰਾ ਨਹੀਂ । ਅੱਜ ਵੇਲਨਟਾਈਨ ਡੇਅ ਆ। ਕੁਝ ਯਦ ਗਾਰ ਬਣਾਉਣਾ ਆ ਪਲੀਸ ।
ਰਣਜੀਤ : ਚਲ ਠੀਕ ਆ ਦਾ ਕੀ ਆ ?
ਸੁਮਨ : ( ਆਪਣਾ ਬੈਗ ਖੋਲ ਕੇ ) ਆਪਣੇ ਪਾਪਾ ਦੀ ਪੱਗ ਨੂੰ ਪਿੱਛੇ ਕਰਦੀ ਹੋਈ । ਆ ਗੁਲਾਬ ਦਾ ਫੁੱਲ ਲੈਕੇ ਆਈ ਆ ਮੈ ਤੁਹਾਡੇ ਵਾਸਤੇ । ਨਾਲ ਇੱਕ ਗਿਫ਼ਟ ਵੀ ਆ ।
ਜਦੋਂ ਉਸਦੀ ਦੋਬਾਰਾ ਨਜ਼ਰ ਪੱਗ ਤੇ ਪੈਂਦੀ ਆ ਤੇ ਓਹ ਰੁਕ ਜਾਂਦੀ ਆ ਤੇ ਪੱਗ ਨੂੰ ਬੈਗ ਵਿੱਚੋ ਬਾਹਰ ਕੱਢਦੀ ਆ। ਰਣਜੀਤ ਗਿਫ਼ਟ ਖੋਲਣ ਵਿੱਚ ਵਿਚ ਲੱਗ ਗਿਆ ਸੀ ।
ਸੁਮਨ ਦੇ ਕੰਨਾਂ ਵਿੱਚ ਆਪਣੇ ਪਾਪਾ ਦੀਆ ਓਹ ਗੱਲਾ ਗੂੰਜ ਰਹੀਆਂ ਸੀ। ਓਹ ਸੋਚਣ ਲੱਗ ਜਾਂਦੀ ਆ । ਮੇਰੇ ਪਾਪਾ ਕਦੀ ਵੀ ਚਿੱਟੀ ਪੱਗ ਨਹੀਂ ਬੰਨ੍ਹਦੇ ਪਰ ਅੱਜ ਆ ਚਿੱਟੀ ਪੱਗ ਮੈਨੂੰ ਕਿਉ ਦਿੱਤੀ । ਪਾਪਾ ਕਹਿੰਦੇ ਸੀ ਕੇ ਕਲਾਸ ਲੱਗਣ ਲੱਗੇ ਸਮੇਂ ਆ ਪੱਗ ਦੀ ਚੁੰਨੀ ਬਣਾ ਲਵੀ। ਸੁਮਨ ਉੱਠ ਕੇ ਸ਼ੀਸ਼ੇ ਸਾਹਮਣੇ ਗਈ ਤੇ ਪੱਗ ਦੀ ਚੁੰਨੀ ਬਣਾ ਕੇ ਸਿਰ ਤੇ ਰੱਖ ਲਈ । ਸੁਮਨ ਨੂੰ ਅਹਿਸਾਸ ਹੋ ਗਿਆ ਕੇ ਉਸਦੇ ਪਾਪਾ ਨੇ ਇਹ ਸਭ ਕਿਉ ਕਿਹਾ ਸੀ , ਮੈ ਅੱਜ ਜੌ ਕਰਨ ਆਈ ਆ ਇਸਦਾ ਮਤਲਵ ਮੇਰੇ ਪਾਪਾ ਨੇ ਸੁਣ ਲਿਆ ਸੀ ਸਭ । ਮਤਲਵ ਅੱਜ ਮੈ ਅਪਣੇ ਪਾਪਾ ਦੀ ਪੱਗ ਨੂੰ ਦਾਗ ਲਗਾਉਣ ਲੱਗੀ ਆ । ਇੰਨੇ ਨੂੰ ਪਿੱਛੇ ਤੋ ਰਣਜੀਤ ਸੁਮਨ ਨੂੰ ਜੱਫੀ ਪਾ ਲੈਂਦਾ...
