ਕਾਕਰੋਚ
ਬਹੁ-ਮੰਜਿਲਾਂ ਇਮਾਰਤ ਦੀ ਟੀਸੀ ਵਿਚ ਬਣੇ ਆਲੀਸ਼ਾਨ ਆਫਿਸ ਦੇ ਬਾਥਰੂਮ ਵਿਚ ਮੈਨੂੰ ਕਦੀ ਕਦਾਈਂ ਕੋਈ “ਕਾਕਰੋਚ” ਦਿਸ ਪੈਂਦਾ ਤਾਂ ਹੱਥਾਂ-ਪੈਰਾਂ ਦੀ ਪੈ ਜਾਂਦੀ..ਹੈਰਾਨੀ ਵੀ ਹੁੰਦੀ ਕਿ ਐਨੀ ਸਾਫ ਤੇ ਉੱਚੀ ਜਗ੍ਹਾ..ਫੇਰ ਵੀ ਇੱਥੇ ਕਿੱਦਾਂ ਆ ਗਿਆ!
ਨਿੱਕੇ ਹੁੰਦਿਆਂ ਤੋਂ ਹੀ “ਬੀਜੀ” ਨੇ ਬਸ ਇੱਕੋ ਗੱਲ ਸਮਝਾਈ ਸੀ ਕਿ ਆਪਣਾ-ਆਪ ਅਤੇ ਆਪਣੇ ਰਹਿਣ ਵਾਲੀ ਥਾਂ ਹਮੇਸ਼ਾਂ ਸਾਫ-ਸੁਥਰੀ ਰੱਖਣੀ ਏ..ਇਸ ਗੰਦੇ ਜਾਨਵਰ ਦੀ ਕੀ ਮਜਾਲ ਕਿ ਨੇੜੇ ਵੀ ਫੜਕ ਜਾਵੇ..!
ਫੇਰ ਦੱਸਿਆ ਕਰਦੇ ਕਿ ਜੇ ਕਦੀ ਕਦਾਈਂ ਇਹ ਆਪਣੇ ਨੇੜੇ ਆਉਂਦਾ ਜਾਪੇ ਤਾਂ ਪੈਰੀਂ ਪਾਈ ਚੱਪਲ ਵਰਤ ਲੈਣ ਵਿਚ ਕੋਈ ਬੁਰਾਈ ਨਹੀਂ ਏ..!
ਹੁਣ ਇੱਥੇ ਐਨੀ ਦੂਰ ਮੇਰੀ “ਬੀਜੀ” ਤੇ ਕੋਲ ਹੈ ਨਹੀਂ ਸੀ..ਸੋ ਹਮੇਸ਼ਾਂ ਪਰਸ ਵਿਚ ਇੱਕ “ਸਪਰੇਅ” ਜਰੂਰ ਰੱਖਦੀ..ਕੀ ਪਤਾ ਕਦੋਂ ਲੋੜ ਪੈ ਜਾਵੇ..!
ਅੱਜ ਸਵੇਰ ਤੋਂ ਹੀ ਮੇਰਾ ਧਿਆਨ ਕੰਮ ਤੇ ਨਹੀਂ ਲੱਗ ਰਿਹਾ ਸੀ..
ਅਜੀਬ ਜਿਹੀ ਪ੍ਰੇਸ਼ਾਨੀ ਸੀ..ਜਿਸ ਪ੍ਰੋਮੋਸ਼ਨ ਤੇ ਹਰ ਪੱਖ ਤੋਂ ਮੇਰਾ ਹੀ ਹੱਕ ਬਣਦਾ ਸੀ ਉਹ ਕਿਸੇ ਹੋਰ ਨੂੰ ਕਿੱਦਾਂ ਤੇ ਕਿਓਂ ਦੇ ਦਿੱਤੀ ਗਈ..ਇਹ ਸਵਾਲ ਵਾਰ ਵਾਰ ਹਥੌੜੇ ਵਾਂਗ ਜ਼ਹਿਨ ਵਿਚ ਵੱਜ ਰਿਹਾ ਸੀ?
ਅਖੀਰ ਜਦੋਂ ਨਾ ਹੀ ਰਿਹਾ ਗਿਆ ਤਾਂ ਮੈਨੇਜਰ ਦੇ ਕਮਰੇ ਵਿੱਚ ਚਲੀ ਗਈ..ਤੇ ਇਸ...
