(ਕਹਾਣੀ ਬਿਲਕੁਲ ਕਾਲਪਨਿਕ ਹੈ , ਅਸਲ ‘ਚ ਵਾਪਰੀ ਕਿਸੇ ਘਟਨਾ ਨਾਲ ਇਹਦਾ ਕੋਈ ਸਬੰਧ ਨਹੀਂ)
ਖੇਤੋਂ ਕੱਖ਼ ਲੈ ਕੇ ਆ ਕੇ ਉਹਨੇ ਰੇਹੜੀ ਖੜ੍ਹਾਈ ਹੀ ਸੀ ਕਿ ‘ਵਾਜ ਵੱਜ ਗਈ , “ਪੁੱਤ ਤੇਰੀ ਭੂਆ ਆਈ ਆ , ਇਹਨੂੰ ਇੱਥੇ ਬੰਨ੍ਹਦੇ ਨਿੰਮ ਥੱਲ੍ਹੇ , ਮੈਂ ਆਕੇ ਨਿਰ੍ਹਾ ਰਲਾ ਦਿੰਣਾ “
ਜਸਮੀਤ ਮੂੰਹ ਹੱਥ ਧੋ ਕੇ ਅੰਦਰ ਭੂਆ ਨੂੰ ਮੱਥਾ ਟੇਕ ਕੇ ਮੰਜੇ ਦੀ ਦੌਣ ਤੇ ਬਹਿ ਗਿਆ , ਤੇ ਜਸਮੀਤ ਦੀ ਬੇਬੇ ਉਦੋਂ ਨੂੰ ਚਾਹ ਧਰ ਲਿਆਈ ਤੇ ਆਂਹਦੀ ,”ਤੇਰੀ ਭੂਆ ਰਿਸ਼ਤੇ ਦੀ ਗੱਲ ਲੈ ਕੇ ਆਈ ਐ , ਸੱਤ ਬੈਂਡ ਆ ਕੁੜੀ ਦੇ “
ਜਸਮੀਤ ਬਾਰਵੀਂ ਤੋਂ ਬਾਅਦ ਪੜ੍ਹਨੋਂ ਹਟ ਗਿਆ ਸੀ , ਚਾਰ ਕਿੱਲੇ ਜ਼ਮੀਨ ਸੀ ਤੇ ਬਾਕੀ ਠੇਕੇ ਤੇ ਵਾਹੁੰਦੇ ਸੀ , ਬਾਪੂ ਉਹਦਾ ਦਿਲ ਦਾ ਮਰੀਜ਼ ਸੀ ਤਾਂ ਫਿਰ ਖੇਤੀ ‘ਚ ਹੱਥ ਵਟਾਉਣ ਆਸਤੇ ਗਾਂਹ ਨੀ ਲੱਗਿਆ ਸੀ । ਜੱਟਾਂ ਦੇ ਮੁੰਡੇ ਪੜ੍ਹਾਈ ‘ਚ ਤਾਂ ਸਾਰੇ ਹੀ ਇੱਕੋ ਜਿਹੇ ਹੁੰਦੇ ਆ ਪਰ ਉਂਝ ਸਾਉ ਸੀ , ਨਾ ਹੀ ਬਾਹਲੀ ਕੋਈ ਮੰਡੀਰ ਨਾਲ ਬਹਿਣੀ ਉੱਠਣੀ ਸੀ ।
ਕੁੜੀ ਸੋਹਣੀ ਸੀ , ਤੇ ਘਰਦੇ ਮੁੰਡੇ ਨੂੰ ਬਾਹਰ ਭੇਜਣ ਨੂੰ ਫਿਰਦੇ ਸੀ ਕਿ ਇੱਥੇ ਕੀ ਪਤਾ ਕਿਹੜੇ ਵੇਲੇ ਕਿਸੇ ਦੀ ਨਜ਼ਰ ਲੱਗ ਜਾਏ ਤੇ ਨਸ਼ਿਆਂ ਦਾ ਕੋਹੜ ਚੰਬੇੜ ਲਵੇ ।
ਪੱਚੀ ਲੱਖ ਮੁੰਡੇ ਆਲਿਆਂ ਨੇ ਲਾਉਣਾ ਸੀ , ਜਿਮੇਂ ਕਿਮੇਂ ਜਮੀਨ ਗਹਿਣੇ ਰੱਖ ਤੇ ਤੇ ਆਸੇ ਪਾਸਿਉੰ ਫੜ੍ਹ ਕੇ ਪੈਸੇ ਪੂਰੇ ਕਰ ਕੁੜੀ ਦੀ ਫਾਇਲ ਅਪਲਾਈ ਕਰ ਦਿੱਤੀ ਤੇ ਵੀਜ਼ਾ ਆਉਣ ਤੋਂ ਪੰਜ ਛੇ ਦਿਨ ਬਾਅਦ ਦੋਹਾਂ ਦੀ ਮੰਗਣੀ ਕਰ ਦਿੱਤੀ ।
ਕੁੜੀ ਭਾਵੇਂ ਵਿਆਹ ਤੋੰ ਬਾਹਲੀ ਖੁ਼ਸ਼ ਨੀ ਸੀ , ਸ਼ਾਇਦ ਉਹਦੇ ਦਿਲ ਦਾ ਸਾਥੀ ਕੋਈ ਹੋਰ ਸੀ ਪਰ ਕਨੈਡਾ ਜਾਣ ਦੇ ਖੁਆਬਾਂ ਤੇ ਘਰਦਿਆਂ ਦੀ ਮਜ਼ਬੂਰੀ ਅੱਗੇ ਉਹਨੂੰ ਇਹ ਸਮਝੌਤਾ ਕਰਨਾ ਪਿਆ ..