...
ਹੈ । ਯਾਰ ਗਿਫ਼ਟ ਬਹੁਤ ਪਿਆਰਾ ਹੈ । ਰਣਜੀਤ ਦਾ ਹੱਥ ਸੁਮਨ ਦੀ ਛਾਤੀ ਵਲ ਨੂੰ ਵਧਦਾ ਹੈ ਤਾਂ ਸੁਮਨ ਹੱਥ ਫੜ ਕੇ ਰੋਕ ਦਿੰਦੀ ਆ । ਨਹੀਂ … ਪਲੀਸ । ਰਣਜੀਤ ਜਦੋਂ ਦੇਖਦਾ ਹੈ ਤਾਂ ਸੁਮਨ ਦੀਆ ਅੱਖਾਂ ਵਿੱਚ ਹੰਜੂ ਹੁੰਦੇ ਆ । ਸੁਮਨ ਕੀ ਹੋਇਆ ਤੈਨੂੰ ..ਰੋ ਕਿਉ ਰਹੀ ਆ ? ਸੁਮਨ ਨੇ ਕੋਈ ਜਵਾਬ ਨਾ ਦਿੱਤਾ । ਉਸਨੇ ਪੱਗ ਨੂੰ ਆਪਣੇ ਬੈਗ ਵਿੱਚ ਰੱਖਿਆ ਤੇ ਹੰਝੂ ਪੂੰਝ ਕੇ ਦਰਵਾਜ਼ਾ ਖੋਲ੍ਹ ਓਥੋਂ ਚਲੇ ਗਈ । ਰਣਜੀਤ ਨੇ ਬਹੁਤ ਅਵਾਜ਼ਾ ਮਾਰੀਆ ਉਸਨੂੰ ਪਰ ਸੁਮਨ ਰੁਕੀ ਨਾ ।
ਇਸ ਤਰਾਂ ਦੀਆਂ ਰੋਜ਼ਾਨਾ ਕਹਾਣੀਆਂ ਪੜ੍ਹਨ ਜਾਂ ਆਪਣੀ ਕਹਾਣੀ ਸਾਂਝੀ ਕਰਨ ਲਈ ਜਰੂਰ ਇੰਸਟਾਲ ਕਰੋ ਸਾਡੀ “ਕਲਮ” ਐਪ
ਕਲਿੱਕ ਕਰੋ ਇੰਸਟਾਲ ਕਰਨ ਲਈ : ਐਂਡਰਾਇਡ ਲਈ ਇਥੇ ਕਲਿੱਕ ਕਰੋ, ਆਈਫੋਨ ਲਈ ਇਥੇ ਕਲਿੱਕ ਕਰੋ
ਘਰ ਪਹੁੰਚੀ ਤਾਂ ਦੇਖਿਆ ਸੁਰਿੰਦਰ ਸਿੰਘ ਅਜੇ ਵੀ ਉਸੀ ਜਗ੍ਹਾ ਬੈਠਾ ਸੀ । ਸੁਮਨ ਨੇ ਜਾ ਕੇ ਘੁੱਟ ਕੇ ਜੱਫੀ ਪਾ ਲਈ ।
ਸੁਮਨ : ਪਾਪਾ ਮੈਨੂੰ ਮਾਫ਼ ਕਰਦੋ ।
ਸੁਰਿੰਦਰ : ( ਲੰਬਾ ਸਾਹ ਲੈਂਦੇ ਹੋਏ ) ਸੁਮਨ ਤੂੰ ਮੁੜ ਵੀ ਆਈ ।