...
ਨਾਇਨਸਾਫੀ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ!
ਗੱਲਾਂ ਕਰਦਿਆਂ ਮੈਨੂੰ ਇੰਝ ਲੱਗਾ ਜਿੱਦਾਂ ਇੱਕ ਅਜੀਬ ਤਰਾਂ ਦਾ “ਕਾਕਰੋਚ” ਕਿਸੇ ਖੂੰਜੇ ਵਿੱਚੋਂ ਨਿੱਕਲ ਮੇਰੇ ਵੱਲ ਵੱਧ ਰਿਹਾ ਹੋਵੇ..
ਫੇਰ ਘੜੀ ਕੂ ਮਗਰੋਂ ਕੋਟ-ਪੈਂਟ ਪਾਈ ਸੱਜਿਆ-ਧੱਜਿਆ ਓਹੀ “ਕਾਕਰੋਚ” ਮੈਨੂੰ ਆਪਣਾ ਵਜੂਦ ਛੂੰਹਦਾ ਹੋਇਆ ਪ੍ਰਤੀਤ ਹੋਇਆ..!
ਪਹਿਲਾਂ ਤਾਂ ਮੈਂ ਡਰ ਕੇ ਕੰਬਣ ਲੱਗ ਪਈ..ਪਰ ਫੇਰ ਅਚਾਨਕ ਮੈਨੂੰ ਮੇਰੀ ਮਾਂ ਚੇਤੇ ਆ ਗਈ..
ਮੈਂ ਓਸੇ ਵੇਲੇ ਚੱਪਲ ਲਾਹ ਲਈ ਤੇ ਮਾਂ ਦੀ ਆਖੀ ‘ਤੇ ਸਖਤੀ ਨਾਲ ਅਮਲ ਕਰਨਾ ਸ਼ੁਰੂ ਕਰ ਦਿੱਤਾ..
ਮੈਨੂੰ ਇੰਝ ਕਰਦੀ ਨੂੰ ਦੇਖ ਬਾਹਰ ਲੱਗੀ ਭੀੜ ਵਿਚ ਖਲੋਤੇ ਹੋਰ ਵੀ ਕਿੰਨੇ ਸਾਰੇ “ਕਾਕਰੋਚ” ਨਿੱਕਲ-ਨਿੱਕਲ ਨਾਲੀ ਵੱਲ ਨੂੰ ਭੱਜ ਉੱਠੇ..
ਇਹ ਓਹੀ ਕਾਕਰੋਚ ਸਨ ਜਿਹੜੇ ਰੋਜ-ਮਰਾ ਦੀ ਜਿੰਦਗੀ ਵਿਚ ਬੇਸ਼ੱਕ ਮੇਰੇ ਵਜੂਦ ਨੂੰ ਤਾਂ ਕਦੀ ਵੀ ਨਹੀਂ ਸਨ ਛੂਹਿਆ ਕਰਦੇ ਪਰ ਹਰ ਵੇਲੇ ਲਲਚਾਈਆਂ ਨਜਰਾਂ ਨਾਲ ਮੇਰੇ ਜਿਸਮ ਵੱਲ ਤੱਕਦੇ ਰਹਿਣਾ ਓਹਨਾ ਦੀ ਫਿਤਰਤ ਜਿਹੀ ਬਣ ਗਈ ਸੀ!
