ਚੁੱਲ੍ਹੇ ਦਾ ਉੱਡਦਾ ਧੂੰਆਂ,,
ਓਹ ਆਪਣੀ m.sc ਦੀ ਪੜ੍ਹਾਈ ਪੂਰੀ ਕਰਕੇ ਘਰ ਆਈ ਸੀ । M.sc ਕਰਦਿਆਂ ਬਹੁਤ ਸਾਰੇ ਸੁਪਨੇ ਦੇਖੇ ਸੀ ਉਹਨੇ। ਇਕ ਠੀਕ ਠਾਕ ਜਹੀ ਨੌਕਰੀ ਦਾ ਸੁਪਨਾ, ਬਾਹਰ ਸਹਿਰ ਚ ਰਹਿ ਕੇ ਨੌਕਰੀ ਕਰਨ ਦਾ ਸੁਪਨਾ, ਆਪਣੇ ਪੈਰਾਂ ਤੇ ਖੜੇ ਹੋਣ ਦਾ ਸੁਪਨਾ, ਆਪਣੇ ਕਮਾਏ ਪੈਸਿਆਂ ਨਾਲ ਆਪਣੀਆਂ ਨਿੱਕੀਆਂ ਨਿੱਕੀਆ ਰੀਝਾਂ ਪੂਰੀਆਂ ਕਰਨ ਦਾ ਸੁਪਨਾ। 5 ਸਾਲ ਬਾਹਰ ਰਹਿ ਕੇ ਪੜ੍ਹਾਈ ਕਰਨ ਮਗਰੋਂ ਉਹ ਅੱਜ ਆਪਣੇ ਪਿੰਡ , ਆਪਣੇ ਘਰ ਵਾਪਿਸ ਆਈ ਸੀ। ਸਭ ਸੋਚ ਰੱਖਿਆ ਸੀ, ਵੀ ਕੁਝ ਸਮਾਂ ਘਰ ਰਹਿ ਕੇ, ਕੋਈ ਚੰਗੀ ਜਿਹੀ ਨੌਕਰੀ ਦੇਖ ਲੈਣੀ ਆ। ਬਹੁਤ ਖੁਸ਼ ਸੀ ਉਹ। ਘਰ ਆਈ, ਕੁਝ ਸਮਾਂ ਵਧੀਆ ਲੰਘਿਆ। ਹਾਂ, ਪਰ ਉਹ ਆਪਣੀਆਂ ਸਹੇਲੀਆਂ ਨੂੰ ਤੇ ਬਾਹਰ ਦੇ ਖਾਣੇ ਨੂੰ ਬਹੁਤ ਯਾਦ ਕਰਦੀ ਰਹਿੰਦੀ ਸੀ। ਫਿਰ ਕੁਝ ਸਮੇਂ ਮਗਰੋਂ ਓਹਨੇ ਆਪਣੇ ਘਰ ਨੌਕਰੀ ਕਰਨ ਦੀ ਇੱਛਾ ਜਾਹਿਰ ਕੀਤੀ। ਇਕਦਮ ਕੋਰਾ ਜਵਾਬ ਮਿਲ ਗਿਆ। ਉਸਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਇਹ ਤਾਂ ਉਹਨੇ ਸੋਚਿਆ ਹੀ ਨੀ ਸੀ। ਥੋੜੇ ਸਮੇਂ ਲਈ ਜਿਵੇਂ ਜਾਨ ਜਹੀ ਨਿਕਲ ਗਈ ਸੀ। ਫਿਰ ਉਹਨੇ ਆਪਣੇ ਆਪ ਨੂੰ ਸੰਭਾਲਿਆ। ਆਪਣੀ ਮਾਂ ਨਾਲ ਦੁਬਾਰਾ ਗਲ ਕੀਤੀ, ਮਾਂ ਨੇ ਉਹਨੂੰ ਸਮਜਾਉਂਦਿਆ ਕਿਹਾ ਵੀ ਧੀਏ ,ਹੁਣ ਤੇਰੀ ਵਿਆਹ ਦੀ ਉਮਰ ਆ। ਦੇਖ ਤੂੰ ਜਿੰਨਾ ਕਿਹਾ ਅਸੀਂ ਤੈਨੂੰ ਪੜ੍ਹਾਇਆ। ਪਰ ਹੁਣ ਆਹ ਨੌਕਰੀ ਨਾਕਰੀ ਤੂੰ ਆਪਣੇ ਘਰ ਜਾ ਕੇ ਕਰੀ। ਨਾਲੇ ਬਾਹਰ ਰਹਿ ਕੇ ਨੌਕਰੀ ?? ਮੁੰਡੇ ਵਾਲੇ 100 ਸਵਾਲ ਕਰਨਗੇ। ਰਿਸਤਾ ਨੀ ਹੋਣਾ। ਇਹ ਗਲ ਸੁਣ ਸੁਣ ਓਹਨੂੰ ਕੰਬਣੀ ਛਿੜ ਰਹੀ ਸੀ। ਜਿੱਥੇ ਸਾਰਾ ਪਰਿਵਾਰ ਓਸਦੇ ਖਿਲਾਫ ਸੀ ,, ਓਸਦੀ ਆਖਿਰੀ ਉਮੀਦ ਓਹਦੀ ਮਾਂ ਵੀ ਬਾਕੀ ਪਰਿਵਾਰ ਦੀ ਹੀ ਬੋਲੀ ਬੋਲ ਰਹੀ ਸੀ। ਓਹਨੂੰ ਹੁਣ ਸਮਝ ਨਹੀਂ ਸੀ ਆ ਰਿਹਾ ਵੀ ਹੁਣ ਉਹ ਕੀ ਕਰੇ? ਕਿੱਥੇ ਜਾਏ??
ਅਚਾਨਕ ਓਸਦਾ ਆਪਣਾ ਪਰਿਵਾਰ ਓਹਨੂੰ ਬੇਗਾਨਾ ਜੇਹਾ ਲੱਗਣ ਲੱਗ ਗਿਆ। ਬਹੁਤ ਇੱਕਲਾ ਮਹਿਸੂਸ ਕਰ ਰਹੀ ਸੀ ਉਹ ਆਪਣੇ ਆਪ ਨੂੰ। ਓਹਦੀ ਮਾਂ ਓਹਨੂੰ ਘਰਦੇ ਕੰਮਾਂ ਕਾਰਾਂ ਦੀ ਜਾਂਚ ਸਿਖਾ ਰਹੀ ਸੀ। ਸਵੇਰੇ ਜਲਦੀ ਉੱਠਣਾ, ਕਪੜੇ ਧੋਣਾ, ਝਾੜੂ ਪੋਚਾ ਅਤੇ ਰੋਟੀ ਸਬਜੀ। ਪਹਿਲਾ ਔਖਾ ਜਾ ਲੱਗਿਆ, ਪਰ ਹੁਣ ਓਹਦੀ ਆਦਤ ਜਿਹੀ ਬਣ ਗਈ ਸੀ । ਘਰਦੇ ਕੰਮ ਕਰਦੀ ਕਰਦੀ ਉਹ ਭੁੱਲ ਗਈ ਸੀ ਆਪਣੀ ਪੜ੍ਹਾਈ, ਆਪਣੇ ਸੁਪਨੇ। ਆਪਣੀਆ ਇੱਛਾਵਾਂ ਦੇ ਆਪਣੇ ਹੱਥੀਂ ਗਲਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gagandeep kaur
ਇਹ ਕਹਾਣੀ ਲਿਖਣ ਵਾਲੇ ਦਾ ਨਾਮ ਕਿਉਂ ਨੀ ਲਿਖਿਆ ਨਾਲ???
Rekha Rani
ਹਰ ਇਕ ਧੀ ਨਾਲ ਇਹੀ ਹੁੰਦਾ ਹੈ ਬਹੁਤ ਅਫ਼ਸੋਸ ਦੀ ਗੱਲ ਹੈ