“ਦੇਖੋਂ ਜੀ ਲੜਕੀ ਤਾਂ ਸਾਡੇ ਪਸੰਦ ਹੈ। ਮੁੰਡਾ ਤੁਸੀਂ ਦੇਖ ਜੀ ਲਿਆ ਹੈ। ਹੁਣ ਫੈਸਲਾ ਤੁਹਾਡੇ ਹੱਥ ਹੈ।” ਕਹਿਕੇ ਮੁੰਡੇ ਦਾ ਪਿਓ ਚੁੱਪ ਕਰ ਗਿਆ ਤੇ ਲੜਕੀ ਦੇ ਨਾਲ ਆਏ ਉਸਦੇ ਦੇ ਪਿਓ ਮਾਂ ਤੇ ਵੱਡੇ ਭਰਾ ਪ੍ਰਤੀਕਿਰਿਆ ਜਾਨਣ ਦੀ ਕੋਸ਼ਿਸ਼ ਕਰਨ ਲੱਗਿਆ। ਕਾਫੀ ਦੇਰ ਲੜਕੀ ਵਾਲੇ ਘੁਸਰ ਮੁਸਰ ਕਰਦੇ ਰਹੇ।ਓਹਨਾ ਲੜਕੀ ਦੀ ਰਾਏ ਵੀ ਲਈ। ਪਰ ਫੈਸਲਾ ਲੈਣ ਵਿੱਚ ਦੁਚਿੱਤੀ ਵਿੱਚ ਸਨ।
“ਸੇਠ ਜੀ ਸਾਨੂੰ ਵੀ ਸਭ ਠੀਕ ਹੀ ਲਗਦਾ ਹੈ। ਕੋਈ ਹੋਰ ਗੱਲਬਾਤ ਵੀ ਕਰੋ।” ਲੜਕੀ ਦਾ ਪਿਓ ਮੁੰਡੇ ਆਲਿਆਂ ਦੀ ਵੱਡੀ ਗੱਡੀ ਵੇਖ ਬੜੇ ਨਪੇ ਤੁਲੇ ਸ਼ਬਦਾਂ ਵਿਚ ਬੋਲਿਆ। “ਕੋਈ ਹੋਰ ਗੱਲ ਬਾਤ …..। ਹੋਰ ਕੋਈ ਗੱਲ ਕੀ ਹੋਣੀ ਹੈ। ਸਪਸ਼ਟ ਗੱਲ ਹੈ ਸਾਡੇ ਕੋਲ ਰੱਬ ਦਾ ਦਿੱਤਾ ਸਭ ਕੁਝ ਹੈ। ਦੋ ਗੱਡੀਆਂ ਹਨ। ਪੂਰਾ ਫਰਨੀਚਰ ਹੈ। ਕੋਠੀ ਵਿਚ ਤਿਲ ਰੱਖਣ ਨੂੰ ਵੀ ਜਗ੍ਹਾ ਨਹੀਂ। ਸਾਡੀ ਇੱਕੋ ਬੇਨਤੀ ਹੈ ਅਸੀਂ ਲੈਣਾ ਕੁਝ ਨਹੀਂ। ਨਾ ਤੁਸੀਂ ਕੁਝ ਦੇਣ ਦੀ ਕੋਸ਼ਿਸ਼ ਕਰਨੀ ਹੈ। ਬਸ ਆਹੀ ਸਾਡੀ ਸ਼ਰਤ ਹੈ।ਤੇ ਇਸਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਤੁਸੀਂ।” ਮੁੰਡੇ ਦੇ ਪਿਓ ਨੇ ਆਪਣੇ ਦਿਲ ਦੀ ਗੱਲ ਦੱਸੀ।
“ਬਾਕੀ ਤਾਂ ਠੀਕ ਹੈ ਪਰ ਭਾਜੀ ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rajpal
Bhut aca