ਅਜੇ ਸਾਡੇ ਬੱਚਿਆਂ ਦੇ ਪੇਪਰ ਹੋਣ ਦੀਆਂ ਤਿਆਰੀਆਂ ਹੀ ਹੋ ਰਹੀਆਂ ਸੀ .ਤੇ ਕੰਮਾ ਵਾਲੇ ਆਪਣੇ ਕੰਮਾਂ ਤੇ ਦੂਰ ਗਏ ਸੀ ..ਸਾਡੇ ਗਵਾਂਢੀ ਅੰਕਲ ਆਪਣੀ family ਨਾਲ ਟੂਰ ਤੇ ਗਏ ਸੀ ਓ ਵੀ ਵਿਦੇਸ਼ …ਕੇ ਦੋ ਚਾਰ ਦਿਨ ਲਈ ਕਰਫਿਉ ਲੱਗ ਗਿਆ ..ਕਿਸੇ ਨੇ ਵੀ ਏਨਾ serious ਨਾ ਲਿਆ ਪਰ ਪਤਾ ਓਦੋ ਲੱਗਾ ਜੱਦੋ ਬੱਸਾਂ ਗੱਡੀਆਂ ਬੰਦ ਕਰ ਦਿੱਤੀਆਂ ..ਦੁਕਾਨਾਂ ਵੀ ਬੰਦ ..20 ਮਾਰਚ ਤੋ lockdown ਹੋ ਗਿਆ ..ਜੋ ਜਿਥੇ ਸੀ ਉਹ ਓਥੇ ਈ ਫੱਸ ਗਿਆ .ਬੱਚੇ ਹੋਸਟਲਾਂ ਚ ਫੱਸ ਗਏ ..ਰਿਸ਼ਤੇਦਾਰ ਕਿੰਨੇ ਕਿੰਨੇ ਦਿਨ ਕਿਸੇ ਕੋਲ ਰਹੇ ..ਕੋਈ ਮਰ ਗਿਆ ਜਾ ਵਿਆਹ ਸ਼ਾਦੀ ਸਬ ਕੁੱਜ ਬਦਲ ਗਏ ..
ਫਿਰ ਕਦੇ ਅਮੀਰ ਬੰਦੇ ਨੇ ਵੀ ਨਹੀਂ ਸੋਚਿਆ ਸੀ ਕੇ ਓਹਨਾ ਦੇ ਬੱਚੇ ਦੇ ਵਿਆਹ ਜਾਂ ਓਹਨਾ ਦੇ ਪਰਿਵਾਰ ਦੀ ਮੌਤ ਦਾ ਇਕੱਠ ਇੰਨਾ ਸਾਦਾ ਹੋਵੇਗਾ ..5- 10 ਬੰਦੇ ਜਾ ਕ ਸਾਰੇ ਰਸਮ ਰਿਵਾਜ ਕਰਦੇ ਸੀ ..ਪੁਰਾਣੇ ਸਮੇਂ ਵਿਚ ਜੋ ਹੁੰਦਾ ਸੀ ਓਹੋ ਕੁਜ ਦੇਖਣ ਨੂੰ ਮਿਲਦਾ ਰਿਹਾ ..
ਘਰ ਦੇ ਮਾਹੌਲ ਕੁਝ ਏਦਾਂ ਦੇ ਹੋਏ ਪਏ ਸਨ ਕੇ ਕਦੀ ਇੰਨਾ ਏਨਾ ਸਮਾਂ ਸਾਰਾ ਪਰਿਵਾਰ ਇਕੱਠਾ ਨੀ ਰਿਹਾ ਸੀ ..ਕਦੀ ਕੁਝ ਬਣਾਉ ਕਦੀ ਕੁਝ ਕਿਉਕਿ ਬਾਜ਼ਾਰ ਜੋ ਬੰਦ ਸੀ 😀
ਮੇਰੀ ਪਤੀ ਨੇ ਕਹਿਣਾ …ਅਜ ਆ ਚੀਜ ਬਣਾ ਲੋ .
ਨਿੱਕੇ ਭਾਜੀ ਨੇ ਕਹਿਣਾ ….ਅਜ ਆ ਬਣਾਉਣੇ ਆ ਫਿਰ ਸਾਰਿਆਂ ਖਾਣ ਲਈ ਬੈਠ ਜਾਣਾ ..
ਸਾਰਾ ਸਾਰਾ ਦਿਨ ਤੇ ਲੇਡੀਜ਼ kitchen ਵਿਚ ਹੀ ਰਹਿੰਦੀਆਂ ਸੀ ..ਕਦੀ ਕਦੀ ਬੰਦੇ ਹੱਥ ਵੱਟਾ ਦਿੰਦੇ ….
ਲਿਆਓ ਫੋਟੋ ਤੇ ਖਿੱਚ ਲੈਣ ਦੋ ..status ਪਾਉਣਾ 😀😀 ..ਕੋਲੋਂ ਮੈਂ ਅਵਾਜ ਮਾਰਨੀ …
ਫਿਰ ਫੋਟੋ ਕਰਕੇ ਚੀਜ ਖ਼ਤਮ ਕਰ ਦੇਣੀ ..
PM Modi ..lockdown ਵਧਾ ਦਿੰਦੇ ਰਹੇ ..ਗਰੀਬ ਦਾ ਤਾ ਬੁਰਾ ਹਾਲ ਸੀ ..ਇਕ ਵਕਤ ਦੀ ਰੋਟੀ ਓਹਨਾ ਲਈ ਖਾਣੀ ਔਖੀ ਹੋਈ ਸੀ ..ਗੁਰਦਵਾਰਿਆਂ ਤੇ ਬਾਕੀ ਹੋਰ ਸੰਸਥਾਵਾਂ ਲੋਕਾਂ ਨੂੰ ਘਰ ਘਰ ਰਾਸ਼ਨ ਤੇ ਪੱਕਿਆ ਭੋਜਨ ਭੇਜ ਰਹੀਆਂ ਸੀ …ਕਈ case ਰੋਜ ਰੋਜ ਆਉਂਦੇ ਰਹੇ . ਖਬਰਾ ਵਿਚ ਵੀ ਇਹੋ ਕੁਜ ਦਿਖਾਂਦੇ ਰਹੇ ..
ਇਸੇ ਹੀ ਬਿਮਾਰੀ ਤੇ ਚਲਦਿਆਂ ਕਯੀ ਨਾਮਵਰ ਹਸਤੀਆਂ ਸਾਡੇ ਤੋਂ ਦੂਰ ਹੋ ਗਈਆਂ ਜਿਵੇ ..ਭਾਈ ਨਿਰਮਲ ਸਿੰਘ ਖਾਲਸਾ ..ਤੇ ਕਯੀ ਹੋਰ …
ਇਸ ਬਿਮਾਰ ਦਾ ਇਹ ਤੇ ਪਤਾ ਲੱਗਣ ਲੱਗ ਪਿਆ ਸੀ ਕੇ ਇਹ ਇਕਦਮ ਕਿਸੇ ਨੂੰ touch ਕਰਨ ਨਾਲ ਨਹੀਂ ਲਗਦੀ ਤੇ ਨਾ ਹੀ ਕਿਸੇ ਨਾਲ ਗੱਲ ਕਰਨ ਤੂੰ ….ਸਰਕਾਰ ਨੇ ਹੋਲੀ ਹੋਲੀ ਢਿਲ ਦਿੱਤੀ ..ਜਦੋ ਦੇਖਿਆ ਕੇ ਕੰਮ ਤੋਂ ਬਿਨਾ ਆਦਮੀ ਗੁਜਾਰਾ ਨੀ ਕਰ ਸਕਦਾ ਓਦੋ ਤੇ ਘਰ ਰਹਿ ਰਹਿ ਕੇ ਬੰਦੇ ਵੀ ਅੱਕ ਗਏ ਸੀ ..
