ਕਰੋਨਾ ਦੀ ਮਾਰ
ਓਏ ਗੱਲਾਂ ਨਾ ਕਰੋ ਖਸਮੋ, ਤੂੜੀ ਦਾ ਕੰਮ ਤਾਂ ਆਪਾਂ ਔਖੇ ਸੌਖੇ ਹੋ ਕੇ ਨਿਬੇੜ ਲਿਆ ਹੈ ਤੇ ਹੁਣ ਛੇਤੀ ਖਿਲਰੀ ਤੂੜੀ ਇਕੱਠੀ ਕਰੋ ਤੇ ਕੋਈ ਜੀਰੀ ਜਾਂ ਝੋਨੇ ਦੀ ਪਨੀਰ ਲਾਉਣ ਦਾ ਪ੍ਰਬੰਧ ਕਰੀਏ, ਇਹ ਗੱਲ ਜੀਤੇ ਨੇ ਅਮਰੂ ਤੇ ਭਿੰਦੇ ਨੂੰ ਕਹੀ ਜਿਹੜੇ ਆਪਸ ਵਿੱਚ ਚੌੜ ਕਰੀ ਜਾਂਦੇ ਸੀ। ਅਮਰੂ ਤੜਕੇ ਦਾ ਗਰਮੀ ਨਾਲ ਸਤਿਆ ਹੋਇਆ ਬੋਲਿਆ, ਨਾ ਹੁਣ ਅਸੀਂ ਫਾਹਾ ਲੈ ਲਈਏ, ਸਾਰਾ ਦਿਨ ਤਾਂ ਤੂੜੀ ਢੋਦਿਆਂ ਨੂੰ ਹੋ ਗਿਆ ਹੈ, ਭਿੰਦਾ ਵੀ ਓਹਦੀ ਗਵਾਹੀ ਭਰਦਾ ਬੋਲਿਆ, ਨਾ ਅਸੀਂ ਬੰਦੇ ਹਾਂ, ਕੋਈ ਪਸ਼ੂ ਤਾਂ ਨਹੀਂ ਜਿਹੜੇ ਕੋਲੂ ਦੇ ਬੈਲ ਵਾਂਗ ਲੱਗੇ ਰਹੀਏ, ਸਾਡੀ ਵੀ ਕੋਈ ਜੂਨ ਹੈ। ਜੀਤਾ ਢੈਲਾ ਪੈਂਦਾ ਬੋਲਿਆ ਕਿ ਯਾਰ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਹ ਨਾ ਲਓ। ਮੈਂ ਤਾਂ ਉਸ ਡਾਢੇ ਰੱਬ ਤੋਂ ਡਰਦਾ ਹਾਂ, ਜਿਹੜਾ ਜੱਟਾਂ ਦੀ ਚੂੜੀ ਟਾਈਟ ਕਰੀ ਜਾਂਦਾ ਹੈ। ਉੱਤੋਂ ਚੰਦਰੀ ਕਰੋਨਾ ਦੀ ਮਾਰ, ਸਾਲਾ ਸਾਹ ਲੈਣਾ ਔਖਾ ਹੋਇਆ ਪਿਆ ਹੈ। ਪਹਿਲਾਂ ਤਾਂ ਮਸਾਂ ਕਣਕ ਵੱਢੀ ਤੇ ਫੇਰ ਆ ਸਰਕਾਰ ਦੇ ਕੂਪਨਾਂ ਵਾਲੇ ਕੰਜਰਖਾਨੇ ਨੇ ਭੰਬਲਭੂਸੇ ਪਾਈ ਰੱਖਿਆ। ਕਿਤੇ ਪੰਦਰਾਂ ਦਿਨਾਂ ਬਾਅਦ ਲੜ ਲੜਾ ਕੇ ਮੰਡੀ ਵਿੱਚ ਵਾਰੀ ਆਈ। ਉੱਤੋਂ ਮੱਛਰ ਆਖੇ ਤੇਰਾ ਦੇਣਾ ਕੀ ਹੈ? ਸਾਰੀਆਂ ਰਾਤਾਂ ਮੰਜੇ ਤੇ ਬੈਠ ਕੇ ਲੰਘਾਈਆਂ ਜਿਵੇਂ ਤੀਵੀਂ ਨੂੰ ਜਣੇਪਾ ਹੋਣ ਵਾਲਾ ਹੋਵੇ। ਹੁਣ ਤੂੜੀ ਦਾ ਕੰਮ ਮਸਾਂ ਮੁਕਾਇਆ ਤੇ ਅੱਗੇ ਝੋਨੇ ਦਾ ਸਿਆਪਾ ਸਿਰ ਤੇ ਆ ਗਿਆ। ਚਲੋ ਓਏ ਮਿੱਤਰੋ,ਘਰੇ ਚੱਲ ਕੇ ਬਜੁਰਗ ਨਾਲ ਸਲਾਹ ਬਣਾਈਏ ਕਿ ਜੀਰੀ ਦਾ ਕਿਵੇਂ ਕਰਨਾ ਹੈ। ਚਲੋ ਆਜੋ, ਨਾਲੇ ਠੰਡਾ ਪਾਣੀ ਪੀਵਾਂਗੇ ਤੇ ਨਾਲੇ ਭੋਰਾ ਚਾਹ ਪੀ ਲਵਾਂਗੇ। ਭਿੰਦੇ ਦਾ ਬਾਪੂ ਦੂਰੋਂ ਵੇਖ ਕੇ ਤਿੰਨਾਂ ਨੂੰ ਘਰ ਆਉਂਦਿਆਂ ਬੋਲਿਆ, ਆ ਗਏ ਥੀਰੀ ਇਡੀਅਟ, ਵੱਡੀ ਤਿੱਕੜੀ ਬਣੀ ਫਿਰਦੀ ਹੈ ਜਿਵੇਂ ਖੂਹ ਪੱਟ ਦੇਣਗੇ। ਤੂੜੀ ਦੇ ਕੰਮ ਨਿਬੇੜ ਆਏ ਵੱਡੇ ਤੀਸ ਮਾਰ ਖਾਂ, ਮੈਨੂੰ ਨਹੀਂ ਲੱਗਦਾ ਤੁਸੀਂ ਕੁਝ ਕੀਤਾ ਹੋਵੇਗੇ।
ਜੀਤਾ ਇਹ ਸੁਣ ਕੇ ਅੱਕਿਆ ਹੋਇਆ ਬੋਲਿਆ ਕਿ ਨਾ ਸਾਨੂੰ ਸੱਪ ਸੁੰਙਿਆ ਹੋਇਆ ਹੈ ਜਿਹੜਾ ਅਸੀਂ ਨਹੀਂ ਕਰ ਸਕਦੇ। ਐਵੇਂ ਲੋਕ ਸਾਡੀ ਯਾਰੀ ਤੋਂ ਸੜਦੇ ਹਨ। ਭਲਾਂ ਸਾਡੇ ਅੱਗੇ ਕਿਹੜਾ ਕੰਮ ਟਿਕ ਜੂ। ਜੀਤੇ ਦਾ ਬਾਪੂ ਮੁਸ਼ਕੜੀ ਹੱਸਦਾ ਹੋਇਆ ਬੋਲਿਆ ਕਿ ਵੇਖਾਂਗੇ ਪੁੱਤ, ਜੇ ਐਤਕੀਂ ਝੋਨੇ ਨੇ ਤੁਹਾਡੇ ਕੰਨੀ ਹੱਥ ਨਾ ਲਵਾਏ। ਅੱਗੋਂ ਅਮਰੂ ਬੋਲਿਆ ਕਿ ਤਾਇਆ ਜੀ ਅਸੀਂ ਕਿਹੜਾ ਇਕੱਲੇ ਹਾਂ, ਸਾਰਿਆਂ ਨੇ ਹੀ ਝੋਨਾ ਲਾਉਣਾ ਹੈ। ਜਿਵੇਂ ਦੂਜਿਆਂ ਨਾਲ ਹੋਊ, ਓਵੇਂ ਕਰਮਾਂ ਦੇ ਦੁੱਖ ਅਸੀਂ ਵੀ ਭੋਗੀ ਜਾਵਾਂਗੇ। ਓਏ ਆਹ ਤੀਜੇ ਤੋਂ ਵੀ ਪੁੱਛ ਲਓ ਜਿਹੜਾ ਘੋਗੜ ਕੰਨਾਂ ਜਿਹਾ ਬਣਿਆ ਬੈਠਾ ਹੈ, ਜੀਤੇ ਦੇ ਬਾਪੂ ਨੇ ਵਿਅੰਗ ਕਰਦੇ ਹੋਏ ਭਿੰਦੇ ਨੂੰ ਇਹ ਸ਼ਬਦ ਕਹੇ। ਭਿੰਦੇ ਕੰਮ ਦਾ ਭੰਨਿਆ ਹੋਇਆ ਮਸਾਂ ਹੀ ਬੋਲਿਆ ਕਿ ਕਾਹਦਾ ਤਾਇਆ ਜੀ, ਐਂਤਕੀ ਤਾਂ ਰੱਬ ਸੱਚੀ ਲੁੰਬ ਠਾਈ ਆਉਂਦਾ ਹੈ। ਦੁਨੀਆਂ ਤੇ ਕਰੋਨਾ ਕਾਹਦਾ ਫੈਲਿਆ ਹੈ, ਜੱਟਾਂ ਨੂੰ ਖੂੰਜੇ ਲਾਈ ਆਉਂਦਾ ਹੈ।
ਚਾਹ ਪੀ ਕੇ ਤਿੰਨੇ ਖੇਤ ਗੇੜਾ ਮਾਰਨ ਚਲੇ ਜਾਂਦੇ ਹਨ। ਰਾਹ ਵਿੱਚ ਮੋਟਰ ਸਾਈਕਲ ਤੇ ਤਿੰਨੇ ਜਾਣੇ ਜਾਂਦੇ ਗੱਲਾਂ ਕਰਦੇ ਹਨ ਕਿ ਜੇ ਪੁਲਿਸ ਵਾਲਿਆਂ ਦੀ ਗੱਡੀ ਆ ਗਈ ਤਾਂ ਵੇਖੀ ਮਿੱਤਰਾ ਕਿਵੇ ਪਟਾਕੇ ਪੈਂਦੇ। ਔਖੇ ਸੌਖੇ ਹੋ ਕੇ ਖੇਤ ਪਹੁੰਚ ਜਾਂਦੇ ਹਨ। ਤਿੰਨੇ ਸਲਾਹ ਬਣਾਉਂਦੇ ਹਨ ਕਿ ਐਂਤਕੀ ਜੀਰੀ ਦੀ ਪਨੀਰੀ ਜੀਤੇ ਕੇ ਖੇਤ ਇਕੱਠੇ ਮਿਲ ਕੇ ਲਾ ਦਿੰਦੇ ਹਾਂ, ਮਗਰੋਂ ਵਾਰੀ ਸਿਰ ਆਪਣੇ ਆਪਣੇ ਖੇਤ ਝੋਨਾ ਲਾ ਲਵਾਂਗੇ। ਅਮਰੂ ਕਹਿੰਦਾ ਕਿ ਜੀਤੇ ਕਾ ਖੇਤ ਠੀਕ ਹੈ, ਇੱਥੇ ਪਾਣੀ ਵਾਲੀ ਨਹਿਰ ਜਾਂ ਕੱਸੀ ਵੀ ਲਾਗੇ ਹੀ ਵਗਦੀ ਹੈ। ਅੱਗੋਂ ਭਿੰਦਾ ਮਜਾਕ ਵਿੱਚ ਕਹਿੰਦਾ ਹੈ ਕਿ ਪਾਣੀ ਨੂੰ ਅੱਗੇ ਇੱਥੇ ਦਰਿਆ ਵਗਿਆ ਆਉਂਦਾ ਹੈ, ਮਹੀਨਾ ਹੋ ਗਿਆ ਸਰਕਾਰ ਦਾ ਪਾਣੀ ਬੰਦ ਕੀਤੇ ਨੂੰ , ਤੇ ਐਨੇ ਦਿਨ ਹੀ ਹੋ ਗਏ ਮੋਟਰਾਂ ਵਾਲੀ ਬਿਜਲੀ ਕੱਟੀ ਨੂੰ। ਭਲਾਂ ਪੁੱਛੇ ਕਿ ਪੱਠਿਆਂ ਨੂੰ ਪਾਣੀ ਅਗਲਾ ਛੁਣਛਣੇ ਨਾਲ ਲਾਊ। ਪੱਠਿਆਂ ਨੂੰ ਪਾਣੀ ਤਾਂ ਲੱਗਦਾ ਨਹੀਂ, ਅਖੇ ਛੇਤੀ ਪਨੀਰੀ ਲਾਈਏ। ਪੱਠੇ ਤਾਂ ਸੁੱਕ ਕੇ ਕਮਲੀ ਦੇ ਝਾਟੇ ਵਰਗੇ ਹੋਏ ਪਏ ਨੇ। ਮੇਰੀ ਮੰਨੋ ਤਾਂ ਰੁੱਕ ਜਾਓ ਥੋੜਾ। ਹੋਰ ਦਸਾਂ ਦਿਨਾਂ ਨੂੰ ਪਾਣੀ ਆ ਜਾਊ ਫਿਰ ਲਾ ਲਵਾਂਗੇ। ਨਾ ਫੇਰ ਤਾਂ ਤੇਰਾ ਬਾਪੂ ਲਾ ਦਊ, ਜੀਤੇ ਨੇ ਭਿੰਦੇ ਨੂੰ ਨੰਨਾ ਪਾਉਣ ਤੇ ਕਹੇ। ਚੰਗਾ ਫੇਰ ਹੁਣ ਤੂੰ ਸਾਡੇ ਬੁੜੇ ਤੋਂ ਲਵਾਈ ਪਨੀਰੀ, ਮੈਂ ਤੇ ਚੱਲਿਆ ਘਰ ਨੂੰ। ਅੱਗੋਂ ਅਮਰੂ ਓਹਦੀ ਬਾਂਹ ਫੜਕੇ ਰੋਕਦਾ ਹੋਇਆ ਬੋਲਿਆ ਕਿ ਕਾਹਨੂੰ ਗੁੱਸਾ ਕਰਦਾ ਐਂਵੇ ਭਿੰਦਿਆਂ, ਓਹਨੇ ਤਾਂ ਹਾਸੇ ਨਾਲ ਕਿਹਾ ਸੀ। ਹੁਣ ਤਿੰਨੇ ਇਸ ਗੱਲ ਤੇ ਰਾਇ ਬਣਾ ਲੈਂਦੇ ਹਨ ਕਿ ਜੀਤੇ ਦੇ ਖੇਤ ਵਿੱਚ ਪਨੀਰੀ ਇਕੱਠੀ ਲਾ ਲਵਾਂਗੇ ਪਰ ਕਦੋਂ ਲਾਉਣੀ ਹੈ, ਇਹ ਰਾਇ ਜੀਤੇ ਦੇ ਡੈਡੀ ਨਾਲ ਕੱਲ ਨੂੰ ਕਰਾਂਗੇ, ਅੱਜ ਤਾਂ ਉਹ ਥੋੜਾ ਗਰਮ ਹੈ। ਤਿੰਨੇ ਜਾਣੇ ਮਸਤੀ ਕਰਦੇ ਹੋਏ ਮੋਟਰ ਸਾਇਕਲ ਤੇ ਬੱਬੂ ਮਾਨ ਦੇ ਗੀਤ “ਜੱਟ ਦੀ ਜੂਨ ਬੁਰੀ , ਰਿੜਕ ਰਿੜਕ ਮਰ ਜਾਣਾ” ਗਾਉਂਦੇ ਜਾਂਦੇ ਹਨ। ਕੱਲ...
