ਦਾਜ, ਜਿਥੇ ਲੈਣਾ ਮਾੜਾ, ਉਥੇ ਦੇਣਾ ਵੀ ਮਾੜਾ।
ਦਾਜ ਇਕ ਬੁਰਾਈ ਹੈ, ਇਸ ਨੂੰ ਜਿਨੀ ਜਲਦੀ ਹੋ ਸਕੇ ਖ਼ਤਮ ਕਰਨਾ ਚਾਹੀਦਾ। ਦਾਜ, ਮਰਦ ਤਾਂ ਘੱਟ ਹੀ ਮੰਗਦੇ ਹਨ, ਪਰ ਔਰਤਾਂ ਨੂੰ ਰੱਬ ਸੁਮੱਤ ਦੇਵੇ, ਦਾਜ ਮੰਗਦੀਆਂ ਵੀ ਨੇ ਤੇ ਦਾਜ, ਦੇਣ ਲਈ ਮਜਬੂਰ ਵੀ ਕਰਦੀਆਂ ਨੇ। ਇਸ ਬਾਰੇ ਇਹ ਦੋ ਛੋਟੀਆਂ ਕਹਾਣੀਆਂ ਹਨ।
ਇਕ ਲੜਕੇ ਦੇ ਵਿਆਹ ਤੇ ਉਸ ਦੀ ਮਾਂ ਨੇ ਲੜਕੀ ਵਾਲਿਆਂ ਨੂੰ ਕਿਹਾ,” ਅਸੀਂ ਉੱਚੇ ਰੁਤਬੇ ਵਾਲੇ ਹਾਂ, ਤੁਸੀ ਵਧੀਆ ਵਿਆਹ ਕਰ ਦਿਉ, ਮਿਲਣੀਆਂ ਤੇ ਸੋਨਾ ਪਾ ਦਿਉ, ਆਏ ਗਏ ਨੇ ਇਹੋ ਤਾਂ ਦੇਖਣਾ ਹੁੰਦਾ। ਬਾਕੀ ਦਾਜ ਬਾਰੇ ਆਪਣੀ ਮਰਜ਼ੀ ਦੇਖੋ, ਪਰ ਗੱਡੀ ਜ਼ਰੂਰ ਦੇ ਦਿਉ। ਦਾਜ ਤਾਂ ਕੋਈ ਘਰ ਆਊ ਤਾਂ ਦੇਖੂ, ਗੱਡੀ ਤਾਂ ਸਭ ਨੇ ਦੇਖਣੀ।”
ਇਹ ਸਾਰਾ ਕੁਝ ਸੁਣ ਕੇ, ਲੜਕੀ ਵਾਲੇ ਹੈਰਾਨ ਹੋ ਗਏ, ਕਿ ਇਹ ਤਾਂ ਕਹਿੰਦੇ ਸੀ ਸਾਨੂੰ ਕੁਝ ਨਹੀਂ ਚਾਹੀਦਾ।
ਹੁਣ ਅਸੀਂ, ਥੁੱਕ ਕੇ ਚੱਟਣਾ ਨਹੀਂ, ਚਲੋ ਫੜ ਦੜ ਕੇ ਕਰਦੇ ਹਾਂ। ਜਦੋਂ ਲੜਕੀ ਨੂੰ ਪਤਾ ਲੱਗਾ, ਉਹ ਮੰਨੇ ਨਾ, ਕਹਿੰਦੀ,”ਤੁਸੀਂ ਮੈਨੂੰ ਪਾਲ਼ਿਆ ਪੜ੍ਹਾਇਆ, ਅੱਜ ਤੁਹਾਨੂੰ ਕਰਜ਼ਈ ਕਰਕੇ ਨਹੀਂ ਜਾ ਸਕਦੀ।” ਸਾਰਿਆਂ ਨੇ ਉਸ ਨੂੰ ਸਮਝਾਇਆ ਤੇ ਦਾਜ ਸਮੇਤ ਵਿਆਹ ਕਰ ਦਿੱਤਾ।
ਲੜਕੀ ਭਰੀ ਪੀਤੀ ਦਿਨ ਕੱਟੀ ਜਾ ਰਹੀ ਸੀ, ਤੇ ਲਾਲਚੀ ਸੱਸ ਨੂੰ ਸਬਕ਼ ਸਿਖਾਉਣਾ ਚਾਹੁੰਦੀ ਸੀ। ਇਕ ਦਿਨ ਕਿਤੇ ਜਾਣ ਲੱਗੇ, ਕੁੜੀ ਦੀ ਸੱਸ ਪਹਿਲੀਆਂ ਵਿਚ ਤਿਆਰ ਹੋ ਕੇ ਬੈਠੀ। ਜਦੋਂ ਤੁਰਨ ਲੱਗੇ ਤਾਂ, ਲੜਕੀ ਨੇ ਕਿਹਾ,” ਮੰਮੀ ਜੀ, ਤੁਹਾਡਾ ਸਟੈਂਡਰਡ ਨਹੀਂ ਕਿ ਤੁਸੀਂ ਸਾਡੇ ਨਾਲ ਬੈਠ ਕੇ ਹਰ ਜਗ੍ਹਾ ਜਾਓ,” ਤੇ ਉਸ ਨੇ ਬਾਰੀ ਬੰਦ ਕਰ ਲਈ, ਲੜਕੇ ਨੂੰ ਇਸ਼ਾਰਾ ਕੀਤਾ ਤਾਂ ਉਸ ਨੇ ਗੱਡੀ ਤੋਰ ਲਈ।
ਵਾਪਸ ਕਮਰੇ ਵਿਚ ਆ ਕੇ ਬੜਾ ਰੋਈ, ਉਸ ਦੇ ਪਤੀ ਨੇ ਕਿਹਾ, ਮੈਂ ਤੇਨੂੰ ਕਿੰਨੀ ਵਾਰ ਕਿਹਾ ਸੀ, ਦਾਜ ਨਹੀਂ ਲੈਣਾ, ਪਰ ਤੇਰੀ, ਨੱਕ ਬੜੀ ਵੱਡੀ ਸੀ। ਹੁਣ ਲੈ ਸਵਾਦ। ਲੈ ਲਾ ਕਾਰ ਤੇ ਝੂਟੇ। ਤੇਰੇ ਨਾਲ ਬਹੁਤ ਵਧੀਆ ਹੋਈ।”
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