(ਪੰਜਾਬੀ ਤਰਜੁਮਾ)
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਮਿਨੀ ਕਹਾਣੀ ਜ਼ਿੰਦਾਦਿਲੀ ਪੂਨਮ ਪਿਛਲੇ ਚਾਰ- ਪੰਜ ਦਿਨਾਂ ਤੋਂ ਸੈਰ ਤੇ ਨਹੀਂ ਆ ਰਹੀ ਸੀ । ਤੇ ਉਸ ਦਾ ਫੋਨ ਵੀ ਲਗਾਤਾਰ ਸਵਿੱਚ ਆਫ ਆ ਰਿਹਾ ਸੀ । ਫ਼ਿਕਰਮੰਦ ਹੋਈ ਉਸਦੀ ਸਹੇਲੀ ਪ੍ਰੀਤੀ ਸ਼ਾਮ ਨੂੰ ਉਸ ਦੇ ਘਰ ਚਲੀ ਗਈ । ਬਾਹਰਲਾ ਦਰਵਾਜ਼ਾ ਖੁੱਲ੍ਹਾ ਹੀ ਸੀ । ਅੰਦਰ ਜਾ ਕੇ Continue Reading »
ਸਾਹਮਣੇ ਵਾਲੇ ਖਾਲੀ ਪਲਾਟ ਵਿਚ ਕੋਠੀ ਬਣ ਰਹੀ ਸੀ.. ਮੈਂ ਆਪਣੇ ਗੇਟ ਤੇ ਕੁਰਸੀ ਡਾਹ ਕੇ ਬੈਠਾ ਅਖਬਾਰ ਪੜ੍ਹਦਾ ਹੋਇਆ ਅਕਸਰ ਦੇਖਦਾ ਕਿ ਮਜਦੂਰਾਂ ਦੇ ਬੱਚੇ ਰੋਜ ਹੀ ਇੱਕ ਦੂਜੇ ਦੀ ਕਮੀਜ ਫੜ ਗੱਡੀ ਬਣਾ ਕੇ ਖੇਡਦੇ ਰਹਿੰਦੇ..ਇੱਕ ਅਗਲੇ ਦੀ ਕਮੀਜ ਪਿੱਛਿਓਂ ਫੜ ਲੈਂਦਾ ਤੇ ਦੂਸਰਾ ਉਸਦੀ ਪਿੱਛੋਂ..ਇੰਝ ਕਦੀ ਕੋਈ Continue Reading »
ਬੜੀ ਉਡੀਕ ਹੁੰਦੀ ਸੀ ਉਹਨਾਂ ਸਮਿਆਂ ਚ ਰੱਖੜੀ ਵਾਲੇ ਦਿਨ ਦੀ.. ਮਿਲਦੇ ਤਾਂ ਪੰਜ ਰੁਪਏ ਹੀ ਹੁੰਦੇ ਸਨ ਪਰ ,ਪੈਸਿਆਂ ਦਾ ਉਦੋਂ ਮੋਹ ਨਹੀਂ ਹੁੰਦਾ ਸੀ… ਰਿਸ਼ਤੇ ਪੈਸੇ ਨਾਲ ਨਹੀਂ ਮੋਹ ਨਾਲ ਚੱਲਦੇ ਸਨ, ਬੜਾ ਚਾਅ ਹੁੰਦਾ ਸੀ ਭੂਆ ਦੇ ਆਉਣ ਦਾ ,ਸਾਡੀ ਭੂਆ ਤਾਂ ਆਉਂਦੀ ਵੀ ਸ਼ਹਿਰ ਤੋਂ ਹੁੰਦੀ Continue Reading »
ਜਦ ਮੈ ਆਪਣੇ pind ਦੇ ਸਰਕਾਰੀ ਸਕੂਲ ਵਿਚ ਅਠਵੀਂ ਜਮਾਤ ਵਿਚ ਪੜਦਾ ਸੀ ਤੇ ਓਹ ਨੌਵੀਂ ਜਮਾਤ ਵਿਚ ਪੜਦੀ ਸੀ ਮੈਨੂੰ ਜਿਦੰਗੀ ਚ ਉਦੋਂ ਪਹਿਲੀ ਵਾਰ ਮਹੋਬਤ ਹੋਈ ਸੀ ਮੈ ਓਹਨੂੰ ਪਾਕੇ ਬਹੂਤ ਖੁਸ਼ ਜਾ ਰਹਿਣ ਲੱਗ ਪਿਆ ਸੀ ਮੈਨੂੰ ਇਦਾਂ ਲੱਗਦਾ ਸੀ ਜਿਵੇਂ ਮੈਨੂੰ ਸਾਰੇ ਜਹਾਨ ਦੀ ਖੁਸ਼ੀ ਮਿਲ Continue Reading »
