ਕਈ ਸਾਲਾਂ ਦੀ ਗੱਲ ਹੈ.. ਮੇਰੇ ਪਿੰਡ ਕਿਸੇ ਨੇ ਘਰ ਦੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤਾਂ ਅੰਦਰੋਂ ਦਰਵਾਜ਼ੇ ਨਾਲ ਲਾਇਆ ਪਿਆ ਸਟੈਂਡ ਵਾਲਾ ਪੱਖਾ ਦਰਵਾਜ਼ੇ ਦੇ ਨਾਲ ਇਸ ਤਰ੍ਹਾਂ ਡਿੱਗ ਪਿਆ ਕੇ ਦਰਵਾਜ਼ਾ ਅੰਦਰੋਂ ਬੰਦ ਹੋ ਗਿਆ..ਘਰਦਿਆਂ ਨੂੰ ਸ਼ੱਕ ਪੈ ਗਿਆ ਕਿ ਅੰਦਰ ਕੋਈ ਬੰਦਾ ਹੈ ਜਿਸ ਨੇ ਦਰਵਾਜਾ ਬੰਦ ਕਰ ਲਿਆ ਹੈ.. ਪਿੰਡ ਵਾਲੇ ਖੋਜੀ ਡਾਂਗਾਂ ਲੈ ਕੇ ਆ ਪਹੁੰਚੇ …
ਪਹਿਲੇ ਨੇ ਦਬਕਾ ਮਾਰਿਆ “ਚੁੱਪ ਕਰਕੇ ਬਾਹਰ ਆ ਜਾ ਨਹੀਂ ਤਾਂ ਵੱਢ ਕੇ ਬਾਹਰ ਕੱਢਾਂਗੇ”
ਦੂਜੇ ਨੇ ਸਮਝ ਦਿਖਾਈ ਤੇ ਕਿਹਾ “ਭਾਈ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ, ਚੁੱਪ ਕਰਕੇ ਬਾਹਰ ਆ ਜਾ,ਤੈਨੂੰ ਕੋਈ ਕੁਝ ਨਹੀਂ ਕਹੇਗਾ”..
ਇੱਕ ਦੋਨਾਂ ਹੱਥਾਂ ਨਾਲ ਘੋਟਣਾ ਵੱਟੀ ਖੜ੍ਹਾ ਸੀ ਕਿ ਬਾਹਰ ਨਿਕਲਦਿਆਂ ਹੀ ਚੋਪੜ ਦੇਣਾ ਹੈ..
ਇਕ ਹੱਥ ਵਿਚ ਸੇਲਾ ਫਡ਼ੀ ਖਡ਼੍ਹਾ ਸੀ,ਜਿਸ ਦਾ ਇਰਾਦਾ ਚੋਰ ਦੇ ਬਾਹਰ ਨਿਕਲਦੇ ਹੀ ਉਸ ਦੀ ਧੁਨੀ ਤੇ ਨਿਸ਼ਾਨਾ ਲਾਉਣ ਦਾ ਸੀ…
ਇੱਕ ਕਹਿ ਰਿਹਾ ਸੀ “ਲੱਗਦੈ ਬਾਪੂ ਵਾਲੀ ਬੰਦੂਕ ਚੱਕ ਕੇ ਲਿਉਣੀ ਪੈਣੀ ਏ,ਕਿਤੇ ਬਚ ਕੇ ਨਾਂ ਨਿਕਲ ਜੇ..
ਗੱਲ ਨਾਂ ਬਣਦੀ ਦੇਖ ਕੇ ਕਮਰੇ ਦੀ ਛੱਤ ਪੱਟਣ ਦੀ ਸਕੀਮ ਕੀਤੀ,ਪਰ ਪੱਕੀ ਡਾਟ ਸੀ ਤਾਂ ਰੱਦ ਕਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