ਘੁੰਗਰਾਲੀ ਦਾਹੜੀ
ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਉਹ ਲੰਮਾ ਜਿਹਾ ਮੁੰਡਾ..
ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ..ਮੇਰੀਆਂ ਨਾਲਦੀਆਂ ਉਸਨੂੰ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰੋਂ ਪੂਰਾਣੇ ਜਿਹੇ ਸਾਈਕਲ ਤੇ ਆਇਆ ਕਰਦਾ ਸੀ..
ਨੈਣ ਕਈ ਵਾਰ ਮਿਲੇ ਪਰ ਫਾਈਨਲ ਦੀ ਫੇਅਰਵੈਲ ਪਾਰਟੀ ਵਿਚ ਉਸਨੇ ਮੇਰੇ ਨਾਲ ਪਹਿਲੀ ਤੇ ਆਖਰੀ ਵਾਰ ਗੱਲ ਕੀਤੀ..ਆਖਣ ਲੱਗਾ “ਜੇ ਠੀਕ ਸਮਝੋਂ ਤਾਂ ਅੱਗੋਂ ਵੀ ਆਪਣੇ ਬਾਰੇ ਦਸਦੇ ਰਿਹਾ ਕਰਾਂਗੇ”
ਨਾਲ ਹੀ ਰੁੱਕੇ ਵਿਚ ਲਿਖਿਆ ਕਿੰਨਾ ਕੁਝ ਅਤੇ ਆਪਣੇ ਪਿੰਡ ਦਾ ਐਡਰੈੱਸ ਮੈਨੂੰ ਫੜਾ ਗਿਆ..!
ਮੇਰੇ ਵੱਡੇ-ਵੱਡੇ ਸੁਫਨਿਆਂ ਅੱਗੇ ਮਿੱਟੀ-ਘੱਟੇ ਅਤੇ ਗੋਹੇ ਨਾਲ ਲਿਬੜੀਆਂ ਉਸਦੀਆਂ ਭਵਿੱਖ ਦੀਆਂ ਲਕੀਰਾਂ ਤੁੱਛ ਜਿਹੀਆਂ ਲਗੀਆਂ..
ਮੈਂ ਰੁੱਕਾ ਪਾੜਿਆ ਨਾ..ਸੋਚਿਆ ਨਾਲਦੀਆਂ ਨੂੰ ਵਖਾਵਾਂਗੀ ਤਾਂ ਥੋੜਾ ਹਾਸਾ ਠੱਠਾ ਕਰ ਲੈਣਗੀਆਂ..ਨਾਲਦੀਆਂ ਕਿੰਨਾ ਕੁਝ ਲਿਖਿਆ ਦੇਖ ਬੜਾ ਹੱਸੀਆਂ..ਕੁਝ ਨੇ ਟਿੱਚਰ ਵੀ ਕੀਤੀ..ਆਖਿਆ ਤਾਂ ਕੀ ਹੋਇਆ ਜੇ ਪਿੰਡੋਂ ਆਉਂਦਾ ਏ ਤਾਂ..ਸੂਰਤ ਅਤੇ ਸੀਰਤ ਦਾ ਤੇ ਮਾੜਾ ਨਹੀਂ..ਪਰ ਓਹਨੀ ਦਿਨੀਂ ਮੇਰਾ ਦਿਮਾਗ ਸਤਵੇਂ ਆਸਮਾਨ ਤੇ ਹੋਇਆ ਕਰਦਾ ਸੀ..ਪਤਾ ਨੀ ਮੈਂ ਉਹ ਰੁੱਕਾ ਕਦੋਂ ਤੇ ਕਿਥੇ ਪਾੜ ਕੇ ਸਿੱਟ ਦਿੱਤਾ..!
ਤਾਇਆਂ ਮਾਮਿਆਂ ਦੀਆਂ ਜਿਆਦਾਤਰ ਕੁੜੀਆਂ ਬਾਹਰ ਹੀ ਸਨ..