ਹੋਣ ਤੇ ਇਹੋ ਜਹੇ ਹਾਲ ਹੋ ਗਏ ਸੀ ਕੇ …
ਜਰਾ ਬੱਚਿਆਂ ਨੂੰ ਵੇਖਿਓ ਮੈਂ ਆਈ ..ਜਾ ਤੁਸੀ ਆ ਕਰੋ ਘਰੇ ਵੀ ਤੇ ਵੇਹਲੇ ਜੇ ..ਤੇ ਅੱਗੋਂ ਇੱਦਾ ਵੇਖਣਾ ਜਿਵੇ ਪਤਾ ਨਹੀਂ ਕਿਹੜੀ ਸਜਾ ਦੇ ਦਿੱਤੀ ਹੋਵੇ ☺☺😀
ਅਸੀਂ ਕਹਿਣਾ ਅਸੀਂ ਵੀ ਤੇ ਸਾਰਾ ਦਿਨ ਸਾਂਭਦੇ ਏ ਆ ਬਚੇ ਤੁਸੀ ਤੇ 3 ਮਹੀਨਿਆਂ ਚ ਏ ਅੱਕ ਗਏ …ਜਦੋ ਦਾ lockdown ਕੁਜ ਖੁਲਕ ਓਦੋ ਦੇ ਬਚਦੇ ਹੁਣ ਘਰ ਨੀ ਰਹਿੰਦੇ ਕ ਬਹੁਤ ਰਹਿ ਲਿਆ ਹੁਣ ਪੈਸੇ ਜੋੜ ਲੋ ਪਤਾ ਨੀ ਫਿਰ ਕਦੋ lockdown ਲੱਗ ਜ ..ਸਰਕਾਰ ਨੇ ਜੋਨਜ਼ ਬਣਆ ਦਿੱਤੇ ਕੇ ਜਿਥੇ ਜ਼ਿਆਦਾ case ਨੇ ਓਥੇ ਰੇਡ ਜ਼ੋਨ ਤੇ ਕੋਈ orange..green ਜ਼ੋਨ ਸੀ ..ਟ੍ਰੈਫਿਕ ਅੱਜੇ ਵੀ ਬੰਦ ਸੀ ..ਪੁਲਿਸ ਹਰ...
ਜਗਾਹ checking ਕਰਦੀ ਸੀ ..ਬਿਨਾ ਮਾਸਕ ਤੋਂ ਤੇ ਜ਼ਿਆਦਾ ਜਾਣਿਆ ਨੂੰ ਚਲਾਣ ਕਰ ਦਿੰਦੀ ਤਾ ਹੀ control ਰਿਹਾ ਸੀ .ਜਦੋ ਦਾ ਸਰਕਾਰ ਨੇ ਕੁਜ ਖੁਲ ਦਿੱਤੀ ਲੋਕ ਹੋਣ ਫਿਰ ਜਾਂ ਲੱਗ ਪਏ ਨੇ case ਤਾ ਰੁੱਕੇ ਨਹੀਂ ਪਾਰ ਬਿਨਾ vacccine ਤੋਂ ਹੀ ਲੋਕ ਠੀਕ ਹੋ ਰਹੇ ..ਮਤਲਬ ਕੇ ਜ਼ਿਆਦਾ ਓ case serious ਹੋ ਰਹੇ ਨੇ ਜਿੰਨਾ ਨੂੰ ਹੋਰ ਕੋਈ ਬਿਮਾਰੀ ਵੀ ਹੇਗਈ ਜਿਵੇ..