ਚੋਰ ਬਜਾਰ ਤੋਂ ਡਰਨ ਦੀ ਲੋੜ ਨਹੀਂ|
ਸਭ ਤੋਂ ਪਹਿਲਾਂ ਮੈਂ ਕੁਝ ਸੱਜਣਾ ਦਾ ਸ਼ੱਕ ਦੂਰ ਕਰ ਦੇਵਾਂ ਜਿਹੜੇ ਸੋਚਦੇ ਹਨ ਕਿ ਪਤਾ ਨਹੀਂ ਚੋਰ ਬਜਾਰ ਕਿੰਨਾ ਕੁ ਡਰਾਉਣਾ ਹੁੰਦਾ ਹੈ। ਪਿਆਰੇ ਪਾਠਕੋ, ਹਰ ਸ਼ਹਿਰ ਦਾ ਚੋਰ ਬਜ਼ਾਰ ਆਮ ਬਾਜ਼ਾਰਾਂ ਵਰਗਾ ਹੀ ਹੁੰਦਾ ਹੈ, ਡਰਨ ਦੀ ਲੋੜ ਨਹੀਂ । ਕਲ੍ਹ ਕਾਰ ਦੇ ਗਾਇਬ ਹੋਣ ਦੀ ਗੱਲ ਲਿਖੀ ਸੀ, ਉਹ ਵੀ ਸੱਚ ਹੈ, ਪਰ ਆਮ ਇਸ ਤਰਾਂ ਨਹੀਂ ਹੁੰਦਾ।
ਅਸਲ ਵਿਚ ਇਹ ਕਬਾੜੀ ਬਜ਼ਾਰ ਹੁੰਦਾ ਹੈ ਜੋ ਆਮ ਕਰਕੇ ਮੁਸਲਿਮ ਕਮਿਉਨਿਟੀ ਦੇ ਕੰਟਰੋਲ ਚ ਹੁੰਦਾ ਹੈ, ਜਿਥੇ ਹਰ ਇਕ ਚੀਜ ਸਸਤੇ ਭਾਅ ਮਿਲ ਜਾਂਦੀ ਹੈ। ਲੋਕ ਇਮਾਨਦਾਰ ਅਤੇ ਸ਼ਰਾਫਤ ਨਾਲ ਪੇਸ਼ ਆਉਂਦੇ ਹਨ। ਤੂ ਤੂ ਮੈਂ ਮੈਂ ਵੀ ਹੋ ਜਾਂਦੀ ਹੈ ਪਰ ਮਜਾਲ ਹੈ ਕੋਈ ਤੁਹਾਨੂੰ ਆਮ ਨਾਲੋਂ ਜਾਦਾ ਰੁਹਬ ਦਿਖਾਵੇ, ਜਾਂ ਧਮਕੀ ਦੇਵੇ। ਵੱਡੇ ਤੋਂ ਵੱਡੇ ਚੋਰ (ਵਪਾਰੀ) ਉਥੇ ਮਿਲਣਗੇ। ਜਿੱਡਾ ਵੱਡਾ ਚੋਰ ਓਨਾ ਜਾਦਾ ਸ਼ਰੀਫ ਤੇ ਬੀਬਾ। ਫਰਜ ਕਰੋ ਤੁਸੀਂ 10 ਦਿਨ ਪਹਿਲਾਂ ਕਿਸੇ ਦੁਕਾਨ ਤੋਂ ਕੁਝ ਖਰੀਦਿਆ ਸੀ ਤਾ ਆਪਣਾ ਝੋਲਾ ਓਥੇ ਭੁੱਲ ਆਏ ਸੀ। ਅੱਜ ਜਾ ਕੇ ਪੁੱਛੋ ਕਿ ਮੇਰਾ ਝੋਲਾ ਭੁੱਲ ਗਿਆ ਸੀ। ਤੁਹਾਡਾ ਝੋਲਾ ਓਥੇ ਹੀ ਪਿਆ ਹੋਵੇਗਾ, ਉਹ ਦੁਕਾਨਦਾਰ ਪਾਸੋਂ ਲੈ ਲਵੋ। ਦਰ ਅਸਲ ਉਹ ਤੁਹਾਨੂੰ ਉਡੀਕ ਹੀ ਰਿਹਾ ਹੁੰਦਾ ਹੈ। ਮਜਾਲ ਹੈ ਤੁਹਾਡੇ ਝੋਲੇ ਵਿਚਲੇ ਕੀਮਤੀ ਸਮਾਨ ਨੂੰ ਕਿਸੇ ਨੇ ਹੱਥ ਵੀ ਲਾਇਆ ਹੋਵੇ। ਇਹੀ ਤਾਂ ਖਾਸੀਅਤ ਹੈ ਚੋਰ ਬਜ਼ਾਰ ਦੀ।