ਓਹਨਾ ਦਾ ਰਹਿਣ ਸਹਿਣ..ਵਿੱਚਰਨ ਦਾ ਸਲੀਕਾ..ਵਿਆਹ ਮੰਗਣੇ ਤੇ ਅਕਸਰ ਹੀ ਹੁੰਦੀ ਓਹਨਾ ਦੀ ਖਾਸ ਤਰਾਂ ਦੀ ਖਾਤਿਰ ਦਾਰੀ..ਅਤੇ ਓਹਨਾ ਦੇ ਵਾਲਾਂ ਕੱਪੜਿਆਂ ਵਿਚੋਂ ਆਉਂਦੀ ਇੱਕ ਵੱਖਰੀ ਤਰਾਂ ਦੀ ਵਿਚਿਤੱਰ ਜਿਹੀ ਖੁਸ਼ਬੋਂ ਮੈਨੂੰ ਹਮੇਸ਼ਾਂ ਹੀ ਆਕਰਸ਼ਿਤ ਕਰਿਆ ਕਰਦੀ..ਉਹ ਅਕਸਰ ਹੀ ਬਾਹਰ ਦੇ ਮਾਹੌਲ,ਰਹਿਣੀ ਸਹਿਣੀ,ਉਚੀਆਂ ਇਮਾਰਤਾਂ ਦਰਿਆਵਾਂ ਝੀਲਾਂ ਗੋਰੇ ਗੋਰੀਆਂ ਦੀ ਗੱਲ ਕਰਿਆ ਕਰਦੀਆਂ..
ਫੇਰ ਛਿਆਸੀ ਵਿਚ ਆਈ “ਲੌਂਗ ਦੇ ਲਿਸ਼ਕਾਰੇ” ਵਾਲਾ ਕਨੇਡਾ ਤੋਂ ਆਇਆ ਰਾਜ ਬੱਬਰ ਮੈਨੂੰ ਮੇਰਾ ਸੁਫਨਿਆਂ ਦਾ ਸ਼ਹਿਜ਼ਾਦਾ ਲੱਗਦਾ..ਮਗਰੋਂ ਸਤਾਸੀ-ਅਠਾਸੀ ਵਿਚ ਆਈ ਇੱਕ ਹੋਰ ਪੰਜਾਬੀ ਫਿਲਮ “ਯਾਰੀ ਜੱਟ ਦੀ” ਨੇ ਰਹਿੰਦੀ ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ..
ਮੈਂ ਘਰੇ ਬਿਨਾ ਦੱਸਿਆਂ ਪੂਰੇ ਪੰਜ ਵਾਰ ਦੇਖੀ..ਸਾਰੀ ਫਿਲਮ ਵਿਚ ਇੰਗਲੈਂਡ ਦਾ ਮਾਹੌਲ ਦਿਖਾਇਆ ਗਿਆ ਸੀ..ਜਦੋਂ ਆਪਣੇ ਆਪ ਨੂੰ ਸ਼ੀਸ਼ੇ ਵਿਚ ਦੇਖਦੀ ਤਾਂ ਅੱਗੋਂ ਪ੍ਰੀਤੀ ਸਪਰੂ ਨਜਰ ਆਉਂਦੀ..ਮਨ ਵਿਚ ਬਿਠਾ ਲਿਆ ਕੇ ਭਾਵੇਂ ਜੋ ਮਰਜੀ ਹੋ ਜਾਵੇ..ਜਾਣਾ ਤੇ ਬਾਹਰ ਈ ਏ..
ਫੇਰ ਮੰਗਣਾ ਕਨੇਡਾ ਹੋ ਗਿਆ..ਵਿਆਹ,ਜੰਝ,ਮੈਰਿਜ ਪੈਲੇਸ,ਦਾਜ ਦਹੇਜ,ਕਾਰਾਂ ਬੱਸਾਂ ਤੇ ਹੋਰ ਵੀ ਕਿੰਨਾ ਕੁਝ..ਗਿਆਰਾਂ ਬੰਦਿਆਂ ਦੀ ਬਰਾਤ ਦੇ ਰਿਵਾਜ ਕਰਕੇ ਚੰਡੀਗੜ ਜਾਣਾ ਪਿਆ..!
ਮੁੜ ਸਾਲ ਦੀ ਉਡੀਕ ਮਗਰੋਂ ਅਖੀਰ ਉਹ ਦਿਨ ਆਣ ਹੀ ਪਹੁੰਚਿਆ..ਸਤਾਈਆਂ ਘੰਟਿਆਂ ਦੀ ਫਲਾਈਟ ਮਗਰੋਂ ਟਰਾਂਟੋ ਉੱਤਰੀ..
ਸੁਫ਼ਨੇ ਸਜਾਉਂਦੀ ਜਹਾਜ਼ੋਂ ਬਾਹਰ ਆਈ..ਚਮਕਾਂ ਮਾਰਦੇ ਏਅਰਪੋਰਟ ਤੇ ਬੰਦੇ ਘੱਟ ਤੇ ਮਸ਼ੀਨਾਂ ਜਿਆਦਾ ਦਿੱਸੀਆਂ..
ਪਹਿਲੀ ਰਾਤ ਜਦੋਂ ਹਰ ਨਵੀਂ ਵਿਆਹੀ ਦੇ ਮਨ ਵਿਚ ਨਾਲਦੇ ਨਾਲ ਢੇਰ ਸਾਰੀਆਂ ਗੱਲਾਂ ਕਰਨ...
...
ਦੀ ਚਾਹ ਹੁੰਦੀ ਏ..ਜੀ ਕਰਦਾ ਏ ਕੇ ਕੋਈ ਹੱਥ ਫੜ ਕੇ ਪੁੱਛੇ ਕੇ ਤੇਰਾ ਜਹਾਜ ਅਤੇ ਹੁਣ ਤੱਕ ਦਾ ਜਿੰਦਗੀ ਦਾ ਸਫ਼ਰ ਕਿੱਦਾਂ ਰਿਹਾ?
ਪਰ ਏਦਾਂ ਦਾ ਕੁਝ ਵੀ ਨਹੀਂ ਹੋਇਆ..ਤੜਕੇ ਤੱਕ ਬੱਸ ਰੌਲੇ ਰੱਪੇ ਅਤੇ ਸ਼ਰਾਬ ਦੇ ਦੌਰ ਚੱਲਦੇ ਰਹੇ ਮੁੜਕੇ ਦਸਾਂ ਮਿੰਟਾਂ ਦੀ ਇੱਕ ਸੁਨਾਮੀ ਜਿਹੀ ਆਈ ਤੇ ਆਪਣੇ ਨਾਲ ਸਾਰੇ ਸੁਫ਼ਨੇ ਵਹਾ ਕੇ ਲੈ ਗਈ..!
ਮਗਰੋਂ ਮਹਿਸੂਸ ਹੋਇਆ ਕੇ ਸਾਰਾ ਟੱਬਰ ਹੀ ਏਦਾਂ ਦਾ ਸੀ..ਹਰ ਗੱਲ ਨੂੰ ਡਾਲਰਾਂ ਦੀ ਤੱਕੜੀ ਵਿਚ ਤੋਲਦਾ ਹੋਇਆ..ਹਮੇਸ਼ਾਂ ਇਹੋ ਸਲਾਹਾਂ ਕੇ ਵੱਧ ਡਾਲਰ ਕਿਦਾਂ ਬਣਾਉਣੇ..ਕਈ ਵਾਰ ਆਪੋ ਵਿਚ ਲੜ ਵੀ ਪੈਂਦੇ..
ਮੁਸ਼ਕ ਮਾਰਦੀ ਫੈਕਟਰੀ ਵਿਚ ਭਰ ਗਰਮੀ ਵਿਚ ਕੰਮ ਕਰਦੀ ਨੂੰ ਅਕਸਰ ਪੰਜਾਬ ਚੇਤੇ ਆਉਂਦਾ..ਲੱਗਦਾ ਕੁੜਿੱਕੀ ਵਿਚ ਫਸ ਕੇ ਰਹਿ ਗਈ ਸਾਂ..!
ਸੋਫੀਆ ਨਾਮ ਦੀ ਕੁੜੀ ਦਾ ਫੋਨ ਅਕਸਰ ਆਉਂਦਾ ਹੀ ਰਹਿੰਦਾ..ਇਹ ਕਿੰਨੀ ਦੇਰ ਉਸ ਨਾਲ ਗੱਲੀਂ ਲੱਗਾ ਰਹਿੰਦਾ..ਮੈਨੂੰ ਬੜੀ ਤਕਲੀਫ ਹੁੰਦੀ..ਅੰਦਰੋਂ ਅੰਦਰ ਸੜਦੀ-ਭੁੱਜਦੀ ਰਹਿੰਦੀ..ਮੇਰੇ ਨਾਲ ਕਿਓਂ ਨਹੀਂ ਕਰਦਾ ਇੰਝ ਦੀਆਂ ਗੱਲਾਂ..
ਕਿਸੇ ਨਾਲ ਦਿਲ ਫਰੋਲਦੀ ਤਾਂ ਆਖ ਦਿੰਦੇ ਕੇ ਨਾਲ ਕੰਮ ਕਰਦੀ ਏ..ਪਰ ਜਦੋਂ ਉਹ ਇੱਕ ਦੋ ਵਾਰ ਘਰੇ ਬੈਡ ਰੂਮ ਤੱਕ ਆਣ ਅੱਪੜੀ ਤਾਂ ਫੇਰ ਮੈਥੋਂ ਨਾ ਹੀ ਰਿਹਾ ਗਿਆ..ਕਲੇਸ਼ ਪਾ ਧਰਿਆ..ਸਾਰੇ ਆਖਣ ਇਥੇ ਇਹ ਸਭ ਕੁਝ ਆਮ ਜਿਹੀ ਗੱਲ ਏ..!
ਫੇਰ ਨਿੱਕੀ ਨਿੱਕੀ ਗੱਲ ਤੋਂ ਪੈਂਦਾ ਕਲਾ ਕਲੇਸ਼ ਨਿੱਤ ਦਾ ਵਰਤਾਰਾ ਬਣ ਗਿਆ..
ਪਹਿਲਾਂ ਪੁਲਸ ਅਤੇ ਫੇਰ ਅਦਾਲਤਾਂ ਤੇ ਹੋਰ ਵੀ ਬੜਾ ਕੁਝ..ਲੌਂਗ ਦੇ ਲਿਸ਼ਕਾਰੇ ਵਾਲਾ ਰਾਜ ਬੱਬਰ ਮੈਨੂੰ ਕਿਧਰੇ ਵੀ ਨਾ ਦਿਸਿਆ ਤੇ ਨਾ ਹੀ ਮੈਂ ਅਸਲ ਜਿੰਦਗੀ ਦੀ ਪ੍ਰੀਤੀ ਸਪਰੂ ਹੀ ਬਣ ਸਕੀ..!
ਤਲਾਕ ਦੀ ਸੁਣਵਾਈ ਵਾਲੀ ਆਖਰੀ ਤਰੀਖ..
ਕੱਲੀ ਬੈਠੀ ਨੂੰ ਕਿੰਨੇ ਵਰੇ ਪਹਿਲਾਂ ਵਾਲਾ ਓਹੀ ਗੁਰਮੁਖ ਸਿੰਘ ਚੇਤੇ ਆ ਗਿਆ..
ਪਤਾ ਨਹੀਂ ਕਿਧਰੇ ਹੋਵੇਗਾ..ਪਸੰਦ ਨਹੀਂ ਸੀ ਤਾਂ ਕੀ ਹੋਇਆ..ਘੱਟੋ ਘੱਟ ਮੈਨੂੰ ਉਸਦੀਆਂ ਭਾਵਨਾਵਾਂ ਦਾ ਮਜਾਕ ਨਹੀਂ ਸੀ ਉਡਾਉਣਾ ਚਾਹੀਦਾ..
ਹੁਣ ਤਿੰਨ ਦਹਾਕਿਆਂ ਮਗਰੋਂ ਮੇਰੇ ਵਾਲੇ ਓਸੇ ਪੜਾਅ ਵਿਚ ਅੱਪੜ ਚੁੱਕੀ ਆਪਣੀ ਧੀ ਨੂੰ ਇੱਕੋ ਗੱਲ ਸਮਝਾਉਂਦੀ ਹਾਂ ਕੇ ਕੁਝ ਪਲਾਂ ਦੀ ਬੱਲੇ ਬੱਲੇ ਅਤੇ ਚਕਾ-ਚੌਂਧ ਦੀ ਖਾਤਿਰ ਕਿਸੇ ਗੁਰਮੁਖ ਸਿੰਘ ਨੂੰ ਪੈਸੇ ਵਾਲੀ ਤੱਕੜੀ ਵਿਚ ਨਾ ਤੋਲ ਬੈਠੀਂ..ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਏ..ਸਾਰੀ ਉਮਰ ਐਸਾ ਜਹਿਰ ਪੀਣਾ ਪੈਂਦਾ ਜਿਹੜਾ ਨਾ ਤੇ ਚੰਗੀ ਤਰਾਂ ਜਿਊਣ ਹੀ ਦਿੰਦਾ ਤੇ ਨਾ ਹੀ ਪੂਰੀ ਤਰਾਂ ਮਰਨ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਉਹ ਨਿੱਕਾ ਜਿਹਾ ਕਸਬਾ..ਮੇਰੇ ਸ਼ਹਿਰ ਤੋਂ ਤਕਰੀਬਨ ਸੌ ਕਿਲੋਮੀਟਰ ਦੂਰ..ਜਿਹਨਾਂ ਨੂੰ ਘਰ ਵਿਖਾਉਣਾ ਸੀ ਉਹ ਅਜੇ ਅੱਪੜੇ ਨਹੀਂ ਸਨ..ਗੱਡੀ ਪਾਸੇ ਲਾ ਕੇ ਬਾਹਰ ਨਿੱਕਲ ਉਡੀਕਣ ਲੱਗਾ..ਉੱਤੋਂ ਕਾਲੇ ਸਿਆਹ ਬੱਦਲ ਚੜ ਆਏ..ਆਸੇ ਪਾਸੇ ਪੂਰੀ ਤਰਾਂ ਚੁੱਪ ਚਾਂ..! ਅਚਾਨਕ ਦੂਰੋਂ ਸਾਈਕਲਾਂ ਤੇ ਚੜੇ ਗੋਰੇ ਟੱਬਰਾਂ ਦੇ ਕੁਝ ਗਬਰੇਟ ਮੁੰਡੇ ਦਿਸ ਪਏ..ਮੈਨੂੰ ਵੇਖ Continue Reading »
ਸ਼ਿਵ ਨੂੰ ਦੇਸ਼ ਦਾ ਸਰਵੋਤਮ ਸਾਹਿੱਤ ਅਕੈਡਮੀ ਐਵਾਰਡ ਮਿਲ ਚੁੱਕਿਆ ਸੀ.. ਬਟਾਲੇ ਸ਼ਹਿਰ ਵਿਚ ਮੇਲੇ ਵਰਗਾ ਮਾਹੌਲ ਸੀ..ਉਸਦੇ ਚੰਗੇ ਮਾੜੇ ਟਾਈਮ ਦੇ ਕਿੰਨੇ ਸਾਰੇ ਮਿੱਤਰ ਪਿਆਰੇ ਪੱਬਾਂ ਭਾਰ ਸਨ.. ਇੱਕ ਦਿਨ ਬਟਾਲੇ ਬੱਸ ਸਟੈਂਡ ਤੋਂ ਮਿੱਤਰ ਮੰਡਲੀ ਨਾਲ ਪੈਦਲ ਹੀ ਸਿੰਬਲ ਚੋਂਕ ਵੱਲ ਨੂੰ ਤੁਰੀ ਜਾ ਰਿਹਾ ਸੀ..! ਅਚਾਨਕ ਕਿਸੇ Continue Reading »
ਮੈਂ ਅਕਸਰ ਹੀ ਆਪਣੇ ਸਧਾਰਨ ਜਿਹੇ ਦਿਸਦੇ ਘਰ ਕਰਕੇ ਦੋਸਤਾਂ-ਜਾਣਕਾਰਾਂ ਵਿਚ ਮਜਾਕ ਦਾ ਪਾਤਰ ਬਣਦਾ ਹੀ ਰਹਿੰਦਾ ਸਾਂ! ਇੱਕ ਦਿਨ ਓਸੇ ਘਰ ਦੇ ਬੂਹੇ ਤੇ ਬਿੜਕ ਹੋਈ.. ਵੇਖਿਆ ਇੱਕ ਕੁੱਤਾ ਸੀ.. ਜਰਾ ਜਿੰਨਾ ਪੁੱਚਕਾਰਿਆ ਤਾਂ ਝੱਟ ਅੰਦਰ ਲੰਘ ਆਇਆ! ਫੇਰ ਏਧਰ ਓਧਰ ਵੇਖਿਆ..ਮੁੜ ਸਿੱਧਾ ਬਾਰੀ ਵੱਲ ਗਿਆ ਤੇ ਠੰਡੀ ਹਵਾ Continue Reading »