ਸ਼ੁਗਰ .Bp..heart problems ..ਜਾ ਕੋਈ ਜਾਨਲੇਵਾ ਬਿਮਾਰੀ ..ਉਹ ਕਮਜ਼ੋਰ ਹੋਣ ਕਰਕੇ death ਹੋ ਜਾਂਦੀ ਸੀ ਤੇ ਕੋਰੋਨਾ ਦਾ ਨਾਮ ਦੇ ਦਿੱਤਾ ਜਾਂਦਾ ਰਿਹਾ ..ਕਈ ਲੋਕ ਤੇ ਜਵਾਨ ਹੀ ਇਸ ਦੀ ਲਪੇਟ ਵਿਚ ਆ ਗਏ..ਜ਼ਿਆਦਾ ਉਮਰ ਵਾਲੇ ਲੋਕ ਜ਼ਿਆਦਾ ਪ੍ਰਭਾਵਿਤ ਹੋਏ ..ਇਸ ਦਾ ਈਲਾਜ ਇਹੋ ਕ ਬਸ ਜ਼ਿਆਦਾ ਲੋਕਾਂ ਵਿਚ ਨਾ ਜਾਇਆ ਜਾਵੇ …ਬਿਨਾ ਮਾਸਕ ਤੋਂ ਕਿਸੇ ਨਾਲ ਗੱਲ ਵੀ ਨਾ ਕਰੋ.. ਅਸੀਂ ਸਾਰੇ ਜਾਣਿਆ ਨੂੰ ਕਹਿਣਾ ਕੇ ਬਾਹਰ ਜਾ ਕੇ ਕੁਜ ਖਾਓ ਨਾ ..ਘਰੇ ਏ ਬਣਾਓ ….ਜ਼ਿਆਦਾ ਤੋਂ ਜ਼ਿਆਦਾ ਗਰਮ ਪਾਣੀ ਹੀ ਪੀਤਾ ਜਾਇ- ਜ ਬੁਖਾਰ ਜਾ ਏਦਾਂ ਦਾ ਕੋਈ symptom ਲੱਗੇ ਤਾ ਜਲਦੀ ਤੋਂ ਜਲਦੀ ਡਾਕਟਰ ਦੀ ਸਲਾਹ ਈ ਲੈਣੀ ਸਹੀ .ਕਈ ਕੁੜੀਆ ਜਿਨ੍ਹਾਂ ਦਾ ਨਵਾਂ ਨਵਾਂ ਵੀਆਹ ਹੋਇਆ ਜਾ ਕਾਫੀ ਸਮੇ ਤੋਂ ਪੇਕੇ ਨੀ ਗਈਆਂ ਸੀ ਉਹ ਪੇਕਿਆਂ ਨੂੰ ਤਰਸਦੀਆਂ ਰਹੀਆਂ 😔😔..ਬੱਚੇ ਭੂਆ ਮਾਸੀ ਨਾਨਕਿਆਂ ਨੂੰ ..ਅਸੀਂ ਖੁਦ ਫੋਨ ਕਰਨੇ ਕ ਕਦੋ lockdown ਖੁੱਲੇ ਤੇ ਅਸੀਂ ਜਾਇਏ ….
ਮੇਨੂ ਮੇਰੀ ਨਨਾਣ ਨ ਵੀ ਕਹਿਣਾ ਭਾਬੀ ਜੀ ਦਿਲ ਕਰਦਾ ਪਇਆ ਪਰ ਆਯਾ ਨੀ ਜਾ ਰਿਹਾ ..ਫਿਰ ਜਦੋ ਮਾਹੌਲ ਠੀਕ ਹੋਏ ਸਾਰਿਆਂ ਦੇ ਦਿਲ ਦੀ ਖੁਸ਼ੀ ਪੂਰੀ ਹੋਯੀ ..