ਸੁਮਨ : ਪਾਪਾ ਮੈ ਸੱਚੀ ਮੁੜ ਆਈ ਆ । ਪਲੀਸ ਮੈਨੂੰ ਮਾਫ਼ ਕਰਦੋ । ਮੈ ਸਮਝ ਚੁੱਕੀ ਆ ਸਭ ਕੁਝ । ਅੱਜ ਮੇਰੇ ਤੋ ਬਹੁਤ ਵੱਡੀ ਗਲਤੀ ਹੋ ਜਾਣੀ ਸੀ । ਮੈ ਸਭ ਸਮਝ ਚੁੱਕੀ ਆ ਕੇ ਕਿਉ ਤੁਸੀ ਮੈਨੂੰ ਆਪਣੀ ਚਿੱਟੀ ਪੱਗ ਦਿੱਤੀ ਸੀ । ਪਾਪਾ ਮੈ ਭਟਕ ਗਈ ਸੀ । ਮੈਨੂੰ ਲੱਗਾ ਕੇ ਮੈ ਸਹੀ ਆ। ਪਰ ਨਹੀਂ ਮੈ ਬਹੁਤ ਵੱਡੀ ਗਲਤ ਸੀ । ( ਆਪਣੇ ਬੈਗ ਚੋ ਪੱਗ ਕੱਢ ਕੇ ਉਸਨੇ ਆਪ ਆਪਣੇ ਪਾਪਾ ਦੇ ਸਿਰ ਤੇ ਰੱਖੀ) ਪਾਪਾ ਮੈ ਹੁਣ ਕਦੀ ਇੱਦਾ ਦੀ ਗਲਤੀ ਨਹੀਂ ਕਰਾਗੀ । ਪਲੀਸ ਮੈਨੂੰ ਇੱਕ ਵਾਰ ਮਾਫ ਕਰਦੋ।
ਸੁਰਿੰਦਰ : ਸੁਮਨ ਬੇਟੇ ਮੈ ਤੈਨੂੰ ਕੱਲ ਵੀ ਰੋਕ ਸਕਦਾ ਸੀ ਪਰ ਸ਼ਾਇਦ ਉਸ ਸਮੇਂ ਤੈਨੂੰ ਆ ਅਹਿਸਾਸ ਨਾ ਹੁੰਦਾ । ਸ਼ਾਇਦ ਤੂੰ ਕੱਲ ਰੁਕ ਜਾਂਦੀ ਮੇਰੇ ਕਹਿਣ ਤੇ ਪਰ ਤੂੰ ਦੋਬਾਰਾ ਮੌਕਾ ਲੱਭਣਾ ਸੀ ਕਿਉਕਿ ਤੈਨੂੰ ਤੇਰੀ ਗਲਤੀ ਦਾ ਅਹਿਸਾਸ ਨਹੀਂ ਸੀ ਹੋਣਾ ।
ਸੁਮਨ : ਪਾਪਾ ਮੈ ਅੱਜ ਤੁਹਾਡੀ ਪੱਗ ਨੂੰ ਦਾਗ ਨਹੀਂ ਲਗਾਇਆ। ਬਸ ਤੁਸੀ ਮੈਨੂੰ ਮਾਫ਼ ਕਰਦੋ । ਮੈ ਅਜਿਹੀ ਗਲਤੀ ਦੋਬਾਰਾ ਨਹੀਂ ਕਰੂਗੀ ।
ਸੁਰਿੰਦਰ : ( ਸੁਮਨ ਨੂੰ ਆਪਣੇ ਕਲਾਵੇ ਵਿੱਚ ਕੇ ਦੇ ਹੋਏ ) ਬੇਟੇ ਮੈਨੂੰ ਯਕੀਨ ਸੀ ਕੇ ਤੂੰ ਸਮਝ ਜਾਏਗੀ ।
ਸੁਰਿੰਦਰ : ਇੱਕ ਗੱਲ ਦਸਾਂ… ਪੁੱਤ ਤੂੰ ਦੇਖਿਆ ਹੋਣਾ ਆਮ ਕਰ ਕੇ ਦੁਕਾਨਦਾਰ ਲੋਹਾ ਰਾਤ ਨੂੰ ਵੀ ਬਾਹਰ ਰਹਿਣ ਦਿੰਦੇ ਆ । ਪਰ ਸੁਨਿਆਰਾ ਕਦੀ ਵੀ ਆਪਣਾ ਸੋਨਾ ਬਾਹਰ ਨਹੀਂ ਛੱਡਦਾ ਤੇ ਅੰਦਰ ਜਿੰਦਰਾ ਲਗਾ ਕੇ ਰੱਖਦਾ ਆ । ਪੁੱਤ ਧੀਆ ਓਹ ਸੋਨਾ ਹੁੰਦੀਆਂ ਆ । ਤੇ ਬਾਪ ਸੁਨਿਆਰੇ । ਧੀ ਨਾਲ ਹੀ ਪੀਓ ਦੀ ਸ਼ਾਨ ਹੁੰਦੀ ਆ । ਅਗਰ ਧੀ ਆਪਣੇ ਪਿਉ ਦੀ ਇੱਜ਼ਤ ਰੋਲ ਦਿੰਦੀਆਂ ਆ ਤਾਂ ਲੋਕ ਕਹਿੰਦੇ ਆ ਓਹ ਦੇਖ ਫਲਾਣੇ ਦੀ ਕੁੜੀ ਖੇ ਖਾ ਕੇ ਆਈ ਆ । ਪਰ ਮੁੰਡਿਆ ਦਾ ਕੋਈ ਨਹੀਂ ਕੇਹਂਦਾ ਕਿਉਕਿ ਇੱਜ਼ਤ ਕੁੜੀਆ ਨਾਲ ਬਰਕਰਾਰ ਹੁੰਦੀ ਆ । ਤਾਂ ਹੀ ਸਾਡੇ ਸਿਆਣੇ ਕਹਿ ਕੇ ਗਏ ਆ ਕੇ ਧੀਆ ਪੀਓ ਦੀ ਪੱਗ ਹੁੰਦੀਆ ਆ। ਬੱਚੇ ਲੋਕ ਅੱਜ ਕਲ ਧੀਆ ਜੰਮਣ ਤੋ ਇਸੀ ਕਰ ਕੇ ਡਰਦੇ ਆ ਕਿਉਕਿ ਲੋਕਾ ਨੂੰ ਆਪਣੀ ਇੱਜ਼ਤ ਬਹੁਤ ਪਿਆਰੀ ਆ । ਚਲ ਇੱਕ ਕੰਮ ਕਰ ਉਸ ਮੁੰਡੇ ਨੂੰ ਫੋਨ ਕਰ ਤੇ ਉਸਨੂੰ ਪੁੱਛ ਕੇ ਓਹ ਤੇਰੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਹੈ । ਸੁਮਨ ਮੈ ਲਵ ਮੈਰਿਜ ਦੇ ਖਿਲਾਫ ਨਹੀਂ ਆ ਪਰ ਮੁੰਡਾ ਚੰਗੀ ਸੋਚ ਵਾਲਾ ਤੇ ਚੰਗੇ ਕੰਮ ਕਾਰ ਵਾਲਾ ਹੋਵੇ ।
ਸੁਮਨ : ਫੋਨ ਕਰਦੇ ਹੋਏ ।
ਰਣਜੀਤ : ਯਾਰ ਤੂੰ ਚਲੇ ਕਿਉ ਗਈ । ਰੂਮ ਦੇ ਪੈਸੇ ਵੀ ਖਰਾਬ ਗਏ ਮੇਰੇ ।
ਸੁਮਨ : ਤੁਸੀ ਮੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਓਹ ?
ਰਣਜੀਤ : ਹਾਂ ਯਾਰ ਬਿਲਕੁਲ ਕਰਵਾਉਣਾ ਚਾਹੁੰਦਾ ਆ।ਪਰ ਅੱਜ ਇਹ ਸਵਾਲ ਕਿਉ ?