ਬਾਬੇ ਦੀ ਲੂਨਾਂ ਸਕੂਟਰੀ…….!! ਗੱਲ ਬਾਹਵਾ ਪੁਰਾਣੀ ਆ। ਸਾਡਾ ਦਾਦਾ ਗੰਢਾ ਸਿੰਘ ਜਿਸਨੂੰ ਅਸੀਂ ਸਾਰੇ ਛੋਟਾ ਬਾਬਾ ਆਖਕੇ ਬੁਲਾਉਂਦੇ ਹੁੰਦੇ ਸੀ, ਉਹ ਸਾਇਕਲ ਚਲਾਉਣ ਦੇ ਤੇ ਸਾਇਕਲ ਨੂੰ ਸਾਂਭ ਕੇ ਰੱਖਣ ਦੇ ਬਹੁਤ ਸ਼ੌਕੀਨ ਸਨ। ਬਾਬਾ ਜੀ ਲੱਗਭਗ ਹਰ ਰੋਜ ਆਪਣੇ ਸਾਇਕਲ ਤੇ ਸ਼ੇਰਪੁਰ ਸਾਡੇ ਕਾਰਖ਼ਾਨੇ ਜਾਂਦੇ ਹੁੰਦੇ ਸੀ ਤੇ Continue Reading »
ਮਹਿੰਦਰਾ ਕਾਲਜ਼ ਤੋੰ ਵਾਪਿਸ ਆਉੰਦੇ ਸਮੇਂ ਜਦੋਂ ਬੱਸ ਭਵਾਨੀਗੜ੍ਹ ਅੱਡੇ ਤੇ ਰੁੱਕਦੀ ਆ ਬੱਸ ਰੁੱਕਦੇ ਸਾਰ ਹੀ ਕਿਧਰੋਂ ਦਾਲ ਕਰਾਰੀ, ਕਿਧਰੇ ਫਰੂਟੀ,ਕਿਧਰੇ ਖੋਪਾਗਿਰੀ ਤੇ ਕਿਧਰੇ ਕੁਲਫ਼ੀ ਠੰਢੀ ਠਾਰ ਕੁਲਫ਼ੀ ਦੀਆਂ ਅਵਾਜ਼ਾਂ ਕੰਨਾਂ ਨੂੰ ਭਰ ਦਿੰਦੀਆਂ। ਇੱਕ ਦਿਨ ਗਰਮੀ ਆਪਣੇ ਪੂਰੇ ਜੌਹਰ ਵਿਖਾਵੇ ਅਸੀਂ ਕਾਲਜ ਤੋਂ ਵਾਪਿਸ ਆ ਰਹੇ ਸੀ। ਬੱਸ Continue Reading »
ਰਾਤ ਦੇ 2 ਵੱਜੇ ਸਨ ਤੇ ਇਕ ਬੰਦੇ ਨੂੰ ਨੀਂਦ ਨਹੀਂ ਆ ਰਹੀ ਸੀ। ਉਸਨੇ ਚਾਹ ਪੀਤੀ, ਟੀਵੀ ਦੇਖਿਆ, ਏਧਰ ਓਧਰ ਗੇੜੇ ਕੱਢੇ ਪਰ ਨੀਂਦ ਨਹੀਂ ਆਈ। ਅਖੀਰ ਥੱਕ ਕੇ ਥੱਲੇ ਆਕੇ ਕਾਰ ਕੱਢੀ ਤੇ ਸ਼ਹਿਰ ਦੀ ਸੜਕ ਵਲ ਚੱਲ ਪਿਆ। ਰਸਤੇ ਵਿੱਚ ਇੱਕ ਗੁਰੂਦੁਆਰਾ ਸਾਹਿਬ ਵੇਖਿਆ, ਤੇ ਸੋਚਿਆ ਕਿ Continue Reading »
ਹਰ ਇਨਸਾਨ ਦਾ ਵਜੂਦ ਉਸ ਦੇ ਸੱਭਿਆਚਾਰ ਜਾਂ ਵਿਰਸੇ ਕਰ ਕੇ ਜਾਣਿਆ ਜਾਂਦਾ ਹੈ ਅਤੇ ਸੱਭਿਆਚਾਰ ਉਦੋਂ ਤੱਕ ਜਿਉਂਦਾ ਰਹਿ ਸਕਦਾ ਹੈ ਜਦੋਂ ਤੱਕ ਉਸ ਦੀ ਮਾਤ ਭਾਸ਼ਾ ਜਿਉਂਦੀ ਹੈ । ਜਿਸ ਇਨਸਾਨ ਨੇ ਆਪਣੀ ਮਾਤ ਭਾਸ਼ਾ ਗਵਾ ਲਈ ਸਮਝੋ ਆਪਣਾ ਵਜੂਦ ਹੀ ਗਵਾ ਲਿਆ । ਪਰ ਅਫਸੋਸ ! ਸਾਡੀ Continue Reading »