ਬਜ਼ਾਰ ਆਮ ਹੈ। ਸਮਾਨ ਵਿਕ ਰਿਹਾ ਹੈ ਛੋਲੇ ਪੂਰੀ ਚਾਹ ਦੀਆਂ ਦੁਕਾਨਾ ਸਰਗਰਮ ਹਨ। ਨਵੀਂ ਟਿਊਬ ਲਾਈਟ ਪੂਰਾ ਸੈੱਟ 30/- ਰੁ:। ਜਰਮਨ ਮਸ਼ੀਨ ਦਾ ਪੁਰਜਾ ਚਾਹੀਦਾ ਉਹ ਵੀ ਮਿਲ ਜਾਵੇਗਾ। ਕਿਹੜੀ ਚੀਜ ਹੈ ਜਿਹੜੀ ਉਥੋਂ ਜਾਂ ਥੋੜਾ ਅੱਗਿਓ ਪਿਛਿਓਂ ਨਾ ਮਿਲੇ। ਇਕ ਵਾਰੀ ਤਾਂ ਸੁਤੇ ਸਿੱਧ ਮੂੰਹੋਂ ਨਿਕਲ ਜਾਂਦਾ ਹੈ –‘ਸੱਚੇ ਮੇਰੇ ਸਾਹਿਬਾ, ਕਿਆ ਨਾਹੀ ਘਰ ਤੇਰੇ।’
ਹੁਣ ਇਸਦਾ ਦੂਜਾ ਪਾਸਾ ਦੇਖੋ। ਤੁਸੀਂ ਉਸੇ ਗਰੀਬੜੀ ਜਹੀ ਦੁਕਾਨ ਦੇ ਅੱਗੇ ਖੜੇ ਹੋ ਜਿਥੋਂ ਦਸ ਦਿਨ ਪਹਿਲਾਂ, 30/- ਰੁ: ਵਿਚ ਟਿਊਬ ਲਾਈਟ ਲਈ ਸੀ, ਜਿਥੇ ਤੁਹਾਡਾ ਝੋਲਾ ਰਹਿ ਗਿਆ ਸੀ। ਜਿੱਥੇ ਨਾਲ ਦੀ ਦੁਕਾਨ ਤੇ ਚਾਹ ਤੇ ਛੋਲੇ ਪੂਰੀ ਵਿਕਦੇ ਹਨ। ਤੁਸੀਂ ਦੁਕਾਨਦਾਰ ਨੂੰ ਆਖੋ – ਮੈਂ ਜਹਾਜ ਵੇਚਣਾ ਹੈ, ਪਾਣੀ ਵਾਲਾ ਜਹਾਜ। (ਮੈਂ ਜਹਾਜ ਦੀ ਸਭ ਤੋਂ ਵੱਡੀ ਉਧਾਹਰਣ ਇਸ ਲਈ ਦਿੱਤੀ ਹੈ ਕਿ ਜਹਾਜ ਤੋਂ ਜਾਦਾ ਵੱਡੀ ਚੋਰੀ ਕੌਣ ਕਰ ਸਕਦਾ ਤੇ ਇਸਨੂੰ ਵੇਚਣ ਤੋਂ ਜਾਦਾ ਔਖਾ ਕੰਮ ਕਿਹੜਾ ਹੋ ਸਕਦਾ)। ਉਹ ਗਰੀਬੜਾ ਜਿਹਾ ਦੁਕਾਨਦਾਰ ਤੁਹਾਨੂੰ ਸਿਰ ਤੋਂ ਪੈਰਾਂ ਤੱਕ ਘੂਰ ਕੇ ਦੇਖੇਗਾ। ਫਿਰ ਪੁਛੇਗਾ – ਕੀ ਕਿਹਾ ਤੁਸੀ,? ਤੁਸੀਂ ਆਪਣਾ ਸੁਆਲ ਦੁਹਰਾਓ, ਮੈਂ ਚੋਰੀ ਦਾ ਜਹਾਜ ਵੇਚਣਾ ਹੈ ਸਮੁੰਦਰ ਵਿਚ ਢਾਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