ਜਦੋਂ ਦੀ ਵਿਆਹੀ ਆਈ ਸਾਂ..ਬੱਸ ਇਹੋ ਵੇਖਦੀ ਆਈ ਕੇ ਮੇਰਾ ਨਾਲਦਾ ਇੱਕ ਬੜੀ ਹੀ ਅਜੀਬ ਜਿਹੀ ਆਦਤ ਤੋਂ ਦੋ ਚਾਰ ਸੀ..ਜਿਥੇ ਵੀ ਕੁਝ ਮੂੰਹ ਮੱਥੇ ਲੱਗਦੀਆਂ ਵੇਖਦਾ..ਬੱਸ ਵੇਖਣੋਂ ਨਾ ਹਟਿਆ ਕਰਦਾ..ਬੈੰਕ ਟੇਸ਼ਨ ਹਸਪਤਾਲ ਸਬਜੀ ਮੰਡੀ..ਹਰ ਪਾਸੇ ਬੱਸ ਓਹੋ ਵਰਤਾਰਾ..ਕਈ ਵੇਰ ਬੜੀ ਨਮੋਸ਼ੀ ਸਹਿਣੀ ਪੈਂਦੀ!
ਵਿਆਹ ਮੰਗਣੇ ਤੇ ਗਿਆ ਜਦੋਂ ਦੋ ਘੁੱਟ ਲਾ ਲਿਆ ਕਰਦਾ ਤਾਂ ਬੱਸ ਇਹੋ ਧੁੜਕੂ ਲੱਗਾ ਰਹਿੰਦਾ ਕਿਧਰੇ ਕੋਈ ਐਸੀ ਵੈਸੀ ਹਰਕਤ ਹੀ ਨਾ ਕਰ ਬੈਠੇ..!
ਫੇਰ ਧੀ ਹੋਈ..ਸੋਚਿਆ ਹੁਣ ਪੱਕਾ ਫਰਕ ਪੈ ਜਾਊ ਪਰ ਪਰਨਾਲਾ ਓਥੇ ਦਾ ਓਥੇ ਹੀ ਰਿਹਾ..!
ਫੇਰ ਕਈ ਵੇਰ ਸਿਰੋਂ ਪਾਣੀ ਲੰਘ ਜਾਂਦਾ ਤਾਂ ਬੁਲਾਉਣੋਂ ਹਟ ਜਾਂਦੀ..ਫੇਰ ਤਰਲਿਆਂ ਮੁਆਫ਼ੀਆਂ ਤੇ ਆ ਜਾਂਦਾ..ਅਖੀਰ ਨਿਆਣਿਆਂ ਅਤੇ ਗ੍ਰਹਿਸਥੀ ਖਾਤਿਰ ਸੁਲਾ ਕਰਨੀ ਪੈ ਜਾਂਦੀ..!
ਫੇਰ ਨਿਆਣੇ ਵੱਡੇ ਹੋਏ..ਓਹਨਾ ਨੂੰ ਦੁਨੀਆਂਦਾਰੀ ਦੀ ਸਮਝ ਆਉਣ ਲੱਗੀ..ਧੀ ਤਾਂ ਚੁੱਪ ਰਹਿੰਦੀ ਪਰ ਨਿੱਕੇ ਪੁੱਤਰ ਦੀ ਹਾਵ-ਭਾਵ ਇੰਝ ਦੇ ਹੁੰਦੇ ਜਿੱਦਾਂ ਬੱਸ ਵੱਡੇ ਹੋਣ ਦਾ ਹੀ ਇੰਤਜਾਰ ਕਰ ਰਿਹਾ ਹੋਵੇ..!
ਇੱਕ ਵੇਰ ਬਾਹਰੋਂ ਲੋਹਾ ਲਾਖਾ ਹੋਇਆ ਅੰਦਰ ਆ ਵੜਿਆ..ਸ਼ਾਇਦ ਕਿਸੇ ਨੇ ਉਲਾਂਹਮਾ ਦਿੱਤਾ ਸੀ ਕੇ ਮਜਾਕ ਉਡਾਇਆ!
ਮੇਰੇ ਨਾਲ ਔਖਾ ਜਿਹਾ ਬੋਲਿਆ..ਅਖ਼ੇ ਡੈਡੀ ਇੰਝ ਕਿਓਂ ਕਰਦਾ ਏ..!
ਮੈਂ ਆਖਿਆ ਪੁੱਤਰ ਇਹ ਸੰਸਕਾਰ ਬੜੀ ਵੱਡੀ ਚੀਜ ਹੁੰਦੇ ਨੇ..ਜਿਥੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