ਨਵਾਂ ਅਧਿਆਏ(ਕਹਾਣੀ) ਬਾਪ ਵਿਹੂਣੀ ਸੀਰਤ ਮਾਪਿਆਂ ਦੀ ਇਕਲੌਤੀ ਔਲਾਦ ਸੀ,ਉਸ ਦੀ ਮਾਂ ਨੇ ਉਸ ਨੂੰ ਬੜੀਆਂ ਰੀਝਾਂ ਅਤੇ ਚਾਵਾਂ ਨਾਲ ਪੜ੍ਹਾਇਆ ਤੇ ਪੁੱਤਾਂ ਵਾਂਗ ਪਾਲਿਆ ਸੀ।ਸੀਰਤ ਵੀ ਪੜ੍ਹਾਈ ਵਿੱਚ ਅੱਵਲ ਸੀ ਅਤੇ ਆਪਣੀ ਮਾਂ ਦੀ ਹਰ ਖੁਸ਼ੀ ਦਾ ਪੂਰਾ ਖਿਆਲ ਰੱਖਦੀ ਸੀ।ਜਵਾਨ ਹੁੰਦੀ ਸੀਰਤ ਨੂੰ ਵੇਖ ਮਾਂ ਉਸ ਦੇ ਵਿਆਹ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
ਮੱਖਣ ਸਿੰਘ
ਬਹੁਤ ਵਧੀਆ ਗੱਲ ਲਿਖੀ ਹੈ ਜੀ
Baljinder Singh
ਵਧੀਆ ਸੀ! 👍
gulab singh
good
ਰਾਜਪਾਲ ਸਿੰਘ
ਪਰ ਗੁਰਮੁਖ ਸਿੰਘ ਦਾ ਕੀ ਬਣਿਆ…. ਓਹ ਕੁੜੀ ਨੇ ਫੇਰ ਗੁਰਮੁਖ ਨੂੰ ਕਿਊ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ….
Avtar Singh
ਇੱਕ ਕੁੜੀ ਦੀ ਕਹਾਣੀ ਨਹੀਂ ਬਹੁਤ ਸਾਰੀਆਂ ਕੁੜੀਆਂ ਦੀਆਂ ਕਹਾਣੀਆਂ ਹਨ ਕੁੜੀਆਂ ਆਪਣੇ ਹੰਕਾਰ ਚ ਮਰ ਜਾਦੀਆਂ ਹਨ ਗੁਰਬਾਣੀ ਦਾ ਬਚਨ ਹੈ ਜੋ ਜਾਨੈ ਜੋਬਨਵੰਤ ਸੋ ਹੋਵਤ ਬਿਸਟਾ ਕਾ ਜੰਤ
Karmanjot kaur
Tuc sach nu bhut baakhoobi beaan kita aa
M agge v tuhadi likhat bhut vaar parhi ae… tuc bhut vadiya likhde oo
Rekha Rani
very very nice story G . all the best👍💯
Inderjit singh saini
vhut vdhia story
Manpreet Singh
ਬੋਹਤ ਬੋਹਤ ਖੂਬ ਪਾਤਰ ਜੀ
ਇਹ ਆਮ ਜਹੀਆਂ ਗੱਲਾਂ ਨੂੰ ਸ਼ਬਦਾਂ ਵਿਚ ਬਾਖੂਬੀ ਪਿਰੌ ਕੇ ਦਿਲ ਜਿੱਤ ਲਿਆ
ਇੰਜ ਜਾਪਿਆ ਜਿਵੇਂ ਮੇਰੇ ਨਾਲ ਹੀ ਬਿੱਤੀ ਹੋਵੇ
ਜੀਓ 💐🌸🌼🌿👍👍🙌🙌🙌🙌🙌🙏
IG- @manpreetsingh.420