ਲਾਰਡ ਬਾਇਰਨ, ਅੰਗਰੇਜ਼ੀ ਦਾ ਵੱਡਾ ਕਵੀ ਸੀ। ਉਸਦੇ ਬਾਰੇ ‘ਚ ਹੈ ਕਿ ਉਹਨੇ ਸੈਂਕੜੇ ਔਰਤਾਂ ਨੂੰ ਪਿਆਰ ਕੀਤਾ। ਉਹ ਛੇਤੀ ਅੱਕ ਜਾਂਦਾ ਸੀ, ਦੋ-ਚਾਰ ਦਿਨਾਂ ਵਿੱਚ ਹੀ ਇੱਕ ਔਰਤ ਤੋਂ ਅੱਕ ਜਾਂਦਾ ਸੀ। ਸੁੰਦਰ ਸੀ, ਮਸ਼ਹੂਰ ਸੀ, ਮਹਾਂਕਵੀ ਸੀ। ਸ਼ਖਸੀਅਤ ਵਿਚ ਉਸਦੇ ਚੁੰਬਕ ਸੀ, ਤਾਂ ਔਰਤਾਂ ਖਿੱਚੀਆਂ ਜਾਂਦੀਆਂ ਸਨ – ਇਹ ਜਾਣਦੇ ਹੋਏ ਕਿ ਦੋ ਜਾਂ ਚਾਰ ਦਿਨਾਂ ਬਾਅਦ, ਦੁੱਧ ਵਿਚੋਂ ਕੱਢ ਕੇ ਸੁੱਟੀਆਂ ਮੱਖੀਆਂ ਵਰਗੀ ਸਥਿਤੀ ਹੋਵੇਗੀ। ਪਰ ਦੋ ਚਾਰ ਦਿਨ ਵੀ ਬਾਇਰਨ ਨਾਲ ਰਹਿਣ ਦਾ ਖੁਸ਼ਕਿਸਮਤ ਮੌਕਾ ਕੋਈ ਵੀ ਛੱਡਣਾ ਨਹੀਂ ਚਾਹੁੰਦੀ ਸੀ।
ਕਹਿੰਦੇ ਹਨ: ਲੋਕ ਇੰਨੇ ਡਰ ਗਏ ਸਨ ਬਾਇਰਨ ਤੋਂ ਕਿ ਬਾਇਰਨ ਜਿਸ ਰੈਸਟੋਰੈਂਟ ਵਿਚ ਜਾਂਦਾ, ਪਤੀ ਆਪਣੀਆਂ ਪਤਨੀਆਂ ਦਾ ਹੱਥ ਫੜ ਕੇ ਦੂਜੇ ਦਰਵਾਜ਼ੇ ਤੋਂ ਬਾਹਰ ਚਲੇ ਜਂਦੇ। ਜਿਸ ਸਭਾ-ਸੁਸਾਇਟੀਆਂ ਵਿਚ ਬਾਇਰਨ ਆਉਂਦਾ ਉੱਥੇ ਲੋਕ ਆਪਣੀਆਂ ਪਤਨੀਆਂ ਨਹੀਂ ਸਨ ਲਿਆਉਂਦੇ। ਸੀ ਕੁਝ ਗੱਲ ਉਸ ਆਦਮੀ ਵਿਚ। ਕੁਝ ਗੁਰਤ੍ਵਕਰਸ਼ਨ ਸੀ। ਪਰ ਇਕ ਔਰਤ ਉਸ ਤੋਂ ਝੁਕੀ ਨਹੀਂ। ਜਿੰਨਾ ਨਾ ਝੁਕੀ, ਓਨਾ ਹੀ ਬਾਇਰਨ ਨੇ ਜਿਆਦਾ ਝੁਕਾਉਣਾ ਚਾਹਿਆ। ਪਰ ਉਸ ਔਰਤ ਨੇ ਇਕ ਸ਼ਰਤ ਰੱਖੀ ਕਿ ਜਦੋਂ ਤੱਕ ਵਿਆਹ ਨਾ ਹੋ ਜਾਵੇ ਉਦੋਂ ਤੱਕ ਮੇਰਾ ਹੱਥ ਵੀ ਨਹੀਂ ਛੂਹ ਸਕੋਗੇ। ਵਿਆਹ ਪਹਿਲਾਂ, ਗੱਲਾਂ ਬਾਅਦ ‘ਚ।
ਔਰਤ ਸੁੰਦਰ ਸੀ। ਅਤੇ ਅਜਿਹੀ ਚੁਣੌਤੀ ਕਦੇ ਕਿਸੇ ਨੇ ਬਾਇਰਨ ਨੂੰ ਦਿੱਤੀ ਵੀ ਨਹੀਂ ਸੀ। ਔਰਤਾਂ ਪਾਗਲ ਸਨ ਉਸ ਲਈ। ਉਸ ਦਾ ਇਸ਼ਾਰਾ ਕਾਫ਼ੀ ਸੀ। ਅਤੇ ਇਹ ਔਰਤ ਸੀ ਕਿ ਜ਼ਿੱਦ ਤੇ ਅੜੀ ਸੀ ਅਤੇ ਸੁੰਦਰ ਸੀ। ਸੁੰਦਰ ਚਾਹੇ ਬਹੁਤੀ ਨਾ ਵੀ ਰਹੀ ਹੋਵੇ, ਪਰ ਉਸਦੀ ਚੁਣੌਤੀ ਨੇ ਉਸ ਨੂੰ ਹੋਰ ਸੁੰਦਰ ਬਣਾ ਦਿੱਤਾ ਸੀ। ਕਿਉਂਕਿ ਜਿਹੜੀ ਚੀਜ਼ ਜਿੰਨੀ ਜ਼ਿਆਦਾ ਸਾਡੀ ਪਹੁੰਚ ਤੋਂ ਬਾਹਰ ਹੁੰਦੀ ਹੈ, ਉਨੇ ਹੀ ਜ਼ਿਆਦਾ ਅਸੀਂ ਉਸ ਪ੍ਰਤਿ ਆਕਰਸ਼ਤ ਹੋ ਜਾਂਦੇ ਹਾਂ। ਐਵਰੈਸਟ ਤੇ ਚੜ੍ਹਨ ਦਾ ਕੋਈ ਵਿਸ਼ੇਸ਼ ਅਨੰਦ ਨਹੀਂ ਹੈ, ਪੂਨੇ ਦੀ ਪਹਾੜੀ ਤੇ ਚੜ੍ਹੋਗੇ ਤਾਂ ਵੀ ਚੱਲੇਗਾ; ਪਰ ਐਵਰੇਸਟ ਪਹੁੰਚ ਤੋਂ ਬਾਹਰ ਹੈ, ਮੁਸ਼ਕਿਲ ਹੈ। ਮੁਸ਼ਕਿਲ ਹੈ, ਇਹ ਚੁਣੌਤੀ ਹੈ।
ਜਦੋਂ ਐਡਮੰਡ ਹਿਲੇਰੀ ਪਹਿਲੀ ਵਾਰ ਐਵਰੇਸਟ ‘ਤੇ ਚੜ੍ਹਿਆ ਅਤੇ ਵਾਪਸ ਆਇਆ, ਤਾਂ ਉਸ ਨੂੰ ਪੁੱਛਿਆ ਗਿਆ ਕਿ ਆਖਰ ਕੀ ਗੱਲ ਸੀ, ਤੁਸੀਂ ਐਵਰੇਸਟ’ ਤੇ ਕਿਉਂ ਚੜ੍ਹਨਾ ਚਾਹੁੰਦੇ ਸੀ? ਤਾਂ ਉਸਨੇ ਕਿਹਾ: ਕਿਸ ਲਈ! ਕਿਉਂਕਿ ਐਵਰੇਸਟ ਅਣ-ਚੜ੍ਹਿਆ ਸੀ, ਇਹ ਚੁਣੌਤੀ ਕਾਫ਼ੀ ਸੀ। ਇਹ ਆਦਮੀ ਦੀ ਹਉਮੈ ‘ਤੇ ਵੱਡੀ ਚੋਟ ਸੀ। ਐਵਰੇਸਟ ਤੇ ਚੜ੍ਹਨਾ ਹੀ ਸੀ। ਚੜ੍ਹਨਾ ਹੀ ਪੈਂਦਾ। ਹਾਲਾਂਕਿ, ਉਥੇ ਪਾਉਣ ਲਈ ਕੁਝ ਵੀ ਨਹੀਂ ਸੀ।
ਉਹ ਔਰਤ ਐਵਰੈਸਟ ਬਣ ਗਈ ਬਾਇਰਨ ਲਈ। ਬਾਇਰਨ ਦੀਵਾਨਾ ਹੋ ਗਿਆ। ਔਰਤਾਂ ਉਸ ਲਈ ਪਾਗਲ ਸਨ, ਬਾਇਰਨ ਉਸ ਔਰਤ ਲਈ ਪਾਗਲ ਹੋ ਗਿਆ। ਅਤੇ ਆਖਰਕਾਰ ਉਸ ਨੂੰ ਝੁਕਣਾ ਪਿਆ, ਵਿਆਹ ਲਈ ਰਾਜ਼ੀ ਹੋਣਾ ਪਿਆ। ਜਿਸ ਦਿਨ ਉਹ ਚਰਚ ‘ਚੋਂ ਵਿਆਹ ਕਰਕੇ ਉਤਰ ਰਹੇ ਸੀ, ਪੌੜੀਆਂ ‘ਚ, ਅਜੇ ਉਨ੍ਹਾਂ ਦੇ ਸਨਮਾਨ ਵਿਚ, ਸਵਾਗਤ ਲਈ ਜਗਾਈਆਂ ਹੋਈਆਂ ਮੋਮਬੱਤੀਆਂ ਬੁਝੀਆਂ ਵੀ ਨਹੀਂ ਸਨ। ਮਹਿਮਾਨ ਅਜੇ ਜਾ ਹੀ ਰਹੇ ਸਨ। ਚਰਚ ਦੀਆਂ ਘੰਟੀਆਂ ਅਜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sandeep rehal
bhuttt bdia story a
Rekha Rani
very very nice story.story is really right, good and interesting.