ਪਾਰਕ ਵਿਚ ਰੋਜ ਸ਼ਾਮ ਬਾਬਿਆਂ ਦੀ ਢਾਣੀ ਵਿਚ ਬੈਠਾ ਹੋਇਆ ਗੁਰਮੁਖ ਸਿੰਘ ਜਦੋਂ ਅਕਸਰ ਹੀ ਏਨੀ ਗੱਲ ਆਖ ਉੱਠਦਾ ਕੇ “ਹੇ ਸੱਚੇ-ਪਾਤਸ਼ਾਹ ਹਰੇਕ ਨੂੰ ਤੀਜੀ ਰੋਟੀ ਤੋਂ ਕਦੀ ਵਾਂਝਿਆਂ ਨਾ ਕਰੀਂ” ਤਾਂ ਚਾਰੇ ਪਾਸੇ ਹਾਸਾ ਜਿਹਾ ਪੈ ਜਾਇਆ ਕਰਦਾ..! ਕੋਈ ਪੁੱਛਦਾ “ਕੀ ਗੱਲ ਗੁਰਮੁਖ ਸਿਆਂ ਘਰੋਂ ਸਿਰਫ ਦੋ ਹੀ ਮਿਲਦੀਆਂ Continue Reading »
ਪਰਸੋਂ ਗੁਆਂਢਣ ਨੇ ਅਵਾਜ਼ ਮਾਰੀ, ” ਆ ਜਾ….ਇੱਕ ਚੱਕਰ ਲਾ ਕੇ ਆਈਏ ਪਾਰਕ ਚ” “ਛੱਤ ਤੇ ਈ ਚੱਕਰ ਲਾ ਲੈਨੇ ਆਂ। ਸਾਰੇ ਪਾਰਕ ਚ ਬੰਦੇ ਈ ਦਿਸਦੇ ਨੇ। ਬੈੰਚ ਵੀ ਸਾਰੇ ਭਰੇ ਹੁੰਦੇ ਆ”।ਮੈਂ ਜੁਆਬ ਦਿੱਤਾ…. “ਆਹੋ….ਇਹ ਤਾਂ ਹੈ” ਗੁਆਂਢਣ ਬੋਲੀ… ਅੱਗੇ ਤਾਂ ਕਦੇ ਏਨੇ ਦਿਸੇ ਨਹੀਂ” ਲੱਗਦਾ ਜਿਦਾਂ ਬੰਦੇ Continue Reading »
ਮੈਂ ਉਦੋਂ 13 ਕੁ ਸਾਲ ਦਾ ਹੁੰਦਾ ਸੀ ਜਦੋਂ ਮੈਂ ਸੱਤਵੀਂ ਕਲਾਸ ਚ ਪੜ੍ਹਦਾ ਹੁੰਦਾ ਸੀ ,ਮੇਰੇ ਪਰਿਵਾਰ ਵਿੱਚ ਮੇਰੇ ਡੈਡੀ, ਮੇਰੇ ਮੰਮੀ , ਮੇਰੇ ਦੋ ਵੱਡੇ ਭਰਾ, ਤੇ ਮੇਰੇ ਦਾਦਾ ਜੀ ਹੁੰਦੇ ਸਨ | ਮੇਰੇ ਸਾਰਾ ਪਰਿਵਾਰ ਹੀ ਬੜੇ ਚੰਗੇ ਸੁਭਾਅ ਦਾ ਸੀ, ਮੇਰੇ ਪਰਿਵਾਰ ਦੇ ਸਾਰੇ ਮੈਂਬਰ ਹੀ Continue Reading »
ਲਾਸਟ ਸੀਨ 2.54 AM* ਦਸ , ਗਿਆਰਾਂ ਤੇ ਬਾਰਾਂ ਅਪ੍ਰੈਲ 2018 , ਇਹ ਤਿਨ ਦਿਨ ਨਿਊਜ਼ੀਲੈਂਡ ਵਿੱਚ ਬੱਤੀ ਲਗਭਗ ਗੁੱਲ ਰਹੀ ਸੀ । ਬੌਲੇ ਜਿਹੇ ਹਨੇਰ – ਝੱਖੜ ਤੇ ਮੀਂਹ ਨੇ ਚੰਗੀ ਅੰਨ੍ਹੀ ਪਾਈ ਉਦੋਂ ਪੂਰੇ ਮੁਲਕ ‘ਚ । ਕਿਤੇ – ਕਿਤੇ ਬੱਤੀ ਹੈਗੀ ਸੀ , ਅਸੀੰ ਘਰ ਰਹਿੰਦੇ ਤਿੰਨ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Ravi Saab
for bad eyes