...
ਨੂੰ ਦਸ ਵਜੇ ਜੀਤੇ ਕੇ ਘਰੇ ਆਉਣ ਦਾ ਵਾਅਦਾ ਕਰਦੇ ਹਨ। ਅਗਲੇ ਦਿਨ ਤੜਕੇ ਪੱਠੇ ਵੱਢ ਕੇ ਜੀਤਾ ਬਾਪੂ ਨੂੰ ਆਖਦਾ ਕਿ ਬਾਪੂ ਘਰੇ ਰਹੀ, ਤੇਰੇ ਨਾਲ ਅਸੀ ਤਿੰਨਾਂ ਨੇ ਜੀਰੀ ਦੀ ਪਨੀਰੀ ਲਾਉਣ ਬਾਰੇ ਸਲਾਹ ਕਰਨੀ ਹੈ। ਉਹ ਆਉਣ ਵਾਲੇ ਹੀ ਹੋਣਗੇ। ਥੋੜੇ ਚਿਰ ਬਾਅਦ ਅਮਰੂ ਤੇ ਭਿੰਦਾ ਜੀਤੇ ਕੇ ਘਰੇ ਆ ਜਾਂਦੇ ਹਨ। ਅੱਜ ਤੜਕੇ ਤੋਂ ਹੀ ਜੀਤੇ ਦਾ ਬਾਪੂ ਖੁਸ਼ ਸੀ ਕਿਉਂਕਿ ਉਹਦਾ ਪੁਰਾਣਾ ਮਿੱਤਰ ਜੈਲਾ ਥੋੜੀ ਜਿਹੀ ਅਫੀਮ ਖਵਾ ਗਿਆ ਸੀ। ਭਿੰਦਾ ਮਜਾਕ ਕਰਦਾ ਹੋਇਆ ਬੋਲਿਆ ਕਿ ਤਾਇਆ ਜੀ, ਅੱਜ ਤਾਂ ਉੱਡ- ਜੂੰ ਉੱਡ- ਜੂੰ ਕਰਦਾ ਹੈਂ। ਅੱਜ ਤਾਂ ਪੂਰੀ ਅੱਖ ਵੀ ਖੜੀ ਹੈ, ਕੀ ਗੱਲ ਹੈ? ਕੱਲ੍ਹ ਤਾਂ ਮਾਰਨ ਖੰਡੀ ਗਾਂ ਵਾਂਗ ਪੈਂਦਾ ਸੀ। ਕੀ ਕਰੀਏ ਭਤੀਜ, ਕਰੋਨਾ ਕਰਕੇ ਤੈਨੂੰ ਪਤਾ ਸਾਰਾ ਕੰਮ ਰੁਕਿਆ ਪਿਆ ਹੈ। ਸਾਲਾ ਕੁਝ ਮਿਲਦਾ ਹੀ ਨਹੀਂ। ਅੱਜ ਕਿਤੇ ਮਾੜੀ ਮੋਟੀ ਲੋਰ ਜਿਹੀ ਬੱਝੀ ਹੈ। ਹੁਣ ਨਹਾ ਕੇ ਜੀਤਾ ਵੀ ਤਿੰਨਾਂ ਕੋਲ ਆ ਜਾਂਦਾ ਹੈ। ਅਮਰੂ ਗੱਲ ਸ਼ੁਰੂ ਕਰਦਾ ਬੋਲਿਆ ਕਿ ਤਾਇਆ ਗੱਲ ਆਏਂ ਹੈ ਕਿ ਝੋਨੇ ਦੀ ਅਸਾਂ ਤਿੰਨਾਂ ਨੇ ਪਨੀਰੀ ਲਾਉਣ ਬਾਰੇ ਤੇਰੇ ਨਾਲ ਸਲਾਹ ਕਰਨੀ ਕਿ ਕਿਵੇਂ ਕਰੀਏ? ਨਾ ਲਾ ਲਓ, ਮੈਂ ਓਥੇਂ ਕੱਦੂ ਕਰਨਾ ਹੈ। ਜੀਤਾ ਨਰਮੀ ਨਾਲ ਬੋਲਿਆ ਕਿ ਕੱਦੂ ਤਾਂ ਤੈਂਅ ਨਹੀਂ ਕਰਨਾ ਸਾਨੂੰ ਰਾਇ ਤਾਂ ਦੇ ਹੀ ਸਕਦਾ, ਅਕਸਰ ਤੂੰ ਵੱਡਾ ਕਰਕੇ ਤਾਂ ਤੇਰੇ ਨਾਲ ਰਾਇ ਕਰਦੇ ਹਾਂ ਕਿ ਤੈਨੂੰ ਬਾਹਲਾ ਪਤਾ ਹੈ। ਹੁਣ ਆਨੇ ਆਲੀ ਗੱਲ ਤੇ ਆਇਆ ਹੋਇਆ ਜੀਤੇ ਦਾ ਬਾਪੂ ਬੋਲਦਾ ਹੈ ਕਿ ਪਨੀਰੀ ਤਾਂ ਭਾਵੇਂ ਪੁੱਤਰੋ ਲਾਓ ਪਰ ਐਤਕੀਂ ਮੈਨੂੰ ਭਈਏ ਨਹੀਂ ਆਉਂਦੇ ਦਿਸਦੇ। ਥੋਨੂੰ ਵੀ ਪਤਾ ਹੈ, ਸਾਰੀ ਜਨਤਾ ਤਾਂ ਕਰੋਨਾ ਨਾਲ ਸਹਿਮੀ ਪਈ ਹੈ। ਅਗਲੇ ਖਾਕੀ ਵਰਦੀਆਂ ਵਾਲੇ ਬਾਹਰ ਨਹੀਂ ਨਿਕਲਣ ਦਿੰਦੇ, ਜਿਹੜਾ ਇੱਕ ਵਾਰੀ ਡਿੱਕੇ ਚੜੵ ਜਾਂਦਾ ਹੈ, ਉਹਨੂੰ ਮੁੰਜ ਦੇ ਰੱਸੇ ਵਰਗਾ ਬਣਾ ਦਿੰਦੇ ਨੇ। ਸਾਰੀ ਦੁਨੀਆਂ ਤਾਂ ਕਰੋਨਾ ਕਰਕੇ ਕੁੱਕੜਾਂ ਦੇ ਖੁੱਡੇ ਵਿੱਚ ਤਾੜੀ ਪਈ ਹੈ। ਅਗਲਿਆਂ ਨੂੰ ਤਾਂ ਆਪਣੀ ਜਾਣ ਬਚਾਉਣ ਦੀ ਬਣੀ ਹੈ, ਤੁਹਾਡੇ ਝੋਨਾ ਲਾਉਣ ਕਿਹਨੇ ਆਉਣਾ ਹੈ। ਭਈ ਜੇ ਆਪ ਲਾ ਸਕਦੇ ਹੋ ਤਾਂ ਪਨੀਰੀ ਲਾ ਲਓ ਇੱਕ ਖੇਤ ਵਿੱਚ । ਭਿੰਦਾ ਕਹਿੰਦਾ ਤਾਇਆ ਆਪਾਂ ਤਾਂ ਨਹੀਂ ਲਾ ਸਕਦੇ ਝੋਨਾ, ਸਾਰੀ ਦਿਹਾੜੀ ਕੋਡੀ ਢੂਈ ਖੜੇ ਰਹਿਣਾ ਕੋਈ ਸੌਖੇ ਏ। ਆਪਣੇ ਤਾਂ ਮਣਕੇ ਦੁੱਖਦੇ ਹਨ। ਆਪਣੀ ਤਾਂ ਬਈ ਤੋਬਾ ਹੈ। ਅੱਗੋਂ ਅਮਰੂ ਵੀ ਬੋਲਿਆ ਕਿ ਮੇਰੇ ਵੀ ਵੱਸ ਦੀ ਗੱਲ ਨਹੀ, ਮੇਰੀ ਤਾਂ ਆਪ ਡਿਸਕ ਹਿੱਲੀ ਹੈ। ਨਾ ਆਹ ਸਾਡੇ ਵਾਲਾ ਕਿਹੜਾ ਸੁਖੀ ਸਾਂਦੀ ਹੈ, ਇਹਨੇ ਤਾਂ ਆਪ ਇੱਕ ਮਹੀਨਾ ਖਿੱਚ ਪਵਾਈ ਸੀ, ਜੀਤੇ ਦਾ ਬਾਪੂ ਬੋਲਿਆ। ਅੱਜ ਦੇ ਮੁੰਡਿਆਂ ਦੇ ਨਿਕੰਮੇਪਣ ਬਾਰੇ ਜੀਤੇ ਦੇ ਬਾਪੂ ਬੋਲਿਆ ਕਿ ਨਾ ਤਾਂ ਅੱਜ ਦੇ ਮੁੰਡੇ ਕੁਝ ਕਰਨੇ ਜੋਗੇ ਹੈ ਤੇ ਨਾ ਹੀ ਬੁੜੀਆਂ। ਮੈਨੂੰ ਤਾਂ ਆਏਂ ਲੱਗਦਾ ਹੈ ਕਿ ਐਂਤਕੀ ਕਣਕ ਵਾਂਗ ਮਸ਼ੀਨ ਨਾਲ ਹੀ ਝੋਨਾ ਬੀਜਣਾ ਪਊ। ਜਿਹਨੇ ਆਏਂ ਨਹੀਂ ਲਾਉਣਾ ਤਾਂ ਫੇਰ ਕਿੱਲੇ ਦਾ ਪੰਜ ਹਜਾਰ ਦੇਣ ਲਈ ਤਿਆਰ ਰਹਿਣ। ਪੰਜ ਹਜਾਰ ਪ੍ਰਤੀ ਕਿੱਲੇ ਦਾ ਨਾਂ ਸੁਣ ਕੇ ਤਿੰਨਾਂ ਦੀ ਲੇਰ ਨਿਕਲ ਜਾਂਦੀ ਹੈ। ਇਹ ਸੁਣ ਕੇ ਅਮਰੂ ਕਹਿੰਦਾ ਕਿ ਤਾਇਆ ਇਸਤੋਂ ਇਲਾਵਾ ਹੋਰ ਕੋਈ ਸੌਖਾ ਢੰਗ ਨਹੀਂ। ਹਾਂ ਹੈਗਾ ਅਮਰੂ , ਆਵਦੀ ਬੀਬੀ ਨੂੰ ਨਾਲ ਲੈ ਕੇ ਝੋਨਾ ਲਾਉਣ ਲੱਗ ਪਈਂ। ਆਥਣ ਨੂੰ ਦੋ ਤਿੰਨ ਕਨਾਲਾਂ ਤਾਂ ਲਾ ਹੀ ਦੇਵੋਗੇ। ਭਿੰਦਾ ਮਸ਼ਕਰੀ ਕਰਦਾ ਬੋਲਿਆ ਕਿ ਤਾਇਆ ਤੂੰ ਵੀ ਨਾਲ ਚਲਿਆ ਜਾਵੀਂ। ਨਾ ਆਵਦੀ ਬੁੜੀ ਨੂੰ ਭੇਜ ਦੇਈਂ, ਮੈਂ ਆਜੂ ਝੋਨਾ ਲਾਉਣ ਖੇਤ। ਜੀਤਾ ਗੁੱਸੇ ਹੋ ਕੋ ਬੋਲਿਆ ਕਿ ਕਿਉਂ ਭਕਾਈ ਕਰੀ ਜਾਂਦੇ ਹੋ। ਕੋਈ ਚੱਜ ਦੀ ਗੱਲ ਕਰੋ। ਹਾਂ ਦੱਸ ਫੇਰ ਬਾਪੂ ਚੱਜ ਦੀ ਗੱਲ , ਭਿੰਦਾ ਬੋਲਿਆ। ਨਾ ਮੈਂ ਕੀ ਦੱਸਾਂ, ਮੈਂ ਤਾਂ ਤੁਹਾਨੂੰ ਦੋਵੇਂ ਢੰਗ ਦੱਸ ਦਿੱਤੇ ਕਿ ਜਾਂ ਆਪ ਝੋਨਾ ਲਾਓ ਜਾਂ ਮਸ਼ੀਨ ਨਾਲ ਬੀਜੋ ਜਾਂ ਥੱਬਾ ਪੈਸਿਆਂ ਦਾ ਦੇਣ ਲਈ ਤਿਆਰ ਰਹੋ। ਤਿੰਨੇ ਮੂੰਹ ਲਟਕਾ ਕੇ ਬੈਠ ਜਾਂਦੇ ਹਨ। ਥੋੜੇ ਚਿਰ ਬਾਅਦ ਜੀਤੇ ਦਾ ਬਾਪੂ ਤਿੰਨਾਂ ਨੂੰ ਉਦਾਸ ਵੇਖ ਕੇ ਬੋਲਦਾ ਹੈ ਕਿ ਹੁਣ ਆਪਣੇ ਕੋਲ ਇੱਕ ਹੀ ਚਾਰਾ ਹੈ, ਜੋ ਅਸੀਂ ਸਾਰੇ ਕਰ ਸਕਦੇ ਹਾਂ। ਤਿੰਨੇ ਹੈਰਾਨੀ ਤੇ ਉਤਸੁਕਤਾ ਨਾਲ ਪੁੱਛਦੇ ਹਨ ਕਿ ਤਾਇਆ ਉਹ ਕੀ ਚਾਰਾ ਹੈ? ਬਾਪੂ ਕਹਿੰਦਾ ਹੈ ਕਿ ਉਹ ਪਰਮਾਤਮਾ ਅੱਗੇ ਅਰਦਾਸ ਹੈ ਜੋ ਅਸੀਂ ਮਿਲ ਕੇ ਕਰੀਏ ਕਿ ਹੇ ਪਰਮਾਤਮਾ ! ਇਸ ਕਰੋਨਾ ਨਾਮਕ ਭੈੜੀ ਮਹਾਂਮਾਰੀ ਨੂੰ ਖਤਮ ਕਰ ਤਾਂ ਜੋ ਸਾਰੇ ਆਪੋ ਆਪਣੇ ਕੰਮਾਂ ਤੇ ਮੁੜ ਪਰਤ ਆਉਣ ਤੇ ਲੋਕਾਈ ਨੂੰ ਸੁੱਖ ਦਾ ਸਾਹ ਆਵੇ। ਇਹ ਸੁਣ ਕੇ ਸਾਰੇ ਜਾਣੇ ਅਰਦਾਸ ਕਰਨ ਲੱਗ ਜਾਂਦੇ ਹਨ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਥੋੜੇ ਦਿਨ ਪਹਿਲਾਂ ਦੀ ਗੱਲ ਏ, ਇੱਕ ਲੜਕੀ ਦਾ ਵਿਆਹ ਤੈਅ ਹੋਇਆ। ਲੜਕੀ ਪੜ੍ਹੀ ਲਿਖੀ ਨੌਂਕਰੀ ਪੇਸ਼ੇ ਵਾਲੀ ਸੀ ਅਤੇ ਵਿਚੋਲੇ ਦੇ ਦੱਸਣ ਮੁਤਾਬਿਕ ਲੜਕੇ ਦੀ ਕਾਫ਼ੀ ਜ਼ਮੀਨ ਸੀ ਅਤੇ ਉਸਨੇ ਨੌਂਕਰੀ ਛੱਡ ਆਪਣਾ ਖੇਤੀ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਰੋਕੇ ਵੇਲੇ ਲੜਕੇ ਵਾਲਿਆਂ ਦਾ ਕਹਿਣਾ ਸੀ ਕਿ ਸਾਨੂੰ Continue Reading »
ਮੈਂ ਬੀ.ਏ ਪਾਸ ਕਰਕੇ ਬੀ.ਐਡ ਚ ਦਾਖ਼ਲਾ ਲੈ ਲਿਆ।ਸਾਡੇ ਵੇਲੇ ਦਸ ਕੁ ਮਹੀਨਿਆਂ ਚ ਬੀ ਐਡ ਹੋ ਜਾਂਦੀ ਸੀ।ਮੇਰੇ ਦਸ ਮਹੀਨੇ ਕਦੋਂ ਹੋ ਗਏ ਅਤੇ ਕਦੋਂ ਮੇਰੀ ਬੀ,ਐਡ ਹੋ ਗਈ ਪਤਾ ਹੀ ਨਾ ਚੱਲਿਆ। ਮੈਂ ਚੰਗੇ ਨੰਬਰ ਲੈ ਕੇ ਬੀ ਐਡ ਕਰ ਗਿਆ ਅਤੇ ਮੇਰੀ ਸਿਲੈਕਸ਼ਨ ਗਣਿਤ ਦੇ ਅਧਿਆਪਕ ਵੱਜੋਂ Continue Reading »
ਕਹਾਨੀ ਤਾਂ ਕੋਈ ਖਾਸ ਨਹੀ ਪਰ ਮੇਰੇ ਦਿਲ ਦੇ ਕੁਝ ਜਜਬਾਤ ਨੇ … ਜੋ ਸਾਂਝਾ ਕਰਨ ਲਈ ਇਥੇ ਲਿਖੇ ਆ ਬਸ, ਦਿਲ ਭਰਿਆ ਆ ..ਅੱਖਾ ਵਿੱਚ ਪਾਣੀ ਆ ਪਰ ਮੇਰਾ ਹਾਲ ਪੁੱਛਣ ਲਈ ਮੇਰੀ ਮਾਂ ਮੇਰੇ ਕੋਲ ਨਹੀਂ . ਦੂਰ ਤੇ ਅੱਜ ਤੋ ਤਕਰੀਬਨ ਸਾਡੇ ਤਿੰਨ ਸਾਲ ਪਹਿਲਾ ਆ ਗਈ Continue Reading »
ਸਾਲ 2003 ਦੀ ਗੱਲ ਹੈ। ਅਸੀਂ ਸੁਲਤਾਨਪੁਰ ਸ਼ਹਿਰ `ਚ ਕਿਸੇ ਰਿਸ਼ਤੇਦਾਰ ਦੇ ਵਿਆਹ `ਚ ਸ਼ਾਮਲ ਹੋਣ ਲਈ ਜਾ ਰਹੇ ਸੀ। ਸਾਡੀ ਜੀਪ ਮਸਾਂ 25/30 ਕਿਲੋਮੀਟਰ ਦੀ ਸਪੀਡ `ਤੇ ਸੁਲਤਾਨਪੁਰ ਦੇ ਬਜ਼ਾਰ `ਚ ਜਾ ਰਹੀ ਸੀ। ਅੱਗੋਂ ਇੱਕ 40 ਕੁ ਸਾਲ ਦਾ ਸਰਦਾਰ ਸਾਈਕਲ `ਤੇ ਆ ਰਿਹਾ ਸੀ। ਜਦੋਂ ਸਾਡੇ ਵਿਚਕਾਰ Continue Reading »