ਹੁਣ ਵੀ ਸਰਕਾਰ ਵਲੋਂ lockdown ਦਾ ਕਿਹੈ ਜਾ ਰਿਹਾ ਪਰ ਹੁਣ ਨਹੀਂ ਲੱਗ ਸਕਦਾ ਕਿਉਕਿ ਹੁਣ ਲੋਕ ਨਿਕਲ ਚੁੱਕੇ ਨੇ ..ਇਸ ਕੋਰੋਨਾ ਮਹਾਮਾਰੀ ਕਾਰਨ ਸਬ ਦਾ ਇਸ ਵਾਰ ਬਹੁਤ ਨੁਕਸਾਨ ਹੋਇਆ ..2020 ਸਾਲ ਏਦਾਂ ਹੀ ਜਾਵੇਗਾ ..ਗਰੀਬ ਤੇ ਆਮ ਲੋੱਕਾਂ ਦਾ ਲੱਕ ਟੁੱਟ ਗਯਾ ਇਹਦੇ ਨਾਲ . ਸਕੂਲਾਂ ਵਾਲੇ ਫੀਸ ਮੰਗਦੇ …ਬਚਿਆ ਨੂੰ online ਕਮ ਦੇ ਕ ਇਹ ਤੇ ਹੋ ਰਿਹਾ ਕ ਬਚੇ ਫ੍ਰੀ ਨਹੀਂ ਬੈਠਦੇ ਪਰ ਗਰੀਬ ਕਿਥੋਂ android ਦਾ phone ਲਿਆਵੇ ..ਤੇ 250-300 ਦਾ recharge ਵੀ ਕਰਾਏ ..ਇਸ ਸਾਲ ਮਸ ਲੋਕ ਦੀ ਰੋਟੀ ਪਾਣੀ ਚਲ ਜਾਇ ਇੰਨਾ ਏ ਬਹੁਤ ..ਇਸ ਸਾਲ ਵੀਆਹ ਸ਼ਾਦੀਆਂ ਵੀ ਲੋਕਾਂ ਨਹੀਂ ਕਰਨੀਆਂ ਜਿੰਨਾ ਗੱਜ ਵੱਜ ਕਰਨੀਆਂ ..ਜਿੰਨਾ ਨੂੰ ਵੇਆਹ ਨਾਲ ਮਤਲਬ ਓ ਕਰ ਏ ਰਹਏ ਨੇ ..
ਹੁਣ ਰੱਬ ਅੱਗੇ ਹੀ ਅਰਦਾਸ ਕ ਆਉਣ ਵਾਲਾ ਸਮਾਂ ਵਧੀਆ ਆਵੇ ਇਹ ਬਿਮਾਰੀ ਵੀ ਖਤਮ ਹੋਵੇ .ਲੋਕ ਵੀ ਕਮ ਕਰਨ ….ਇਕ ਦਿਨ ਮੇਂ ਸਬਜ਼ੀ ਲੈ ਰਹੀ ਸੀ ..ਮੈਂ ਪਹਿਲਾ ਤੇ ਵੇਖਿਆ ਨਹੀਂ ਫਿਰ ਦੇਖਿਆ ਤੇ ਜਿੰਨਾ ਕੋਲੋਂ ਅਸੀਂ ਕਪੜੇ ਲੈਂਦੇ ਓ ਅੰਕਲ ਸੀ …ਉਹ ਕਹਿੰਦੇ ਕਿ ਕੀ ਕਰੀਏ ਗੁਜਾਰਾ ਤੇ ਕਰਨਾ ਸਬਜ਼ੀ ਵੇਚ ਕ ਈ ਸਹੀ ..ਇਕ ਦਿਨ ਵਿਚ ਵਿਚਾਰੇ ਸਬਜ਼ੀਆਂ ਈ ਵੇਚੀ jande..
ਏ ਕੋਰੋਨਾ ਬਸ ਕਰੋ ਨਾ ਬਸ ਕਰੋ ਨਾ .ਹੁਣ ਹੋਰ ਕੇਹਰ ਮਚਾ ਨਾ ..💥💥🌟🌟✨🔥🔥
ਮੇਰਾ ਏ article ਕਿਵੇਂ ਦ ਲੱਗਾ ਤੇ ਕੀ ਕੀ ਗਲਤੀਆਂ plz coment ਵੀ ਕਰੋ ਕਰੋ ..ਧਨਵਾਦ ..
ਕੁਲਜਿੰਦਰ ਕੌਰ ਬਮਰਾਹ ..🙏
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Beant
Theek Jr deo baba g sb kujh🙏🙏
jagjit singh
nice
jaspreet kaur
hnji ryt g