ਤਿੰਨ ਦਿਨ ਤੋਂ ਬਾਹਰ ਫੁੱਲਵਾੜੀ ਵਿਚੋਂ ਫੁੱਲ ਗਾਇਬ ਹੋ ਰਹੇ ਸਨ..ਪਹਿਲੋਂ ਸੋਚਿਆ ਗਵਾਂਢੀਆਂ ਦੇ ਪਾਲਤੂ ਖਰਗੋਸ਼ ਹੋਣਗੇ ਪਰ ਏਨੇ ਉਚੇ ਕਿੱਦਾਂ ਚੜ ਸਕਦੇ ਨੇ..ਪੱਕਾ ਕਿਸੇ ਬੰਦੇ ਦਾ ਕੰਮ ਏ..ਬੜਾ ਹੀ ਜਿਆਦਾ ਗੁੱਸਾ ਆਇਆ..!
ਓਸੇ ਵੇਲੇ ਅੰਦਰ ਆ ਕੇ ਕੈਮਰੇ ਚੈਕ ਕੀਤੇ..ਹੌਲੀ ਜਿਹੀ ਉਮਰ ਦਾ ਮੁੰਡਾ..ਗਲ਼ ਚਿੱਟੇ ਰੰਗ ਦੀ ਕਮੀਜ..ਮੋਢੇ ਤੇ ਝੋਲਾ..ਤੜਕੇ ਮੂੰਹ ਹਨੇਰੇ ਆਉਂਦਾ ਤੇ ਕੰਡਿਆਲੀ ਤਾਰ ਅੰਦਰ ਹੱਥ ਪਾ ਸਭ ਕੁਝ ਤੋੜ ਕੇ ਲੈ ਜਾਂਦਾ..ਮੇਰੇ ਅੰਦਰ ਭਾਂਬੜ ਬਲਣ ਲੱਗੇ!
ਅਗਲੇ ਦਿਨ ਤੜਕੇ ਉੱਠ ਚੁੱਲੇ ਤੇ ਚਾਹ ਧਰ ਲਈ ਤੇ ਨਾਲ ਨਾਲ ਬਾਰੀ ਵਿਚੋਂ ਬਾਹਰ ਵੇਖ ਉਸਨੂੰ ਉਡੀਕਣ ਲੱਗੀ..ਉਹ ਮਿੱਥੇ ਟਾਈਮ ਤੇ ਆਇਆ ਤੇ ਬਿਨਾ ਅੰਦਰ ਵੇਖੇ ਹੀ ਆਪਣੇ ਕੰਮ ਤੇ ਲੱਗ ਗਿਆ..!
ਭੱਜ ਕੇ ਬਾਹਰ ਗਈ..ਬਤੌਰ ਅਧਿਆਪਕ ਚੰਗੀ ਤਰਾਂ ਜਾਣਦੀ ਸਾਂ ਕੇ ਹੁਣ ਕਿਹੜੇ ਕਿਹੜੇ ਬਹਾਨੇ ਲਾਵੇਗਾ..ਦੱਬੇ ਪੈਰੀਂ ਬਿਨਾ ਕੁਝ ਆਖੇ ਉਸਦੇ ਕੋਲ ਜਾ ਖਲੋਤੀ..ਉਸਨੇਂ ਬਿੰਦ ਕੂ ਲਈ ਮੇਰੇ ਵੱਲ ਵੇਖਿਆ ਤੇ ਫੇਰ ਆਖਣ ਲੱਗਾ ਤਾਜੇ ਫੁੱਲਾਂ ਦੀ ਮਾਲਾ ਲਵੋਗੇ?
ਉਸਦੀ ਬੇਬਾਕੀ ਤੇ ਹੈਰਾਨ ਸਾਂ..ਮੇਰੇ ਹੀ ਚੀਜ ਚੋਰੀ ਕਰ ਮੈਨੂੰ ਵੇਚ ਰਿਹਾ ਸੀ..ਫੇਰ ਵੀ ਪੁੱਛ ਲਿਆ ਕਿੰਨੇ ਦੀ?
ਆਖਣ ਲੱਗਾ ਬਾਕੀਆਂ ਨੂੰ ਪੰਜਾਹਾਂ ਦੀ ਪਰ ਤੁਹਾਨੂੰ ਵੀਹਾਂ ਦੀ..ਪੁੱਛਿਆ ਮੈਨੂੰ ਤੀਹ ਰੁਪਈਏ ਸਸਤੀ ਕਿਓਂ?
ਆਖਣ ਲੱਗਾ ਜੀ ਤੁਹਾਡੇ ਹੀ ਫੁਲ ਤੋੜ ਕੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