ਮੈਂ ਇੱਕ ਰਾਤ ਆਪਣੇ ਘਰ ਦੀ ਛੱਤ ਤੇ ਬੈਠਾ ਕੁਝ ਸੋਚ ਰਿਹਾ ਸੀ ਤੇ ਅਚਾਨਕ ਮੇਰੀ ਨਿਗ੍ਹਾ ਅਸਮਾਨ ਵੱਲ ਗਈ,ਤੇ ਮੈਂ ਵੇਖਿਆ ਕਿ ਪੂਰੇ ਅਸਮਾਨ ਚ ਸਿਰਫ ਇਕੋ ਤਾਰਾ ਟਿਮਟਿਮਾ ਰਿਹਾ ਸੀ,ਤੇ ਮੈਂ ਉਸ ਦੀ ਚਮਕ ਵੇਖਦਿਆਂ ਸਾਰ ਉਸ ਤੇ ਫਿਦਾ ਹੋਗਿਆ ਉਸਦੀ ਖੂਬਸੂਰਤੀ ਨੇ ਮੈਨੂੰ ਆਪਣਾ ਆਸ਼ਿਕ ਜਿਹਾ ਬਣਾ Continue Reading »
ਸਰਦਾਰਾ ਦੇ ਖੇਤੋ ਸਾਮ ਨੂੰ ਕੰਮ ਮੁਕਾ ਹਰਨੇਕ ਸਿੰਘ ਘਰ ਵਾਪਸ ਆ ਰਿਹਾ ਸੀ। ਸਿਰ ਉੱਤੇ ਢਿੱਲਾ ਜਿਹਾ ਪਰਣਾ,ਪੈਰੀ ਚੱਪਲਾ ਤੇ ਮੈਲੇ ਜਿਹੇ ਕਪੜੇ ਬਸ ਇਹੀ ਉਸ ਦੀ ਪਹਿਚਾਣ ਸੀ। ਕਾਹਲੇ-੨ ਕਦਮਾ ਨਾਲ ਵਾਪਸ ਆਉਦੇ ਹੋਏ ਦਾ ਧਿਆਨ ਸੜਕ ਦੇ ਕਿਨਾਰੇ ਬੈਠੇ ਇਕ ਆਦਮੀ ਤੇ ਗਿਆ ਜਿਹੜਾ ਆਪਣੇ ਖਿਡਾਉਣਿਆ ਨੂੰ Continue Reading »
ਇਕ ਰਚਨਾ ਸ਼ਮਸ਼ੇਰ ਦੀ ਮਾਂ ********** ਅੱਜ ਸਵੇਰ ਤੋਂ ਸ਼ਮਸ਼ੇਰ ਦੀ ਮਾਂ ਕਮਰੇ ਵਿੱਚੋਂ ਬਾਹਰ ਨਹੀਂ ਆਈ।ਸਾਰੇ ਵੇਹੜੇ ਵਾਲਿਆਂ ਨੂੰ ਹੈਰਾਨੀ ਹੋਈ ਕਿ ਅੱਜ ਛਨਿਛੱਰੀ ਨੇ ਵੇਹੜੇ ਵਿੱਚ ਚਾਦਰ ਵੀ ਨਹੀਂ ਵਿੱਛਾਈ ਜਿਸ ਤੇ ਰਜਾਈਆਂ ਛੰਡ ਕੇ ਉਹ ਨਗੰਦਦੀ ਹੁੰਦੀ ਸੀ। ਉਸਨੇ ਹਾਲਚਾਲ ਪੁੱਛਣ ਗਈ ਮੇਰੀ ਸੱਸ ਮਾਂ ਨੂੰ ਇੱਕ Continue Reading »
ਸ੍ਰ ਜਸਵੰਤ ਸਿੰਘ ਖਾਲੜਾ ਕਿਸੇ ਕੰਮ ਤੁਰਨ ਲੱਗਾ ਤਾਂ ਗੇਟ ਤੋਂ ਹੀ ਵਾਪਿਸ ਪਰਤ ਆਇਆ.. ਨਾਲਦੀ ਨੇ ਸੋਚਿਆ ਕੋਈ ਚੀਜ ਭੁੱਲ ਗਏ ਹੋਣੇ..! ਪਰ ਕੋਲ ਆ ਕੇ ਪੁੱਛਣ ਲੱਗੇ..”ਜੇ ਮੈਨੂੰ ਕੁਝ ਹੋ ਗਿਆ ਤਾਂ ਬੱਚੇ ਪਾਲ ਲਵੇਂਗੀ”? ਅਜੀਬ ਜਿਹਾ ਸਵਾਲ ਸੁਣ ਆਖਣ ਲੱਗੀ ਕੇ ਅੱਗੇ ਵੀ ਤੇ ਉਸ ਵਾਹਿਗੁਰੂ ਦੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Amritpal gill
👌👌