ਸੁਮਨ : ਠੀਕ ਹੈ । ਆ ਲਓ ਮੇਰੇ ਪਾਪਾ ਨਾਲ ਗੱਲ ਕਰੋ ਤੇ ਮੇਰੇ ਪਾਪਾ ਸਾਡਾ ਵਿਆਹ ਕਰਵਾਉਣ ਗੇ ਓਹ ਤਿਆਰ ਆ ਸਾਡੇ ਰਿਸ਼ਤੇ ਨੂੰ ਲੈਕੇ ।
ਰਣਜੀਤ : ਪਾਪਾ ਨਾਲ ਗੱਲ ਨਹੀਂ ਨਹੀਂ ਮੈ ਨੀ ਕਰਨੀ ।
ਰਣਜੀਤ ਨੇ ਫੋਨ ਕੱਟ ਦਿੱਤਾ ।
ਸੁਰਿੰਦਰ : ਦੇਖ ਲਿਆ ਸੁਮਨ … ਬੇਟੇ ਇਹਨਾ ਦਾ ਪਿਆਰ ਇੱਕ ਰੂਮ ਤੱਕ ਹੁੰਦਾ । ਬੱਚੇ ਅਸਲ ਜ਼ਿੰਦਗੀ ਚ ਕੋਈ ਪਿਆਰ ਨਹੀ ਕਰਦਾ ।
ਸੁਮਨ : ਪਾਪਾ ਮੈ ਸਮਝ ਚੁੱਕੀ ਆ ।
ਸੁਰਿੰਦਰ ਸਿੰਘ ਮਾਫ ਕਰ ਦਿੰਦਾ ਆ ਸੁਮਨ ਨੂੰ ਤੇ ਸੁਮਨ ਨੂੰ ਵੀ ਅਹਿਸਾਸ ਰਹਿੰਦਾ ਆ ਕੇ ਓਹ ਗਲਤ ਸੀ ।
ਨੋਟ: ਮੈ ਮਾਫ਼ੀ ਚਾਹੁੰਦਾ ਆ ਅਗਰ ਮੇਰੀ ਇਸ ਕਹਾਣੀ ਨਾਲ ਕਿਸੇ ਨੂੰ ਕੋਈ ਠੇਸ ਪਹੁੰਚੇ । ਇਹ ਕਹਾਣੀ ਸਿਰਫ ਇੱਕ ਚੰਗੀ ਸੇਧ ਦੇਣ ਵਾਸਤੇ ਲਿਖੀ ਆ ਮੈ । ਇਹ ਕਹਾਣੀ ਕਾਲਪਨਿਕ ਹੈ। ਬਾਕੀ ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਇਹ ਵਿਚਾਰ ਜਰੂਰ ਦੇਣਾ ।
ਸਮਾਪਤ
ਧੰਨਵਾਦ ਜੀ ।
ਇਸ ਤਰਾਂ ਦੀਆਂ ਰੋਜ਼ਾਨਾ ਕਹਾਣੀਆਂ ਪੜ੍ਹਨ ਜਾਂ ਆਪਣੀ ਕਹਾਣੀ ਸਾਂਝੀ ਕਰਨ ਲਈ ਜਰੂਰ ਇੰਸਟਾਲ ਕਰੋ ਸਾਡੀ “ਕਲਮ” ਐਪ
ਕਲਿੱਕ ਕਰੋ ਇੰਸਟਾਲ ਕਰਨ ਲਈ : ਐਂਡਰਾਇਡ ਲਈ ਇਥੇ ਕਲਿੱਕ ਕਰੋ, ਆਈਫੋਨ ਲਈ ਇਥੇ ਕਲਿੱਕ ਕਰੋ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਅਸੀਂ ਬੀ.ਐਡ.ਕਰਦੇ ਸੀ ਮੋਗੇ ਡੀ.ਐਮ ਕਾਲਜ ਵਿੱਚ… ਉਹਨੀਂ ਦਿਨੀ ਲੈਂਡ ਲਾਇਨ ਫ਼ੋਨ ਹੀ ਹੁੰਦੇ ਸੀ। ਆਹ ਮੋਬਾਇਲ ਆਲੀ ਬਿਪਤਾ ਨਹੀਂ ਆਈ ਸੀ । ਸਾਡਾ ਜਮਾਤੀ ਸੀ ਗਿੱਲ ..,ਬੜਾ ਹੀਰਾ ਬੰਦਾ ….ਯਾਰਾਂ ਦਾ ਯਾਰ ।ਸਾਡੇ ਸਾਰਿਆਂ ਵਿੱਚ ਵਾਹਵਾ ਹਰਮਨ ਪਿਆਰਾ ਸੀ ..,ਹਾਜ਼ਰ ਜਬਾਬ ਵੀ ਸਿਰੇ ਦਾ । ਸਾਡੀ ਇੱਕ ਜਮਾਤਣ ਸੇਖੋਂ Continue Reading »
