“ਦਾਜ” ਸਮਾਜਿਕ ਦਿਖਾਵਾ
“ਅਰੋੜਾ ਸਾਹਿਬ, ਸਾਨੂੰ ਤੁਹਾਡੀ ਬੇਟੀ ਪਸੰਦ ਹੈ!”
“ਭਾਈ ਸਾਹਿਬ! ਸਾਡੀ ਬੇਟੀ ਸੋਹਣੀ ਤੇ ਪੜੀ-ਲਿਖੀ ਹੋਣ ਦੇ ਨਾਲ ਘਰ ਦੇ ਕੰਮਾਂ ‘ਚ ਵੀ ਪੂਰੀ ਨਿਪੁਣ ਹੈ।”
“ਭੈਣ ਜੀ! ਓਹ ਤਾਂ ਬੇਟੀ ਨੂੰ ਵੇਖ ਕੇ ਹੀ ਪਤਾ ਲੱਗਦਾ ਹੈ…. ਸਾਡਾ ਵੀ ਇਕਲੌਤਾ ਪੁੱਤਰ ਹੈ!”
“ਭਾਈ ਸਾਹਿਬ! ਹੋਰ ਕੋਈ ਗੱਲਬਾਤ, ਕੋਈ ਡਿਮਾਂਡ!”
“ਸਾਡੀ ਕੋਈ ਡਿਮਾਂਡ ਨਹੀਂ…. ਬਾਕੀ ਦਾਜ ਦੇ ਤਾਂ ਮੈਂ ਪਹਿਲੇ ਦਿਨੋਂ ਹੀ ਸਖਤ ਖਿਲਾਫ਼ ਹਾਂ…. ਬਸ!”
“ਬਸ! ਫੇਰ ਕੀ…. ਭਾਈ ਸਾਹਿਬ! ਜੇ ਕੋਈ ਗੱਲ ਹੈ ਤਾਂ ਖੁੱਲ ਕੇ ਦਸੋ!”
“ਬਸ! ਏਹੀ ਕਿ ਰਿਸ਼ਤੇਦਾਰਾਂ ਤੇ ਸਮਾਜ ਨੂੰ ਵਿਖਾਉਣ ਲਈ ਦਿਖਾਵਾ ਕਰਨਾ ਪੈਂਦਾ ਹੈ, ਨਹੀਂ ਤਾਂ ਬਾਅਦ ‘ਚ ਤਾਅਨੇ ਸੁਣਨੇ ਪੈਂਦੇ ਨੇ!”
“ਤਾਅਨੇ, ਓਹ ਕਿਸ ਲਈ?”
“ਏਹੀ ਕਿ ਮੁੰਡੇ ਜਾ ਪਰਿਵਾਰ ‘ਚ ਕੋਈ ਕਮੀ ਹੌਣੀ ਏ ਤਾਂ ਹੀ ਨੂੰਹ ਵਿਆਹ ‘ਚ ਕੁਝ ਨਹੀਂ ਲਿਆਈ! ”
“ਭਾਈ ਸਾਹਿਬ! ਜਿਸ ਨੇ ਧੀ ਦੇ ਦਿੱਤੀ ਓਸ ਨੇ ਸਭ ਦੇ ਦਿੱਤਾ… ਬਾਕੀ ਸਮਾਜ ਤੇ ਲੋਕਾਂ ਦਾ ਮੂੰਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