ਅੱਜ ਫੇਰ ਕਲੇਸ਼ ਪਿਆ ਹੋਇਆ ਸੀ..ਵਜਾ ਜਵਾਕਾਂ ਦੀ ਫੀਸ ਅਤੇ ਹੋਰ ਖਰਚੇ..ਅੱਜ ਫੇਰ ਬਿਨਾ ਰੋਟੀ ਖਾਂਦੀ ਹੀ ਨਿੱਕਲ ਆਉਣਾ ਪਿਆ..!
ਅੱਗੇ ਫਾਟਕ ਬੰਦ..ਅਚਾਨਕ ਵੇਖਿਆ ਕੋਲ ਹੀ ਸੜਕ ਦੇ ਇੱਕ ਪਾਸੇ ਨਿੱਕੇ ਬੱਚੇ ਦਾ ਇਕ ਨਵਾਂ ਨਕੋਰ ਬੂਟ ਪਿਆ ਸੀ..ਸਟਿੱਕਰ ਵੀ ਅਜੇ ਉਂਝ ਦਾ ਉਂਝ..ਉੱਤੇ ਨਿੱਕੀ ਜਿਹੀ ਇੱਕ ਬਿੱਲੀ ਵੀ ਬਣੀ..!
ਪਤਾ ਨੀ ਉਹ ਕਿੰਨਾ ਕੂ ਰੋਂਦਾ ਹੋਵੇਗਾ..ਜਰੂਰ ਪੈਰ ਸੋਂ ਗਿਆ ਹੋਣਾ..ਜਾਂ ਮਗਰ ਬੈਠੀ ਮਾਂ ਦੀ ਹੀ ਅੱਖ ਲੱਗ ਗਈ ਹੋਣੀ..ਹਮਾਤੜ ਨੇ ਪਤਾ ਨੀ ਕਿੰਨੀਆਂ ਕਿਰਸਾਂ ਕਰਕੇ ਲੈ ਕੇ ਦਿੱਤੇ ਹੋਣੇ..ਹੁਣ ਇੱਕ ਦਾ ਕੀ ਕਰੁ..ਪਤਾ ਨੀ ਆਪੋ ਵਿੱਚ ਵੀ ਕਿੰਨਾ ਕੂ ਲੜਦੇ ਹੋਣੇ..ਇੱਕ ਦੂਜੇ ਦਾ ਕਸੂਰ ਕੱਢਦੇ ਹੋਏ..ਉਹ ਆਖਦੀ ਹੋਣੀ ਹੁਣ ਹੋਰ ਨਵੇਂ ਲੈ ਕੇ ਦੇ..ਉਹ ਅੱਗੋਂ ਸੋਚਦਾ ਹੋਣਾ ਅਜੇ ਹੁਣੇ ਹੀ ਤਾਂ ਮਸੀਂ ਲੈ ਕੇ ਦਿੱਤੇ ਸਨ ਹੁਣ ਏਡੀ ਛੇਤੀ ਫੇਰ ਨਵੇਂ ਕਿਥੋਂ..!
ਅਜੇ ਸੋਚਾਂ ਦੀ ਘੁੰਮਣ ਘੇਰੀ ਉਂਝ ਹੀ ਸੀ ਕੇ ਫਾਟਕ ਖੁੱਲ ਗਿਆ..ਸ਼ਸ਼ੋਪੰਝ ਵਿੱਚ ਪੈ ਗਿਆ ਹੁਣ ਇਸ ਬੂਟ ਦਾ ਕੀ ਕੀਤਾ ਜਾਵੇ..!
ਬਿੰਦ ਕੂ ਸੋਚਿਆ ਫੇਰ ਹੇਠੋਂ ਚੁੱਕ ਹੈਂਡਲ ਨਾਲ ਬੰਨ ਲਿਆ..ਅੱਧੇ ਕਿਲੋਮੀਟਰ ਤੇ ਇੱਕ ਜੋੜਾ ਅੱਗਿਓਂ ਪੈਦਲ ਤੁਰਿਆ ਆਉਂਦਾ ਦਿਸ ਪਿਆ..ਕੁਝ ਲੱਭਦਾ ਹੋਇਆ..ਡੰਡੇ ਤੇ ਬੈਠਾ ਕਦੇ ਦਾ ਰੋ ਰਿਹਾ ਇੱਕ ਬੱਚਾ ਹੁਣ ਸ਼ਾਇਦ ਹੌਕਿਆਂ ਤੇ ਆ ਗਿਆ ਸੀ..ਉਸਦੀ ਮਾਂ ਲਗਾਤਾਰ ਹੀ ਕੁਝ ਆਖੀ ਜਾ ਰਹੀ ਸੀ..ਤੇ ਬਾਪ ਚੁੱਪ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