ਚਲੋ ਜੀ , ਅੱਜ ਸਾਰੇ ਟੱਬਰ ਨੇ ਸੁਖ ਦਾ ਸਾਹ ਲਿਆ ਕਿਉੰਕਿ ਬਹੂ ਨੂੰ ਦਿੱਲੀ ਚੜਾ ਆਏ ਸੀ ਤੇ ਕੋਈ ਰੁਕਾਵਟ ਨਹੀਂ ਪਈ …
ਪਰ ਕਹਿੰਦੇ ਹੁੰਦੇ ਆ ਜਦ ਕਿਸਮਤ ਮਾੜੀ ਹੋਵੇ ਬੰਦੇ ਦੀਆਂ ਸਿੱਧੀਆਂ ਵੀ ਪੁੱਠੀਆਂ ਪੈ ਜਾਂਦੀਆਂ ਨੇ ..
ਛੇ ਕੁ ਮਹੀਨੇ ਤਾ ਕੁੜੀ ਨੇ ਵਧੀਆ ਗੱਲ ਬਾਤ ਕੀਤੀ ਪਰ ਜਸਮੀਤ ਦੇ ਵੀਜ਼ੇ ਤੇ ਟਾਲਮਟੋਲ ਕਰਦੀ ਰਹਿੰਦੀ
ਤੇ ਇੱਕ ਦਿਨ ਉਹਦਾ ਫੋਨ ਨੰਬਰ ਬੰਦ ਹੋ ਗਿਆ , ਜਦੋਂ ਦੋ ਮਹੀਨੇ ਉਹਦਾ ਫੋਨ ਨਾ ਮਿਲਿਆ ਤਾਂ ਜਸਮੀਤ ਦੇ ਸਹੁਰਿਆਂ ਨੇ ਉਹਨੂੰ ਦੱਸ ਦਿੱਤਾ ਕਿ ਕੁੜੀ ਕਹਿੰਦੀ, “ਮੈਂ ਨਹੀਂ ਸੱਦ ਸਕਦੀ ਮੈਂ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਹੈ “..
ਜਦੋਂ ਘਰੇ ਸਾਰਿਆਂ ਕੋਲ ਗੱਲ ਪਹੁੰਚੀ ਤਾਂ , ਜਸਮੀਤ ਦੇ ਬਾਪੂ ਤੋਂ ਇਹ ਗੱਲ ਜ਼ਰੀ ਨਾ ਗਈ ਤੇ ਕੁੱਝ ਦਿਨਾਂ ਬਾਅਦ ਅਟੈਕ ਆ ਕੰਧੋਲੀ ਕੋਲ ਡਿੱਗ ਪਿਆ , ਬਥੇਰੀ ਭੱਜ ਦੌੜ ਚ ਹਸਪਤਾਲ ਲੈਕੇ ਗਏ ਪਰ ਡਾਕਟਰ ਬਚਾ ਨਾ ਸਕੇ । “ਪੈਸੇ ਦਾ ਲੈਣ ਦੇਣ ਜਦੋਂ ਸਿਰ ਤੇ ਹੋਵੇ ਤਾਂ ਜਿਹਨੇ ਲਾਹੁਣੇ ਹੋਣ ਉਹੀ ਜਾਣਦਾ ਚੰਗਾ ਭਲਾ ਬੰਦਾ ਵੀ ਅੰਦਰੋਂ ਅੰਦਰੀਂ ਖੁ਼ਰ ਜਾਂਦੈ , ਇਹ ਤਾਂ ਵੀਚਾਰਾ ਫੇਰ ਦਿਲ ਦਾ ਮਰੀ਼ਜ਼ ਸੀ “ ਸਸਕਾਰ ਤੇ ਲੋਕ ਗੱਲਾਂ ਕਰ ਰਹੇ ਸੀ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