ਚੁੱਲੇ ਲਾਗੇ ਬੈਠੇ ਗੱਲਾਂ ਚੱਲ ਪਈਆਂ ਬਾਪੂ ਥੋੜਾ ਉਦਾਸ ਸੀ ਪਰ ਮੈਂ ਕਾਰਨ ਪੁੱਛ ਲਿਆ ਤਾਂ ਦੱਸਿਆ “ਅਲੀ ਪੁੱਤ ਮੇਰਾ ਤੇ ਜੱਸੇ (ਬਾਪੂ ਦਾ ਦੋਸਤ ਅਮਰੀਕਾ ਤੋਂ) ਦਾ 35 ਸਾਲਾਂ ਤੋਂ ਇੱਟ ਕੁੱਤੇ ਦਾ ਵੈਰ ਸੀ ਮੈਂ ਜੱਸੇ ਨੂੰ 30 ਸਾਲਾਂ ਤੋਂ ਨਹੀ ਬੁਲਾਇਆ ਸੀ, ਸਾਡੇ ਆਪਸੀ ਸੁਭਾਅ ਵੱਖੋ ਵੱਖਰੇ Continue Reading »
ਚੰਡੀਗੜ ਜੰਮੀ ਪਲੀ ਦਾ ਮਾਝੇ ਦੇ ਨਿੱਕੇ ਜਿਹੇ ਸ਼ਹਿਰ ਵਿਚ ਰਿਸ਼ਤਾ ਹੋ ਗਿਆ ਤਾਂ ਬੜਾ ਮਜਾਕ ਉਡਿਆ..ਨਾਲਦੀਆਂ ਆਖਣ ਲੱਗੀਆਂ ਲੋਕ ਬਾਹਰਲੇ ਮੁਲਖ ਜਾਂਦੇ ਨੇ ਪਰ ਤੂੰ ਤਾਂ ਸਿਧੀ ਬਿਨਾ ਤਲੇ ਵਾਲੇ ਅੰਨ੍ਹੇ ਖੂਹ ਵਿਚ ਹੀ ਜਾ ਡਿੱਗੀ ਏਂ..! ਰਿਸ਼ਤੇਦਾਰ ਆਖਣ ਲੱਗੇ ਸਰਦਾਰ ਜੀ ਚੁਬਾਰੇ ਦੀ ਇੱਟ ਮੋਰੀ ਨੂੰ ਕਿਓਂ ਲਾਉਣ Continue Reading »
ਮੈਂ ਟਰੱਕ ਤੇ ਰਾਤ ਦਾ ਕੰਮ ਕਰਦਾ ਸੀ।ਸ਼ਹਿਰੋਂ ਦੂਰ ਕਿਤੇ ਮਾਲ ਚੱਕਣ ਭੇਜਤਾ।ਜਦੋਂ ਪਹੁੰਚਿਆ ਤਾਂ ਜੰਗਲੀ ਜਿਹੇ ਸੁੰਨਸਾਨ ਥਾਂ ਤੇ ਬਹੁਤ ਵੱਡੀ ਫੈਕਟਰੀ ਸੀ।ਚਿਮਨੀਆਂ ਦੀ ਡਾਰ ਧੂੰਆ ਮਾਰੇ।ਜਦੋਂ ਲੱਭਦਾ ਲਭਾਉਂਦਾ ਅੰਦਰ ਟਰੱਕ ਵਾੜਿਆ ਤਾਂ ਬਾਹਲੀ ਮੱਧਮ ਜਿਹੀ ਪੁਰਾਣੇ ਜਿਹੇ ਬਲਬਾਂ ਦੀ ਰੌਸ਼ਨੀ ਚ ਚੋਰ ਮੋਰੀਆਂ ਵਰਗੀ ਇਮਾਰਤ ਚ ਪਤਾ ਹੀ Continue Reading »
ਘਰੇ ਅਜੀਬ ਜਿਹਾ ਮਾਹੌਲ ਸੀ.. ਆਥਣ ਵੇਲੇ ਥੱਕਿਆ ਟੁੱਟਿਆ ਘਰੇ ਅੱਪੜਿਆ ਕਰਦਾ ਤਾਂ ਨਿਆਣੇ ਫੋਨ ਤੇ ਰੁਝੇ ਹੋਏ ਹੁੰਦੇ..! ਅੰਦਰੋਂ ਹੂਕ ਜਿਹੀ ਨਿੱਕਲਦੀ.. ਕੋਈ ਪਾਣੀ ਦਾ ਗਿਲਾਸ..ਹਾਲ ਚਾਲ ਪੁੱਛੇ..ਪਰ ਅਗਲੇ ਧੌਣ ਚੁੱਕ ਅੱਖਾਂ ਤੱਕ ਮਿਲਾਉਣਾ ਵੀ ਇਹਸਾਨ ਜਿਹਾ ਸਮਝਦੇ..! ਨਾਲਦੀ ਨਾਲ ਦਿਲ ਫਰੋਲਦਾ ਤਾਂ ਉਹ ਨਵੇਂ ਯੁੱਗ ਦਾ ਡਰਾਵਾ ਦੇ Continue Reading »
ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਲੰਮਾ ਜਿਹਾ ਮੁੰਡਾ.. ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਤੇ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ.. ਕੁੜੀਆਂ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰ ਬਾਡਰ ਲਾਗੇ ਇੱਕ ਪਿੰਡ ਤੋਂ ਪੂਰਾਣੇ ਜਿਹੇ ਸਾਈਕਲ ਤੇ ਬਟਾਲੇ ਪੜਨ ਆਇਆ ਕਰਦਾ ਸੀ..! ਅੱਖੀਆਂ ਕਈ ਵਾਰ ਮਿਲ਼ੀਆਂ ਪਰ ਗੱਲ ਫਾਈਨਲ Continue Reading »
ਬੁਟੀਕ ਦੇ ਕੰਮ ਵਾਸਤੇ ਵੱਡੇ ਬਜਾਰ ਜਾਣਾ ਹੁੰਦਾ ਤਾਂ ਉਹ ਅੰਕਲ ਜੀ ਨੁੱਕਰ ਵਾਲੇ ਸ਼ੋ ਰੂਮ ਦੇ ਬਾਹਰ ਬੈਠੇ ਕਪੜੇ ਦੇ ਰੰਗਦਾਰ ਝੋਲੇ ਵੇਚ ਰਹੇ ਹੁੰਦੇ! ਇਕ ਦਿਨ ਜੀ ਜਿਹਾ ਕੀਤਾ..ਓਹਨਾ ਦੇ ਕੋਲ ਜਾ ਬ੍ਰੇਕ ਮਾਰ ਲਈ.. ਕਿੰਨੀਆਂ ਗੱਲਾਂ ਕੀਤੀਆਂ..ਕਿੰਨੇ ਸਵਾਲ ਪੁੱਛੇ..ਓਹਨਾ ਹੱਸਦੇ ਹੋਏ ਜਵਾਬ ਦਿੱਤਾ..ਘੜੀ ਕੂ ਮਗਰੋਂ ਬੋਝੇ ਚੋਂ Continue Reading »
——— ਟੁੱਕੜਬੋਚ ———— ਇੱਕ ਕਿਸਾਨ ਨੇ ਆਪਣੀ ਤੇ ਖੇਤਾਂ ਦੀ ਰਾਖੀ ਲਈ ਕੁੱਤੇ ਰੱਖੇ ਹੋਏ ਸਨ। ਉਹ ਕੁੱਤਿਆਂ ਨੂੰ ਵੇਲੇ ਸਿਰ ਖ਼ੁਰਾਕ,ਪਾਣੀ ਆਦਿ ਦਿੰਦਾ ਸੀ ਤੇ ਉਹਨਾਂ ਨੂੰ ਬੜਾ ਪਿਆਰ ਕਰਦਾ ਸੀ। ਕਿਸਾਨ ਨੂੰ ਪੂਰੀ ਉਮੀਦ ਸੀ ਕਿ ਇਹ ਮੁਸੀਬਤ ਵੇਲੇ ਉਸਦੀ ਤੇ ਖੇਤਾਂ ਦੀ ਜ਼ਰੂਰ ਰੱਖਿਆ ਕਰਨਗੇ। ਉਸ ਕਿਸਾਨ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)